ਜਲੰਧਰ-ਵਾਹਨ ਨਿਰਮਾਤਾ ਕੰਪਨੀ ਮਹਿੰਦਰਾ ਐਂਡ ਮਹਿੰਦਰਾ (Mahindra & Mahindra) ਅਗਲੇ ਕੁਝ ਮਹੀਨਿਆਂ 'ਚ ਕਈ ਮਾਡਲ ਲਾਂਚ ਕਰਨ ਲਈ ਤਿਆਰੀ 'ਚ ਹੈ। ਕੰਪਨੀ ਸਭ ਤੋਂ ਪਹਿਲਾਂ ਐੱਮ. ਪੀ. ਵੀ. ਮਾਰਜੋ (MPV Marazzo) ਲਾਂਚ ਕਰੇਗੀ। ਇਸ ਨੂੰ ਸਤੰਬਰ 'ਚ ਲਾਂਚ ਕੀਤੀ ਜਾ ਸਕਦੀ ਹੈ। ਇਸ ਤੋਂ ਬਾਅਦ ਸਬ ਕੰਮਪੈਕਟ ਐੱਸ. ਯੂ. ਵੀ. ਐੱਸ201 (SUV S201) ਅਤੇ ਨਿਊ ਜਨਰੇਸ਼ਨ ਥਾਰ ਲਾਂਚ ਕਰੇਗੀ। ਇਨ੍ਹਾਂ ਤੋਂ ਬਾਅਦ G4 ਕੋਡਨੇਮ ਵਾਲੀ ਫਲੈਗਸ਼ਿਪ ਐੱਸ. ਯੂ. ਵੀ. ਲਾਂਚ ਕੀਤੀ ਜਾਵੇਗੀ। ਇਹ ਸੋਂਗਯੋਂਗ ਰੈਕਸਟਨ ( SsangYong Rexton) 'ਤੇ ਆਧਾਰਿਤ ਹੋਵੇਗੀ ਅਤੇ ਇਸ ਨੂੰ ਇਸ ਸਾਲ ਦੇ ਅੰਤ ਤੱਕ ਜਾਂ ਅਗਲੇ ਸਾਲ ਦੀ ਸ਼ੁਰੂਆਤ 'ਚ ਲਾਂਚ ਕੀਤੀ ਜਾ ਸਕਦੀ ਹੈ।
ਮੀਡੀਆ ਰਿਪੋਰਟ ਮੁਤਾਬਕ ਕੰਪਨੀ ਦੀ ਸੇਲਜ਼ ਅਤੇ ਮਾਰਕੀਟਿੰਗ ਦੇ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਵਿਜੇ ਰਾਮ ਨਾਕਰਾ ਨੇ ਦੱਸਿਆ ਹੈ ਕਿ ਇਹ ਕੰਪਨੀ ਦੀ ਸਭ ਤੋਂ ਮਹਿੰਗੀ ਗੱਡੀ ਹੋਵੇਗੀ। ਕੰਪਨੀ ਇਸ ਗੱਡੀ ਦੇ ਲਈ ਖਾਸ ਤਿਆਰੀਆਂ ਕਰ ਰਹੀਂ ਹੈ।
ਕੰਪਨੀ ਇਸ ਦੇ ਲਈ ਆਪਣੀ ਡੀਲਰਸ਼ਿਪ 'ਤੇ ਵੱਖਰਾ ਜੋਨ ਬਣਾਵੇਗੀ। ਇਹ ਕਸਟਮਰ ਫੋਕਸਡ ਹੋਵੇਗੀ। ਇਸ 'ਚ ਕਸਟਮਰ ਰਿਲੇਸ਼ਨਸ਼ਿਪ ਮੈਨੇਜ਼ਰ , ਲਾਊਂਜ ਏਰੀਆ, ਵੱਡਾ ਵਰਚੁਅਲੀ ਇਨੇਬਲਡ ਸਪੇਸ ਬਣਾਇਆ ਜਾਵੇਗਾ। ਇਸ 'ਚ ਗਾਹਕਾਂ ਨੂੰ ਖਾਸ ਸਰਵਿਸ ਐਕਸਪੀਰੀਅੰਸ ਦਾ ਅਨੁਭਵ ਹੋਵੇਗਾ। ਕੰਪਨੀ ਇਨ ਜੋਨ 'ਚ ਅਗਲੇ ਕੁਝ ਸਮੇਂ 'ਚ ਕਈ ਖਾਸ ਪ੍ਰੀਮੀਅਮ ਮਾਡਲਾਂ ਨੂੰ ਜੋੜੇਗੀ।
ਮਹਿੰਦਰਾ G4 ਰੈਕਸਟਨ ਨੂੰ ਇਸ ਸਾਲ ਹੋਏ ਆਟੋ ਐਕਸਪੋ ਸ਼ੋਅ 'ਚ ਪੇਸ਼ ਕੀਤੀ ਗਈ ਸੀ। ਇਸ 'ਚ 2.2 ਲਿਟਰ ਟਰਬੋ ਡੀਜ਼ਲ ਇੰਜਣ ਮੌਜੂਦ ਹੋਵੇਗਾ, ਜੋ 183 ਬੀ. ਐੱਚ. ਪੀ. ਦੀ ਪਾਵਰ ਜਨਰੇਟ ਕਰਦਾ ਹੈ। ਇਸ ਤੋਂ ਇਲਾਵਾ ਇਸ 'ਚ ਐਂਡਰਾਇਡ ਆਟੋ ਸਿਸਟਮ ਵਰਗੇ ਫੀਚਰਸ ਦਿੱਤੇ ਜਾ ਸਕਦੇ ਹਨ। ਬਾਜ਼ਾਰ ' ਚ ਇਸ ਦਾ ਮੁਕਾਬਲਾ ਟੋਇਟਾ ਫਾਰਚੂਨਰ , ਫੋਰਡ ਅੰਡੈਵਰ , ਸਕੋਡਾ ਕੋਡਿਕ ਵਰਗੀਆਂ SUV ਨਾਲ ਹੋਵੇਗਾ।
BMW X1 sDrive20d M-Sport ਭਾਰਤ 'ਚ ਲਾਂਚ, ਜਾਣੋ ਕੀਮਤ ਅਤੇ ਫੀਚਰਸ
NEXT STORY