ਜਲੰਧਰ-ਮਸ਼ਹੂਰ ਕਾਰ ਬ੍ਰਾਂਡ ਰੈਨੋ (Renault) ਨੇ ਭਾਰਤ 'ਚ ਨਵੀਂ ਕਵਿੱਡ 2018 (Kwid 2018) ਨੂੰ ਫੀਚਰ ਲੋਡਿਡ ਰੇਂਜ ਦੇ ਨਾਲ ਲਾਂਚ ਕੀਤੀ ਗਈ ਹੈ। ਇਹ ਕਾਰ ਮੈਨੂਅਲ ਅਤੇ ਆਟੋਮੇਟਿਡ ਦੋਵਾਂ ਟਰਾਂਸਮਿਸ਼ਨ 'ਚ ਉਪਲੱਬਧ ਹੈ। ਰੈਨੋ ਇੰਡੀਆ ਦੇ ਲਈ ਇਹ ਆਕਰਸ਼ਿਤ, ਇਨੋਵੇਟਿਵ ਅਤੇ ਕਿਫਾਇਤੀ ਕਾਰ ਇਕ ਗੇਮ ਚੇਂਜਰ ਦੇ ਰੂਪ 'ਚ ਸਾਹਮਣੇ ਆਈ ਹੈ। ਕੰਪਨੀ ਨੇ ਹੁਣ ਤੱਕ ਇਸ ਦੀ 2,50,000 ਤੋਂ ਜ਼ਿਆਦਾ ਯੂਨਿਟ ਵੇਚ ਚੁੱਕੀ ਹੈ। ਇਸ ਕਾਰ 'ਚ 8 ਟ੍ਰਿਮ ਲੈਵਲਜ਼ ਨਾਲ 'ਫਾਸਟ ਇਨ ਸੈਗਮੈਂਟ ਫੀਚਰਸ' ਸ਼ਾਮਿਲ ਕੀਤੇ ਗਏ ਹਨ। ਨਵੀਂ ਰੈਨੋ ਕਵਿੱਡ 2018 ਫੀਚਰ ਲੋਡਿਡ ਰੇਂਜ ਨਾਲ ਲਾਂਚ ਕੀਤੀ ਗਈ ਹੈ।

ਕੀਮਤ ਅਤੇ ਕਲਰ
ਇਹ ਨਵੀਂ ਕਾਰ 6 ਰੋਮਾਂਚਿਤ ਕਲਰਸ-ਫੇਰੀ ਰੈੱਡ, ਪਲੇਨਟ ਗ੍ਰੇ , ਮੂਨਲਾਈਟ ਸਿਲਵਰ, ਆਈਸ ਕੂਲ ਵਾਈਟ, ਆਊਟਬੈਕ ਬ੍ਰੋਂਜ ਅਤੇ ਕਵਿੱਡ ਕਲੀਮਬਰ ਦੇ ਲਈ ਇਲੈਕਟ੍ਰੋਨਿਕ ਬਲੂ ਦਿੱਤੇ ਗਏ ਹਨ। ਰੇਨੋ ਕਵਿੱਡ 2018 ਫੀਚਰ ਲੋਡਿਡ ਰੇਂਜ ਦੀ ਬੁਕਿੰਗ ਦੇਸ਼-ਭਰ 'ਚ ਮੌਜੂਦਾ ਸਾਰੇ ਰੇਨੋ ਦੇ ਡੀਲਰਸ਼ਿਪ 'ਤੇ ਸ਼ੁਰੂ ਹੋ ਚੁੱਕੀ ਹੈ ਅਤੇ ਕੰਪਨੀ ਨੇ ਇਸ ਦੀਆਂ ਕੀਮਤਾਂ 'ਚ ਕਿਸੇ ਤਰ੍ਹਾਂ ਦਾ ਕੋਈ ਵਾਧਾ ਨਹੀਂ ਕੀਤਾ ਗਿਆ ਹੈ। ਇਸ ਕਾਰ ਦੀ ਕੀਮਤ 2.67 ਲੱਖ ਰੁਪਏ ਤੋਂ ਲੈ ਕੇ 4.64 ਲੱਖ ਰੁਪਏ (ਐਕਸ ਸ਼ੋਰੂਮ ਦਿੱਲੀ ) ਹੈ।

ਫੀਚਰਸ-
ਰੈਨੋ ਕਵਿੱਡ 2018 ਫੀਚਰ ਲੋਡਿਡ ਰੇਂਜ 'ਚ ਸੈਂਗਮੈਂਟ ਲੰਬਾਈ, ਪਾਵਰ ਟੂ ਵੇਟ ਰੇਸ਼ੋ, ਬੂਟ ਸਪੇਸ, ਗਰਾਊਂਡ ਕਲੀਅਰੇਂਸ ਅਤੇ ਕਟਿੰਗ ਐੱਜ ਤਕਨਾਲੌਜੀ ਸ਼ਾਮਿਲ ਕੀਤੀ ਗਈ ਹੈ। ਇਸ ਤੋਂ ਇਲਾਵਾ ਕਾਰ 'ਚ ਕੁਝ ਫਸਟ ਇਨ ਸੈਗਮੈਂਟ ਫੀਚਰਸ ਦਿੱਤੇ ਗਏ ਹਨ, ਜੋ ਕੰਪਨੀ ਦੀ SUV ਤੋਂ ਹੀ ਪ੍ਰੇਰਿਤ ਹੈ, ਇਸ ਕਾਰ 'ਚ 7 ਇੰਚ ਟੱਚਸਕਰੀਨ ਮੀਡੀਆ ਐੱਨ. ਏ. ਵੀ. (NAV) ਸਿਸਟਮ, ਰਿਅਰ ਕੈਮਰਾ , ਡਿਜੀਟਲ ਇੰਸਟਰੂਮੈਂਟ ਕਲਸਟਰ, ਵਨ ਟੱਚ ਲੇਨ ਚੇਂਜ ਇੰਡੀਕੇਟਰ, ਰੇਡੀਓ ਸਪੀਡ ਡਿਪੈਂਡੈਂਟ ਵੋਲੀਅਮ ਕੰਟਰੋਲ ਅਤੇ ਪ੍ਰੋ ਸੈਂਸ ਸੀਟ ਬੈਲਟ ਪ੍ਰਿਟੈਂਸ਼ਨਰਸ ਨਾਲ ਲੋਡ ਲਿਮਿਟਸ ਦਿੱਤੇ ਗਏ ਹਨ।

ਕਾਰ 'ਚ ਬੈਸਟ ਇਨ ਕਲਾਸ ਫੀਚਰਸ ਦੇ ਤੌਰ 'ਤੇ ਬੂਟ ਦੀ ਸਮਰੱਥਾ 300 ਲਿਟਰ , 180 ਐੱਮ. ਐੱਮ. ਗਰਾਊਂਡ ਕਲੀਅਰੇਂਸ ਐਰਗੋ ਸਮਾਰਟ ਕੈਬਿਨ, ਮਲਟੀਪਲ ਸਟੋਰੇਜ ਸਪੇਸ, ਅਪ ਸੈਗਮੈਂਟ ਬਾਡੀ ਡਾਇਮੈਂਸ਼ਨ, ਇੰਟੀਰੀਅਰ ਸਪੇਸ, ਸਰਵਿਸ ਪਾਰਟਸ ਮੇਟੇਨੈੱਸ ਕਾਸਟ, ਰਾਈਟ ਐਂਡ ਹੈਂਡਲਿੰਗ ਅਤੇ ਕਈ ਪਰਸਨਲਾਈਜੇਸ਼ਨ ਆਪਸ਼ਨ ਵੀ ਦਿੱਤੇ ਗਏ ਹਨ। ਕਾਰ ਦੀ ਲੰਬਾਈ ਅਤੇ ਚੌੜਾਈ ਵੀ ਬੈਸਟ ਇਨ ਕਲਾਸ ਦਿੱਤੀ ਗਈ ਹੈ, ਜਿਸ ਦੀ ਵਜ੍ਹਾਂ ਨਾਲ ਇਹ ਰੋਡ 'ਤੇ ਚੱਲਦੀ ਹੋਈ ਕਾਫੀ ਪਾਵਰਫੁੱਲ ਦਿਖਾਈ ਦਿੰਦੀ ਹੈ। ਕਵਿੱਡ ਰੇਜ ਦੇ ਟਾਪ ਵੇਰੀਐਂਟਸ 'ਚ ਪਾਵਰ ਸਟੀਅਰਿੰਗ , 3 ਅਤੇ 4 ਸਪੀਡ ਮੈਨੂਅਲ AC , ਓ. ਆਰ. ਵੀ. ਐੱਮ. (ORVM) ਪੈਸੰਜ਼ਰ ਸਾਈਡ, ਇੰਜਣ ਇਮੋਬਲਾਈਜਰ , ਸਿੰਗਲ ਡਿਨ ਆਡੀਓ ਨਾਲ ਬਲੂਟੁੱਥ ਅਤੇ ਟੇਲੇਫੋਨੀ , ਫਰੰਟ ਸਪੀਕਰਸ ਅਤੇ 12V ਦਾ ਪਾਵਰ ਸਾਕੇਟ ਦਿੱਤਾ ਗਿਆ ਹੈ।
Suzuki Vitara ਦੇ ਫੇਸਲਿਫਟ ਮਾਡਲ ਦਾ ਹੋਇਆ ਖੁਲਾਸਾ, ਜਾਣੋ ਖਾਸੀਅਤ
NEXT STORY