ਜਲੰਧਰ- ਸਕੌਡਾ ਦੀ ਦਮਦਾਰ ਐੱਸ. ਯੂ. ਵੀ. ਕੋਡਿਐਕ ਦਾ ਭਾਰਤ 'ਚ ਇੰਤਜ਼ਾਰ ਹੁਣ ਖਤਮ ਹੋਣ ਜਾ ਰਿਹਾ ਹੈ। ਚੈੱਕ ਗਣਰਾਜਯ ਦੀ ਕੰਪਨੀ ਸਕੌਡਾ 4 ਅਕਤੂਬਰ ਨੂੰ ਇਹ ਐੱਸ. ਯੂ. ਵੀ. ਭਾਰਤੀ ਬਾਜ਼ਾਰ 'ਚ ਲਾਂਚ ਕਰਨ ਜਾ ਰਹੀ ਹੈ। ਲੰਬੇ ਅਰਸੇ ਤੋਂ ਬਾਅਦ ਸਕੌਡਾ ਭਾਰਤੀ ਬਾਜ਼ਾਰ 'ਚ ਕਾਫ਼ੀ ਪਹਿਲਕਾਰ ਵਿਖਾਈ ਦੇ ਰਹੀ ਹੈ। ਕੰਪਨੀ ਨੇ ਫਿਲਹਾਲ ਕੋਡਿਐਕ ਦੀ ਕੀਮਤ ਦੀ ਘੋਸ਼ਣਾ ਨਹੀਂ ਕੀਤੀ ਹੈ, ਪਰ ਮੰਨਿਆ ਜਾ ਰਿਹਾ ਹੈ ਕਿ ਇਸ ਦੀ ਕੀਮਤ 30 ਲੱਖ ਦੇ ਕਰੀਬ ਹੋ ਸਕਦੀ ਹੈ।
ਸਕੌਡਾ ਕੋਡਿਐਕ ਕੰਪਨੀ ਦੀ ਪਹਿਲੀ 7-ਸੀਟਰ ਐੱਸ. ਯੂ. ਵੀ ਹੈ। ਹਾਲਾਂਕਿ ਤੀਸਰੇ ਰੋ ਦੀ ਸੀਟ ਨੂੰ ਆਪਸ਼ਨਲ ਰੱਖਿਆ ਗਿਆ ਹੈ। ਇਸ ਦਾ ਨਾਮ ਸਾਊਥ-ਵੈਸਟ ਅਲਾਸਕਾ 'ਚ ਪਾਏ ਜਾਣ ਵਾਲੇ ਭਾਲੂ ਦੀ ਇਕ ਪ੍ਰਜਾਤੀ ਦੇ ਨਾਮ 'ਤੇ ਰੱਖਿਆ ਗਿਆ ਹੈ।
ਸਪੈਸੀਫਿਕੇਸ਼ਨਸ Skoda ਭਾਰਤ 'ਚ ਇਸ ਨੂੰ 2.0-ਲਿਟਰ TDI ਡੀਜਲ ਇੰਜਣ ਦੇ ਨਾਲ ਪੇਸ਼ ਕਰ ਸਕਦੀ ਹੈ। ਇਸ ਇੰਜਣ ਦਾ ਇਸਤੇਮਾਲ ਸਕੌਡਾ ਸੁਪਰਬ, ਆਕਟਾਵਿਆ, ਫਾਕਸਵੈਗਨ ਟਿਗੁਆਨ 'ਚ ਕੀਤਾ ਗਿਆ ਹੈ। ਇਹ ਇੰਜਣ 150 ਪੀ. ਐੱਸ ਦੀ ਪਾਵਰ ਜਨਰੇਟ ਕਰਦਾ ਹੈ, ਉਥੇ ਹੀ ਇਸ ਦਾ ਟਾਰਕ 340 ਯੂਟਨ ਮੀਟਰ ਦਾ ਹੈ। ਇਸ 'ਚ 7-ਸਪੀਡ DSG ਆਟੋਮੈਟਿਕ ਟਰਾਂਸਮਿਸ਼ਨ ਦਿੱਤਾ ਜਾਵੇਗਾ। ਇਸ ਦੇ ਨਾਲ ਹੀ ਅਲਗ ਡਰਾਈਵਿੰਗ ਮੋਡ ਅਤੇ ਪੈਡਲ ਸ਼ਿਫਟਰ ਦਿੱਤੇ ਗਏ ਹਨ। ਇਸ ਐੱਸ. ਯੂ. ਵੀ. ਨੂੰ ਪਿਛਲੇ 4 ਸਾਲ ਤੋਂ ਤਿਆਰ ਕੀਤਾ ਜਾ ਰਿਹਾ ਸੀ।
ਸਕੌਡਾ ਕੋਡਿਐਕ 'ਚ 720-ਲਿਟਰ ਦਾ ਬੂਟ ਸਪੇਸ ਹੈ ਜੋ ਥਰਡ-ਰੋ ਦੀ ਸੀਟ ਫੋਲਡ ਕਰਣ ਤੋਂ ਬਾਅਦ ਵੱਧ ਕੇ 2,065-ਲਿਟਰ ਦਾ ਹੋ ਜਾਂਦਾ ਹੈ। ਸਕੌਡਾ ਕੋਡਿਐਕਕ 'ਚ ਕਈ ਅਤਿਆਧੁਨਿਕ ਤਕਨੀਕ ਅਤੇ ਫੀਚਰਸ ਦਾ ਇਸਤੇਮਾਲ ਕੀਤਾ ਗਿਆ ਹੈ। ਇਸ ਐੱਸ. .ਯੂ. ਵੀ 'ਚ ਅਡੈਪਟਿਵ ਕਰੂਜ਼ ਕੰਟਰੋਲ, ਐਮਰਜੈਂਸੀ ਆਟੋ ਬਰੇਕਿੰਗ, ਆਪਸ਼ਨ ਡਾਇਨਾਮਿਕ ਚੈਸੀ ਕੰਟਰੋਲ ਜਿਵੇਂ ਫੀਚਰਸ ਸ਼ਾਮਿਲ ਹਨ। ਇਸ ਕਾਰ 'ਚ ਸੁਰੱਖਿਆ ਲਈ 9 ਏਅਰਬੈਗ ਦਿੱਤੇ ਗਏ ਹਨ। ਇਸ ਦੇ ਨਾਲ ਹੀ ਇਸ 'ਚ ਮਲਟੀ ਕੋਲਿਜਨ ਬਰੇਕਿੰਗ ਸਿਸਟਮ ਮਿਲੇਗਾ। ਕਾਰ 'ਚ 8 ਇੰਚ ਦੀ ਮਲਟੀ ਫੰਕਸ਼ਨਲ ਟੱਚ-ਸਕਰੀਨ ਇੰਫੋਟੇਂਨਮੇਂਟ ਸਿਸਟਮ ਦਿੱਤਾ ਗਿਆ ਹੈ। ਭਾਰਤੀ ਬਾਜ਼ਾਰ 'ਚ ਇਸ ਦਾ ਮੁਕਾਬਲਾ ਫੋਰਡ ਐਂਡੇਵਰ, ਟੋਇਟਾ ਫਾਰਚਿਊਨਰ, ਮਿਤਸੁਬਿਸ਼ੀ ਪਜੇਰੋ ਸਪੋਰਟ, ਇਸੁਜ਼ੂ ਐਮਿਊ-ਐਕਸ ਨਾਲ ਹੋਵੇਗਾ।
ਭਾਰਤ 'ਚ BMW ਨੇ ਉਤਾਰਿਆ ਮਿਨੀ JCW ਦਾ ਪ੍ਰੋ ਵੇਰੀਐਂਟ
NEXT STORY