ਸ਼੍ਰੋਮਣੀ ਅਕਾਲੀ ਦਲ ਨੇ ਰਾਜ ਸਭਾ ਵਿੱਚ ਆਪਣੇ ਸਾਂਸਦਾ ਨੂੰ ਵ੍ਹਿਪ ਜਾਰੀ ਕੀਤਾ ਹੈ ਅਤੇ ਕਿਹਾ ਹੈ ਕਿ ਸਦਨ ਵਿੱਚ ਖੇਤੀ ਕਾਨੂੰਨਾਂ ਦਾ ਵਿਰੋਧ ਕੀਤਾ ਜਾਵੇ।
ਅਕਾਲੀ ਦਲ ਦੇ ਰਾਜ ਸਭਾ ਮੈਂਬਰ ਨਰੇਸ਼ ਗੁਜਰਾਲ ਵੀ ਕਿਸਾਨਾਂ ਦੇ ਹੱਕ ਵਿੱਚ ਬੋਲੇ ਅਤੇ ਖੇਤੀ ਕਾਨੂੰਨਾਂ ਬਾਰੇ ਆਪਣਾ ਪੱਖ ਰੱਖਿਆ।
ਨਰੇਸ਼ ਗੁਜਰਾਲ ਨੇ ਕਿਹਾ ਕਿ ਸਾਨੂੰ ਬੋਲਣ ਲਈ ਦੋ ਮਿੰਟ ਸਿਰਫ਼ ਇਸ ਲਈ ਦਿੱਤੇ ਜਾ ਰਹੇ ਹਨ ਕਿਉਂਕਿ ਅਸੀਂ ਮੰਤਰੀਮੰਡਲ ਤੋਂ ਅਸਤੀਫਾ ਦੇ ਦਿੱਤਾ।
ਇਹ ਵੀ ਪੜ੍ਹੋ
ਗੁਜਰਾਲ ਨੇ ਕਿਹਾ, ''ਮੈਂ ਮੁਲਕ ਨੂੰ 1960ਵਿਆਂ ਦਾ ਉਹ ਦੌਰ ਯਾਦ ਕਰਾਂ ਦੇਵਾਂ ਜਦੋਂ ਇੱਥੇ ਖਾਣ ਲਈ ਅਨਾਜ਼ ਦੀ ਕਿੱਲਤ ਸੀ, ਅੱਜ ਜਦੋਂ ਭਾਰਤ ਅਨਾਜ ਐਕਸਪੋਰਟ ਕਰਨ ਦੀ ਹੈਸੀਅਤ ਵਿੱਚ ਹੈ ਤਾਂ ਉਹ ਪੰਜਾਬ ਦੇ ਕਿਸਾਨਾਂ ਕਾਰਨ ਹੈ। ਪੰਜਾਬ ਦੇ ਕਿਸਾਨ ਨੂੰ ਲੱਗ ਰਿਹਾ ਹੈ ਕਿ ਉਸ ਦੇ ਹਿੱਤ ਕਾਰਪੋਰੇਟ ਘਰਾਣਿਆਂ ਨੂੰ ਵੇਚੇ ਜਾ ਰਹੇ ਹਨ।''
ਉਨ੍ਹਾਂ ਅੱਗੇ ਕਿਹਾ ਕਿ ਅਜਿਹਾ ਕਿਉਂ ਹੈ ਕਿ ਕਿਸਾਨ, ਜਿਸ ਲਈ ਇਸ ਸਰਕਾਰ ਨੇ ਐੱਮਐੱਸਪੀ ਵਿੱਚ ਵਾਧਾ ਕੀਤਾ ਅਤੇ ਖਾਤਿਆਂ ਵਿੱਚ ਪੈਸੇ ਭੇਜ ਰਹੀ ਹੈ ਉਹ ਇਸ ਬਿੱਲ ਦਾ ਵਿਰੋਧ ਕਰ ਰਿਹਾ ਹੈ। ਇਸ ਨੂੰ ਸੇਲੇਕਟ ਕਮੇਟੀ ਨੂੰ ਭੇਜਿਆ ਜਾਵੇ ਤਾਂ ਜੋ ਸਾਰਿਆਂ ਦੀ ਸੁਣੀ ਜਾਵੇ।
''ਕਿਸਾਨ ਦੇ ਹੱਕ ਵਿੱਚ ਜਿਨ੍ਹਾਂ ਵੀ ਸੰਘਰਸ਼ ਕਰਨਾ ਪਵੇਗਾ ਅਸੀਂ ਕਰਾਂਗੇ। ਮੰਤਰੀ ਜੀ, ਪੰਜਾਬ-ਹਰਿਆਣਾ ਵਿੱਚ ਲੱਗੀ ਇਸ ਚਿੰਗਾਰੀ ਨੂੰ ਅੱਗ ਵਿੱਚ ਨਾ ਬਦਲਣ ਦੇਵੋ। ਇਹ ਨਾ ਹੋਵੇ ਕਿ ਲਮਹੋਂ ਨੇ ਖ਼ਤਾ ਕਿ ਔਰ ਸਦੀਓਂ ਨੇ ਸਜ਼ਾ ਪਾਈ।''
‘ਪੰਜਾਬ ਨੇ ਪਹਿਲਾਂ ਹੀ ਬੜਾ ਦੁੱਖ ਹੰਡਾਇਆ ਹੈ’
ਸ਼੍ਰੋਮਣੀ ਅਕਾਲੀ ਦਲ ਤੋਂ ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀੰਡਸਾ ਨੇ ਕਿਹਾ ਕਿ ਉਹ ਆਪਣੀ ਵੱਖਰੀ ਪਾਰਟੀ ਵਲੋਂ ਦੋਹਾਂ ਬਿੱਲਾਂ ਦੇ ਖ਼ਿਲਾਫ਼ ਬੋਲ ਰਹੇ ਹਨ।
ਉਨ੍ਹਾਂ ਕਿਹਾ, 'ਪੰਜਾਬ-ਹਰਿਆਣਾ ਦੇ ਕਿਸਾਨਾਂ ਦੇ ਦਿਲ 'ਚ ਦਰਦ ਹੈ। ਜਦੋ 1960 'ਚ ਦੇਸ਼ ਨੂੰ ਅਨਾਜ ਦੀ ਲੋੜ ਸੀ, ਉਨ੍ਹਾਂ ਨੇ ਅਨਾਜ ਪੈਦਾ ਕੀਤਾ ਤੇ ਅੱਜ ਉਹ ਆਪਣੇ ਹੱਕਾਂ ਲਈ ਸੜਕਾਂ 'ਤੇ ਆਏ ਹਨ।”
ਉਨ੍ਹਾਂ ਕਿਹਾ, “ਪੰਜਾਬ ਨੇ 1947 'ਚ ਦੁੱਖ ਸਹਿਣ ਕੀਤਾ, 1984 'ਚ ਦੁੱਖ ਹੰਡਾਇਆਂ। 1965 ਦੌਰਾਨ ਦੋ ਜੰਗਾਂ 'ਚ ਕਿਸਾਨਾਂ ਦੇ ਬੇਟੇ ਸਰਹੱਦਾਂ 'ਤੇ ਲੜੇ।”
“ਅੱਜ ਕਿਸਾਨਾਂ ਦੇ ਮਨਾਂ 'ਚ ਦਰਦ ਹੈ ਜਿਸ ਨੂੰ ਕੋਈ ਨਹੀਂ ਦੇਖ ਰਿਹਾ। ਕਿਸੀ ਵੀ ਸਰਕਾਰ ਨੇ ਕਿਸਾਨਾਂ ਨੂੰ ਸਹੀ ਐਮਐਸਪੀ ਨਹੀਂ ਦਿੱਤੀ।”
ਇਹ ਵੀ ਪੜ੍ਹੋ
https://www.youtube.com/watch?v=xWw19z7Edrs
‘ਕਿਸਾਨਾਂ ਦੇ “ਡੇਥ ਵਾਰੰਟ” 'ਤੇ ਕਿਸੀ ਹਾਲ 'ਚ ਹਸਤਾਖ਼ਰ ਨਹੀਂ ਕਰਾਂਗੇ’
‘ਸਰਕਾਰੇ ਤਮਾਮ ਉਮਰ ਯੇ ਹੀ ਭੂਲ ਕਰਤੀ ਰਹੀਂ
ਧੂਲ ਉਨ ਕੇ ਚਹਿਰੇ ਪੇ ਥੀ ਵੋ ਆਈਨਾ ਸਾਫ਼ ਕਰਤੀ ਰਹੀ’
ਕਾਂਗਰਸ ਤੋਂ ਰਾਜ ਸਭਾ ਮੈਂਬਰ ਪ੍ਰਤਾਪ ਬਾਜਵਾ ਨੇ ਕਿਹਾ ਕਿ ਇਹ ਬਿਲ ਕਿਸਾਨਾਂ ਦੀ ਆਤਮਾ 'ਤੇ ਘਾਤ ਹੈ। ਕਾਂਗਰਸ ਪਾਰਟੀ ਇਸ ਬਿੱਲ ਨੂੰ ਖਾਰਿਜ ਕਰਦੀ ਹੈ। ਇਹ ਪੰਜਾਬ, ਹਰਿਆਣਾ ਅਤੇ ਪੱਛਮੀ ਯੂਪੀ ਦੇ ਕਿਸਾਨਾਂ ਦਾ ਜ਼ੰਮੀਦਾਰਾਂ ਦੇ ਖਿਲਾਫ਼ ਹੈ।
ਉਨ੍ਹਾਂ ਕਿਹਾ, “ਅਸੀਂ ਕਿਸਾਨਾਂ ਦੇ ਡੇਥ ਵਾਰੰਟ 'ਤੇ ਕਿਸੀ ਹਾਲ 'ਚ ਹਸਤਾਖ਼ਰ ਕਰਨ ਨੂੰ ਤਿਆਰ ਨਹੀਂ ਹੈ।”
ਉਨ੍ਹਾਂ ਕਿਹਾ ਕਿ ਇੱਕ ਪਾਸੇ ਕੋਰੋਨਾ ਮਹਾਂਮਾਰੀ ਤੇ ਦੂਜੇ ਪਾਸੇ ਭਾਰਤ-ਚੀਣ ਸਰਹੱਦ 'ਤੇ ਤਣਾਅ, ਇਸ ਸਮੇਂ ਇਸ ਬਿੱਲ ਨੂੰ ਲਿਆਉਣ ਦੀ ਕੀ ਜ਼ਰੂਰਤ ਸੀ। ਜਿਨ੍ਹਾਂ ਨੂੰ ਫਾਇਦਾ ਦੇਣਾ ਚਾਹ ਰਹੇ ਹੋ, ਉਹ ਇਹ ਫਾਇਦਾ ਲੈਣਾ ਨਹੀਂ ਚਾਹੁੰਦੇ।
“ਤੁਹਾਡੀ ਗਠਜੋੜ ਪਾਰਟੀ ਤਾਂ ਇਸ ਵੇਲੇ ਤੁਹਾਨੂੰ ਛੱਡ ਕੇ ਚਲੀ ਗਈ। ਆਪਣੇ ਸੂਬੇ ਗੁਜਰਾਤ ਤੋਂ ਪਹਿਲਾਂ ਪੀਐੱਮ ਮੋਦੀ ਇਸ ਦੀ ਸ਼ੁਰੂਆਤ ਕਰ ਲੈਣ, ਫਿਰ ਅਸੀਂ ਵੀ ਕਰ ਲਵਾਂਗੇ।”
‘ਖੇਤੀ ਨੂੰ ਤੁਸੀਂ ਪੂੰਜੀਪਤੀਆਂ ਦੇ ਹੱਥ ਵਿੱਚ ਦੇਣਾ ਚਾਹੁੰਦੇ ਹੋ’
ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਸੰਜੇ ਸਿੰਘ ਨੇ ਵੀ ਬਿੱਲ ਦਾ ਵਿਰੋਧ ਕੀਤਾ।
ਉਨ੍ਹਾਂ ਕਿਹਾ ਕਿ ਤੁਸੀਂ ਇਸ ਕਾਨੂੰਨ ਜ਼ਰੀਏ ਕਿਸਾਨਾਂ ਦੇ ਨਾਲ ਵਿਸ਼ਵਾਸਘਾਤ ਅਤੇ ਧੋਖਾ ਕੀਤਾ ਹੈ।
ਸੰਜੇ ਸਿੰਘ ਨੇ ਅੱਗੇ ਕਿਹਾ, ''ਤੁਸੀਂ ਅਜਿਹੀ ਯੋਜਨਾ ਲੈ ਕੇ ਆਏ ਹੋ ਜਿਸ ਨਾਲ ਖੇਤੀ ਨੂੰ ਤੁਸੀਂ ਪੂੰਜੀਪਤੀਆਂ ਦੇ ਹੱਥ ਵਿੱਚ ਦੇਣਾ ਚਾਹੁੰਦੇ ਹੋ। ਕਿਸਾਨਾਂ ਦੇ ਲ਼ਈ ਇਹ ਕਾਲਾ ਕਾਨੂੰਨ ਹੈ ਜੋ ਸਰਕਾਰ ਲੈ ਕੇ ਆ ਰਹੀ ਹੈ। ਤੁਸੀਂ ਦੇਸ ਦੇ ਕਿਸਾਨਾਂ ਦੀ ਆਤਮਾ ਨੂੰ ਵੇਚਣ ਜਾ ਰਹੇ ਹੋ। ''
ਇਹ ਵੀ ਪੜ੍ਹੋ
ਇਹ ਵੀ ਵੇਖੋ
https://www.youtube.com/watch?v=TIWDS0bekss
https://www.youtube.com/watch?v=F2Q33Jui5fQ
https://www.youtube.com/watch?v=GOlRTOXD6Eg
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)
!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws('syndSource','ISAPI');s_bbcws('orgUnit','ws');s_bbcws('platform','partner');s_bbcws('partner','jagbani');s_bbcws('producer','punjabi');s_bbcws('language','pa');s_bbcws('setStory', {'origin': 'cps','guid': '9d7d11d1-c0d0-4cca-8c07-d3b0c36ac112','assetType': 'STY','pageCounter': 'punjabi.india.story.54223770.page','title': 'ਖੇਤੀ ਕਾਨੂੰਨਾਂ \'ਤੇ ਰਾਜ ਸਭਾ \'ਚ ਅਕਾਲੀ ਦਲ: \'ਪੰਜਾਬ-ਹਰਿਆਣਾ \'ਚ ਲੱਗੀ ਇਸ ਚਿੰਗਾਰੀ ਨੂੰ ਅੱਗ ਵਿੱਚ ਨਾ ਬਦਲਣ ਦੇਵੋ\'','published': '2020-09-20T08:42:59Z','updated': '2020-09-20T08:49:14Z'});s_bbcws('track','pageView');
ਪਾਇਲ ਘੋਸ਼ ਦੇ ਜਿਣਸੀ ਸ਼ੋਸ਼ਣ ਦੇ ਇਲਜ਼ਾਮ ਦਾ ਅਨੁਰਾਗ ਕਸ਼ਯਪ ਨੇ ਕੀ ਜਵਾਬ ਦਿੱਤਾ ਤੇ ਹੋਰ ਅਹਿਮ ਖ਼ਬਰਾਂ
NEXT STORY