ਭਾਜਪਾ ਦੇ ਮੱਧ ਪ੍ਰਦੇਸ਼ ਦੇ ਮੰਦਸੌਰ ਤੋਂ ਸੰਸਦ ਮੈਂਬਰ ਸੁਧੀਰ ਗੁਪਤਾ ਨੇ ਵਿਵਾਦਿਤ ਬਿਆਨ ਦਿੱਤਾ ਹੈ।
ਨਵਭਾਰਤ ਟਾਈਮਜ਼ ਦੀ ਖ਼ਬਰ ਮੁਤਾਬਕ ਵਿਸ਼ਵ ਆਬਾਦੀ ਦਿਹਾੜੇ ਮੌਕੇ ਮੱਧ ਪ੍ਰਦੇਸ਼ ਦੇ ਮੰਦਸੌਰ ਤੋਂ ਭਾਜਪਾ ਦੇ ਸੰਸਦ ਮੈਂਬਰ ਸੁਧੀਰ ਗੁਪਤਾ ਨੇ ਭਾਰਤ ਦੀ ਆਬਾਦੀ ਅਸੰਤੁਲਿਤ ਕਰਨ 'ਚ ਬਾਲੀਵੁੱਡ ਅਦਾਕਾਰ ਆਮਿਰ ਖਾਨ ਵਰਗੇ ਲੋਕਾਂ ਦਾ ਹੱਥ ਹੋਣ ਵਰਗਾ ਵਿਵਾਦਿਤ ਬਿਆਨ ਦਿੱਤਾ ਹੈ।
ਸੁਧੀਰ ਗੁਪਤਾ ਨੇ ਆਮਿਰ ਖਾਨ ਦਾ ਨਾਮ ਲੈਂਦੇ ਹੋਏ ਕਿਹਾ ਕਿ ਦੇਸ਼ ਦੀ ਆਬਾਦੀ ਨੂੰ ਕੰਟਰੋਲ ਤੋਂ ਬਾਹਰ ਕਰਨ 'ਚ ਆਮਿਰ ਖਾਨ ਵਰਗੇ ਲੋਕਾਂ ਦਾ ਹੱਥ ਹੈ ਜੋ ਦੇਸ਼ ਲਈ ਮਾੜੀ ਗੱਲ ਹੈ।
ਇਹ ਵੀ ਪੜ੍ਹੋ:
ਖ਼ਬਰ ਮੁਤਾਬਕ ਉਨ੍ਹਾਂ ਨੇ ਟਵੀਟ ਕਰਦੇ ਹੋਏ ਕਿਹਾ ਆਮਿਰ ਖਾਨ ਦੀ ਪਹਿਲੀ ਪਤਨੀ ਰੀਨਾ ਦੱਤਾ ਦੋ ਬੱਚਿਆਂ ਦੇ ਨਾਲ, ਦੂਜੀ ਕਿਰਨ ਰਾਓ ਕਿੱਥੇ ਭਟਕੇਗੀ ਬੱਚੇ ਦੇ ਨਾਲ, ਉਸ ਦੀ ਚਿੰਤਾ ਨਹੀਂ ਪਰ ਦਾਦਾ ਆਮਿਰ ਤੀਜੀ ਦੀ ਭਾਲ ਵਿੱਚ ਲੱਗ ਗਏ ਹਨ ਇਹ ਸੁਨੇਹਾ ਇੱਕ ਹੀਰੋ ਦਾ ਹੈ?
ਟਵਿੱਟਰ ਵੱਲੋਂ ਗਰੀਵਾਂਸ ਅਫ਼ਸਰ ਨਿਯੁਕਤ, ਹਜ਼ਾਰਾਂ ਅਕਾਊਂਟ ਸਸਪੈਂਡ
ਆਖ਼ਰਕਾਰ ਟਵਿੱਟਰ ਨੇ ਭਾਰਤ ਵਿੱਚ ਆਪਣਾ ਰੈਜ਼ੀਡੈਂਟ ਗਰੀਵਾਂਸ ਅਫ਼ਸਰ ਨਿਯੁਕਤ ਕਰ ਦਿੱਤਾ ਹੈ।
ਦਿ ਹਿੰਦੂ ਦੀ ਖ਼ਬਰ ਮੁਤਾਬਕ ਟਵਿੱਟਰ ਨੇ ਵਿਨੇ ਪ੍ਰਕਾਸ਼ ਨੂੰ ਭਾਰਤ ਦਾ ਰੈਜ਼ੀਡੈਂਟ ਗਰੀਵਾਂਸ ਅਫ਼ਸਰ ਲਗਾਇਆ ਹੈ।
ਇਸ ਦੇ ਨਾਲ ਹੀ ਟਵਿੱਟਰ ਨੇ ਆਪਣੀ ਪਹਿਲੀ ਕੰਪਲਾਇੰਸ ਰਿਪੋਰਟ ਵੀ ਛਾਪੀ ਹੈ, ਜੋ ਕਿ ਭਾਰਤ ਦੇ ਨਵੇਂ ਡਿਜੀਟਲ ਨਿਯਮਾਂ ਤਹਿਤ ਲਾਜ਼ਮੀ ਹੈ।
ਟਵਿੱਟਰ ਨੇ 26 ਮਈ 2021 ਤੋਂ ਲੈ ਕੇ 25 ਜੂਨ 2021 ਦਰਮਿਆਨ ਆਪਣੀ ਪਹਿਲੀ ਕੰਪਲਾਇੰਸ ਰਿਪੋਰਟ ਪ੍ਰਕਾਸ਼ਿਤ ਕੀਤੀ ਹੈ। ਇਸ ਰਿਪੋਰਟ ਨੂੰ ਛਾਪਣਾ ਇਸ ਲਈ ਜ਼ਰੂਰੀ ਸੀ ਕਿਉਂਕਿ 26 ਮਈ ਤੋਂ ਲਾਗੂ ਹੋਏ ਨਵੇਂ ਆਈਟੀ ਨਿਯਮਾਂ ਤਹਿਤ ਇਹ ਆਉਂਦੀ ਸੀ।
ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:
https://www.youtube.com/watch?v=xWw19z7Edrs&t=1s
ਨਵੇਂ ਨਿਯਮਾਂ ਮੁਤਾਬਕ ਜਿਹੜੇ ਸੋਸ਼ਲ ਮੀਡੀਆ ਅਦਾਰੇ 50 ਲੱਖ ਤੋਂ ਵੱਧ ਯੂਜ਼ਰਜ਼ ਵਾਲੇ ਹਨ, ਉਨ੍ਹਾਂ ਲਈ ਗਰੀਵਾਂਸ ਅਫ਼ਸਰ, ਨੋਡਲ ਅਫ਼ਸਰ ਅਤੇ ਚੀਫ਼ ਕੰਪਲਾਇੰਸ ਅਫ਼ਸਰ ਲਗਾਉਣਾ ਜ਼ਰੂਰੀ ਹੈ ਤੇ ਇਹ ਲੋਕ ਭਾਰਤ ਦੇ ਵਸਨੀਕ ਹੋਣੇ ਚਾਹੀਦੇ ਹਨ।
ਆਪਣੀ ਰਿਪੋਰਟ ਵਿੱਚ ਟਵਿੱਟਰ ਨੇ ਇਹ ਵੀ ਕਿਹਾ ਹੈ ਕਿ ਬੱਚਿਆਂ ਦੀ ਜਿਨਸੀ ਸ਼ੋਸ਼ਣ ਕਰਕੇ 18,385 ਟਵਿੱਟਰ ਅਕਾਊਂਟ ਸਸਪੈਂਡ ਕੀਤੇ ਗਏ ਹਨ। ਇਸ ਦੇ ਨਾਲ ਹੀ 4,179 ਅਕਾਊਂਟ ਅੱਤਵਾਦੀ ਗਤੀਵਿਧੀਆਂ ਕਰਕੇ ਸਸਪੈਂਡ ਕੀਤੇ ਗਏ ਹਨ।
ਪੁਲਾੜ ਦੀ ਪਹਿਲੀ ਯਾਤਰਾ ਕਰਕੇ ਪਰਤੇ ਅਰਬਪਤੀ ਕਾਰੋਬਾਰੀ ਰਿਚਰਡ
ਅਰਬਪਤੀ ਕਾਰੋਬਾਰੀ ਰਿਚਰਡ ਬ੍ਰੈਨਸਨ ਅਤੇ ਉਨ੍ਹਾਂ ਦੀ ਟੀਮ ਆਪਣੇ ਖ਼ੁਦ ਦੇ ਰੌਕੇਟ ਸ਼ਿਪ ਰਾਹੀਂ ਪੁਲਾੜ ਵਿੱਚ ਦਾਖਲ ਹੋਏ।
ਇਸ ਦੇ ਨਾਲ ਹੀ ਰਿਚਰਡ ਨੇ ਇਤਿਹਾਸ ਰੱਚ ਦਿੱਤਾ ਅਤੇ ਜੈਫ਼ ਬੇਜ਼ੋਸ ਨੂੰ ਪਛਾੜ ਦਿੱਤਾ।
ਰਿਚਰਡ ਬ੍ਰੈਨਸਨ
ਦਿ ਟ੍ਰਿਬਿਊਨ ਦੀ ਖ਼ਬਰ ਮੁਤਾਬਕ ਲਗਭਗ 71 ਸਾਲ ਦੇ ਰਿਚਰਡ ਅਤੇ ਉਨ੍ਹਾਂ ਦੇ ਨਾਲ ਪੰਜ ਟੀਮ ਮੈਂਬਰਾਂ ਨੇ ਨਿਊ ਮੈਕਸਿਕੋ ਸਥਿਤ ਆਪਣੀ ਵਰਜਿਨ ਗੈਲੈਕਟਿਕ ਸਪੇਸ ਟੂਰਿਜ਼ਮ ਕੰਪਨੀ ਦੇ ਆਪਰੇਸ਼ਨਲ ਬੇਸ ਤੋਂ ਸਪੇਸ ਟ੍ਰੈਵਲ ਟੂਰਿਜ਼ਮ ਦੇ ਦੌਰ 'ਚ ਪਹੁੰਚਣ ਦੀ ਨੀਂਹ ਰੱਖੀ।
ਵਰਜਿਨ ਗੈਲੇਕਟਿਕ ਦੇ ਰਿਚਰਡ ਬ੍ਰੈਨਸਨ ਆਪਣੇ ਸਪੇਸ ਪਲੇਨ 'ਵਰਜਿਨ ਵੀਐਸਐਸ ਯੂਨਿਟੀ' ਦੇ ਰਾਹੀਂ ਪੁਲਾੜ ਦੀ ਯਾਤਰਾ 'ਤੇ ਨਿਕਲੇ ਅਤੇ ਲਗਭਗ ਸਵਾ ਘੰਟੇ ਵਿੱਚ ਇਸ ਨੂੰ ਪੂਰਾ ਕਰਕੇ ਧਰਤੀ 'ਤੇ ਵਾਪਸ ਆਏ।
ਐਤਵਾਰ ਨੂੰ ਆਪਣੀ ਇਸ ਯਾਤਰਾ ਲਈ ਬ੍ਰੈਨਸਨ ਦੇ ਸਪੇਸ ਸ਼ਿਪ ਨੇ ਨਿਊ ਮੈਕਸਿਕੋ ਦੇ ਦੱਖਣੀ ਰੇਗਿਸਤਾਨ ਤੋਂ ਪੁਲਾੜ ਲਈ ਉਡਾਨ ਭਰੀ।
ਭਾਰਤੀ ਸਮੇਂ ਮੁਤਾਬਕ ਇਹ ਯਾਤਰਾ ਰਾਤ 8 ਵਜੇ ਸ਼ੁਰੂ ਹੋਈ ਅਤੇ ਲਗਭਗ ਸਵਾ ਘੰਟੇ ਬਾਅਦ ਰਾਤ 9:12 ਮਿੰਟ ਉੱਤੇ ਉਹ ਵਾਪਸ ਧਰਤੀ 'ਤੇ ਆ ਗਏ।
ਆਪਣੀ ਉਡਾਨ ਤੋਂ ਪਹਿਲਾਂ ਰਿਚਰਡ ਨੇ ਮੰਨਿਆ ਕਿ ਉਹ ਇਤਿਹਾਸਿਕ ਯਾਤਰਾ ਤੋਂ ਪਹਿਲਾਂ ਥੋੜ੍ਹੇ ਨਰਵਸ ਸਨ।
ਤਾਲਿਬਾਨ ਦੀ ਐਂਟਰੀ ਕਾਰਨ ਭਾਰਤ ਨੇ ਰਾਜਨਾਇਕ ਤੇ ਹੋਰ ਸਟਾਫ਼ ਕੰਧਾਰ ਤੋਂ ਸੱਦਿਆ
ਭਾਰਤ ਵੱਲੋਂ 50 ਦੇ ਕਰੀਬ ਡਿਪਲੋਮੈਟਸ ਅਤੇ ਸੁਰੱਖਿਆ ਕਰਮੀਆਂ ਨੂੰ ਆਪਣੇ ਅਫ਼ਗਾਨਿਸਤਾਨ ਦੇ ਕੰਧਾਰ ਸਥਿਤ ਕੌਂਸਲੇਟ ਤੋਂ ਵਾਪਸ ਸੱਦ ਲਿਆ ਹੈ।
ਦਿ ਇੰਡੀਅਨ ਐਕਸਪ੍ਰੈੱਸ ਦੀ ਖ਼ਬਰ ਮੁਤਾਬਕ ਭਾਰਤ ਵੱਲੋਂ ਅਜਿਹਾ ਕਦਮ ਇਸ ਲਈ ਚੁੱਕਿਆ ਗਿਆ ਹੈ ਕਿਉਂਕਿ ਕੰਧਾਰ ਵਿੱਚ ਤਾਲਿਬਾਨ ਆਪਣੇ ਪੈਰ ਪਸਾਰ ਰਿਹਾ ਹੈ ਅਤੇ ਸੁਰੱਖਿਆ ਨੂੰ ਲੈ ਕੇ ਹਾਲਾਤ ਚਿੰਤਾਜਨਕ ਹਨ।
ਕੰਧਾਰ ਵਿੱਚ ਭਾਰਤੀ ਕੌਂਸਲੇਟ ਵਿੱਚ ਕੰਮ ਕਰਨ ਵਾਲੇ ਭਾਰਤੀਆਂ ਨੂੰ ਭਾਰਤੀ ਹਵਾਈ ਫੌਜ ਦੇ ਇੱਕ ਵਿਸ਼ੇਸ਼ ਹਵਾਈ ਜਹਾਜ਼ ਰਾਹੀਂ ਕੰਧਾਰ ਤੋਂ ਵਾਪਸ ਲਿਆਂਦਾ ਗਿਆ। ਇਨ੍ਹਾਂ ਵਿੱਚ ਡਿਪਲੋਮੈਟਸ, ਅਧਿਕਾਰੀ ਅਤੇ ਹੋਰ ਸਟਾਫ਼ ਤੋਂ ਇਲਾਵਾ ਇੰਡੀਅਨ-ਤਿਬਤੀਅਨ ਬਾਰਡਰ ਪੁਲਿਸ ਦੇ ਜਵਾਨ ਵੀ ਸ਼ਾਮਲ ਹਨ।
ਭਾਰਤ ਵੱਲੋਂ ਆਰਜ਼ੀ ਤੌਰ 'ਤੇ ਅਫ਼ਗਾਨਿਸਤਾਨ ਦੇ ਕੰਧਾਰ ਵਿੱਚ ਕੌਂਸਲੇਟ ਨੂੰ ਬੰਦ ਕਰਨ ਦਾ ਫ਼ੈਸਲਾ ਤਾਲਿਬਾਨ ਲੜਾਕਿਆਂ ਦੇ ਉਸ ਖ਼ੇਤਰ ਵਿੱਚ ਵੱਧ ਰਹੇ ਕੰਟਰੋਲ ਤੋਂ ਬਾਅਦ ਲਿਆ ਗਿਆ ਹੈ।
ਇਹ ਵੀ ਪੜ੍ਹੋ:
https://www.youtube.com/watch?v=YiuzI1cMGzs
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)
!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws('syndSource','ISAPI');s_bbcws('orgUnit','ws');s_bbcws('platform','partner');s_bbcws('partner','jagbani');s_bbcws('producer','punjabi');s_bbcws('language','pa');s_bbcws('setStory', {'origin': 'cps','guid': '9fbee895-1f9b-49e3-b8c0-8b2f600a81c2','assetType': 'STY','pageCounter': 'punjabi.india.story.57801151.page','title': 'ਭਾਜਪਾ ਸਾਂਸਦ ਦਾ ਬਿਆਨ, ਦੇਸ ਦੀ ਆਬਾਦੀ ਦਾ ਸੰਤੁਲਨ ਵਿਗਾੜਨ \'ਚ ਆਮਿਰ ਖ਼ਾਨ ਵਰਗੇ ਲੋਕਾਂ ਦਾ ਹੱਥ- ਪ੍ਰੈੱਸ ਰਿਵੀਊ','published': '2021-07-12T02:29:24Z','updated': '2021-07-12T02:29:24Z'});s_bbcws('track','pageView');

ਹਰਲੀਨ ਦਿਉਲ : ਜੋ ਇੰਗਲੈਂਡ ਤੋਂ ਲੈ ਕੇ ਭਾਰਤ ਤੱਕ ਸੋਸ਼ਲ ਮੀਡੀਆ ’ਤੇ ਛਾਈ ਹੋਈ ਹੈ
NEXT STORY