ਜਾਂਚ ਵਿੱਚ ਜੁਟੀ ਪਾਣੀਪਤ ਜ਼ਿਲ੍ਹੇ ਦੀ ਪੁਲਿਸ
ਹਰਿਆਣਾ ਦੇ ਪਾਣੀਪਤ ਤੋਂ ਲਗਭਗ 10 ਕਿਲੋਮੀਟਰ ਦੂਰ ਇੱਕ ਪਿੰਡ ਦੇ ਇੱਕ ਖ਼ੇਤ ਵਿੱਚ ਬਣੇ ਦੋ ਕਮਰਿਆਂ ਤੱਕ ਜਾਣ ਲਈ ਕੋਈ ਪੱਕਾ ਰਾਹ ਨਹੀਂ ਹੈ। ਇੱਥੇ ਹੀ ਸ਼ੁੱਕਰਵਾਰ 22 ਸਤੰਬਰ ਤੋਂ ਪੁਲਿਸ ਦੀਆਂ ਗੱਡੀਆਂ ਦੇ ਕਾਫ਼ਲੇ ਦੇਖੇ ਜਾ ਰਹੇ ਹਨ ਅਤੇ 9-10 ਪੁਲਿਸ ਮੁਲਾਜ਼ਮ ਬੰਦੂਕਾਂ ਦੇ ਨਾਲ ਇੱਥੇ ਤਾਇਨਾਤ ਹਨ।
ਪੁਲਿਸ ਮੁਤਾਬਕ 20 ਤੇ 21 ਸਤੰਬਰ (ਬੁੱਧਵਾਰ-ਵੀਰਵਾਰ) ਦੀ ਦਰਮਿਆਨੀ ਰਾਤ ਨੂੰ ਖ਼ੇਤ ਵਿੱਚ ਬਣੇ ਇਨ੍ਹਾਂ ਦੋ ਕਮਰਿਆਂ ਵਿੱਚ ਰਹਿਣ ਵਾਲੇ ਖ਼ੇਤ ਮਜ਼ਦੂਰਾਂ ਦੇ ਪਰਿਵਾਰ ਨਾਲ ਲੁੱਟ-ਖੋਹ ਹੋਈ ਅਤੇ ਤਿੰਨ ਮਰਦਾਂ ਦੇ ਹੱਥਾਂ ਨੂੰ ਪਿੱਛੋਂ ਦੀ ਬੰਨ੍ਹ ਦਿੱਤਾ ਗਿਆ। ਇਨ੍ਹਾਂ ਤਿੰਨੇ ਮਰਦਾਂ ਦੀਆਂ ਪਤਨੀਆਂ ਨਾਲ ਚਾਰ ਬਦਮਾਸ਼ਾਂ ਨੇ ਕਥਿਤ ਗੈਂਗਰੇਪ ਕੀਤਾ।
ਸਵੇਰ ਤੋਂ ਪਹਿਲਾਂ ਮਰਦਾਂ ਨੇ ਕਿਸੇ ਤਰ੍ਹਾਂ ਆਪਣੇ ਹੱਥ ਖੋਲ੍ਹੇ ਅਤੇ ਖ਼ੇਤ ਦੇ ਮਾਲਕ ਨੂੰ ਫ਼ੋਨ ਕਰਕੇ ਸੱਦਿਆ।
ਜਦੋਂ ਅਸੀਂ ਘਟਨਾ ਵਾਲੀ ਥਾਂ ’ਤੇ ਪਹੁੰਚੇ ਤਾਂ ਜਿਹੜੇ ਖ਼ੇਤ ਮਜ਼ਦੂਰਾਂ ਨਾਲ ਇਹ ਘਟਨਾ ਵਾਪਰੀ, ਉਹ ਉੱਥੇ ਨਹੀਂ ਸਨ। ਪਰ ਖ਼ੇਤ ਦੇ ਮਾਲਕ ਸੋਮ ਪ੍ਰਕਾਸ਼ ਅਨੇਜਾ, ਉਨ੍ਹਾਂ ਦੇ ਕੁਝ ਸਾਥੀ ਅਤੇ 8-10 ਪੁਲਿਸ ਮੁਲਾਜ਼ਮ ਮੌਜੂਦ ਸਨ।
ਇਸ ਤੋਂ ਪਹਿਲਾਂ ਵੀ ਬਦਮਾਸ਼ਾਂ ਨੇ ਦਿੱਤਾ ਅਪਰਾਧ ਨੂੰ ਅੰਜਾਮ
35 ਸਾਲਾ ਔਰਤ ਦੇ ਢਿੱਡ ਉੱਤੇ ਲੱਤਾਂ ਮਾਰਨ ਤੋਂ ਬਾਅਦ ਉਸ ਦੀ ਮੌਤ ਹੋ ਗਈ
ਚਾਰ ਬਦਮਾਸ਼ਾਂ ਵੱਲੋਂ ਲੁੱਟ ਖੋਹ ਅਤੇ ਗੈਂਗਰੇਪ ਦੀ ਘਟਨਾ ਤੋਂ ਪਹਿਲਾਂ ਇਸੇ ਤਰ੍ਹਾਂ ਦੇ ਇੱਕ ਹੋਰ ਖ਼ੇਤ ਵਿੱਚ ਬਣੇ ਕਮਰੇ ਵਿੱਚ ਰਹਿੰਦੀ 35 ਸਾਲਾਂ ਦੀ ਇੱਕ ਪਰਵਾਸੀ ਔਰਤ ਨਾਲ ਵੀ ਲੁੱਟਖੋਹ ਕੀਤੀ ਗਈ।
ਪੁਲਿਸ ਵੱਲੋਂ ਦਿੱਤੀ ਗਈ ਇਸ ਜਾਣਕਾਰੀ ਮੁਤਾਬਤ ਇਸ ਘਟਨਾ ਦੌਰਾਨ ਜਦੋਂ ਔਰਤ ਨੇ ਵਿਰੋਧ ਕੀਤਾ ਤਾਂ ਉਸ ਨਾਲ ਕੁੱਟਮਾਰ ਕੀਤੀ ਗਈ, ਜਿਸ ਕਾਰਣ ਉਸ ਔਰਤ ਦੀ ਮੌਤ ਹੋ ਗਈ।
ਜਿਸ ਵੇਲੇ ਇਹ ਘਟਨਾ ਵਾਪਰੀ, ਉਸ ਸਮੇਂ ਉਸ ਔਰਤ ਦਾ ਪਤੀ ਦੂਜੇ ਕਮਰੇ ਵਿੱਚ ਸੁੱਤਾ ਪਿਆ ਸੀ। ਇਹ ਪਰਿਵਾਰ ਤਨਮਏ ਢੀਂਗੜਾ ਦੇ ਖੇਤ ਵਿੱਚ ਬਤੌਰ ਮਜ਼ਦੂਰ ਕੰਮ ਕਰਦੇ ਹੈ।
ਪੁਲਿਸ ਰਿਕਾਰਡ ਦੇ ਹਿਸਾਬ ਨਾਲ ਇਹ ਘਟਨਾ 20 ਸਤੰਬਰ ਬੁੱਧਵਾਰ ਦੀ ਰਾਤ 10 ਵਜੇ ਦੀ ਹੈ, ਜਦਕਿ ਇਸੇ ਥਾਂ ਤੋਂ ਦੋ ਕਿਲੋਮੀਟਰ ਦੂਰ ਖੇਤ ਵਿੱਚ ਬਣੇ ਕਮਰਿਆਂ ਵਿੱਚ ਲੁੱਟ ਖੋਹ ਅਤੇ ਗੈਂਗਰੇਪ ਦੀ ਘਟਨਾ 20-21 ਸਤੰਬਰ ਦੀ ਦਰਮਿਆਨੀ ਰਾਤ ਨੂੰ ਕਰੀਬ ਇੱਕ ਵਜੇ ਦੀ ਦੱਸੀ ਗਈ ਹੈ।
ਖੇਤ ਮਾਲਕਾਂ ਨੇ ਕੀ ਦੱਸਿਆ
ਸੋਮ ਪ੍ਰਕਾਸ਼ ਦੇ ਖੇਤਾਂ ਵਿੱਚ ਹੀ ਤਿੰਨ ਪਰਿਵਾਰ ਕੰਮ ਕਰਦੇ ਹਨ
ਜਿਹੜੇ ਤਿੰਨ ਮਜ਼ਦੂਰ ਪਰਿਵਾਰਾਂ ਨਾਲ 20-21 ਸਤੰਬਰ ਦੀ ਦਰਮਿਆਨੀ ਰਾਤ ਨੂੰ ਘਟਨਾ ਵਾਪਰੀ, ਉਹ ਪਰਿਵਾਰ ਸੋਮ ਪ੍ਰਕਾਸ਼ ਦੇ ਖ਼ੇਤਾਂ ਵਿੱਚ ਲੰਘੇ 9 ਮਹੀਨੇ ਤੋਂ ਮਜ਼ਦੂਰੀ ਕਰ ਰਿਹਾ ਹੈ।
ਬੀਬੀਸੀ ਨਾਲ ਗੱਲਬਾਤ ਵਿੱਚ ਸੋਮ ਪ੍ਰਕਾਸ਼ ਦੱਸਦੇ ਹਨ ਕਿ ਉਹ ਇੱਕ ਵੱਡੇ ਜ਼ਿੰਮੀਂਦਾਰ ਹਨ ਅਤੇ ਲਗਭਗ 75 ਏਕੜ ਜ਼ਮੀਨ ਵਿੱਚ ਖ਼ੇਤੀ ਕਰਦੇ ਹਨ।
ਉਹ ਦੱਸਦੇ ਹਨ ਕਿ ਖੇਤ ਵਿੱਚ ਕੰਮ ਕਰਨ ਲਈ ਉਨ੍ਹਾਂ ਕੋਲ ਪਰਵਾਸੀ ਮਜ਼ਦੂਰ ਰਹਿੰਦੇ ਹਨ ਅਤੇ ਇਸ ਥਾਂ ਉੱਤੇ ਉੱਤਰ ਪ੍ਰਦੇਸ਼ ਨਾਲ ਤਾਲੁਕ ਰੱਖਣ ਵਾਲੇ ਤਿੰਨ ਪਰਿਵਾਰ ਰਹਿੰਦੇ ਹਨ। ਇਸ ਪਰਿਵਾਰ ਵਿੱਚ ਤਿੰਨ ਮਰਦ ਅਤੇ ਉਨ੍ਹਾਂ ਦੀਆਂ ਪਤਨੀਆਂ ਜਿੰਨ੍ਹਾਂ ਦੀ ਉਮਰ 25 ਤੋਂ 30 ਦੇ ਦਰਮਿਆਨ ਹੋਵੇਗੀ ਅਤੇ ਇਨ੍ਹਾਂ ਦੇ ਬੱਚੇ ਵੀ ਰਹਿੰਦੇ ਹਨ।
ਸੋਮ ਪ੍ਰਕਾਸ਼ ਅੱਗੇ ਕਹਿੰਦੇ ਹਨ, ‘‘ਲਗਭਗ ਡੇਢ ਮਹੀਨੇ ਪਹਿਲਾਂ ਚਾਰ ਬਦਮਾਸ਼ ਮੂੰਹ ਢੱਕ ਕੇ ਪਹਿਲਾਂ ਵੀ ਇੱਥੋਂ ਲੁੱਟ ਖੋਹ ਕਰਕੇ ਗਏ ਸਨ। ਉਸ ਸਮੇਂ ਉਨ੍ਹਾਂ ਦੇ ਹੱਥ ਕੁਝ ਖਾਸ ਨਹੀਂ ਲੱਗਿਆ ਅਤੇ ਫ਼ਿਰ ਬੁੱਧਵਾਰ ਦੀ ਰਾਤ ਨੂੰ ਦੁਬਾਰਾ ਉਹ ਮੋਬਾਈਲ, ਪੈਸੇ ਖੋਹ ਕੇ ਲੈ ਗਏ ਅਤੇ ਗੈਂਗਰੇਪ ਦੀ ਘਟਨਾ ਕਰਕੇ ਗਏ।’’
ਦੂਜੇ ਪਾਸੇ ਇੱਕ ਹੋਰ ਖ਼ੇਤ ਮਾਲਕ ਤਨਮਣੇ ਢੀਂਗੜਾ ਨੇ ਦੱਸਿਆ ਕਿ ਉਨ੍ਹਾਂ ਦੇ ਖੇਤ ਵਿੱਚ ਵੀ ਦੋ ਕਮਰੇ ਬਣੇ ਹੋਏ ਹਨ। ਇੱਥੇ ਹੀ ਚਾਰ ਬਦਮਾਸ਼ ਪਹਿਲਾਂ ਆਏ ਸਨ ਅਤੇ ਲੁੱਟ ਖੋਹ ਕਰਕੇ ਚਲੇ ਗਏ।
ਤਨਮਏ ਨੇ ਦੱਸਿਆ ਕਿ ਜਦੋਂ ਔਰਤ ਨੇ ਵਿਰੋਧ ਕੀਤਾਂ ਤਾਂ ਬਦਮਾਸ਼ਾਂ ਨੇ ਕੁੱਟਿਆ ਅਤੇ ਪੈਸੇ ਖੋਹ ਕੇ ਭੱਜ ਗਏ, ਕੁੱਟ ਮਾਰ ਕਾਰਨ ਬਾਅਦ ਵਿੱਚ ਔਰਤ ਦੀ ਮੌਤ ਹੋ ਗਈ।
‘ਚੁੱਲ੍ਹਾ ਨਹੀਂ ਬਲਿਆ’
ਹਰਿਆਣਾ ਦੇ ਪਾਣੀਪਤ ਵਿਚਲੇ ਪਿੰਡ ਦੇ ਖੇਤਾਂ ਵਿੱਚ ਇਹ ਘਟਨਾ ਵਾਪਰੀ ਹੈ
ਸੋਮ ਪ੍ਰਕਾਸ਼ ਦੇ ਖੇਤਾਂ ਵਿੱਚ ਕੰਮ ਕਰਨ ਵਾਲੇ ਤਿੰਨ ਪਰਿਵਾਰਾਂ ਦੇ ਰਿਸ਼ਤੇਦਾਰ ਆਪਣੀ ਪਤਨੀ ਨਾਲ ਇੱਥੇ ਪਹੁੰਚੇ ਹਨ।
ਉਨ੍ਹਾਂ ਨੇ ਦੱਸਿਆ ਕਿ ਜਦੋਂ ਅਗਲੀ ਸਵੇਰ ਉਨ੍ਹਾਂ ਨੂੰ ਘਟਨਾ ਬਾਰੇ ਪਤਾ ਲੱਗਿਆ ਤਾਂ ਉਹ ਤੁਰੰਤ ਇੱਥੇ ਆ ਗਏ ਪਰ ਉਦੋਂ ਤੱਕ ਪੁਲਿਸ ਨੇ ਕਾਰਵਾਈ ਸ਼ੁਰੂ ਕਰ ਦਿੱਤੀ ਸੀ।
ਉਹ ਕਹਿੰਦੇ ਹਨ, ‘‘ਦੋ ਦਿਨ ਹੋ ਚੁੱਕੇ ਹਨ ਅਤੇ ਪੁਲਿਸ ਭਾਭੀਆਂ ਦੀ ਮੈਡੀਕਲ ਜਾਂਚ ਅਤੇ ਕਾਊਂਸਲਿੰਗ ਕਰਵਾ ਰਹੀ ਹੈ। ਅਸੀਂ ਉਨ੍ਹਾਂ ਨੂੰ ਮਿਲ ਤੱਕ ਨਹੀਂ ਸਕੇ ਹਾਂ ਅਤੇ ਘਰ ਦਾ ਚੁੱਲ੍ਹਾ ਤੱਕ ਨਹੀਂ ਬਲਿਆ।’’
‘‘ਅਸੀਂ ਤਾਂ ਬੱਸ ਆਪਣੀ ਕਿਸਮਤ ਨੂੰ ਕੋਸ ਕੋਸ ਕੇ ਰੋ ਰਹੇ ਹਾਂ। ਇਸ ਥਾਂ ਬਦਮਾਸ਼ ਡੇਢ ਮਹੀਨਾਂ ਪਹਿਲਾਂ ਵੀ ਆਏ ਸਨ ਪਰ ਉਦੋਂ ਉਨ੍ਹਾਂ ਨੂੰ ਇੱਥੋਂ ਕੁਝ ਨਹੀਂ ਮਿਲਿਆ। ਇਸ ਵਾਰ ਪੈਸੇ, ਮੋਬਾਈਲ ਤੱਕ ਤਾਂ ਠੀਕ ਸੀ ਪਰ ਜੋ ਔਰਤਾਂ ਦੇ ਨਾਲ ਕੀਤਾ ਗਿਆ ਉਹ ਮੁਆਫ਼ੀ ਲਾਇਕ ਨਹੀਂ ਹੈ। ਉਨ੍ਹਾਂ ਨੂੰ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਹੈ।’’
ਰਿਸ਼ਤੇਦਾਰ ਦੀ ਪਤਨੀ ਦੱਸਦੇ ਹਨ ਕਿ ਉਹ ਉੱਤਰ ਪ੍ਰਦੋਸ਼ ਤੋਂ ਹਰਿਆਣਾ ਮਜ਼ਦੂਰੀ ਕਰਨ ਆਏ ਹਨ ਅਤੇ ਦਿਨ ਰਾਤ ਖ਼ੇਤਾਂ ਵਿੱਚ ਕੰਮ ਕਰਕੇ ਥੋੜ੍ਹਾ-ਬਹੁਤ ਜੋੜਦੇ ਹਨ ਤਾਂ ਜੋ ਆਪਣੇ ਬੱਚਿਆਂ ਨੂੰ ਸੁਰੱਖਿਅਤ ਮਾਹੌਲ ਦੇ ਸਕਣ।
ਉਹ ਕਹਿੰਦੇ ਹਨ, ‘‘ਜੋ ਸਾਡੇ ਪਰਿਵਾਰ ਨਾਲ ਹੋਇਆ ਉਸ ਨਾਲ ਸਾਰੇ ਪਰਵਾਸੀ ਮਜ਼ਦੂਰਾਂ ਦੀ ਚਿੰਤਾ ਵੱਧ ਗਈ ਹੈ। ਇੱਕ ਇੱਜ਼ਤ ਹੀ ਤਾਂ ਸੀ ਸਾਡੇ ਕੋਲ, ਅਜਿਹੀਆਂ ਘਟਨਾਵਾਂ ਹੋਣ ਤਾਂ ਸਾਡੇ ਕੋਲ ਇੱਜ਼ਤ ਵੀ ਨਹੀਂ ਰਹੇਗੀ।’’
ਗੈਂਗਰੇਪ ਤੇ ਲੁੱਟ ਖੋਹ ਨਾਲ ਜੁੜੀ ਐੱਫ਼ਆਈਆਰ
ਐੱਫ਼ਆਈਆਰ ਵਿੱਚ ਘਟਨਾ ਦੇ ਵੇਰਵੇ ਬਾਰੇ ਲਿਖਿਆ ਗਿਆ ਹੈ, ‘‘20-21 ਸਤੰਬਰ ਦੀ ਦਰਮਿਆਨੀ ਰਾਤ ਨੂੰ ਕਰੀਬ ਇੱਕ ਵਜੇ ਦਾ ਸਮਾਂ ਸੀ। ਅਚਾਨਕ ਚਾਰ ਨੌਜਵਾਨ ਖੇਤਾਂ ਵਿੱਚ ਬਣੇ ਉਨ੍ਹਾਂ ਦੇ ਕਮਰੇ ਵਿੱਚ ਦਾਖਲ ਹੋ ਗਏ। ਆਉਂਦੇ ਹੀ ਉਨ੍ਹਾਂ ਨੇ ਕੁੱਟਮਾਰ ਸ਼ੁਰੂ ਕਰ ਦਿੱਤੀ।’’
ਸ਼ਿਕਾਇਤ ਕਰਤਾ ਨੇ ਦੱਸਿਆ ਕਿ ਇੱਕ ਬਦਮਾਸ਼ ਨੇ ਨੁਕੀਲੇ ਹਥਿਆਰ ਨਾਲ ਉਨ੍ਹਾਂ ਦੇ ਸਿਰ ਉੱਤੇ ਵਾਰ ਕਰਨ ਦੀ ਕੋਸ਼ਿਸ਼ ਕੀਤੀ ਅਤੇ ਬਚਾਅ ਵਿੱਚ ਉਨ੍ਹਾਂ ਨੇ ਆਪਣਾ ਸੱਜਾ ਹੱਥ ਚੁੱਕਿਆ ਤਾਂ ਉਨ੍ਹਾਂ ਦੀ ਉਂਗਲੀ ਉੱਤੇ ਸੱਟ ਵੱਜ ਗਈ।
ਐੱਫ਼ਆਈਆਰ ਮੁਤਾਬਕ ਦੂਜੇ ਬਦਮਾਸ਼ ਨੇ ਉਨ੍ਹਾਂ ਦੇ ਖੱਬੇ ਹੱਥ ਉੱਤੇ ਡੰਡਾ ਮਾਰਿਆ। ਤੀਜੇ ਬਦਮਾਸ਼ ਨੇ ਸਾਰਿਆਂ ਨੂੰ ਦੇਸੀ ਪਿਸਤੌਲ ਦਿਖਾ ਕੇ ਧਮਕੀ ਦਿੱਤੀ। ਇਸ ਤੋਂ ਬਾਅਦ ਬਦਮਾਸ਼ਾਂ ਨੇ ਦੂਜੇ ਸ਼ਖ਼ਸ ਨਾਲ ਵੀ ਕੁੱਟਮਾਰ ਕੀਤੀ। ਫ਼ਿਰ ਚਾਰਾਂ ਨੇ ਸ਼ਿਕਾਇਤ ਕਰਤਾ ਸਣੇ ਤਿੰਨ ਮਰਦਾਂ ਦੇ ਹੱਥ ਰੱਸੀ ਨਾਲ ਬੰਨ੍ਹ ਦਿੱਤੇ।
‘‘ਇਸ ਤੋਂ ਬਾਅਦ ਧਮਕੀ ਦਿੱਤੀ ਗਏ ਕਿ ਜੇ ਰੌਲਾ ਪਾਇਆ ਤਾਂ ਸਾਰਿਆਂ ਨੂੰ ਮਾਰ ਦੇਣਗੇ। ਫ਼ਿਰ ਦੋ ਬਦਮਾਸ਼ਾਂ ਨੇ ਉੱਥੇ ਮੌਜੂਦ ਇੱਕ ਔਰਤ ਦੇ ਨਾਲ ਵਾਰ-ਵਾਰ ਗੈਂਗਰੇਪ ਕੀਤਾ। ਦੂਜੇ ਬਦਮਾਸ਼ ਨੇ ਦੂਜੀ ਔਰਤ ਨਾਲ ਅਤੇ ਤਿੰਨ ਬਦਮਾਸ਼ਾਂ ਨੇ ਤੀਜੀ ਔਰਤ ਨਾਲ ਵਾਰ-ਵਾਰ ਗੈਂਗਰੇਪ ਕੀਤਾ। ਇਸ ਤੋਂ ਬਾਅਦ ਸੋਨੇ ਦੀਆਂ ਵਾਲੀਆਂ ਅਤੇ 13 ਹਜ਼ਾਰ ਰੁਪਏ ਨਗਦੀ ਲੁੱਟ ਕੇ ਫਰਾਰ ਹੋ ਗਏ।’’
ਦੂਜੀ ਐੱਫ਼ਆਈਆਰ: ਕੁੱਟਮਾਰ ਤੇ ਔਰਤ ਦੀ ਮੌਤ
ਪਾਣੀਪਤ ਦੇ ਪੁਲਿਸ ਅਧਿਕਾਰੀ ਅਜੀਤ ਸਿੰਘ ਸ਼ੇਖਾਵਤ
ਇਸ ਘਟਨਾ ਬਾਰੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਮਹਿੰਦਰ ਪਾਲ ਨੇ ਦੱਸਿਆ ਉਹ ਉੱਤਰ ਪ੍ਰਦੇਸ਼ ਦੇ ਰਹਿਣ ਵਾਲੇ ਹਨ ਅਤੇ ਉਹ ਪਾਣੀਪਤ ਦੇ ਇੱਕ ਪਿੰਡ ਵਿੱਚ ਖੇਤ ਮਾਲਕ ਦੇ ਖੇਤਾਂ ਵਿੱਚ ਬਣੇ ਕਮਰਿਆਂ ਵਿੱਚ ਪਰਿਵਾਰ ਸਣੇ ਰਹਿੰਦੇ ਹਨ।
ਉਨ੍ਹਾਂ ਮੁਤਾਬਕ ਪਰਿਵਾਰ ਵਿੱਚ ਉਨ੍ਹਾਂ ਦੀ 40 ਸਾਲਾ ਪਤਨੀ ਬਿਮਲਾ, 10 ਸਾਲ ਦਾ ਪੁੱਤਰ ਸੰਜੇ ਅਤੇ ਤਿੰਨ ਸਾਲ ਦੀ ਬੇਟੀ ਰੌਸ਼ਨੀ ਹਨ।
ਘਟਨਾ ਦਾ ਜ਼ਿਕਰ ਕਰਦਿਆਂ ਉਹ ਦੱਸਦੇ ਹਨ, ‘‘ਇਸ ਕਮਰੇ ਵਿੱਚ ਲਗਭਗ ਸੱਤ ਮਹੀਨਿਆਂ ਤੋਂ ਰਹਿ ਰਹੇ ਹਾਂ ਅਤੇ ਮੈਂ ਇੱਕ ਮੱਛੀ ਦੇ ਫਾਰਮ ਵਿੱਚ ਨੌਕਰੀ ਕਰਦਾ ਹਾਂ। 20-21 ਸਤੰਬਰ ਦੀ ਰਾਤ ਨੂੰ ਪਰਿਵਾਰ ਸਣੇ ਸੋ ਰਹੇ ਸੀ। ਰਾਤ ਨੂੰ ਕਰੀਬ 12 ਵਜੇ ਚਾਰ ਬਦਮਾਸ਼ ਦੇਸੀ ਪਿਸਤੌਲ ਅਤੇ ਤਲਵਾਰ ਲੈ ਕੇ ਅੰਦਰ ਆ ਗਏ। ਉਨ੍ਹਾਂ ਨੇ ਆਉਂਦੇ ਹੀ ਸਾਡੇ ਨਾਲ ਕੁੱਟਮਾਰ ਸ਼ੁਰੂ ਕਰ ਦਿੱਤੀ। ਧਮਕੀ ਦਿੱਤੀ ਕਿ ਜੇ ਰੌਲਾ ਪਾਉਗੇ ਤਾਂ ਮਾਰ ਦਿੱਤਾ ਜਾਵੇਗਾ।’’
ਬਦਮਾਸ਼ਾਂ ਨੇ ਮਹਿੰਦਰ ਦੇ ਪਜਾਮੇ ਵਿੱਚੋਂ ਪੰਜ ਹਜ਼ਾਰ ਨਕਦੀ, ਆਧਾਰ ਕਾਰਡ ਅਤੇ ਇੱਕ ਮੋਬਾਈਲ ਖੋਹ ਲਿਆ। ਇਸ ਤੋਂ ਬਾਅਦ ਬਦਮਾਸ਼ ਉੱਥੋਂ ਫਰਾਰ ਹੋ ਗਏ।
ਪਰ ਜਾਂਦੇ-ਜਾਂਦੇ ਬਦਮਾਸ਼ਾਂ ਨੇ ਬਿਮਲਾ ਦੇ ਢਿੱਡ ਉੱਤੇ ਲੱਤਾਂ-ਮੁੱਕੇ ਮਾਰੇ, ਜਿਸ ਕਾਰਨ ਬਿਮਲਾ ਦੀ ਹਾਲਤ ਖ਼ਰਾਬ ਹੋਈ ਤੇ ਉਹ ਬੇਸੁੱਧ ਹੋ ਗਏ।
21 ਸਤੰਬਰ ਦੀ ਦੁਪਹਿਰ ਲਗਭਗ ਸਾਢੇ 12 ਵਜੇ ਹਾਲਾਤ ਜ਼ਿਆਦਾ ਖ਼ਰਾਬ ਹੋਣ ਕਾਰਨ ਉਨ੍ਹਾਂ ਦੀ ਮੌਤ ਹੋ ਗਈ।
ਪਾਣੀਪਤ ਦੇ ਪੁਲਿਸ ਅਧਿਕਾਰੀ ਅਜੀਤ ਸਿੰਘ ਸ਼ੇਖਾਵਤ ਦਾ ਕਹਿਣਾ ਹੈ ਦੋਵੇਂ ਮਾਮਲਿਆਂ ਵਿੱਚ ਪੁਲਿਸ ਦੀਆਂ 15 ਟੀਮਾਂ ਜਾਂਚ ਕਰ ਰਹੀਆਂ ਹਨ, ਬਹੁਤ ਸਾਰੇ ਲੋਕਾਂ ਤੋਂ ਪੁੱਛਗਿੱਛ ਚੱਲ ਰਹੀ ਹੈ ਅਤੇ ਇਸ ਮਾਮਲੇ ਵਿੱਚ ਛੇਤੀ ਹੀ ਖੁਲਾਸਾ ਕੀਤਾ ਜਾਵੇਗਾ।
(ਬੀਬੀਸੀ ਪੰਜਾਬੀ ਨਾਲ , , ਅਤੇ ''ਤੇ ਜੁੜੋ।)

ਯੂਟੀਆਈ: ਔਰਤਾਂ ਨੂੰ ਪਿਸ਼ਾਬ ਦੇ ਲਾਗ ਦੀ ਸਮੱਸਿਆ ਜ਼ਿਆਦਾ ਕਿਉਂ ਹੁੰਦੀ ਹੈ ਤੇ ਕਿਵੇਂ ਹੋ ਸਕਦਾ ਹੈ ਬਚਾਅ
NEXT STORY