ਪਿਛਲੇ ਸਾਲ ਦੀ ਗੱਲ ਹੈ। ਦਿੱਲੀ ’ਚ ਹਵਾਈ ਅੱਡੇ ’ਤੇ ਬੈਠੀ ਸੀ, ਬਹੁਤ ਭੀੜ ਸੀ। ਸਾਹਮਣੇ ਇਕ ਨੌਜਵਾਨ ਜੋੜਾ ਬੈਠਾ ਸੀ। ਉਨ੍ਹਾਂ ਦੀ ਇਕ 3-4 ਸਾਲ ਦੀ ਬੱਚੀ ਸੀ, ਜੋ ਇੱਧਰ-ਉੱਧਰ ਦੌੜ ਰਹੀ ਸੀ, ਖੇਡ ਰਹੀ ਸੀ। ਇਕ 7-8 ਮਹੀਨੇ ਦਾ ਬੱਚਾ ਪਰੈਮ ’ਚ ਬੈਠਾ ਸੀ। ਬੱਚੇ ਦੇ ਹੱਥ ’ਚ ਸਮਾਰਟ ਫੋਨ ਸੀ। ਬੱਚਾ ਉਸ ’ਤੇ ਕਾਰਟੂਨ ਦੇਖ ਰਿਹਾ ਸੀ। ਬਹੁਤ ਦੇਰ ਤੱਕ ਅਜਿਹਾ ਹੀ ਹੁੰਦਾ ਰਿਹਾ। ਭਰਾ ਨੂੰ ਕਾਰਟੂਨ ਦੇਖਦੇ ਹੋਏ ਖੇਡਦੀ ਬੱਚੀ ਵੀ ਰੋਣ ਲੱਗੀ। ਉਸ ਨੇ ਵੀ ਮੋਬਾਈਲ ਦੀ ਮੰਗ ਸ਼ੁਰੂ ਕਰ ਦਿੱਤੀ। ਉਦੋਂ ਪਿਤਾ ਨੇ ਉਸ ਨੂੰ ਵੀ ਮੋਬਾਈਲ ਫੜਾ ਦਿੱਤਾ। ਉਹ ਵੀ ਉਸ ’ਤੇ ਕਾਰਟੂਨ ਦੇਖਣ ਲੱਗੀ । ਥੋੜ੍ਹੀ ਦੇਰ ’ਚ ਪਰੈਮ ’ਚ ਬੈਠਾ ਬੱਚਾ ਰੋਣ ਲੱਗਾ।
ਉਸ ਦਾ ਕਾਰਟੂਨ ਪ੍ਰੋਗਰਾਮ ਖਤਮ ਹੋ ਗਿਆ ਸੀ। ਬਸ ਮਾਂ ਨੇ ਉਸ ਦੇ ਹੱਥ ਤੋਂ ਮੋਬਾਈਲ ਖੋਹ ਲਿਆ ਅਤੇ ਦੂਜਾ ਪ੍ਰੋਗਰਾਮ ਲੱਗਾ ਦਿੱਤਾ। ਬੱਚਾ ਰੋਣਾ ਬੰਦ ਕਰ ਕੇ ਫਿਰ ਤੋਂ ਦੇਖਣ ਲੱਗਾ। ਇਹ ਸਭ ਇਸ ਲੇਖਿਕਾ ਨੇ 2 ਘੰਟਿਆਂ ਤੱਕ ਦੇਖਿਆ। ਇਕ ਵਾਰ ਵੀ ਮਾਤਾ-ਪਿਤਾ ਨੇ ਬੱਚਿਆਂ ਦੇ ਹੱਥੋਂ ਮੋਬਾਈਲ ਨਹੀਂ ਲਏ। ਫਲਾਈਟ ਦਾ ਸਮਾਂ ਹੋ ਗਿਆ ਸੀ ਤਾਂ ਸਾਰੇ ਆਪਣੇ-ਆਪਣੇ ਰਸਤੇ ਚਲੇ ਗਏ। ਇਨ੍ਹਾਂ ਬੱਚਿਆਂ ਨੇ ਕਿੰਨੇ ਘੰਟੇ ਸਕ੍ਰੀਨ ’ਤੇ ਬਿਤਾਏ ਹੋਣਗੇ। ਪੂਰੇ ਮਹੀਨੇ ਉਹ ਕਿੰਨਾ ਸਮਾਂ ਦਿੰਦੇ ਹੋਣਗੇ, ਪੂਰੇ ਸਾਲ ਕਿੰਨਾ ਇਸ ਦਾ ਆਸਾਨੀ ਨਾਲ ਅੰਦਾਜ਼ਾ ਲਗਾਇਆ ਜਾ ਸਕਦਾ ਹੈ।
ਇਹ ਤਾਂ ਇਕ ਪਰਿਵਾਰ ਦੀ ਗੱਲ ਹੋਈ। ਅਜਿਹੀਆਂ ਖਬਰਾਂ ਆਉਂਦੀਆਂ ਰਹਿੰਦੀਆਂ ਹਨ ਕਿ ਮਾਤਾ-ਪਿਤਾ ਬੱਚਿਆਂ ਦੇ ਸਵਾਲਾਂ ਅਤੇ ਉਨ੍ਹਾਂ ਦੀਆਂ ਸ਼ੈਤਾਨੀਆਂ ਤੋਂ ਬਚਣ ਲਈ ਉਨ੍ਹਾਂ ਦੇ ਹੱਥਾਂ ’ਚ ਮੋਬਾਈਲ ਫੜਾ ਦਿੰਦੇ ਹਨ। ਡਾਕਟਰ ਭਾਵੇਂ ਹੀ ਕਹਿੰਦੇ ਰਹਿਣ ਕਿ ਬੱਚਿਆਂ ਦੇ ਹੱਥਾਂ ’ਚ ਮੋਬਾਈਲ ਨਹੀਂ ਦੇਣਾ ਚਾਹੀਦਾ, ਇਸ ਨਾਲ ਉਨ੍ਹਾਂ ਦੀਆਂ ਅੱਖਾਂ ’ਤੇ ਅਸਰ ਪੈਂਦਾ ਹੈ। ਹਰ ਸਮੇਂ ਬੈਠੇ ਰਹਿਣ ਨਾਲ ਉਹ ਬੀਮਾਰ ਹੋ ਜਾਂਦੇ ਹਨ, ਉਨ੍ਹਾਂ ਦਾ ਚਿੜਚਿੜਪਨ ਵੀ ਵਧਦਾ ਹੈ। ਉਨ੍ਹਾਂ ਨੂੰ ਖੇਡਣ, ਆਪਣੀ ਉਤਸੁਕਤਾ ਨੂੰ ਸ਼ਾਂਤ ਕਰਨ ਦਾ ਮੌਕਾ ਦੇਣਾ ਚਾਹੀਦਾ ਹੈ। ਮੈਟਰੋ ’ਚ ਵੀ ਅਜਿਹਾ ਹੀ ਹੁੰਦਾ ਦੇਖਦੀ ਹਾਂ। ਇੱਥੋਂ ਤੱਕ ਮਾਤਾ-ਪਿਤਾ ਆਪਣੇ ਕਿਸੇ ਦੋਸਤ ਦੇ ਘਰ ਜਾਂਦੇ ਹਨ ਤਾਂ ਉਹ ਬੱਚਿਆਂ ਨੂੰ ਮੋਬਾਈਲ ਫੜਾ ਦਿੰਦੇ ਹਨ ਅਤੇ ਖੁਦ ਗੱਲਬਾਤ ’ਚ ਰੁੱਝ ਜਾਂਦੇ ਹਨ।
ਇੱਥੋਂ ਤੱਕ ਕਿ ਬੱਚੇ ਖਾਂਦੇ-ਖਾਂਦੇ ਵੀ ਮੋਬਾਈਲ ਨਹੀਂ ਛੱਡਦੇ। ਬੱਚੇ ਉਤਸੁਕਤਾ ਦੇ ਕਾਰਨ ਸਵਾਲ ਪੁੱਛਦੇ ਹਨ। ਉਨ੍ਹਾਂ ਨੂੰ ਜਵਾਬ ਮਿਲਦਾ ਅਤੇ ਉਹ ਅੱਗੇ ਦੀ ਗੱਲ ਖੁਦ ਸੋਚਦੇ ਹਨ। ਉਨ੍ਹਾਂ ਦੀ ਕਲਪਨਾ ਸ਼ਕਤੀ ਵਧਦੀ ਹੈ। ਛੋਟੇ ਬੱਚੇ ਸੋਚਣ ’ਚ ਬਹੁਤ ਤੇਜ਼ ਹੁੰਦੇ ਹਨ। ਮੋਬਾਈਲ ਉਨ੍ਹਾਂ ਦੀ ਉਤਸੁਕਤਾ ਦਾ ਕੋਈ ਹੱਲ ਨਹੀਂ ਕਰਦਾ। ਪਤਾ ਨਹੀਂ ਕਿਉਂ ਵਾਰ-ਵਾਰ ਸਮਝਾਉਣ ਤੋਂ ਬਾਅਦ ਵੀ ਘਰ ਵਾਲੇ ਇਸ ’ਤੇ ਧਿਆਨ ਨਹੀਂ ਦਿੰਦੇ। ਬਹੁਤ ਸਾਰੇ ਸਕੂਲਾਂ ’ਚ ਮੋਬਾਈਲ ’ਤੇ ਪਾਬੰਦੀ ਹੈ ਪਰ ਫਿਰ ਵੀ ਕਈ ਬੱਚੇ ਚੋਰੀ-ਛਿਪੇ ਇਸ ਨੂੰ ਲਿਆਉਂਦੇ ਹਨ। ਮਾਤਾ-ਪਿਤਾ ਕਹਿੰਦੇ ਹਨ ਕਿ ਬੱਚੇ ਦੇ ਕੋਲ ਮੋਬਾਈਲ ਹੋਵੇ ਤਾਂ ਉਹ ਉਸ ਦੀ ਸੁਰੱਖਿਆ ਨੂੰ ਲੈ ਕੇ ਯਕੀਨੀ ਹੋ ਜਾਂਦੇ ਹਨ ਕਿ ਕੋਈ ਗੱਲ ਹੋਵੇਗੀ ਤਾਂ ਬੱਚਾ ਤੁਰੰਤ ਦੱਸ ਸਕੇਗਾ।
ਕੋਰੋਨਾ ਦੇ ਦੌਰ ’ਚ ਅਸੀਂ ਜਦ ਆਨਲਾਈਨ ਕਲਾਸਿਜ਼ ਨੂੰ ਮੋਬਾਈਲ ਜ਼ਰੀਏ ਹੁੰਦੇ ਦੇਖਿਆ ਸੀ ਤਾਂ ਬਹੁਤ ਸਾਰੇ ਬੱਚੇ ਘੰਟਿਆਂਬੱਧੀ ਮੋਬਾਈਲ ’ਤੇ ਕਲਾਸਾਂ ਅਟੈਂਡ ਕਰਦੇ ਹਨ। ਕਲਾਸ ਨਾ ਹੋਵੇ ਤਾਂ ਉਹ ਗੇਮ ਖੇਡਦੇ ਸਨ। ਕੁਝ ਵੱਡੇ ਬੱਚੇ ਪੋਰਨ ਦੇਖਣ ਤੋਂ ਵੀ ਪਰਹੇਜ਼ ਨਹੀਂ ਕਰਦੇ ਸਨ। ਉਸ ਸਮੇਂ ਅਜਿਹੀਆਂ ਰਿਪੋਰਟਾਂ ਆਈਆਂ ਸਨ ਕਿ ਮਾਤਾ-ਪਿਤਾ ਕਹਿੰਦੇ ਹਨ ਕਿ ਉਹ ਕੀ ਕਰਨ। 24 ਘੰਟੇ ਬੱਚਿਆਂ ’ਤੇ ਕਿਸ ਤਰ੍ਹਾਂ ਨਜ਼ਰ ਰੱਖਣ। ਬੱਚੇ ਘਰ ’ਚ ਬੰਦ ਹਨ, ਬਾਹਰ ਜਾ ਕੇ ਖੇਡ ਨਹੀਂ ਸਕਦੇ ਤਾਂ ਅਸੀਂ ਕੀ ਕਰੀਏ। ਸਾਨੂੰ ਵੀ ਤਾਂ ਬਹੁਤ ਸਾਰੇ ਘਰ ਅਤੇ ਦਫਤਰ ਦੇ ਕੰਮ ਹਨ। ਇਹੀ ਗੱਲ ਅਧਿਆਪਕ ਕਹਿੰਦੇ ਹਨ ਕਿ ਉਹ ਹਰ ਰੋਜ਼ ਕਈ ਬੱਚਿਆਂ ਨੂੰ ਪੜ੍ਹਾਉਂਦੇ ਹਨ ਜੇ ਇਹੀ ਦੇਖਦੇ ਰਹੀਏ ਕਿ ਕਿਸ ਬੱਚੇ ਕੋਲ ਮੋਬਾਈਲ ਹੈ ਅਤੇ ਕਿਸ ਕੋਲ ਨਹੀਂ ਤਾਂ ਉਹ ਪੜ੍ਹਾਉਣਾ ਕਦੋਂ।
ਹਾਲ ਹੀ ’ਚ ਇਕ 6 ਸਾਲ ਦੇ ਬੱਚੇ ਬਾਰੇ ਪੜ੍ਹਿਆ ਸੀ ਕਿ ਉਸ ਦੇ ਮਾਤਾ-ਪਿਤਾ ਨੇ 3 ਸਾਲ ਦੀ ਉਮਰ ’ਚ ਉਸ ਨੂੰ ਮੋਬਾਈਲ ਦੇ ਦਿੱਤਾ ਸੀ। 6 ਸਾਲ ਦਾ ਹੁੰਦੇ -ਹੁੰਦੇ ਮੋਬਾਈਲ ਦੇਖਣ ਦੀ ਆਦਤ ਇਕ ਭੈੜੀ ਆਦਤ ’ਚ ਬਦਲ ਗਈ। ਬੱਚਾ ਕਿਸੇ ਨਾਲ ਨਾ ਬੋਲਦਾ ਸੀ ਅਤੇ ਨਾ ਕੁਝ ਹੋਰ ਕਰਦਾ ਸੀ। ਇੱਥੋਂ ਤੱਕ ਕਿ ਉਸ ਨੂੰ ਦੋ ਸ਼ਬਦ ਜੋੜ ਕੇ ਬੋਲਣ ’ਚ ਵੀ ਮੁਸ਼ਕਲ ਹੋਣ ਲੱਗੀ। ਇਸ ਖਬਰ ’ਚ ਕਿਹਾ ਗਿਆ ਸੀ ਕਿ ਹਸਪਤਾਲ ’ਚ ਛੋਟੇ-ਛੋਟੇ ਬੱਚੇ ਨਾ ਬੋਲ ਪਾਉਣ ਦੇ ਕਾਰਨ ਇਲਾਜ ਕਰਵਾਉਣ ਲਈ ਲਿਆਂਦੇ ਜਾ ਰਹੇ ਹਨ। ਇਨ੍ਹਾਂ ’ਚ ਜ਼ਿਆਦਾਤਰ ਬੱਚੇ 5 ਤੋਂ 7 ਸਾਲ ਦੇ ਹਨ। 6 ਮਹੀਨਿਆਂ ’ਚ ਉਨ੍ਹਾਂ ਕੋਲ 110 ਬੱਚੇ ਆ ਚੁੱਕੇ ਹਨ। ਜਿਨ੍ਹਾਂ ’ਚੋਂ 100 ਬੱਚਿਆਂ ਨੂੰ ਸਪੀਚ ਥੈਰੇਪੀ ਦਿੱਤੀ ਗਈ।
ਮਾਤਾ-ਪਿਤਾ ਤੋਂ ਪੁੱਛਣ ’ਤੇ ਇਹੀ ਪਤਾ ਲੱਗਾ ਕਿ ਉਨ੍ਹਾਂ ਦੇ ਬੱਚਿਆਂ ਨੂੰ 10-10 ਘੰਟੇ ਮੋਬਾਈਲ ਦੇਖਣ ਦੀ ਆਦਤ ਹੈ। ਮੋਬਾਈਲ ਵਾਪਸ ਲੈਣ ’ਤੇ ਉਹ ਨਾਰਾਜ਼ ਹੋ ਜਾਂਦੇ ਹਨ, ਰੋਣ ਲੱਗਦੇ ਹਨ। ਜਦ ਤੱਕ ਵਾਪਸ ਨਾ ਮਿਲੇ ਕੋਈ ਗੱਲ ਨਹੀਂ ਮੰਨਦੇ। ਉਨ੍ਹਾਂ ਨੂੰ ਭੁੱਖ ਲੱਗੀ ਹੈ ਜਾਂ ਕੁਝ ਹੋਰ ਕਰਨਾ ਹੈ ਇਸ ਬਾਰੇ ’ਚ ਵੀ ਨਹੀਂ ਦੱਸਦੇ। ਇਸ ਨਾਲ ਉਨ੍ਹਾਂ ਦੀ ਭਾਸ਼ਾ ਦਾ ਗਿਆਨ ਵੀ ਘੱਟ ਹੁੰਦਾ ਹੈ। ਕਦੋਂ ਕਿਸ ਗੱਲ ਲਈ ਕੀ ਕਹਿਣਾ ਹੈ ਇਹ ਵੀ ਪਤਾ ਨਹੀਂ ਲੱਗਦਾ। ਵੱਡੇ ਸ਼ਹਿਰਾਂ ’ਚ ਤਾਂ ਇਸ ਤਰ੍ਹਾਂ ਦੇ ਇਲਾਜ ਦੀ ਵੀ ਸਹੂਲਤ ਹੈ। ਛੋਟੇ ਸ਼ਹਿਰ ਅਤੇ ਪਿੰਡਾਂ ਦੇ ਬੱਚੇ ਅਤੇ ਉਨ੍ਹਾਂ ਦੇ ਮਾਤਾ-ਪਿਤਾ ਕੀ ਕਰਨਗੇ। ਉਂਝ ਤਾਂ ਮਾਤਾ-ਪਿਤਾ ਨੂੰ ਸਿੱਖਿਆ ਦੇਣ ਲਈ ਮੁਹਿੰਮ ਸਾਰੇ ਪ੍ਰਚਾਰ ਮਾਧਿਅਮਾਂ ਰਾਹੀਂ ਚਲਾਈ ਜਾਣੀ ਚਾਹੀਦੀ ਹੈ। ਉਨ੍ਹਾਂ ਨੇ ਦੱਸਿਆ ਕਿ ਛੋਟੇ ਬੱਚਿਆਂ ਦੇ ਹੱਥਾਂ ’ਚ ਮੋਬਾਈਲ ਫੜਾਉਣ ਦੇ ਨੁਕਸਾਨ ਉਨ੍ਹਾਂ ਨੂੰ ਸਾਰੀ ਜ਼ਿੰਦਗੀ ਭੁਗਤਨੇ ਪੈ ਸਕਦੇ ਹਨ।
ਸ਼ਮਾ ਸ਼ਰਮਾ
ਕੋਲਕਾਤਾ ਡਾਕਟਰ ਜਬਰ-ਜ਼ਨਾਹ ਕਾਂਡ : ਕਿੰਨੇ ਅਸੁਰੱਖਿਅਤ ਸਾਡੇ ਹਸਪਤਾਲ
NEXT STORY