Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    SAT, MAR 21, 2026

    11:42:59 AM

  • boy dies under suspicious circumstances in jalandhar

    ਕਹਿਰ ਓ ਰੱਬਾ! ਸੋਸ਼ਲ ਮੀਡੀਆ ਨੇ ਉਜਾੜਿਆ ਘਰ, ਮਾਪਿਆਂ...

  • kuldeep singh gargaj exclusive interview

    ਸਿੱਖਾਂ ਨੂੰ ਗੁਰੂ ਸਾਹਿਬ ਦੇ ਹੁਕਮ ਮੁਤਾਬਕ ਵੱਡੇ...

  • cabinet minister  laljit singh bhullar

    ਕੈਬਨਿਟ ਮੰਤਰੀ ਲਾਲਜੀਤ ਭੁੱਲਰ ਦਾ ਅਸਤੀਫਾ

  • cold wave will continue in punjab

    ਪੰਜਾਬ 'ਚ ਠੰਡ ਦਾ ਜ਼ੋਰ ਰਹੇਗਾ ਜਾਰੀ, ਪੜ੍ਹੋ 22...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Blog News
  • ਟਰੰਪ ਵਲੋਂ ਨਾਜਾਇਜ਼ ਪ੍ਰਵਾਸੀਆਂ ਨੂੰ ਕੱਢਣ ਦੇ ਆਰਥਿਕ ਨਤੀਜੇ ਕੀ ਹੋਣਗੇ

BLOG News Punjabi(ਬਲਾਗ)

ਟਰੰਪ ਵਲੋਂ ਨਾਜਾਇਜ਼ ਪ੍ਰਵਾਸੀਆਂ ਨੂੰ ਕੱਢਣ ਦੇ ਆਰਥਿਕ ਨਤੀਜੇ ਕੀ ਹੋਣਗੇ

  • Edited By Disha,
  • Updated: 25 Feb, 2025 05:00 PM
Blog
donald trump immigrants deportation economic
  • Share
    • Facebook
    • Tumblr
    • Linkedin
    • Twitter
  • Comment

ਟਰੰਪ ਪ੍ਰਸ਼ਾਸਨ ਇਸ ਸਮੇਂ ਗੈਰ-ਕਾਨੂੰਨੀ ਪ੍ਰਵਾਸੀਆਂ ਨੂੰ ਤੇਜ਼ੀ ਨਾਲ ਦੇਸ਼ ਨਿਕਾਲਾ ਦੇਣ ਵਿਚ ਰੁੱਝਿਆ ਹੋਇਆ ਹੈ। ਇਹ ਸੱਚ ਹੈ ਕਿ ਪ੍ਰਵਾਸੀਆਂ ਦੀ ਆਮਦ ਦੇ ਨਾਲ ਇਟਲੀ, ਫਰਾਂਸ, ਜਰਮਨੀ ਅਤੇ ਬ੍ਰਿਟੇਨ ਵਰਗੇ ਦੇਸ਼ਾਂ ਦੇ ਨੇਤਾ ਆਪਣੀਆਂ ਇਮੀਗ੍ਰੇਸ਼ਨ ਨੀਤੀਆਂ ਦਾ ਮੁੜ ਮੁਲਾਂਕਣ ਕਰ ਰਹੇ ਹਨ। ਉਨ੍ਹਾਂ ਵਿਚੋਂ ਬਹੁਤ ਸਾਰੇ ਘਰੇਲੂ ਰਾਜਨੀਤਿਕ ਦਬਾਅ ਅਤੇ ਆਪਣੇ ਹੀ ਨਾਗਰਿਕਾਂ ਨਾਲ ਸੰਭਾਵੀ ਟਕਰਾਅ ਦਾ ਮੁਕਾਬਲਾ ਕਰਨ ਲਈ ਹੋਰ ਉਪਾਵਾਂ ਦੇ ਨਾਲ-ਨਾਲ ਸ਼ਰਨਾਰਥੀਆਂ ਦੇ ਪੁਨਰਵਾਸ ਜਾਂ ਦੇਸ਼ ਨਿਕਾਲੇ ਦਾ ਸਮਰਥਨ ਕਰ ਰਹੇ ਹਨ। ਹਾਲਾਂਕਿ, ਜ਼ਿਆਦਾਤਰ ਅਰਥਸ਼ਾਸਤਰੀ ਪ੍ਰਵਾਸ ਨੂੰ ਰੋਕਣ ਦੇ ਉਪਾਵਾਂ ਨਾਲ ਸਹਿਮਤ ਨਹੀਂ ਹੋਣਗੇ, ਭਾਵੇਂ ਉਨ੍ਹਾਂ ਦੀਆਂ ਅਪੀਲਾਂ ਵੋਟਰਾਂ ਦੀ ਇਕ ਵਿਸ਼ਾਲ ਲੜੀ ਦੇ ਬੋਲ਼ੇ ਕੰਨਾਂ ਨੂੰ ਨਾ ਸੁਣਨ। ਕਿਸੇ ਵੀ ਸਮੂਹਿਕ ਦੇਸ਼ ਨਿਕਾਲੇ ਦਾ ਪ੍ਰਸਤਾਵ ਇਕ ਸਪੱਸ਼ਟ ਸਵਾਲ ਖੜ੍ਹਾ ਕਰਦਾ ਹੈ। ਕਿਸੇ ਕੀਮਤ ’ਤੇ ਸਹੀ ਅੰਦਾਜ਼ਾ ਲਗਾਉਣਾ ਕਈ ਕਾਰਨਾਂ ਕਰ ਕੇ ਚੁਣੌਤੀਪੂਰਨ ਹੈ। ਬਹੁਤ ਸਾਰੇ ਮਾਹਿਰ ਚਿਤਾਵਨੀ ਦਿੰਦੇ ਹਨ ਕਿ ਵਿਆਪਕ ਇਮੀਗ੍ਰੇਸ਼ਨ ਪਾਬੰਦੀਆਂ ਲਗਾਉਣ ਦੀਆਂ ਕੋਸ਼ਿਸ਼ਾਂ ਅੰਤ ਵਿਚ ਮਹਿੰਗਾਈ ਨੂੰ ਵਧਾ ਸਕਦੀਆਂ ਹਨ ਅਤੇ ਬਹੁਤ ਸਾਰੇ ਯੂਰਪੀਅਨ ਤੇ ਉੱਤਰੀ ਅਮਰੀਕੀ ਦੇਸ਼ਾਂ ’ਤੇ ਦਬਾਅ ਪਾ ਸਕਦੀਆਂ ਹਨ, ਜੋ ਪਹਿਲਾਂ ਹੀ ਕਮਜ਼ੋਰ ਵਿਕਾਸ ਦਰ ਦਾ ਸਾਹਮਣਾ ਕਰ ਰਹੇ ਹਨ।

ਇਕ ਕਾਗਜ਼ਾਂ ਤੋਂ ਬਗੈਰ (ਗੈਰ-ਦਸਤਾਵੇਜ਼ੀ) ਪ੍ਰਵਾਸੀ ਸਥਾਨਕ ਮਾਪਦੰਡਾਂ ਤੋਂ ਘੱਟ ਤਨਖਾਹ ਸਵੀਕਾਰ ਕਰ ਸਕਦਾ ਹੈ ਕਿਉਂਕਿ ਉਹ ਕੰਮ ਲਈ ਬੇਤਾਬ ਹਨ। ਇਸ ਲਈ ਅਮਰੀਕੀ ਕਾਮਿਆਂ ਨੂੰ ਭਰਤੀ ਕਰਨ ਲਈ ਜੇਕਰ ਗੈਰ-ਕਾਨੂੰਨੀ ਪ੍ਰਵਾਸੀਆਂ ਨੂੰ ਬਾਹਰ ਕੱਢਿਆ ਜਾਂਦਾ ਹੈ ਤਾਂ ਅਮਰੀਕੀ ਮਾਲਕਾਂ ਨੂੰ ਤਨਖਾਹ ਵਧਾਉਣੀ ਪਵੇਗੀ ਕਿਉਂਕਿ ਗੈਰ-ਕਾਨੂੰਨੀ ਕਾਮੇ ਬਹੁਤ ਸਾਰੇ ਅਜਿਹੇ ਕੰਮ ਕਰਦੇ ਹਨ, ਜੋ ਬਹੁਤ ਘੱਟ ਮੂਲ-ਅਮਰੀਕੀ ਕਰਨਗੇ। ਇਹ ਅਮਰੀਕੀ ਅਰਥਵਿਵਸਥਾ ਨੂੰ ਪ੍ਰਭਾਵਿਤ ਕਰ ਸਕਦਾ ਹੈ ਅਤੇ ਇਸ ਨੂੰ ਠੱਪ ਵੀ ਕਰ ਸਕਦਾ ਹੈ। ਅਮਰੀਕਾ ਵਿਚ ਘੱਟ ਹੁਨਰਮੰਦ ਕਾਮਿਆਂ ਦੀ ਘਾਟ ਵਧ ਰਹੀ ਹੈ। ਪਰ ਇਹ ਅਜੇ ਵੀ ਮੈਕਸੀਕੋ, ਮੱਧ ਅਮਰੀਕਾ ਅਤੇ ਹੋਰ ਥਾਵਾਂ ’ਤੇ ਭਰਪੂਰ ਹਨ। ਜਾਇਜ਼ ਪ੍ਰਵੇਸ਼ ਲਈ ਹੋਰ ਚੈਨਲ ਖੋਲ੍ਹੇ ਬਿਨਾਂ ਗੈਰ-ਕਾਨੂੰਨੀ ਇਮੀਗ੍ਰੇਸ਼ਨ ਨੂੰ ਰੋਕਣਾ ਬਾਜ਼ਾਰ ਦੀ ਗਤੀਸ਼ੀਲਤਾ ਦੇ ਵਿਰੁੱਧ ਹੋਵੇਗਾ।

ਕਾਰਨੇਲ ਯੂਨੀਵਰਸਿਟੀ ਦੀ 2015 ਦੀ ਰਿਪੋਰਟ, ‘ਪੰਜ ਤਰੀਕੇ ਗੈਰ-ਕਾਨੂੰਨੀ ਪ੍ਰਵਾਸੀ ਅਮਰੀਕੀ ਅਰਥਵਿਵਸਥਾ ਨੂੰ ਸ਼ਕਤੀ ਦੇ ਰਹੇ ਹਨ’, ਜਿਸ ’ਚ ਸੰਖੇਪ ਵਿਚ ਦੱਸਿਆ ਗਿਆ ਹੈ ਕਿ ਸੰਯੁਕਤ ਰਾਜ ਅਮਰੀਕਾ ਵਿਚ ਭੋਜਨ ਤਿਆਰ ਕਰਨ ਅਤੇ ਪਰੋਸਣ ਵਾਲੇ 12 ਫੀਸਦੀ ਕਾਮੇ, 19 ਫੀਸਦੀ ਰੱਖ-ਰਖਾਅ ਕਰਨ ਵਾਲੇ, 17 ਫੀਸਦੀ ਉਸਾਰੀ ਦਾ ਕੰਮ ਕਰਨ ਵਾਲੇ ਅਤੇ 25 ਫੀਸਦੀ ਖੇਤੀਬਾੜੀ ਕਾਮੇ ਗੈਰ-ਕਾਨੂੰਨੀ ਕਾਮੇ ਹਨ। ਵੱਡੇ ਪੱਧਰ ’ਤੇ ਦੇਸ਼ ਨਿਕਾਲੇ ਕਾਰਨ ਬਹੁਤ ਸਾਰੇ ਮੁੱਖ ਉਦਯੋਗਾਂ ਨੂੰ ਗੰਭੀਰ ਕਿਰਤ ਝਟਕਿਆਂ ਦਾ ਸਾਹਮਣਾ ਕਰਨਾ ਪਵੇਗਾ, ਭਾਵ ਮਜ਼ਦੂਰਾਂ ਦੀ ਘਾਟ ਨਾਲ ਜੂਝਣਾ ਪਵੇਗਾ। ਜੇਕਰ ਉਦਯੋਗਾਂ ਨੂੰ ਨੁਕਸਾਨ ਪਹੁੰਚਦਾ ਹੈ, ਤਾਂ ਲੱਖਾਂ ਅਮਰੀਕੀ ਮੂਲ ਦੇ ਕਾਮੇ ਵੀ ਆਪਣੀਆਂ ਨੌਕਰੀਆਂ ਗੁਆ ਸਕਦੇ ਹਨ। ਮਈ 2024 ਵਿਚ ਕੋਲੋਰਾਡੋ ਯੂਨੀਵਰਸਿਟੀ ਡੈਨਵਰ ਦੇ ਅਰਥਸ਼ਾਸਤਰੀ ਕਲੋ ਈਸਟ ਨੇ ‘ਦਿ ਵਾਸ਼ਿੰਗਟਨ ਪੋਸਟ’ ਨੂੰ ਦੱਸਿਆ ਕਿ ਅਰਥਵਿਵਸਥਾ ਇਕ ਜ਼ੀਰੋ-ਯੋਗ ਖੇਡ ਨਹੀਂ ਹੈ। ਜਦੋਂ ਇਕ ਵਿਅਕਤੀ ਕੋਲ ਨੌਕਰੀ ਹੁੰਦੀ ਹੈ ਤਾਂ ਇਸ ਦਾ ਮਤਲਬ ਇਹ ਨਹੀਂ ਹੁੰਦਾ ਕਿ ਕਿਸੇ ਹੋਰ ਲਈ ਇਕ ਨੌਕਰੀ ਘਟ ਗਈ ਹੈ।

ਅਕਤੂਬਰ 2024 ਵਿਚ ਪ੍ਰਕਾਸ਼ਿਤ ਅਮਰੀਕੀ ਇਮੀਗ੍ਰੇਸ਼ਨ ਕੌਂਸਲ ਦੀ ਇਕ ਵਿਸ਼ੇਸ਼ ਰਿਪੋਰਟ ਦੇ ਅਨੁਸਾਰ ਸਾਰੇ ਪ੍ਰਵਾਸੀਆਂ ਨੂੰ ਦੇਸ਼ ਨਿਕਾਲਾ ਦੇਣ ਲਈ ਇਕ ਵਾਰ ਦੀ ਕਾਰਵਾਈ ਦੀ ਲਾਗਤ ਦਾ ਇਕ ਰੂੜੀਵਾਦੀ ਅੰਦਾਜ਼ਾ 315 ਬਿਲੀਅਨ ਡਾਲਰ ਸੀ। ਦੂਜੇ ਪਾਸੇ, ਹਰ ਸਾਲ 10 ਲੱਖ ਪ੍ਰਵਾਸੀਆਂ ਨੂੰ ਦੇਸ਼ ਨਿਕਾਲਾ ਦੇਣ ਨਾਲ ਅਮਰੀਕਾ ਨੂੰ 88 ਬਿਲੀਅਨ ਡਾਲਰ ਖਰਚ ਹੋਣਗੇ, ਜੋ ਕਿ ਯੂ. ਐੱਸ. ਨੈਸ਼ਨਲ ਇੰਸਟੀਚਿਊਟ ਆਫ਼ ਹੈਲਥ ਦੇ ਸਾਲਾਨਾ ਬਜਟ ਤੋਂ ਦੁੱਗਣਾ ਹੈ। ਇਸ ਪੈਸੇ ਦਾ ਜ਼ਿਆਦਾਤਰ ਹਿੱਸਾ ਨਜ਼ਰਬੰਦੀ ਕੇਂਦਰਾਂ ਦੇ ਨਿਰਮਾਣ ’ਤੇ ਖਰਚ ਕੀਤਾ ਜਾਵੇਗਾ। ਇਸ ਦੀ ਅੰਦਾਜ਼ਨ ਕੁੱਲ ਲਾਗਤ 967.9 ਬਿਲੀਅਨ ਡਾਲਰ ਹੈ। ਇਸ ਵਿਚ 10 ਲੱਖ ਗ੍ਰਿਫ਼ਤਾਰੀਆਂ, ਨਜ਼ਰਬੰਦੀ, ਕਾਨੂੰਨੀ ਪ੍ਰਕਿਰਿਆਵਾਂ, ਹਵਾਈ ਜਹਾਜ਼ ਰਾਹੀਂ ਲਿਜਾਣਾ (ਭਾਵੇਂ ਹੀ ਇਹ ਖਰਚ ‘ਮਿੱਤਰ’ ਦੇਸ਼ਾਂ ਵੱਲੋਂ ਸਹਿਣ ਕੀਤਾ ਗਿਆ ਹੋਵੇ) ਅਤੇ ਹੋਰ ਬਹੁਤ ਸਾਰੇ ਸਹਾਇਕ ਖਰਚੇ ਸ਼ਾਮਲ ਹਨ। ਇਸ ਤੋਂ ਇਲਾਵਾ ਮਨੁੱਖੀ ਲਾਗਤ ਵੀ ਹੈ। ਜੇਕਰ ਗੈਰ-ਦਸਤਾਵੇਜ਼ੀ ਪ੍ਰਵਾਸੀਆਂ ਨੂੰ ਦੇਸ਼ ਨਿਕਾਲਾ ਦਿੱਤਾ ਜਾਂਦਾ ਹੈ ਤਾਂ 4 ਮਿਲੀਅਨ ਮਿਸ਼ਰਤ-ਸਥਿਤੀ ਵਾਲੇ ਪਰਿਵਾਰ ਵੱਖ ਹੋ ਜਾਣਗੇ, ਜਿਸ ਨਾਲ 8.5 ਮਿਲੀਅਨ ਅਮਰੀਕੀ ਨਾਗਰਿਕ ਪ੍ਰਭਾਵਿਤ ਹੋਣਗੇ, ਜਿਨ੍ਹਾਂ ਦੇ ਪਰਿਵਾਰਕ ਮੈਂਬਰ ਗੈਰ-ਦਸਤਾਵੇਜ਼ੀ ਹਨ, ਜਿਨ੍ਹਾਂ ਵਿਚ 5.1 ਮਿਲੀਅਨ ਅਮਰੀਕੀ ਨਾਗਰਿਕ ਬੱਚੇ ਵੀ ਸ਼ਾਮਲ ਹਨ।

1 ਮਿਲੀਅਨ ਬਿਨਾਂ ਦਸਤਾਵੇਜ਼ ਵਾਲੇ ਅਪ੍ਰਵਾਸੀ ਉੱਦਮੀਆਂ, ਜਿਨ੍ਹਾਂ ਨੇ 2022 ਵਿਚ ਕੁੱਲ 27.1 ਬਿਲੀਅਨ ਮਾਲੀਆ ਪੈਦਾ ਕਰਨ ਵਿਚ ਯੋਗਦਾਨ ਪਾਇਆ, ਨੂੰ ਦੇਸ਼ ਨਿਕਾਲਾ ਦੇ ਦਿੱਤਾ ਜਾਵੇਗਾ। ਗੈਰ-ਦਸਤਾਵੇਜ਼ੀ ਪਰਿਵਾਰਾਂ ਦੇ ਮਹੱਤਵਪੂਰਨ ਯੋਗਦਾਨ, ਜਿਵੇਂ ਕਿ ਸਮਾਜਿਕ ਸੁਰੱਖਿਆ ਲਈ 22.6 ਬਿਲੀਅਨ ਅਤੇ ਮੈਡੀਕੇਅਰ ਲਈ 5.7 ਬਿਲੀਅਨ ਸਾਲਾਨਾ ਅਮਰੀਕਾ ਵੱਲੋਂ ਗੁਆ ਦਿੱਤੇ ਜਾਣਗੇ। 2022 ਵਿਚ ਗੈਰ-ਕਾਨੂੰਨੀ ਪ੍ਰਵਾਸੀ ਪਰਿਵਾਰਾਂ ਨੇ ਸੰਘੀ ਟੈਕਸਾਂ ਵਿਚ 46.8 ਬਿਲੀਅਨ ਅਤੇ ਰਾਜ ਅਤੇ ਸਥਾਨਕ ਟੈਕਸਾਂ ਵਿਚ 29.3 ਬਿਲੀਅਨ ਦਾ ਭੁਗਤਾਨ ਕੀਤਾ। ਦਿਲਚਸਪ ਗੱਲ ਇਹ ਹੈ ਕਿ ਬਹੁਤ ਸਾਰੇ ਲੋਕ ਉਨ੍ਹਾਂ ਲਾਭਾਂ ਦਾ ਸਮਰਥਨ ਕਰਨ ਲਈ ਭੁਗਤਾਨ ਕਰਦੇ ਹਨ, ਜੋ ਉਹ ਪ੍ਰਾਪਤ ਕਰਨ ਦੇ ਯੋਗ ਵੀ ਨਹੀਂ ਹਨ। ਇਸ ਤੋਂ ਇਲਾਵਾ ਗੈਰ-ਕਾਨੂੰਨੀ ਪ੍ਰਵਾਸੀਆਂ ਕੋਲ ਟੈਕਸਾਂ ਤੋਂ ਬਾਅਦ ਖਰਚ ਕਰਨ ਦੀ ਸ਼ਕਤੀ 250 ਬਿਲੀਅਨ ਸੀ, ਜਿਸ ਦੀ ਵਰਤੋਂ ਉਹ ਸਥਾਨਕ ਭਾਈਚਾਰਿਆਂ ਦੀ ਸਹਾਇਤਾ ਲਈ ਕਰ ਸਕਦੇ ਸਨ। ਕੁੱਲ ਮਿਲਾ ਕੇ, ਵੱਡੇ ਪੱਧਰ ’ਤੇ ਦੇਸ਼ ਨਿਕਾਲੇ ਕਾਰਨ ਅਮਰੀਕਾ ’ਚ ਸਮੁੱਚੇ ਘਰੇਲੂ ਉਤਪਾਦ ’ਚ ਸਾਲਾਨਾ 4.2-6.8 ਫੀਸਦੀ ਦੀ ਕਮੀ ਆ ਜਾਵੇਗੀ, ਜੋ ਮੁੱਖ ਤੌਰ ’ਤੇ ਅਮਰੀਕੀ ਉਦਯੋਗਾਂ ਵਿਚ ਕਾਮਿਆਂ ਦੀ ਘਾਟ ਕਾਰਨ ਆਵੇਗੀ। ਤੁਲਨਾ ਲਈ 2007-09 ਦੀ ਮਹਾਮੰਦੀ ਦੌਰਾਨ ਅਮਰੀਕੀ ਸਮੁੱਚੀ ਘਰੇਲੂ ਉਤਪਾਦ (ਜੀ. ਡੀ.ਪੀ.) ’ਚ 4.3 ਫੀਸਦੀ ਦੀ ਕਮੀ ਆਈ ਸੀ।

ਅਤਾਨੂ ਬਿਸਵਾਸ

  • Donald Trump
  • immigrants
  • deportation
  • economic
  • ਡੋਨਾਲਡ ਟਰੰਪ
  • ਪ੍ਰਵਾਸੀ
  • ਡਿਪੋਰਟ
  • ਆਰਥਿਕ

ਆਖਿਰ ਬਜ਼ੁਰਗ ਜਾਣ ਤਾਂ ਕਿੱਥੇ ਜਾਣ

NEXT STORY

Stories You May Like

  • srael promises to stop attacks on gas field
    ਹੁਣ ਗੈਸ ਖੇਤਰਾਂ 'ਤੇ ਨਹੀਂ ਹੋਣਗੇ ਹਮਲੇ, ਟਰੰਪ ਦੇ ਕਹਿਣ 'ਤੇ ਇਜ਼ਰਾਈਲ ਨੇ ਕੀਤਾ ਵਾਅਦਾ
  • west bengal  assembly elections  election commission  omar abdullah
    ਬੰਗਾਲ 'ਚ ਚੋਣ ਕਮਿਸ਼ਨ ਵਲੋਂ ਕੀਤੇ ਗਏ ਤਬਾਦਲਿਆਂ ਨਾਲ ਨਤੀਜੇ ਨਹੀਂ ਬਦਲਣਗੇ : ਉਮਰ ਅਬਦੁੱਲਾ
  • budget that will plunge punjab into debt  sukhjinder randhawa
    ਪੰਜਾਬ ਨੂੰ ਕਰਜ਼ੇ 'ਚ ਡੋਬਣ ਵਾਲਾ ਤੇ ਆਰਥਿਕ ਸਥਿਤੀ ਨੂੰ ਕਮਜ਼ੋਰ ਕਰਣ ਵਾਲਾ ਬਜਟ: ਸੁਖਜਿੰਦਰ ਰੰਧਾਵਾ
  • upsc civil services exam  results declared  anuj agnihotri  top
    UPSC ਸਿਵਲ ਸੇਵਾਵਾਂ ਪ੍ਰੀਖਿਆ 2025 ਦੇ ਨਤੀਜੇ ਐਲਾਨੇ: ਅਨੁਜ ਅਗਨੀਹੋਤਰੀ ਨੇ ਕੀਤਾ ਟਾਪ
  • days of the week song for kids pinkoo tv video
    ਬੱਚਿਆਂ ਨੂੰ ਜ਼ਰੂਰ ਵਿਖਾਓ ਇਹ Funny ਵੀਡੀਓ, ਆਸਾਨੀ ਨਾਲ ਯਾਦ ਹੋਣਗੇ ਹਫ਼ਤੇ ਦੇ ਦਿਨਾਂ ਦੇ ਨਾਮ
  • the look of the airport runway melted
    ਗਰਮੀ ਕੱਢਣ ਲੱਗੀ ਵੱਟ ! ਪਿਘਲ ਗਈ ਏਅਰਪੋਰਟ ਦੇ ਰਨਵੇ ਦੀ ਲੁੱਕ, ਫਲਾਈਟਾਂ ਨੂੰ ਕਰਨਾ ਪਿਆ ਡਾਇਵਰਟ
  • trump s big claim in the midst of war
    'Hormuz ਵੱਲ ਭੇਜੋ ਆਪਣੇ ਜੰਗੀ ਜਹਾਜ਼...', ਟਰੰਪ ਦੀ ਚੀਨ ਸਣੇ ਦੁਨੀਆ ਭਰ ਦੇ ਦੇਸ਼ਾਂ ਨੂੰ ਅਪੀਲ
  • assembly elections announced in 5 states
    5 ਸੂਬਿਆਂ 'ਚ ਵਿਧਾਨ ਸਭਾ ਚੋਣਾਂ ਦਾ ਐਲਾਨ! ਅਪ੍ਰੈਲ 'ਚ ਪੈਣਗੀਆਂ ਵੋਟਾਂ, 4 ਮਈ ਨੂੰ ਆਉਣਗੇ ਨਤੀਜੇ
  • boy dies under suspicious circumstances in jalandhar
    ਕਹਿਰ ਓ ਰੱਬਾ! ਸੋਸ਼ਲ ਮੀਡੀਆ ਨੇ ਉਜਾੜਿਆ ਘਰ, ਮਾਪਿਆਂ ਦੇ ਸੋਹਣੇ-ਸੁਨੱਖੇ ਪੁੱਤ ਨੇ...
  • kuldeep singh gargaj exclusive interview
    ਸਿੱਖਾਂ ਨੂੰ ਗੁਰੂ ਸਾਹਿਬ ਦੇ ਹੁਕਮ ਮੁਤਾਬਕ ਵੱਡੇ ਪੰਥਕ ਹਿੱਤਾਂ ਲਈ ਇਕੱਠੇ ਹੋਣ ਦੀ...
  • cold wave will continue in punjab
    ਪੰਜਾਬ 'ਚ ਠੰਡ ਦਾ ਜ਼ੋਰ ਰਹੇਗਾ ਜਾਰੀ, ਪੜ੍ਹੋ 22 ਤੋਂ 25 ਮਾਰਚ ਤੱਕ ਦੀ ਮੌਸਮ ਦੀ...
  • recruitment of riders launched in uae s noon company
    UAE ਦੀ NOON ਕੰਪਨੀ 'ਚ ਨਿਕਲੀ ਰਾਈਡਰਾਂ ਦੀ ਭਰਤੀ, ਮਹੀਨੇ ਦੇ 1 ਲੱਖ ਤੱਕ ਕਮਾਉਣ...
  • shwet malik bjp leader statement
    ਮਾਨ ਸਰਕਾਰ ਦਾ 'ਪੰਜਾਬ ਕੇਸਰੀ ਸਮੂਹ' 'ਤੇ ਹਮਲਾ ਲੋਕਤੰਤਰ ਲਈ ਵੱਡਾ ਖ਼ਤਰਾ :...
  • punjabis were cheated in the name of guarantees
    ਗਰੰਟੀਆਂ ਦੇ ਨਾਂ 'ਤੇ ਪੰਜਾਬੀਆਂ ਨਾਲ ਹੋਇਆ ਧੋਖਾ! ਪਰਗਟ ਸਿੰਘ ਨੇ ਘੇਰੀ 'ਆਪ'...
  • women s commission issues su moto notice in case of police beating woman
    ਪੁਲਸ ਵੱਲੋਂ ਮਹਿਲਾ ਨਾਲ ਕੁੱਟਮਾਰ ਦੇ ਮਾਮਲੇ 'ਚ ਮਹਿਲਾ ਕਮਿਸ਼ਨ ਵੱਲੋਂ 'ਸੂ-ਮੋਟੋ'...
  • ravinder bansal joins shiromani akali dal along with his colleagues
    ਆਮ ਆਦਮੀ ਪਾਰਟੀ ਨੂੰ ਝੱਟਕਾ, ਰਵਿੰਦਰ ਬਾਂਸਲ ਸਾਥੀਆਂ ਸਣੇ ਸ਼੍ਰੋਮਣੀ ਅਕਾਲੀ ਦਲ...
Trending
Ek Nazar
famous singer buys a house worth crores

ਮਸ਼ਹੂਰ ਸਿੰਗਰ ਨੇ ਖਰੀਦਿਆ ਕਰੋੜਾਂ ਦਾ ਘਰ ! ਅਦਾਕਾਰਾ ਪਤਨੀ ਨਾਲ ਕੀਤਾ 'ਗ੍ਰਹਿ...

india  famous businessman  accident  maldives  speedboat

ਭਾਰਤ ਦੇ ਮਸ਼ਹੂਰ ਬਿਜ਼ਨੈੱਸਮੈਨ ਨਾਲ ਵਾਪਰਿਆ ਭਿਆਨਕ ਹਾਦਸਾ ! ਮਾਲਦੀਵ 'ਚ ਪਲਟ ਗਈ...

aashiqui fame anu aggarwal reflects on life changing accident

'ਸਿਰਫ਼ ਚਿਹਰਾ ਹੀ ਨਹੀਂ, ਮੇਰਾ ਪੂਰਾ ਸਰੀਰ..!' 'ਆਸ਼ਿਕੀ' ਫੇਮ ਅਦਾਕਾਰਾ ਦਾ...

singer pawan singh summoned by women  s commission to faridabad

ਹਰਿਆਣਵੀ ਅਦਾਕਾਰਾ ਅੰਜਲੀ ਰਾਘਵ ਨਾਲ ਸਟੇਜ 'ਤੇ ਬਦਸਲੂਕੀ ! ਗਾਇਕ ਪਵਨ ਸਿੰਘ ਦੀਆਂ...

actor chuck norris passes away at 86

ਹਾਲੀਵੁੱਡ ਦੇ ਦਿੱਗਜ ਐਕਸ਼ਨ ਸਟਾਰ ਦਾ 86 ਸਾਲ ਦੀ ਉਮਰ 'ਚ ਦਿਹਾਂਤ, ਪੂਰੀ ਦੁਨੀਆ...

zodiac signs

ਵੀਰਵਾਰ ਨੂੰ ਬਣ ਰਿਹਾ 'ਗਜਕੇਸਰੀ ਰਾਜਯੋਗ', ਇਹ 3 ਰਾਸ਼ੀਆਂ ਹੋਣਗੀਆਂ ਮਾਲਾਮਾਲ

the legendary cricketer left a commentary

BCCI ਤੋਂ ਨਾਰਾਜ਼ ਹੋ ਕੇ ਦਿੱਗਜ ਕ੍ਰਿਕਟਰ ਨੇ ਛੱਡੀ ਕਮੈਂਟਰੀ, ਲਾਏ ਗੰਭੀਰ ਦੋਸ਼

villagers ban ice cream

OMG! ਇਸ ਪਿੰਡ 'ਚ ਆਈਸਕ੍ਰੀਮ 'ਤੇ ਹੀ ਲੱਗ ਗਿਆ ਬੈਨ, ਨਿਯਮ ਤੋੜਨ 'ਤੇ ਲੱਗੇਗਾ...

ipl 2026 csk player

IPL ਤੋਂ ਪਹਿਲਾਂ ਵਧੀਆਂ CSK ਦੀਆਂ ਮੁਸ਼ਕਿਲਾਂ, ਇਕ ਹੋਰ ਧਾਕੜ ਖਿਡਾਰੀ ਹੋਇਆ ਟੀਮ...

91 people ill eating dishes kuttu

ਕੁੱਟੂ ਤੋਂ ਬਣੇ ਪਕਵਾਨ ਖਾਣ ਨਾਲ ਏ. ਡੀ. ਐੱਮ. ਸਮੇਤ 91 ਬੀਮਾਰ

iran s military warns parks and tourist enemies

"ਹੁਣ ਪਾਰਕ ਤੇ ਮਨੋਰੰਜਨ ਕੇਂਦਰ ਵੀ ਨਹੀਂ ਸੁਰੱਖਿਅਤ", ਈਰਾਨ ਦੀ ਖੁੱਲ੍ਹੀ ਧਮਕੀ...

dhami cabinet reshuffle uttarakhand

ਵੱਡੀ ਖ਼ਬਰ: ਉੱਤਰਾਖੰਡ 'ਚ ਧਾਮੀ ਕੈਬਨਿਟ ਦਾ ਵੱਡਾ ਵਿਸਥਾਰ, 5 ਨਵੇਂ ਮੰਤਰੀਆਂ ਨੇ...

girl dies while attempting viral social media challenge

ਕਿਤੇ ਤੁਹਾਡਾ ਬੱਚਾ ਤਾਂ ਨਹੀਂ ਫਾਲੋਅ ਕਰ ਰਿਹਾ ਇਹ ਟ੍ਰੈਂਡ! Online ਚੈਲੇਂਜ ਦੇ...

al aqsa mosque closed

ਜੰਗ ਕਾਰਨ ਬੰਦ ਹੋਈ ਅਲ-ਅਕਸਾ ਮਸਜਿਦ, ਮੁਸਲਮਾਨ ਭਾਈਚਾਰੇ 'ਚ  ਨਿਰਾਸ਼ਾ

price hike on regular petrol all efforts underway

ਪ੍ਰੀਮੀਅਮ Petrol ਦੀਆਂ ਕੀਮਤਾਂ 'ਚ ਵਾਧੇ ਮਗਰੋਂ ਰੈਗੁਲਰ ਨੂੰ ਲੈ ਕੇ ਸਰਕਾਰ ਦਾ...

bhumika first transgender woman mp in nepal

ਨੇਪਾਲ 'ਚ ਪਹਿਲੀ ਟਰਾਂਸਜੈਂਡਰ ਮਹਿਲਾ ਸਾਂਸਦ ਬਣੀ ਭੂਮਿਕਾ, ਜਾਣੋ ਸੰਘਰਸ ਦੀ ਕਹਾਣੀ

israel attacked syria

ਇਜ਼ਰਾਈਲ ਨੇ ਸੀਰੀਆ 'ਤੇ ਕਰ 'ਤਾ ਹਮਲਾ, ਕਮਾਂਡਰ ਸੈਂਟਰ ਅਤੇ ਹਥਿਆਰਾਂ ਦੇ...

bharti singh showed the face of her newborn baby kaju

ਇੰਤਜ਼ਾਰ ਹੋਇਆ ਖਤਮ ! ਕਾਮੇਡੀ ਕੁਈਨ ਭਾਰਤੀ ਸਿੰਘ ਨੇ ਦਿਖਾਇਆ ਛੋਟੇ ਪੁੱਤਰ 'ਕਾਜੂ'...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • illegal cutting trees landslides floods
      'ਰੁੱਖਾਂ ਦੀ ਗ਼ੈਰ-ਕਾਨੂੰਨੀ ਕਟਾਈ ਕਾਰਨ ਆਈਆਂ ਜ਼ਮੀਨ ਖਿਸਕਣ ਅਤੇ ਹੜ੍ਹ ਵਰਗੀ...
    • earthquake earth people injured
      ਭੂਚਾਲ ਦੇ ਝਟਕਿਆਂ ਨਾਲ ਕੰਬੀ ਧਰਤੀ, ਡਰ ਦੇ ਮਾਰੇ ਘਰਾਂ 'ਚੋਂ ਬਾਹਰ ਨਿਕਲੇ ਲੋਕ
    • new virus worries people
      ਨਵੇਂ ਵਾਇਰਸ ਨੇ ਚਿੰਤਾ 'ਚ ਪਾਏ ਲੋਕ, 15 ਦੀ ਹੋਈ ਮੌਤ
    • dawn warning issued for punjabis
      ਪੰਜਾਬੀਆਂ ਲਈ ਚੜ੍ਹਦੀ ਸਵੇਰ ਚਿਤਾਵਨੀ ਜਾਰੀ! ਇਨ੍ਹਾਂ ਪਿੰਡਾਂ ਲਈ ਵੱਡਾ ਖ਼ਤਰਾ,...
    • fashion young woman trendy look crop top with lehenga
      ਮੁਟਿਆਰਾਂ ਨੂੰ ਟਰੈਂਡੀ ਲੁਕ ਦੇ ਰਹੇ ਹਨ ਕ੍ਰਾਪ ਟਾਪ ਵਿਦ ਲਹਿੰਗਾ
    • yamuna water level in delhi is continuously decreasing
      ਦਿੱਲੀ 'ਚ ਯਮੁਨਾ ਦਾ ਪਾਣੀ ਲਗਾਤਾਰ ਹੋ ਰਿਹਾ ਘੱਟ, ਖਤਰਾ ਅਜੇ ਵੀ ਬਰਕਰਾਰ
    • another heartbreaking incident in punjab
      ਪੰਜਾਬ 'ਚ ਫਿਰ ਰੂਹ ਕੰਬਾਊ ਘਟਨਾ, ਨੌਜਵਾਨ ਨੂੰ ਮਾਰੀ ਗੋਲੀ, ਮੰਜ਼ਰ ਦੇਖਣ ਵਾਲਿਆਂ...
    • abhijay chopra blood donation camp
      ਲੋਕਾਂ ਦੀ ਸੇਵਾ ਕਰਨ ਵਾਲੇ ਹੀ ਅਸਲ ਰੋਲ ਮਾਡਲ ਹਨ : ਅਭਿਜੈ ਚੋਪੜਾ
    • big news  famous singer abhijit in coma
      ਵੱਡੀ ਖਬਰ ; ਕੋਮਾ 'ਚ ਪਹੁੰਚਿਆ ਮਸ਼ਹੂਰ Singer ਅਭਿਜੀਤ
    • alcohol bottle ration card viral
      ਸ਼ਰਾਬ ਦੀ ਬੋਤਲ ਵਾਲਾ ਰਾਸ਼ਨ ਕਾਰਡ ਵਾਇਰਲ, ਅਜੀਬ ਘਟਨਾ ਨੇ ਉਡਾਏ ਹੋਸ਼
    • 7th pay commission  big good news for 1 2 crore employees  after gst now
      7th Pay Commission : 1.2 ਕਰੋੜ ਕਰਮਚਾਰੀਆਂ ਲਈ ਵੱਡੀ ਖ਼ੁਸ਼ਖ਼ਬਰੀ, GST ਤੋਂ...
    • ਬਲਾਗ ਦੀਆਂ ਖਬਰਾਂ
    • assembly elections are more significant for non bjp parties
      ਵਿਧਾਨ ਸਭਾ ਚੋਣਾਂ ਗੈਰ-ਭਾਜਪਾ ਪਾਰਟੀਆਂ ਲਈ ਵੱਧ ਮਹੱਤਵਪੂਰਨ
    • an open letter to rahul gandh
      ਰਾਹੁਲ ਗਾਂਧੀ ਦੇ ਨਾਂ ਖੁੱਲ੍ਹਾ ਪੱਤਰ
    • now some politicians and their relatives are also involved in   drug smuggling
      ‘ਨਸ਼ਿਆਂ ਦੀ ਸਮੱਗਲਿੰਗ ਤੇ ਸੇਵਨ ’ਚ’ ਹੁਣ ਕੁਝ ਨੇਤਾ ਤੇ ਉਨ੍ਹਾਂ ਦੇ ਸਬੰਧੀ ਵੀ...
    • social media
      ਆਦਤ ਬਣਦਾ ਸੋਸ਼ਲ ਮੀਡੀਆ, ਲਗਾਮ ਜ਼ਰੂਰੀ
    • corruption in elections has now become a habit of ours
      ਹੁਣ ਚੋਣਾਂ ’ਚ ਭ੍ਰਿਸ਼ਟਾਚਾਰ ਸਾਡੀ ਆਦਤ ਬਣ ਚੁੱਕੀ ਹੈ
    • impeachment motion chief election commissioner in mps crosshairs
      ਮਹਾਦੋਸ਼ ਪ੍ਰਸਤਾਵ : ਸੰਸਦ ਮੈਂਬਰਾਂ ਦੇ ਨਿਸ਼ਾਨੇ ’ਤੇ ਮੁੱਖ ਚੋਣ ਕਮਿਸ਼ਨਰ
    • fake officials of departments being caught in   fake rule
      ‘ਫਰਜ਼ੀ ਦਾ ਬੋਲਬਾਲਾ’ ਫੜੇ ਜਾ ਰਹੇ ਵਿਭਾਗਾਂ ਦੇ ਨਕਲੀ ਅਧਿਕਾਰੀ!
    • ncert court
      ਐੱਨ. ਸੀ. ਈ. ਆਰ. ਟੀ. ਨੂੰ ਅਦਾਲਤ ਦੀ ਝਾੜ ਤੋਂ ਸਬਕ ਲੈਣਾ ਚਾਹੀਦੈ
    • euthanasia
      ਇੱਛਾ ਮੌਤ : ਕਿਸੇ ਨੂੰ ਇਹ ਦਿਨ ਨਾ ਦੇਖਣੇ ਪੈਣ
    • how the modi shah partnership shapes the bjp s electoral machine
      ਭਾਜਪਾ ਦੀ ਚੋਣਾਂ ਦੀ ਮਸ਼ੀਨ ਨੂੰ ਕਿਵੇਂ ਆਕਾਰ ਦਿੰਦੀ ਹੈ ਮੋਦੀ-ਸ਼ਾਹ ਦੀ ਭਾਈਵਾਲੀ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +