ਰੰਜਨਾ ਮਿਸ਼ਰਾ
ਮਲੇਰੀਆ ਸਭ ਤੋਂ ਪੁਰਾਣੇ ਅਤੇ ਖਤਰਨਾਕ ਇਨਫੈਕਸ਼ਨ ਵਾਲੇ ਰੋਗਾਂ ’ਚੋਂ ਇਕ ਹੈ। ਇਹ ਇਕ ਅਜਿਹੀ ਬੀਮਾਰੀ ਹੈ ਜੋ ਦੁਨੀਆ ਭਰ ’ਚ ਹਰ ਸਾਲ ਹਜ਼ਾਰਾਂ ਬੱਚਿਆਂ ਦੀ ਮੌਤ ਦਾ ਕਾਰਨ ਬਣਦੀ ਹੈ। ਇਸ ਦੇ ਲਈ ਹੁਣ ਤੱਕ ਕੋਈ ਟੀਕਾ ਨਹੀਂ ਸੀ ਪਰ ਹੁਣ ਦੁਨੀਆ ਨੂੰ ਮਲੇਰੀਏ ਨਾਲ ਲੜਨ ਲਈ ਇਕ ਨਵਾਂ ਹਥਿਆਰ ਮਿਲ ਗਿਆ ਹੈ।
ਵਿਗਿਆਨੀਆਂ ਨੇ ਮਲੇਰੀਆ ਦੀ ਬੀਮਾਰੀ ਨੂੰ ਰੋਕਣ ਦੀ ਮਦਦ ਕਰਨ ਲਈ ਪਹਿਲਾ ਟੀਕਾ ਤਿਆਰ ਕੀਤਾ ਹੈ, ਜਿਸ ਨੂੰ ਵਿਸ਼ਵ ਸਿਹਤ ਸੰਗਠਨ (ਡਬਲਿਊ. ਐੱਚ. ਓ.) ਨੇ ਮਨਜ਼ੂਰੀ ਦੇ ਦਿੱਤੀ ਹੈ। ਮੰਨਿਆ ਜਾ ਰਿਹਾ ਹੈ ਕਿ ਇਸ ਨਾਲ ਹਜ਼ਾਰਾਂ ਬੱਚਿਆਂ ਦੀ ਜਾਨ ਬਚਾਉਣ ’ਚ ਮਦਦ ਮਿਲ ਸਕਦੀ ਹੈ। ਇਸ ਟੀਕੇ ਨੂੰ ਬ੍ਰਿਟੇਨ ਦੀ ਕੰਪਨੀ ਗਲੈਕਸੋਸਮਿਥਕਲਾਈਨ ਨੇ ਬਣਾਇਆ ਹੈ। ਇਹ ਨਵਾਂ ਟੀਕਾ ਪਲਾਜ਼ਮੋਡੀਅਮ ਫਾਲਸੀਪੇਰਮ ਨੂੰ ਅਸਫਲ ਕਰਨ ਲਈ ਬੱਚਿਆਂ ਦੀ ਇਕ ਰੋਗ ਨਾਲ ਲੜਨ ਵਾਲੀ ਪ੍ਰਣਾਲੀ ਨੂੰ ਜਗਾਉਂਦਾ ਹੈ, ਜੋ 5 ਮਲੇਰੀਆ ਫੈਲਾਉਣ ਵਾਲਿਆਂ ’ਚੋਂ ਸਭ ਤੋਂ ਖਤਰਨਾਕ ਹੈ। ਇਸ ਟੀਕੇ ਦਾ ਨਾਂ ਮਾਸਕਵਿਰਿਕਸ ਹੈ। ਇਹ ਸਿਰਫ ਮਲੇਈਆ ਦੇ ਲਈ ਹੀ ਨਹੀਂ ਸਗੋਂ ਕਿਸੇ ਵੀ ਪਰਜੀਵੀ ਬੀਮਾਰੀ ਲਈ ਪਹਿਲਾ ਵਿਕਸਿਤ ਕੀਤਾ ਗਿਆ ਟੀਕਾ ਹੈ।
ਮਲੇਰੀਆ ਦੇ ਟੀਕੇ ਦੀ ਖੋਜ 100 ਸਾਲਾਂ ਤੋਂ ਚੱਲ ਰਹੀ ਹੈ। ਡਬਲਿਊ. ਐੱਚ. ਓ. ਨੇ ਜਿਸ ਵੈਕਸੀਨ ਨੂੰ ਵਰਤਣ ਲਈ ਮਨਜ਼ੂਰੀ ਦਿੱਤੀ ਹੈ, ਉਸ ਦਾ ਵਿਗਿਆਨਕ ਨਾਂ ਆਰ. ਟੀ. ਐੱਸ., ਐੱਸ ਹੈ। ਇਹ ਵੈਕਸੀਨ 5 ਮਹੀਨਿਆਂ ਤੋਂ ਉਪਰ ਦੇ ਬੱਚਿਆਂ ਨੂੰ ਿਦੱਤੀ ਜਾਵੇਗੀ। ਮਲੇਰੀਆ ਉਂਝ ਤਾਂ ਦੁਨੀਆ ਭਰ ’ਚ ਬੱਚਿਆਂ ਨੂੰ ਪ੍ਰਭਾਵਿਤ ਕਰਦਾ ਹੈ ਪਰ ਅਫਰੀਕੀ ਦੇਸ਼ਾਂ ’ਚ ਇਸ ਦਾ ਪ੍ਰਕੋਪ ਕਿਤੇ ਵੱਧ ਰਹਿੰਦਾ ਹੈ। ਹਰ ਸਾਲ ਲਗਭਗ ਦੋ ਲੱਖ 60 ਹਜ਼ਾਰ ਅਫਰੀਕੀ ਬੱਚੇ ਮਲੇਰੀਏ ਕਾਰਨ ਆਪਣੀਆਂ ਜਾਨਾਂ ਗੁਆਉਂਦੇ ਹਨ। 34 ਸਾਲ ਪਹਿਲਾਂ 1987 ’ਚ ਇਸ ਨੂੰ ਪਹਿਲੀ ਵਾਰ ਲਗਾਉਣਾ ਸ਼ੁਰੂ ਕੀਤਾ ਗਿਆ ਅਤੇ 6 ਸਾਲ ਪਹਿਲਾਂ ਇਸ ਦਾ ਅਸਰ ਦੇਖਿਆ ਗਿਆ।
ਭਾਰਤ ਵੀ ਅਜਿਹੇ ਦੇਸ਼ਾਂ ਵਿਚ ਸ਼ਾਮਲ ਹੈ ਜਿਥੇ ਮਲੇਰੀਏ ਦੇ ਇਨਫੈਕਸ਼ਨ ਨਾਲ ਮੌਤਾਂ ਵੀ ਹੁੰਦੀਆਂ ਹਨ। 23 ਲੱਖ ਲੋਕਾਂ ’ਤੇ ਇਸ ਦੇ ਪ੍ਰੀਖਣ ਦੇ ਬਾਅਦ ਪਾਇਆ ਗਿਆ ਕਿ ਇਹ ਵੈਕਸੀਨ ਪੂਰੀ ਤਰ੍ਹਾਂ ਅਸਰਦਾਇਕ ਹੈ। 6 ਸਾਲ ਪਹਿਲਾਂ ਵੀ ਇਹ ਕਾਫੀ ਪ੍ਰਭਾਵੀ ਸਾਬਤ ਹੋਈ ਸੀ ਪਰ ਹੁਣ ਐਫੀਕੇਸੀ ਵੱਧ ਹੋਣ ਕਾਰਨ ਡਬਲਿਊ. ਐੱਚ. ਓ. ਨੇ ਇਸ ਨੂੰ ਮਾਨਤਾ ਦੇ ਦਿੱਤੀ ਹੈ। ਮਲੇਰੀਆ ਪਰਿਭਾਵਤ ਦੇਸ਼ਾਂ ’ਚ ਵੈਕਸੀਨ ਇਕ ਵੱਡੀ ਆਸ ਲੈ ਕੇ ਆਈ ਹੈ।
ਦਰਅਸਲ ਹਾਲੇ ਇਹ ਵੈਕਸੀਨ ਸਭ ਤੋਂ ਜ਼ਿਆਦਾ ਅਫਰੀਕੀ ਦੇਸ਼ਾਂ ’ਚ ਲੱਗੇਗੀ। ਉਸ ਦੇ ਬਾਅਦ ਇਸ ਦਾ ਹੋਰਨਾਂ ਦੇਸ਼ਾਂ ’ਚ ਪਸਾਰ ਕੀਤਾ ਜਾਵੇਗਾ। ਮਲੇਰੀਆ ਇਕ ਪਰਜੀਵੀ ਹੈ ਜੋ ਖੂਨ ਦੀਆਂ ਕੋਸ਼ਿਕਾਵਾਂ ’ਤੇ ਹਮਲਾ ਕਰਦਾ ਹੈ ਅਤੇ ਉਨ੍ਹਾਂ ਨੂੰ ਖਤਮ ਕਰ ਦਿੰਦਾ ਹੈ ਅਤੇ ਆਪਣੀ ਗਿਣਤੀ ਵਧਾਉਂਦਾ ਹੈ। ਮਲੇਰੀਆ ਅਟੈਕ ਤੋਂ ਬਚਣ ਦੇ ਯਤਨਾਂ ’ਚ ਮੱਛਰਦਾਨੀ ਲਾਕੇ ਸੌਣਾ, ਪੈਸਟੀਸਾਈਡਸ ਦੀ ਵਰਤੋਂ ਆਦਿ ਸ਼ਾਮਲ ਹਨ। ਡਬਲਿਊ. ਐੱਚ. ਓ. ਦੇ ਅੰਕੜਿਆਂ ਅਨੁਸਾਰ 2019 ’ਚ ਮਲੇਰੀਏ ਦੇ ਕਾਰਨ 4 ਲੱਖ ਤੋਂ ਵੱਧ ਮੌਤਾਂ ਹੋਈਆਂ। ਇਨ੍ਹਾਂ ’ਚ 6 ਅਜਿਹੇ ਦੇਸ਼ ਹਨ ਜੋ ਸਬ ਸਹਾਰਾ ਹਨ, ਉਨ੍ਹਾਂ ’ਚ ਸਭ ਤੋਂ ਵੱਧ ਮੌਤਾਂ ਹੋਈਆਂ ਹਨ। 70 ਫੀਸਦੀ ਤੋਂ ਵੱਧ ਮੌਤਾਂ 5 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦੀਆਂ ਹੋਈਆਂ ਹਨ। ਭਾਰਤ ’ਚ ਸਾਲ 2019 ’ਚ ਮਲੇਰੀਏ ਦੇ ਕਾਰਨ ਸਵਾ ਤਿੰਨ ਲੱਖ ਤੋਂ ਵੱਧ ਕੇਸ ਆਏ ਸਨ ਅਤੇ 77 ਲੋਕਾਂ ਦੀ ਮੌਤ ਹੋ ਗਈ ਸੀ।
ਸਬ-ਸਹਾਰਾ ਦੇਸ਼ ਕੀਨੀਆ, ਘਾਨਾ, ਮਾਲਾਵੀ ਅਤੇ ਨਾਈਜੀਰੀਆ ’ਚ ਮਲੇਰੀਆ ਦੀ ਆਰ. ਟੀ. ਐੱਸ, ਐੱਸ. ਵੈਕਸੀਨ ਸਭ ਤੋਂ ਪਹਿਲਾਂ ਲਗਾਈ ਗਈ, ਜਿਸ ਦੇ ਬਾਅਦ ਹੁਣ ਇਹ ਨਤੀਜਾ ਕੱਢਿਆ ਗਿਆ ਹੈ ਕਿ ਇਹ ਵੈਕਸੀਨ ਪੂਰੀ ਤਰ੍ਹਾਂ ਸੁਰੱਖਿਅਤ ਹੈ। ਇਸ ਵੈਕਸੀਨ ਨਾਲ 30 ਫੀਸਦੀ ਤੱਕ ਗੰਭੀਰ ਮਾਮਲੇ ਰੋਕੇ ਜਾ ਸਕਦੇ ਹਨ। ਡਬਲਿਊ. ਐੱਚ. ਓ. ਦੀ ਮੰਨੀਏ ਤਾਂ ਮਲੇਰੀਏ ਦੇ 10 ’ਚੋਂ 4 ਮਾਮਲਿਆਂ ’ਚ ਇਹ ਵੈਕਸੀਨ ਪੂਰੀ ਤਰ੍ਹਾਂ ਕਾਰਗਰ ਹੋਵੇਗੀ ਅਤੇ ਗੰਭੀਰ ਮਾਮਲੇ ’ਚ 10 ’ਚੋਂ 3 ਵਿਅਕਤੀਆਂ ਨੂੰ ਬਚਾਇਆ ਜਾ ਸਕਦਾ ਹੈ।
ਭਾਰਤ ’ਚ ਸਭ ਤੋਂ ਜ਼ਿਆਦਾ ਮਲੇਰੀਆ ਦਾ ਹਮਲਾ ਛੋਟੇ ਬੱਚਿਆਂ ’ਤੇ ਹੁੰਦਾ ਹੈ। ਇਸ ਦੇ ਆਮ ਲੱਛਣਾਂ ’ਚ ਬੁਖਾਰ ਚੜ੍ਹਨਾ, ਗਲੇ ’ਚ ਦਰਦ ਹੋਣਾ, ਖਾਰਸ਼ ਹੋਣਾ, ਸਿਰ ਦਰਦ ਦੀ ਸਮੱਸਿਆ, ਇਸ ਦੇ ਇਲਾਵਾ ਪੇਟ ਖਰਾਬ ਹੋਣਾ ਆਦਿ ਹਨ। ਮੱਛਰਾਂ ਦੁਆਰਾ ਭਾਰਤ ’ਚ ਕਈ ਬੀਮਾਰੀਆਂ ਫੈਲਦੀਆਂ ਹਨ, ਜਿਵੇਂ ਕਿ ਡੇਂਗੂ ਇਕ ਵੱਡੀ ਬੀਮਾਰੀ ਹੈ, ਜਿਸ ਨਾਲ ਅਸੀਂ ਅਜੇ ਜੂਝ ਰਹੇ ਹਾਂ, ਇਸੇ ਦੌਰਾਨ ਮਲੇਰੀਆ ਵੀ ਇਕ ਵੱਡੀ ਬੀਮਾਰੀ ’ਚ ਸ਼ਾਮਲ ਹੈ ਅਤੇ ਇਹ ਬਹੁਤ ਖਤਰਨਾਕ ਹੈ।
ਹੁਣ ਸਵਾਲ ਇਹ ਉੱਠਦਾ ਹੈ ਕਿ ਕੋਵਿਡ-19 ਦੀ ਵੈਕਸੀਨ ਇੰਨੀ ਜਲਦੀ ਬਣਾ ਲਈ ਗਈ ਜਦਕਿ ਮਲੇਰੀਏ ਦੀ ਵੈਕਸੀਨ ਬਣਾਉਣ ’ਚ 100 ਸਾਲ ਤੋਂ ਵੀ ਵੱਧ ਦਾ ਸਮਾਂ ਕਿਉਂ ਲੱਗ ਗਿਆ? ਦਰਅਸਲ ਮਲੇਰੀਆ ਇਕ ਪਰਜੀਵੀ ਦੇ ਕਾਰਨ ਹੁੰਦਾ ਹੈ। ਇਹ ਵਾਇਰਸ ਤੋਂ ਵੱਧ ਖਤਰਨਾਕ ਅਤੇ ਔਖਾ ਹੁੰਦਾ ਹੈ। ਮਲੇਰੀਆ ਪਰਜੀਵੀ ਸਾਡੇ ਇਮਿਊਨ ਸਿਸਟਮ ’ਤੇ ਹਮਲਾ ਕਰ ਕੇ ਖੁਦ ਨੂੰ ਲਗਾਤਾਰ ਬਦਲਦਾ ਰਹਿੰਦਾ ਹੈ, ਅਜਿਹੇ ’ਚ ਮਲੇਰੀਆ ਨੂੰ ਲੈ ਕੇ ਲਗਾਤਾਰ ਸਾਵਧਾਨ ਰਹਿਣ ਅਤੇ ਨਿਗਰਾਨੀ ਦੀ ਲੋੜ ਹੁੰਦੀ ਹੈ। ਦੂਸਰੇ ਸ਼ਬਦਾਂ ’ਚ ਕਹੀਏ ਤਾਂ ਮਲੇਰੀਆ ਦੀ ਵੈਕਸੀਨ ਬਣਾਉਣਾ ਹਨੇਰੇ ’ਚ ਤੀਰ ਮਾਰਨ ਵਰਗਾ ਹੁੰਦਾ ਹੈ। ਮੌਜੂਦਾ ਆਰ. ਟੀ. ਐੱਸ., ਐੱਸ. ਵੈਕਸੀਨ ਸਿਰਫ ਮਲੇਰੀਆ ਪਰਜੀਵੀ ਦੇ ਸਪੋਰੋਜ਼ੋਇਟ ਫਾਰਮ ਨੂੰ ਨਿਸ਼ਾਨਾ ਬਣਾਉਣ ’ਚ ਹੀ ਸਮਰੱਥ ਹੈ। ਸਪੋਰੋਜ਼ੋਇਟ ਫਾਰਮ ਮੱਛਰ ਦੇ ਕੱਟਣ ਅਤੇ ਪਰਜੀਵੀ ਦੇ ਲੀਵਰ ਤੱਕ ਪਹੁੰਚਣ ਦੇ ਦਰਮਿਆਨ ਦਾ ਸਮਾਂ ਹੁੰਦਾ ਹੈ। ਇਸ ਲਈ ਇਹ ਟੀਕਾ ਸਿਰਫ 40 ਫੀਸਦੀ ਹੀ ਅਸਰਦਾਇਕ ਹੈ।
ਇਸ ਦੇ ਬਾਵਜੂਦ ਮਾਹਿਰਾਂ ਦਾ ਮੰਨਣਾ ਹੈ ਕਿ ਇਹ ਇਤਿਹਾਸਕ ਸਫਲਤਾ ਹੈ, ਕਿਉਂਕਿ ਇਹ ਪ੍ਰਭਾਵੀ ਵੈਕਸੀਨ ਦੇ ਬਣਾਉਣ ਦੀ ਦਿਸ਼ਾ ’ਚ ਇਕ ਅਹਿਮ ਕਦਮ ਹੈ। ਉਂਝ ਇਹ ਵੈਕਸੀਨ ਮਲੇਰੀਆ ਤੋਂ ਜਾਨ ਬਚਾਉਣ ਦੀ ਦਿਸ਼ਾ ’ਚ ਇਕ ਸ਼ੁਰੂਆਤ ਭਰੀ ਹੈ, ਕਿਉਂਕਿ ਅਜੇ ਇਸ ਵੈਕਸੀਨ ਦੇ ਕਈ ਐਡੀਸ਼ਨ ਆਉਣੇ ਬਾਕੀ ਹਨ, ਕਿਉਂਕਿ ਜਿਉਂ-ਜਿਉਂ ਸਰੀਰ ’ਚ ਮਲੇਰੀਆ ਦਾ ਰੂਪ ਬਦਲੇਗਾ, ਤਿਉਂ-ਤਿਉਂ ਵੈਕਸੀਨ ਦਾ ਰੂਪ ਵੀ ਬਦਲਣਾ ਹੋਵੇਗਾ।
‘ਲੈਟਰਲ ਐਂਟਰੀ’ ’ਤੇ ਮਮਤਾ ਕੇਂਦਰ ਦੇ ਨਕਸ਼ੇ-ਕਦਮ ’ਤੇ
NEXT STORY