Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    SUN, MAY 10, 2026

    12:30:00 PM

  • cyber attack on 9000 educational institutions

    ਵੱਡੀ ਖ਼ਬਰ: ਦੁਨੀਆ ਭਰ ਦੇ 9,000 ਵਿਦਿਅਕ ਅਦਾਰਿਆਂ...

  • major accident in punjab collision between a speeding car and a motorcycle

    ਪੰਜਾਬ 'ਚ ਵੱਡਾ ਹਾਦਸਾ! ਤੇਜ਼ ਰਫ਼ਤਾਰ ਕਾਰ ਤੇ...

  • sri lankan president dissanayake congratulates vijay

    ਤਾਮਿਲਨਾਡੂ 'ਚ ਸ਼ੁਰੂ ਹੋਇਆ 'ਵਿਜੇ-ਰਾਜ'! ਸ਼੍ਰੀਲੰਕਾ...

  • major incident in bathinda

    ਬਠਿੰਡਾ 'ਚ ਵੱਡੀ ਵਾਰਦਾਤ! ਆਜੜੀ ਦਾ ਬੇਰਹਿਮੀ ਨਾਲ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Blog News
  • ਕੈਨੇਡਾ, ਅਮਰੀਕਾ ਸਮੇਤ ਸਾਰੀ ਦੁਨੀਆ ਗਰਮੀ ਦੀ ਸ਼ਿਕਾਰ

BLOG News Punjabi(ਬਲਾਗ)

ਕੈਨੇਡਾ, ਅਮਰੀਕਾ ਸਮੇਤ ਸਾਰੀ ਦੁਨੀਆ ਗਰਮੀ ਦੀ ਸ਼ਿਕਾਰ

  • Edited By Rakesh,
  • Updated: 23 Aug, 2023 01:48 PM
Blog
the whole world including canada america is a victim of heat
  • Share
    • Facebook
    • Tumblr
    • Linkedin
    • Twitter
  • Comment

ਕੁਦਰਤ ਨਾਲ ਖਿਲਵਾੜ ਕਰਨੋਂ ਬਾਜ਼ ਨਾ ਆਉਣ ਵਾਲਾ ਮਨੁੱਖ ਇਸ ਧਰਤੀ ਦੇ ਕਈ ਹਿੱਸਿਆਂ ’ਚ ਕੁਦਰਤੀ ਆਫ਼ਤਾਂ ਦੀ ਮਾਰ ਦਾ ਸ਼ਿਕਾਰ ਬਣਨ ਕਰ ਕੇ ਅੱਖਾਂ ਵਿਚ ਘਸੁੰਨ ਦੇ-ਦੇ ਰੋ ਅਤੇ ਵਿਲਕ ਰਿਹਾ ਹੈ। ਜੋ-ਜੋ ਲੋਕ ਵੀ ਇਨ੍ਹਾਂ ਕੁਦਰਤੀ ਆਫਤਾਂ ਦੇ ਡਰਾਉਣੇ, ਮਾਰੂ ਅਤੇ ਭਿਆਨਕ ਮੰਜ਼ਰਾਂ ਦਾ ਸ਼ਿਕਾਰ ਹੋਏ ਜਾਂ ਜਿਨ੍ਹਾਂ-ਜਿਨ੍ਹਾਂ ਇਨ੍ਹਾਂ ਨੂੰ ਬਹੁਤ ਨੇੜਿਓਂ ਤੱਕਿਆ, ਉਹ ਇਨ੍ਹਾਂ ਨੂੰ ਯਾਦ ਕਰਕੇ ਸੁੱਤੇ-ਸਿੱਧ ਤ੍ਰਬਕ ਉੱਠਦੇ ਹਨ।

ਇਸ ਸਾਲ ਵਿਸ਼ਵ ਦੇ ਵੱਖ-ਵੱਖ ਇਲਾਕਿਆਂ ਵਿਚ ਭੜਕੀ ਜੰਗਲੀ ਅੱਗ ਜੋ ਕੈਨੇਡਾ ਅੰਦਰ ਨੋਵਾ ਸ਼ਕੋਸ਼ੀਆ, ਬ੍ਰਿਟਿਸ਼ ਕੋਲੰਬੀਆ, ਕਿਊਬਕ ਤੱਕ, ਅਮਰੀਕਾ ਅੰਦਰ ਹਵਾਈ ਜਜ਼ੀਰੇ, ਕੈਲੀਫੋਰਨੀਆ ਤੋਂ ਲੈ ਕੇ ਯੂਰਪ ਅੰਦਰ ਯੂਨਾਨ, ਸਪੇਨ ਅਤੇ ਨਾਲ ਦੇ ਖੇਤਰਾਂ ਵਿਚ, ਏਸ਼ੀਆ ਅੰਦਰ ਚੀਨ, ਇੰਡੋਨੇਸ਼ੀਆ ਉਲੰਘਦੀ ਆਸਟ੍ਰੇਲੀਆ ਆਦਿ ਤੱਕ ਅਜੋਕੀ ਮਾਨਵਤਾ, ਇਸ ਵੱਲੋਂ ਉਸਾਰੀ ਆਧੁਨਿਕ ਸੱਭਿਅਤਾ, ਜੰਗਲੀ ਬਨਸਪਤੀ, ਜੀਵਾਂ ਅਤੇ ਬਹੁਮੁੱਲੀ ਕੁਦਰਤੀ ਸੰਪਤੀ ਦਾ ਨਾਸ਼ ਕਰਦੀ ਵੇਖੀ ਗਈ ਜੋ ਅਜੇ ਵੀ ਲਗਾਤਾਰ ਜਾਰੀ ਹੈ।

ਸਭ ਤੋਂ ਵੱਡਾ ਅਜੋਕੀ ਮਾਨਵਤਾ ਦਾ ਦੁਖਾਂਤ ਇਹ ਹੈ ਕਿ ਇਸ ਨੇ ਆਪਣੀ ਆਧੁਨਿਕ ਸ਼ਾਨੋ-ਸ਼ੌਕਤ ਅਤਿ ਅੱਖਾਂ ਚੁੰਧਿਆ ਦੇਣ ਵਾਲੀ ਮਸਨੂਈ ਜ਼ਿੰਦਗੀ ਦੇ ਮੱਕੜਜਾਲ ਵਿਚ ਫਸ ਕੇ ਉਸ ਕਾਦਰ ਤੇ ਕੁਦਰਤ ਦੀ ਬੇਅੰਤਤਾ ਵੱਲ ਕੰਨ ਹੀ ਨਹੀਂ ਕੀਤਾ,‘‘ਬਲਿਹਾਰੀ ਕੁਦਰਤ ਵਸਿਆ।। ਤੇਰਾ ਅੰਤੁ ਨਾ ਜਾਇ ਲਖਿਆ।।’’ ਜਿਵੇਂ ਗੁਰਬਾਣੀ ਯਾਦ ਕਰਾਉਂਦੀ ਹੈ।

ਵਧਦਾ ਗਲੋਬਲ ਤਪਸ਼ੀਕਰਨ ਕਈ ਨਾਮੁਰਾਦ ਬੀਮਾਰੀਆਂ, ਅੱਗਜ਼ਨੀ, ਹੜ੍ਹ, ਸੁਨਾਮੀਆਂ, ਧਰਤੀ ਖਿਸਕਣ ਜਿਹੀਆਂ ਬਰਬਾਦੀਆਂ ਨਾਲ ਲਿਆ ਰਿਹਾ ਹੈ ਜਿਸ ਨਾਲ ਸਮੁੱਚੀ ਮਾਨਵਤਾ, ਜੰਗਲੀ ਅਤੇ ਸਾਗਰੀ ਜੀਵ-ਜੰਤੂ ਅਤੇ ਬਨਸਪਤੀ ਪ੍ਰਭਾਵਿਤ ਹੋ ਰਹੇ ਹਨ। ਕੈਨੇਡਾ ਵਿਚ ਅੱਗ ਦੇ ਧੂੰਏਂ ਕਰ ਕੇ ਗਰਮੀਆਂ ਦੇ ਮੌਸਮ ਵਿਚ ਬੱਦਲਾਂ ਵਰਗੀ ਧੁੰਦਲੀ ਜਿਹੀ ਪਰਤ ਆਸਮਾਨ ਵਿਚ ਵੇਖੀ ਜਾਂਦੀ ਹੈ। ਮਾਂਟਰੀਆਲ (ਕਿਊਬੈਕ) ਵਿਚ ਸ਼ਹਿਰੀ ਜੀਵਨ ਨੂੰ ਧੂੰਆਂ ਪ੍ਰਭਾਵਿਤ ਕਰਦਾ ਵੇਖਿਆ ਜਾਂਦਾ ਹੈ। ਅਮਰੀਕਾ ਦੇ ਸ਼ਹਿਰ ਨਿਊਯਾਰਕ ਦੇ ਮੇਅਰ ਨੇ ਉਸ ਦੇ ਸ਼ਹਿਰ ਦੇ ਧੂੰਏਂਕਰਨ ਲਈ ਕੈਨੇਡਾ ਦੇ ਜੰਗਲਾਂ ਵਿਚ ਲੱਗੀ ਅੱਗ ਨੂੰ ਜ਼ਿੰਮੇਵਾਰ ਠਹਿਰਾਇਆ ਜਿਵੇਂ ਕਿ ਪੰਜਾਬ ਵਿਚ ਕਣਕ-ਝੋਨੇ ਦੀ ਰਹਿੰਦ-ਖੂੰਹਦ ਨੂੰ ਕਿਸਾਨੀ ਵੱਲੋਂ ਜਲਾਏ ਜਾਣ ਕਰ ਕੇ ਦਿੱਲੀ ਦੇ ਧੂੰਏਂਕਰਨ ਲਈ ਪੰਜਾਬ ਨੂੰ ਠਹਿਰਾਇਆ ਜਾਂਦਾ ਹੈ। ਕਨਕੋਰਡੀਆ ਯੂਨੀਵਰਸਿਟੀ ਦੇ ਆਰਟਿਸਟਿਕ ਖੋਜੀ ਪ੍ਰੋ. ਐਲਿਸ ਜੇਰੀ ਦੀ ਖੋਜ ਅਨੁਸਾਰ ਇੰਝ ਲੱਗਦਾ ਹੈ ਜਿਵੇਂ ਅਸੀਂ ‘ਅਗਨ ਸਾਹ’ ਲੈ ਰਹੇ ਹੋਈਏ।

ਬ੍ਰਿਟਿਸ਼ ਕੋਲੰਬੀਆ ਅਤੇ ਉੱਤਰ-ਪੱਛਮ ਖੇਤਰ ਕੈਨੇਡਾ ਨੇ ਨਾ ਤਾਂ ਸੰਨ 2003 ਦੀ ਭਿਆਨਕ ਅੱਗ ਤੇ ਨਾ ਤਾਂ ਸੰਨ 2003 ਦੀ ਭਿਆਨਕ ਅੱਗ ਤੇ ਨਾ ਹੀ 30 ਜੂਨ, 2021 ਨੂੰ ਪਲਾਂ ਵਿਚ ਧੂ-ਧੂ ਸੜਦੇ ਲਿਟਨ ਪਿੰਡ ਦੀ ਬਰਬਾਦੀ ਤੋਂ ਕੋਈ ਸਬਕ ਸਿੱਖਿਆ। ਅਗਸਤ 16, 2003 ਨੂੰ ਆਸਮਾਨੀ ਬਿਜਲੀ ਦੀ ਤਰ੍ਹਾਂ ਉਕਾਨਗਨ ਪਰਬਤ ਸੂਬਾਈ ਪਾਰਕ ਨੇੜੇ ਅੱਗ ਭੜਕੀ ਜਿਸ ਨੇ ਵੇਖਦੇ ਹੀ ਵੇਖਦੇ 250 ਵਰਗ ਕਿਲੋਮੀਟਰ ਖੇਤਰ ਆਪਣੀ ਬੁੱਕਲ ਵਿਚ ਲੈ ਲਿਆ। ਵਿਹੰਦੇ-ਵਿਹੰਦੇ 200 ਘਰ ਜਲ ਕੇ ਰਾਖ ਹੋ ਗਏ, 33000 ਬਾਸ਼ਿੰਦਿਆਂ ਨੂੰ ਸੁਰੱਖਿਅਤ ਥਾਈਂ ਲਿਜਾਇਆ ਗਿਆ।

ਹੁਣ ਬ੍ਰਿਟਿਸ਼ ਕੋਲੰਬੀਆ ਦੇ ਕੈਨੇਡਾ ਦੇ ਕੈਲੋਨਾ ਸ਼ਹਿਰ ਅਤੇ ਉੱਤਰ-ਪੱਛਮੀ ਇਲਾਕਾਈ ਰਾਜਧਾਨੀ ਯੈਲੋਨਾਈਫ ਦੇ ਆਲੇ-ਦੁਆਲੇ ਜੰਗਲੀ ਅੱਗ ਤਬਾਹੀ ਮਚਾ ਰਹੀ ਹੈ। ਇਹ ਹੁਣ ਤੱਕ ਕੈਨੇਡਾ ਵਿਚ ਲੱਗੀਆਂ ਅੱਗਾਂ ਵਿਚ ਸਭ ਤੋਂ ਭਿਆਨਕ ਹੈ ਜਿਸ ਨੇ ਡੇਢ ਲੱਖ ਵਰਗ ਕਿਲੋਮੀਟਰ ਦਾ ਇਲਾਕਾ ਰਾਖ਼ ਕਰ ਦਿੱਤਾ ਹੈ। ਲਗਾਤਾਰ ਤਬਾਹੀ ਜਾਰੀ ਹੈ। ਯੈਲੋਨਾਈਫ ਨੂੰ ‘ਭੂਤਾਂ ਦਾ ਸ਼ਹਿਰ’ ਗਰਦਾਨਿਆ ਜਾ ਰਿਹਾ ਹੈ। ਉੱਥੇ ਫੈਡਰਲ ਮੰਤਰੀ ਹਰਜੀਤ ਸੱਜਣ ਨੇ ਕਮਾਨ ਸੰਭਾਲੀ ਹੋਈ ਹੈ। ਸ਼ਹਿਰ ਦੇ 90-95 ਫੀਸਦੀ ਲੋਕ ਸੁਰੱਖਿਅਤ ਬਾਹਰ ਕੱਢ ਲਏ ਗਏ ਹਨ।

ਬ੍ਰਿਟਿਸ਼ ਕੋਲੰਬੀਆ ਪ੍ਰੀਮੀਅਰ (ਮੁੱਖ ਮੰਤਰੀ) ਡੇਵਿਡ ਐਬੇ ਨੇ 16 ਅਗਸਤ, 2023 ਨੂੰ ਰਾਜ ਵਿਚ ਐਮਰਜੈਂਸੀ ਐਲਾਨ ਦਿੱਤੀ ਹੈ ਤਾਂ ਕਿ ਕੈਲੋਨਾ ਸ਼ਹਿਰ ਅਤੇ ਆਸ-ਪਾਸ ਦੇ ਲੋਕਾਂ ਨੂੰ ਸੁਰੱਖਿਅਤ ਥਾਵਾਂ ’ਤੇ ਪਹੁੰਚਾਇਆ ਜਾ ਸਕੇ। ਅੱਗ ਬੁਝਾਊ ਕਾਰਜਾਂ ਵਿਚ ਹੋਰ ਜ਼ਿਆਦਾ ਤੇਜ਼ੀ ਲਿਆਂਦੀ ਜਾਏ। ਰਾਜ ਵਿਚ ਸ਼ੁਸਵੈਪ ਲੇਕ ਨੇੜਲਾ 20 ਕਿਲੋਮੀਟਰ ਇਲਾਕਾ ਪਹਿਲਾਂ ਹੀ ਸੜ ਕੇ ਸੁਆਹ ਹੋ ਚੁੱਕਾ ਹੈ। ਭਾਵੇਂ ਬਾਰਿਸ਼ ਤੇ ਠੰਡ ਕਰਕੇ ਅੱਗ ਮੱਠੀ ਪਈ ਹੈ ਪਰ ਇਹ ਭਿਆਨਕ ਪ੍ਰਕੋਪ ਅਜੇ ਰੁਕਿਆ ਨਹੀਂ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਆਪਣੀ ਕੈਬਨਿਟ ਮੀਟਿੰਗ ਤੋਂ ਬਾਅਦ ਫੌਜ ਨੂੰ ਅੱਗ ਬੁਝਾਊ ਕਾਰਜ ਵਿਚ ਸ਼ਾਮਲ ਹੋਣ ਲਈ ਭੇਜ ਦਿੱਤਾ ਹੈ। ਕੈਨੇਡੀਅਨ ਕੋਸਟ ਗਾਰਡਜ਼, ਅੱਗ ਬੁਝਾਊ ਯੋਧੇ, ਆਰ. ਸੀ. ਐੱਮ. ਪੀ. ਆਦਿ ਯੈਲੋਨਾਈਟ ਅਤੇ ਕੈਲੋਨਾ ਵਿਖੇ ਪੂਰੀ ਸ਼ਿੱਦਤ ਨਾਲ ਅੱਗ ਬੁਝਾਉਣ, ਲੋਕਾਂ ਨੂੰ ਵਾਹਨਾਂ, ਹੈਲੀਕਾਪਟਰਾਂ, ਯਾਤਰੀ ਹਵਾਈ ਜਹਾਜ਼ਾਂ ਰਾਹੀਂ ਸੁਰੱਖਿਅਤ ਥਾਵਾਂ ’ਤੇ ਪਹੁੰਚਾ ਰਹੇ ਹਨ। ਕੈਨੇਡਾ ਦੇ ਲੋਕ ਉਨ੍ਹਾਂ ਲਈ ਆਪਣੇ ਘਰਾਂ ਦੇ ਦਰਵਾਜ਼ੇ ਖੋਲ੍ਹ ਰਹੇ ਹਨ। ਰੋਟੀ, ਕੱਪੜਾ, ਦਵਾਈਆਂ, ਫਲ, ਸਬਜ਼ੀਆਂ, ਰਿਹਾਇਸ਼ ਲਈ ਮਦਦ ਕਰ ਰਹੇ ਹਨ। ਜੰਗਲੀ ਅੱਗ ਬਾਰੇ ਜਾਣਕਾਰੀ ਅਫਸਰ ਮਾਈਕ ਵੈਸਟਵਿਕ ਨੇ ਦੱਸਿਆ ਕਿ ਇਸ ਵੱਡੀ ਭਿਆਨਕ ਕੁਦਰਤੀ ਆਫਤ ਨਾਲ ਲੜਨ ਲਈ ਅਜੇ ਕੁਝ ਹੋਰ ਦਿਨ ਲੱਗ ਸਕਦੇ ਹਨ। 30 ਹਜ਼ਾਰ ਲੋਕ ਸ਼ਿਫਟ ਕੀਤੇ ਜਾ ਚੁੱਕੇ ਹਨ, 36,000 ਨੂੰ ਤਿਆਰ ਰਹਿਣ ਲਈ ਕਿਹਾ ਗਿਆ ਹੈ।

ਬ੍ਰਿਟਿਸ਼ ਕੋਲੰਬੀਆ ਜੰਗਲੀ ਜੀਵਨ ਫੈਡਰੇਸ਼ਨ ਦੇ ਕਾਰਜਕਾਰੀ ਡਾਇਰੈਕਟਰ ਜੇਮਨ ਨੇ ਇਸ ਇਲਾਕੇ ਦੀ ਅੱਗ ਬਾਰੇ ਆਪਣੀ ਕੁਮੈਂਟਰੀ ਛਾਪਦਿਆ ਚਿੰਤਾ ਜ਼ਾਹਿਰ ਕੀਤੀ ਸੀ ਕਿ ਇਹ ਇਕ ਨਾਮੁਰਾਦ ਤੇ ਲੰਬੀ ਬੀਮਾਰੀ ਹੈ ਜਿਸ ਦੀ ਰੋਕਥਾਮ ਲਈ ਲੋੜੀਂਦੇ ਫੰਡ ਉਪਲੱਬਧ ਨਹੀਂ ਕਰਾਏ ਜਾਂਦੇ। ਸੰਨ 2003 ਦੀ ਅਗਨ ਬਰਬਾਦੀ ਦਾ ਮੰਜ਼ਰ ਉਹ ਆਪਣੇ ਪਿੰਡੇ ’ਤੇ ਹੰਢਾ ਚੁੱਕਾ ਹੈ। ਬ੍ਰਿਟਿਸ਼ ਕੋਲੰਬੀਆ ਸਰਕਾਰ ਕੁੰਭਕਰਨੀ ਨੀਂਦ ਕਿਉਂ ਸੁੱਤੀ ਰਹੀ? ਬੇਕਾਬੂ ਅੱਗ, ਸੋਕਿਆਂ, ਖੁਸ਼ਕੀ ਨਾਲ ਜੰਗਲੀ ਜੀਵਾਂ, ਮੱਛੀਆਂ ਤੇ ਬਨਸਪਤੀ ਦਾ ਵੱਡਾ ਨੁਕਸਾਨ ਹੋ ਚੁੱਕਾ ਹੈ। ਜਨਤਾ, ਜੰਗਲੀ ਜੀਵ ਅਤੇ ਬਨਸਪਤੀ 20 ਸਾਲ ਬਾਅਦ ਉਹ ਬਰਬਾਦੀ ਝੱਲਣ ਲਈ ਅਵਾਜ਼ਾਰ ਬੈਠੇ ਹਨ।

ਅਮਰੀਕਾ ਦੇ ਖੂਬਸੂਰਤ, ਵਿਸ਼ਵ ਭਰ ਦੇ ਯਾਤਰੂਆਂ ਲਈ ਖਿੱਚ, ਹਵਾਈ ਸਲਤਨਤ ਦੀ ਰਾਜਧਾਨੀ ਲਹਿਆਨਾ, ਇਸ ਦਾ ਇਤਿਹਾਸਕ, ਸੱਭਿਆਚਾਰਕ ਅਤੇ ਮਾਊਈ ਵਿਰਸਾ ਬੁਰੀ ਤਰ੍ਹਾਂ ਜਲ ਕੇ ਰਾਖ ਹੋ ਗਿਆ ਭਿਆਨਕ ਅੱਗ ਕਰ ਕੇ। ਸੰਨ 1873 ਵਿਚ ਇੱਥੇ ਈਸਾਈ ਮਿਸ਼ਨਰੀਆਂ ਦੀ ਯਾਦ ਵਿਚ ਬੋਹੜ ਦਾ ਦਰੱਖਤ ਲਗਾਇਆ ਗਿਆ ਸੀ ਜੋ ਇੰਨਾ ਵਿਸ਼ਾਲ ਤੇ ਕੁਦਰਤੀ ਸੁੰਦਰਤਾ ਦਾ ਮੁਜੱਸਮਾ ਬਣ ਚੁੱਕਾ ਸੀ ਕਿ ਹਜ਼ਾਰਾਂ ਜੋੜੇ ਹਰ ਸਾਲ ਇਸ ਦੀ ਖੂਬਸੂਰਤ ਪਵਿੱਤਰਤਾ ਕਰਕੇ ਇਥੇ ਵਿਆਹ ਕਰਦੇ। ਇਹ ਵੀ ਬੁਰੀ ਤਰ੍ਹਾਂ ਜਲ ਗਿਆ ਹੈ ਪਤਾ ਨਹੀਂ ਮੁੜ ਪੁੰਗਰੇ ਜਾਂ ਨਾ। ਲਹਿਆਨਾ ਸ਼ਹਿਰ ਅਧਿਆਤਮਿਕ ਕੇਂਦਰ ਵਜੋਂ ਵੀ ਮਸ਼ਹੂਰ ਰਿਹਾ। ਇਸ ਸ਼ਹਿਰ ਦੇ ਕਈ ਦਰਜਨ ਲੋਕ ਅੱਗ ਦਾ ਸ਼ਿਕਾਰ ਹੋ ਗਏ। ਹਵਾਈ ਦਾ ਮਾਊਈ ਖੇਤਰ 30 ਸਾਲ ਪਹਿਲਾਂ ਦਰੱਖ਼ਤ ਉਗਾ ਕੇ, ਗੰਨੇ, ਪਾਈਨਐਪਲ ਦੀ ਖੇਤੀ ਅਤੇ ਪਸ਼ੂਆਂ ਦੀਆਂ ਵਿਸ਼ਾਲ ਚਰਾਗਾਹਾਂ ਵਜੋਂ ਵਿਕਸਿਤ ਕੀਤਾ ਗਿਆ। ਚਰਾਗਾਹਾਂ ਦਾ ਸੁੱਕਾ ਘਾਹ ਹੀ ਅੱਜ ਇਸ ਦੀ ਭਿਆਨਕ ਅੱਗ ਨਾਲ ਬਰਬਾਦੀ ਦਾ ਕਾਰਨ ਬਣਿਆ। ਕਈ ਥਾਈਂ 45 ਮੀਟਰ ਉੱਚੀਆਂ ਅਗਨ ਲਪਟਾਂ ਵੇਖਣ ਨੂੰ ਮਿਲੀਆਂ। ਸੰਨ 2015-16 ਵਿਚ ਹੀ ਇੱਥੇ ਕਈ ਅੱਗਾਂ ਲੱਗਣ ਅਤੇ ਫੈਲਣ ਦੀਆਂ ਘਟਨਾਵਾਂ ਵੇਖਣ ਨੂੰ ਮਿਲੀਆਂ ਪਰ ਪ੍ਰਸਾਸ਼ਨ ਵੱਲੋਂ ਮੁਸਤੈਦੀ ਨਾ ਵਰਤਣ ਕਰਕੇ ਬਹੁਤ ਵੱਡਾ ਦੁਖਦਾਈ ਨੁਕਸਾਨ ਵੇਖਣ ਨੂੰ ਮਿਲਿਆ।

ਬ੍ਰਿਟਿਸ਼ ਕੋਲੰਬੀਆ ਯੂਨੀਵਰਸਿਟੀ ਦੇ ਮਨੋਚਕਿਤਸਕ ਤੇ ਮਨੋਵਿਗਿਆਨੀ ਪ੍ਰੋ. ਸਟੀਵਨ ਟਾਈਲਰ ਦਾ ਕਹਿਣਾ ਹੈ ਕਿ ਜੰਗਲੀ ਅੱਗ ਇਹ ਸੁਨੇਹਾ ਦੇ ਰਹੀ ਹੈ ਕਿ ਅਸੀਂ ਵਾਤਾਵਰਣ ਤਬਦੀਲੀ ਦਾ ਸਾਹਮਣਾ ਕਰ ਰਹੇ ਹਾਂ। ਕਿੱਧਰੇ ਅੱਗਜ਼ਨੀ, ਕਿੱਧਰੇ ਸੋਕਾ, ਕਿੱਧਰੇ ਹੜ੍ਹ, ਕਿੱਧਰੇ ਸੁਨਾਮੀਆਂ, ਕਿੱਧਰੇ ਕੋਵਿਡ-19 ਵਰਗੀਆਂ ਮਹਾਮਾਰੀਆਂ ਮਾਨਵ ਸੱਭਿਅਤਾ ਅਤੇ ਹੋਂਦ ਦੀ ਬਰਬਾਦੀ ਦਾ ਕਾਰਨ ਬਣ ਰਹੀਆਂ ਹਨ। ਐਤਕੀਂ ਹਿਮਾਚਲ ਪ੍ਰਦੇਸ਼, ਪੰਜਾਬ, ਹਰਿਆਣਾ, ਬਿਹਾਰ ਵਿਚ ਹੜ੍ਹਾਂ ਕਰ ਕੇ ਭਾਰਤ ਅੰਦਰ ਵੱਡਾ ਨੁਕਸਾਨ ਹੋਇਆ। ਇੰਡੋਨੇਸ਼ੀਆ ਅਤੇ ਚੀਨ ਵਿਚ ਹੜ੍ਹਾਂ ਤੇ ਜੰਗਲੀ ਅੱਗ ਨੇ ਕਹਿਰ ਢਾਹਿਆ। ਸਪੇਨ, ਯੂਨਾਨ, ਇਟਲੀ ਆਦਿ ਦੇਸ਼ ਗਲੋਬਲ ਤਪਸ਼ ਦਾ ਸ਼ਿਕਾਰ ਵੇਖੇ ਗਏ। ਬ੍ਰਾਜ਼ੀਲ, ਕੋਲੰਬੀਆ, ਪੀਰੂ ਆਦਿ ਲਾਤੀਨੀ ਅਮਰੀਕੀ ਦੇਸ਼ ਅੱਗ, ਹੜ੍ਹਾਂ, ਧਰਤ ਕਟਾਅ ਦਾ ਸ਼ਿਕਾਰ ਬਣੇ। ਨੋਵਾ ਸ਼ਕੋਸੀਆ (ਕੈਨੇਡਾ) ਵਿਚ ਹੈਲੀਫੈਕਸ, ਗੁਆਂਢ ’ਚ ਟੈਂਟਾਲਨ ਤੇ ਹੈਮਾਂਡ ਮੈਦਾਨ ਪ੍ਰਭਾਵਿਤ ਹੋਏ। ਅਪਰ ਟੈਟਾਲਨ ਵਿਚ ਅੱਗ ਇਸ ਕਦਰ ਤੇਜ਼ੀ ਨਾਲ ਵਧੀ ਕਿ ਲੋਕਾਂ ਨੂੰ ਪੈਰੀਂ ਜੁੱਤੀ ਵੀ ਨਾ ਪਾਉਣ ਦਿੱਤੀ। ਕੈਨੇਡਾ ਅੰਦਰ ਇਸ ਵਰ੍ਹੇ 3166 ਅੱਗ ਲੱਗਣ ਸਬੰਧੀ ਚਿਤਾਵਨੀਆਂ ਦਿੱਤੀਆਂ ਗਈਆਂ।

ਕੈਨੇਡਾ ਦੇ ਨੋਵਾ ਸ਼ਕੋਸੀਆ ਸੂਬੇ ਵਿਚ ਦਰੱਖ਼ਤ ਉਗਾਉਣ ਵਾਲੀ ਸਨਅਤ ਜੋ ਸਾਲਾਨਾ 52 ਮਿਲੀਅਨ ਦੀ ਕਮਾਈ ਕਰਦੀ ਹੈ, ਉਸ ਨੂੰ ਅੱਗ ਕਰਕੇ ਨੱਸਣਾ ਪਿਆ। ਅਟਲਾਂਟਿਕ ਖੇਤਰ ਵਿਚ ਕੈਨੇਡਾ ਦੀ 2 ਬਿਲੀਅਨ ਡਾਲਰ ਦੀ ਮੱਛੀ ਮਾਰਕੀਟ ਅੱਗ ਦੇ ਧੂੰਏਂ ਦਾ ਸ਼ਿਕਾਰ ਬਣੀ, 13000 ਮਛੇਰਿਆਂ ਦਾ ਰੋਜ਼ਗਾਰ ਠੱਪ ਹੋਇਆ। ਬ੍ਰਾਜ਼ੀਲ ਰਾਕ ਲਾਬਸਟਰ ਐਸੋਸੀਏਸ਼ਨ ਦੇ 538 ਮਛੇਰੇ ਪ੍ਰਭਾਵਿਤ ਹੋਏ। ਕਾਮੇ ਤੇ ਸਟਾਫ ਧੂੰਏਂ ਨਾਲ ਸਾਹ ਤੇ ਚਮੜੀ ਦੀਆਂ ਬੀਮਾਰੀਆਂ ਨਾਲ ਪ੍ਰਭਾਵਿਤ ਹੋਏ। ਕੈਨੇਡਾ ਤੇ ਆਸਟ੍ਰੇਲੀਆ ਵਿਚ ਜੰਗਲੀ ਅੱਗ ਦੇ ਧੂੰਏਂ ਦੀ ਸਟੱਡੀ ਤੋਂ ਪਤਾ ਲੱਗਾ ਕਿ ਇਹ ਮਾਨਸਿਕ ਤੌਰ ’ਤੇ ਲੋਕਾਂ ਅਤੇ ਖਾਸ ਕਰਕੇ ਬੱਚਿਆਂ ਨੂੰ ਨੁਕਸਾਨ ਪਹੁੰਚਾਉਂਦਾ ਹੈ ਸਾਹ ਅਤੇ ਛਾਤੀ ਦੇ ਰੋਗਾਂ ਸਮੇਤ। ਮਨੋਰੋਗ ਕਰ ਕੇ ਲੋਕ ਆਨਲਾਈਨ ਖਰੀਦੋ-ਫਰੋਖਤ, ਨਸ਼ੀਲੇ ਪਦਾਰਥਾਂ ਦਾ ਸੇਵਨ, ਵਾਰ-ਵਾਰ ਖਾਣ ਵੱਲ ਰੁਚਿਤ ਅਤੇ ਖਿਝੇ-ਖਿਝੇ ਰਹਿੰਦੇ ਹਨ।

ਇਸੇ ਕਰ ਕੇ ਭਵਿੱਖ ਵਿਚ ਕੈਨੇਡਾ, ਅਮਰੀਕਾ, ਇੰਡੋਨੇਸ਼ੀਆਂ, ਬ੍ਰਾਜ਼ੀਲ, ਸਪੇਨ, ਯੂਨਾਨ, ਇਟਲੀ ਅਤੇ ਅਨੇਕ ਹੋਰ ਜੰਗਲੀ ਅੱਗ ਪ੍ਰਭਾਵਿਤ ਦੇਸ਼ਾਂ ਨੂੰ ਆਪਣੇ ਸ਼ਹਿਰੀਆਂ ਨੂੰ ਇਸ ਦੇ ਮਾਨਸਿਕ ਅਤੇ ਸਰੀਰਕ ਪ੍ਰਕੋਪਾਂ ਤੋਂ ਬਚਾਉਣ ਲਈ ਵਿਸ਼ੇਸ਼ ਕਦਮ ਉਠਾਉਣ ਦੀ ਲੋੜ ਹੈ। ਕੈਨੇਡਾ ’ਚ ਕਈ ਸ਼ਹਿਰਾਂ ਨੂੰ ਫੈਡਰਲ ਸਰਕਾਰ ਨੇ ਵਿਸ਼ੇਸ਼ ਰਾਸ਼ੀ ਜਾਰੀ ਕੀਤੀ। ਹੁਣ ਵੀ ਪ੍ਰਤੀ ਜੀਅ 700 ਡਾਲਰ ਦਾ ਐਲਾਨ ਕੀਤਾ ਹੈ। ਸ਼ਹਿਰਾਂ ਵਿਚ ਸਾਫ਼-ਸੁਥਰੀ ਹਵਾ ਏਅਰ ਫਿਲਟਰ, ਏਅਰ ਕੰਡੀਸ਼ਨਰ, ਬਿਜਲੀ ਨਾ ਆਉਣ ’ਤੇ ਜਨਰੇਟਰ, ਸਾਫ਼-ਸੁਥਰੇ ਟਾਇਲਟ, ਵਾਸ਼ਰੂਮ, ਨਹਾਉਣ ਲਈ ਪੂਲ, ਖੇਡਣ ਲਈ ਗਰਾਊਂਡਾਂ, ਬੇਘਰਾਂ ਲਈ ਸੁਰੱਖਿਅਤ ਘਰ, ਟੀ 95 ਮਾਸਕਾਂ ਲਈ ਫੰਡ ਜਾਰੀ ਕੀਤੇ ਜਾ ਰਹੇ ਹਨ। ਮਾਨਸਿਕ ਰੋਗਾਂ ਦੀ ਰੋਕਥਾਮ ਵੱਲ ਵਿਸ਼ੇਸ਼ ਤਵੱਜੋ ਦਿੱਤੀ ਗਈ ਹੈ।

ਪਰ ਇਸ ਵਿਸ਼ਵ ਅਤੇ ਧਰਤੀ ਨੂੰ ਮਨੁੱਖ ਨੂੰ ਖੁਦ ਵਧੀਆ ਰਹਿਣ ਬਸੇਰਾ ਬਣਾਉਣ ਲਈ ਹਮੇਸ਼ਾ ਯਤਨਸ਼ੀਲ ਰਹਿਣਾ ਪਏਗਾ। ਮਾਰਟਨ ਲੂਥਰ ਨੂੰ ਇਕ ਵਾਰ ਪੁੱਛਿਆ ਗਿਆ ਕਿ ਜੇ ਰੱਬ ਤੁਹਾਨੂੰ ਦੱਸਦਾ ਹੈ ਕਿ ਦੁਨੀਆ ਦਾ ਅੰਤ ਹੋਣ ਵਾਲਾ ਹੈ ਤਾਂ ਤੁਸੀਂ ਕੀ ਕਰੋਗੇ? ਜਵਾਬ ਸੀ, ‘‘ਮੈਂ ਦਰੱਖ਼ਤ ਲਗਾਵਾਂਗਾ।’’ ਇਵੇਂ ਹੀ ਮਾਂਟਰੀਅਲ ਕਿਤਾਬ ਛਾਪਕ ਮਾਰਕ ਫੋਰਟੀਅਰ ਦਾ ਕਹਿਣਾ ਹੈ, ‘‘ਅਸੀਂ ਇਕ ਦਰੱਖ਼ਤ ਲਗਾਵਾਂਗੇ ਫਿਰ ਕੀ ਪਤਾ ਰੱਬ ਆਪਣਾ ਮਨ ਬਦਲ ਲਵੇ।’’ ਕਿੰਨਾ ਖੂਬਸੂਰਤ ਸੰਦੇਸ਼ ਹੈ ਅਜੋਕੀ ਮਾਨਵਤਾ ਲਈ, ‘ਦਰੱਖ਼ਤ ਲਗਾਓ, ਵਾਤਾਵਰਣ ਅਤੇ ਮਾਨਵਤਾ ਬਚਾਓ।’

ਦਰਬਾਰਾ ਸਿੰਘ ਕਾਹਲੋਂ

  • canada
  • usa
  • natural disasters
  • plant trees
  • california
  • fire

ਸੁੰਗੜ ਰਹੀ ਹੈ ਚੀਨ ਦੀ ਅਰਥਵਿਵਸਥਾ

NEXT STORY

Stories You May Like

  • passengers worried due to train delays in scorching heat
    ਭਿਆਨਕ ਗਰਮੀ ’ਚ ਟਰੇਨਾਂ ਦੀ ਦੇਰੀ ਕਾਰਨ ਯਾਤਰੀ ਪ੍ਰੇਸ਼ਾਨ, ਅੰਮ੍ਰਿਤਸਰ ਸਪੈਸ਼ਲ 9 ਘੰਟੇ ਲੇਟ
  • aplastic anemia  social worker
    ਅਪਲਾਸਟਿਕ ਅਨੀਮੀਆ ਦੀ ਬੀਮਾਰੀ ਦਾ ਸ਼ਿਕਾਰ ਸਮਾਜਸੇਵੀ ਹਰਗੋਬਿੰਦ ਦੀ ਮੌਤ
  • suspension orders punjab village panchayat
    ਪੰਜਾਬ ਦੇ ਇਸ ਪਿੰਡ ਦੀ ਸਾਰੀ ਪੰਚਾਇਤ ਨੂੰ ਮੁਅੱਤਲ ਕਰਨ ਦੇ ਹੁਕਮ, ਇਸ ਕਾਰਣ ਹੋਈ ਕਾਰਵਾਈ
  • health department fazilka issues advisory to avoid heat
    ਗਰਮੀ ਤੋਂ ਬਚਣ ਲਈ ਸਿਹਤ ਵਿਭਾਗ ਫਾਜ਼ਿਲਕਾ ਵੱਲੋਂ ਐਡਵਾਈਜ਼ਰੀ ਜਾਰੀ
  • water crisis dependence on tankers rises
    ਮਹਾਰਾਸ਼ਟਰ 'ਚ ਜਲ ਸੰਕਟ! ਭਿਆਨਕ ਗਰਮੀ ਕਾਰਨ 411 ਪਿੰਡਾਂ ਤੇ 1194 ਬਸਤੀਆਂ 'ਚ ਪਾਣੀ ਦੀ ਕਿੱਲਤ
  • arrested with heroin  moga police
    ਹੈਰੋਇਨ ਅਤੇ ਨਸ਼ੀਲੀਆਂ ਗੋਲੀਆਂ ਸਮੇਤ 3 ਕਾਬੂ
  • world s oil lifeline in danger prices feared to reach 200
    ਦੁਨੀਆ ਦੀ ਤੇਲ ਲਾਈਫਲਾਈਨ ’ਤੇ ਖਤਰਾ, ਕੀਮਤਾਂ 200 ਡਾਲਰ ਤੱਕ ਪਹੁੰਚਣ ਦਾ ਖਦਸ਼ਾ
  • one person arrested with heroin
    ਹੈਰੋਇਨ ਸਮੇਤ ਇਕ ਵਿਅਕਤੀ ਗ੍ਰਿਫ਼ਤਾਰ
  • major revelation in the case of suicide by an employee at a lottery shop
    ਜਲੰਧਰ: ਲਾਟਰੀ ਦੀ ਦੁਕਾਨ 'ਤੇ ਕਰਮਚਾਰੀ ਵੱਲੋਂ ਖ਼ੁਦਕੁਸ਼ੀ ਕਰਨ ਦੇ ਮਾਮਲੇ 'ਚ...
  • drug smuggling network exposed
    ਨਸ਼ਾ ਸਮੱਗਲਿੰਗ ਨੈੱਟਵਰਕ ਦਾ ਪਰਦਾਫ਼ਾਸ਼, ਹੈਰੋਇਨ ਸਮੇਤ ਇਕ ਗ੍ਰਿਫ਼ਤਾਰ
  • bsf headquarters blast
    BSF ਹੈੱਡਕੁਆਰਟਰ ਧਮਾਕਾ: ਜਾਂਚ ਲਈ ਕੇਂਦਰੀ ਏਜੰਸੀਆਂ ਨੇ ਕੱਸੀ ਕਮਰ, ਦਿੱਲੀ ਤੱਕ...
  • high alert in punjab security increased at all airports and sensitive places
    ਪੰਜਾਬ 'ਚ High Alert! ਸਾਰੇ ਹਵਾਈ ਅੱਡਿਆਂ ਤੇ ਸੰਵੇਦਨਸ਼ੀਲ ਸਥਾਨਾਂ ’ਤੇ ਵਧਾਈ...
  • power outage in many areas of punjab on sunday
    ਐਤਵਾਰ ਨੂੰ ਪੰਜਾਬ ਦੇ ਕਈ ਇਲਾਕਿਆਂ 'ਚ ਬਿਜਲੀ ਰਹੇਗੀ ਬੰਦ, ਲੰਮਾ ਸਮਾਂ ਕਰਨਾ...
  • jalandhar lottery shop employee commits suicide
    ਜਲੰਧਰ 'ਚ ਲਾਟਰੀ ਦੀ ਦੁਕਾਨ ਦੇ ਕਰਮਚਾਰੀ ਨੇ ਕੀਤੀ ਖ਼ੁਦਕੁਸ਼ੀ, ਸੁਸਾਈਡ ਨੋਟ ਨੇ...
  • activa rider commits crime in broad daylight by opening house gate
    ਚੋਰ ਦੇ ਬੁਲੰਦ ਹੌਂਸਲੇ, ਜਲੰਧਰ 'ਚ ਦਿਨ-ਦਿਹਾੜੇ ਚੋਰ ਘਰ 'ਚੋਂ ਸਿਲੰਡਰ ਲੈ ਕੇ...
  • big related to punjab weather
    ਪੰਜਾਬ 'ਚ 3 ਦਿਨਾਂ ਲਈ ਵੱਡਾ ਅਲਰਟ, ਪੜ੍ਹੋ ਮੌਸਮ ਨਾਲ ਜੁੜੀ ਤਾਜ਼ਾ ਅਪਡੇਟ,...
Trending
Ek Nazar
preity zinta pays homage at sri darbar sahib

ਸ੍ਰੀ ਦਰਬਾਰ ਸਾਹਿਬ ਨਤਮਸਤਕ ਹੋਈ ਪ੍ਰੀਤੀ ਜ਼ਿੰਟਾ, ਪੰਜਾਬ ਦੀ ਜਿੱਤ ਲਈ ਕੀਤੀ...

robbery cricket board

ਕ੍ਰਿਕਟ ਬੋਰਡ ਦੇ ਦਫ਼ਤਰ 'ਚ ਵੜ ਗਏ ਲੁਟੇਰੇ, ਬੰਦੂਕ ਦੀ ਨੋਕ 'ਤੇ ਕੀਤੀ ਵੱਡੀ ਲੁੱਟ

new rule t20 cricket

ਹੁਣ ਫਾਲੋਅਰਜ਼ ਤੈਅ ਕਰਨਗੇ ਖਿਡਾਰੀਆਂ ਕੀਮਤ! ਇਸ T20 ਲੀਗ ਨੇ ਬਣਾਏ ਅਜੀਬੋ-ਗਰੀਬ...

zodiac signs

ਇਨ੍ਹਾਂ 4 ਰਾਸ਼ੀਆਂ 'ਤੇ ਵਰ੍ਹੇਗਾ ਨੋਟਾਂ ਦਾ ਮੀਂਹ! ਮੰਗਲ ਦਾ ਗੋਚਰ ਕਰੇਗਾ ਮਾਲਾਮਾਲ

ncp leader supriya sule s car met with an accident

NPC ਨੇਤਾ ਸੁਪ੍ਰੀਆ ਸੁਲੇ ਦੀ ਕਾਰ ਹਾਦਸੇ ਦਾ ਸ਼ਿਕਾਰ, ਵਾਲ-ਵਾਲ ਬਚੀ ਸਾਂਸਦ

your ugc net application may be rejected

ਰੱਦ ਹੋ ਸਕਦੀ ਹੈ ਤੁਹਾਡੀ UGC NET ਦੀ ਅਰਜ਼ੀ! NTA ਨੇ ਜਾਰੀ ਕੀਤੇ ਸਖ਼ਤ ਨਿਰਦੇਸ਼

social media watermelon video

ਤਰਬੂਜ਼ ਖਾਣ ਦੇ ਸ਼ੌਕੀਨ ਸਾਵਧਾਨ, ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਵੀਡੀਓ ਦੇਖ ਉਡਣਗੇ...

delhi viral couple romance car stunt viral

ਸੜਕ 'ਤੇ ਜੋੜੇ ਵੱਲੋਂ ਹੱਦਾਂ ਪਾਰ! ਚੱਲਦੀ ਕਾਰ ਦੀ ਛੱਤ 'ਤੇ ਰੋਮਾਂਸ ਦੀ ਵੀਡੀਓ...

thunderstorm rain alert in 16 states of india imd alert

ਮੌਸਮ ਲੈਣ ਵਾਲੈ ਯੂ-ਟਰਨ! 16 ਸੂਬਿਆਂ ਲਈ IMD ਨੇ ਜਾਰੀ ਕੀਤਾ ਮੀਂਹ-ਹਨੇਰੀ ਦਾ ਅਲਰਟ

visa rules 2026 indian passport

ਵਿਦੇਸ਼ ਜਾਣ ਵਾਲਿਆਂ ਲਈ ਅਹਿਮ ਖ਼ਬਰ! ਇਨ੍ਹਾਂ ਦੇਸ਼ਾਂ ਨੇ Visa ਨਿਯਮਾਂ 'ਚ ਕੀਤੇ...

man arrested for raping two minor granddaughters

ਦਾਦੇ ਨੇ ਪੋਤੀਆਂ ਵੀ ਨਾ ਬਖਸ਼ੀਆਂ! ਵੱਡੀ ਨੇ ਸ਼ਰਮ ਦੇ ਮਾਰੇ ਚੁੱਕਿਆ ਖੌਫਨਾਕ ਕਦਮ ਤੇ...

bus conductor 6 feet 6 inches height shifted duty

6 ਫੁੱਟ 6 ਇੰਚ ਲੰਬੇ ਗੱਭਰੂ ਜਵਾਨ ਲਈ ਲੰਬਾਈ ਬਣੀ ਮੁਸੀਬਤ, ਨੌਕਰੀ ਨੂੰ ਪੈਦਾ ਹੋਇਆ...

punjab kings banned arshdeep singh

IPL ਵਿਚਾਲੇ ਅਰਸ਼ਦੀਪ ਸਿੰਘ ਨੂੰ ਵੱਡਾ ਝਟਕਾ! BCCI ਦੀ ਚਿਤਾਵਨੀ ਮਗਰੋਂ ਪੰਜਾਬ...

kl rahul first player

KL ਰਾਹੁਲ ਬਣਾਇਆ ਨਵਾਂ ਰਿਕਾਰਡ, IPL 'ਚ ਅਜਿਹਾ ਕਰਨ ਵਾਲੇ ਬਣੇ ਪਹਿਲੇ ਖਿਡਾਰੀ

world cup winning player

World Cup ਜਿਤਾਉਣ ਵਾਲੇ ਖਿਡਾਰੀ ਦੇ ਘਰ 'ਚੋਂ ਮਿਲੀ ਲਾਸ਼, ਗ੍ਰਿਫ਼ਤਾਰੀ ਵਾਰੰਟ...

tvk vijay tamil nadu new cm

ਤਮਿਲਨਾਡੂ 'ਚ CM ਅਹੁਦੇ ’ਤੇ ਵਿਜੇ ਦੀ ਸਹੁੰ ’ਤੇ ਗ੍ਰਹਿਣ! VCK ਨੇ ਰੱਖੀ ਸ਼ਰਤ,...

wearing gold is not auspicious for everyone

Gold ਪਾਉਣਾ ਹਰ ਕਿਸੇ ਲਈ ਸ਼ੁੱਭ ਨਹੀਂ! ਇਨ੍ਹਾਂ ਰਾਸ਼ੀਆਂ ਵਾਲਿਆਂ ਨੂੰ ਹੋ ਸਕਦੈ...

truck crushes

ਕਹਿਰ ਓ ਰੱਬਾ! ਬੇਕਾਬੂ ਟਰੱਕ ਨੇ ਦਰੜਿਆ ਪਰਿਵਾਰ, ਸੜਕ 'ਤੇ ਵਿਛ ਗਈਆਂ ਲਾਸ਼ਾਂ

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਬਲਾਗ ਦੀਆਂ ਖਬਰਾਂ
    • the opposition needs serious thought
      ਵਿਰੋਧੀ ਧਿਰ ਨੂੰ ਗੰਭੀਰ ਚਿੰਤਨ ਦੀ ਲੋੜ!
    • somnath and india  s invincible spirit
      ਸੋਮਨਾਥ ਅਤੇ ਭਾਰਤ ਦਾ ਅਜੇਤੂ ਜਜ਼ਬਾ
    • tamilndau elections
      ਵਿਧਾਨ ਸਭਾ ਚੋਣ ਨਤੀਜੇ : ਤਿੰਨ ‘ਅਣਪਛਾਤਿਆਂ’ ਤੋਂ ਕੀ ਆਸ ਕੀਤੀ ਜਾਵੇ
    • paranoid disorder
      ਵੱਡਾ ਖਤਰਾ ਹੈ ਪੈਰਾਨਾਇਡ ਡਿਸਆਰਡਰ, ਅਣਦੇਖੀ ਨਾ ਕਰੋ
    • did the people of punjab expect such a political change
      ਕੀ ਪੰਜਾਬ ਦੇ ਲੋਕਾਂ ਨੇ ਅਜਿਹੇ ਹੀ ਰਾਜਸੀ ਬਦਲ ਦੀ ਆਸ ਕੀਤੀ ਸੀ!
    • election commission west bengal under suspicion
      ਪੱਛਮੀ ਬੰਗਾਲ ’ਚ ਚੋਣ ਕਮਿਸ਼ਨ ਦੀ ਭੂਮਿਕਾ ਹਮੇਸ਼ਾ ਸ਼ੱਕ ਦੇ ਘੇਰੇ ’ਚ ਰਹੇਗੀ
    • action necessary against traitors raising slogans of pakistan zindabad
      ‘ਭਾਰਤ ’ਚ ਪਾਕਿਸਤਾਨ ਜ਼ਿੰਦਾਬਾਦ ਦੇ ਨਾਅਰੇ ਲਗਾਉਂਦੇ’ ਦੇਸ਼ਧ੍ਰੋਹੀਆਂ ’ਤੇ ਕਾਰਵਾਈ...
    • punjab monoculture
      ਕਣਕ-ਝੋਨੇ ਦੇ ਮੋਨੋਕਲਚਰ ਤੋਂ ਪਰ੍ਹੇ, ਪੰਜਾਬ ਦੀ ਦੂਜੇ ਹਰੇ ਇਨਕਲਾਬ ਲਈ ਇਕ ਖਾਕਾ
    • change is good
      ਥੋੜ੍ਹਾ ਜਿਹਾ ਬਦਲਾਅ ਵੀ ਚੰਗਾ ਹੈ
    • geopolitical crisis a new opportunity for the manufacturing sector
      ਭੂ-ਰਾਜਨੀਤਿਕ ਸੰਕਟ ਮੈਨੂਫੈਕਚਰਿੰਗ ਸੈਕਟਰ ਦੇ ਲਈ ਨਵਾਂ ਮੌਕਾ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +