ਮਹਾਰਾਸ਼ਟਰ ਵਿਧਾਨ ਸਭਾ ਚੋਣਾਂ ਵਿਚ ਭਾਜਪਾ ਦੀ ਜਿੱਤ ਅਣਕਿਆਸੀ ਨਹੀਂ ਸੀ। ਹਾਲਾਂਕਿ, ਭਾਜਪਾ ਨੇ 90 ਫੀਸਦੀ ਤੋਂ ਵੱਧ ਸੀਟਾਂ ਜਿੱਤੀਆਂ ਹਨ ਅਤੇ ਇਸ ਦੇ ਸਹਿਯੋਗੀਆਂ ਨੇ ਵੀ ਸ਼ਾਨਦਾਰ ਲੋਕ ਫਤਵਾ ਹਾਸਲ ਕੀਤਾ ਹੈ। ਭਾਜਪਾ ਕਿਸੇ ਵੀ ਚੋਣ ਨੂੰ ਹਲਕੇ ਵਿਚ ਨਹੀਂ ਲੈਂਦੀ। ਪੰਚਾਇਤਾਂ ਤੋਂ ਲੈ ਕੇ ਪਾਰਲੀਮੈਂਟ ਤੱਕ, ਹਰ ਚੋਣ ਵਿਚ ਇਹ ਆਪਣੀ ਪੂਰੀ ਤਾਕਤ ਲਾ ਦਿੰਦੀ ਹੈ। ਇਸ ਵਿਚ ਆਪਣੀਆਂ ਗਲਤੀਆਂ ਤੋਂ ਸਿੱਖਣ ਅਤੇ ਜਲਦੀ ਸੁਧਾਰ ਕਰਨ ਦੀ ਬਹੁਤ ਸਮਰੱਥਾ ਹੈ। ਅੰਤ ਵਿਚ ਇਹ ਕੁਝ ਜਿੱਤ ਸਕਦੀ ਹੈ ਅਤੇ ਕੁਝ ਹਾਰ ਸਕਦੀ ਹੈ ਪਰ ਜਦੋਂ ਅਗਲੀਆਂ ਚੋਣਾਂ ਆਉਂਦੀਆਂ ਹਨ ਤਾਂ ਪਾਰਟੀ ਪੂਰੀ ਤਾਕਤ ਨਾਲ ਤਿਆਰ ਰਹਿੰਦੀ ਹੈ। ਭਾਰਤ ਵਿਚ ਕਿਸੇ ਹੋਰ ਪਾਰਟੀ ਨੇ ਚੋਣਾਂ ਦੌਰਾਨ ਅਜਿਹਾ ਜਾਦੂ ਨਹੀਂ ਦਿਖਾਇਆ।
ਕਿਹਾ ਜਾਂਦਾ ਹੈ ਕਿ ਸਫਲਤਾ ਦੇ ਕਈ ਬਾਪ ਹੁੰਦੇ ਹਨ, ਅਸਫਲਤਾ ਅਨਾਥ ਹੁੰਦੀ ਹੈ। ਮਹਾਰਾਸ਼ਟਰ ਵੀ ਇਸ ਦਾ ਅਪਵਾਦ ਨਹੀਂ ਹੈ। ਹਾਲਾਂਕਿ, ਭਾਜਪਾ ਲੀਡਰਸ਼ਿਪ ਹਮੇਸ਼ਾ ਇਹ ਸਮਝਦੀ ਹੈ ਕਿ ਚੋਣਾਂ ਵਿਚ ਜਿੱਤ ਜਾਂ ਹਾਰ ਕਿਸੇ ਇਕ ਕਾਰਕ ਕਾਰਨ ਨਹੀਂ ਹੋ ਸਕਦੀ। ਕੁਝ ਨਿਸ਼ਚਿਤ ਤਾਕਤਾਂ ਹੁੰਦੀਆਂ ਹਨ, ਪਰ ਹਰ ਚੋਣ ਵਿਚ ਕੁਝ ਪਰਿਵਰਤਨਸ਼ੀਲਤਾ ਵੀ ਹੁੰਦੀ ਹੈ। 7 ਦਹਾਕਿਆਂ ਤੋਂ ਵੱਧ ਲੰਬੇ ਸਿਆਸੀ ਸਫ਼ਰ ਵਿਚ, ਪਹਿਲਾਂ ਭਾਰਤੀ ਜਨ ਸੰਘ (ਬੀ. ਜੇ. ਐੱਸ.) ਅਤੇ ਬਾਅਦ ਵਿਚ ਭਾਰਤੀ ਜਨਤਾ ਪਾਰਟੀ ਵਜੋਂ, ਪਾਰਟੀ ਨੇ ਆਪਣੀ ਚੋਣ ਮਸ਼ੀਨ ਨੂੰ ਮਜ਼ਬੂਤ ਕੀਤਾ ਹੈ। ਜਿੱਥੋਂ ਤੱਕ ਸਥਿਰਤਾ ਦਾ ਸਬੰਧ ਹੈ, ਇਹ ਆਗੂ, ਕਾਡਰ ਅਤੇ ਪਰਿਵਾਰ ਦੀ ਤਿੱਕੜੀ ’ਤੇ ਨਿਰਭਰ ਕਰਦਾ ਹੈ।
ਅਤੀਤ ਵਿਚ ਅਟਲ ਬਿਹਾਰੀ ਵਾਜਪਾਈ, ਲਾਲ ਕ੍ਰਿਸ਼ਨ ਅਡਵਾਨੀ ਅਤੇ ਹੁਣ ਨਰਿੰਦਰ ਮੋਦੀ ਨੇ ਪਾਰਟੀ ਨੂੰ ਉਚਾਈਆਂ ਤੱਕ ਲਿਜਾਣ ਵਿਚ ਅਹਿਮ ਭੂਮਿਕਾ ਨਿਭਾਈ ਹੈ। ਪੀ. ਐੱਮ. ਮੋਦੀ ਅਜਿਹੀ ਲੀਡਰਸ਼ਿਪ ਪ੍ਰਦਾਨ ਕਰਦੇ ਹਨ ਜੋ ਦੇਸ਼ ਦੇ ਸਿਆਸੀ ਇਤਿਹਾਸ ਵਿਚ ਬਹੁਤ ਘੱਟ ਮਿਲਦੀ ਹੈ। ਉਹ ਸੱਤਾ ਵਿਰੋਧੀ ਲਹਿਰ ਬਾਰੇ ਰਵਾਇਤੀ ਸਿਆਸੀ ਗਿਆਨ ਨੂੰ ਚੁਣੌਤੀ ਦਿੰਦੇ ਹਨ। ਇਹੀ ਕਾਰਨ ਹੈ ਕਿ ਬਿਨਾਂ ਕਿਸੇ ਅਫਸੋਸ ਦੇ ਪਾਰਟੀ ਆਪਣੀ ਚੋਣ ਜਿੱਤ ਦਾ ਸਿਹਰਾ 10 ਸਾਲ ਤੋਂ ਵੱਧ ਸੱਤਾ ਵਿਚ ਰਹਿਣ ਤੋਂ ਬਾਅਦ ਵੀ ਪ੍ਰਧਾਨ ਮੰਤਰੀ ਦੀ ਵਧ ਰਹੀ ਜਨਤਕ ਅਪੀਲ ਨੂੰ ਦਿੰਦੀ ਹੈ। ਪ੍ਰਧਾਨ ਮੰਤਰੀ ਦੇ ਅਹੁਦੇ ਦੇ ਨਾਲ-ਨਾਲ, ਭਾਜਪਾ ਲਈ ਦੋ ਹੋਰ ਮਹੱਤਵਪੂਰਨ ਸਥਿਰਤਾਵਾਂ ਹਨ-ਇਸਦੀ ਚੰਗੀ ਤਰ੍ਹਾਂ ਸੰਗਠਿਤ ਜਥੇਬੰਦਕ ਮਸ਼ੀਨਰੀ ਅਤੇ ਸੰਘ ਪਰਿਵਾਰ ਤੋਂ ਇਸ ਨੂੰ ਪ੍ਰਾਪਤ ਮਹੱਤਵਪੂਰਨ ਗੈਰ-ਰਸਮੀ ਹਮਾਇਤ। ਮਹਾਰਾਸ਼ਟਰ ਅਤੇ ਹੋਰ ਥਾਵਾਂ ’ਤੇ ਵੀ ਉਨ੍ਹਾਂ ਦਾ ਯੋਗਦਾਨ ਬਹੁਤ ਵੱਡਾ ਸੀ।
ਇਨ੍ਹਾਂ ਸਥਿਰਤਾਵਾਂ ਤੋਂ ਪਰ੍ਹੇ ਅਜਿਹੀਆਂ ਸਥਿਰਤਾਵਾਂ ਹਨ, ਵੇਰੀਏਬਲ ਹਨ ਜੋ ਪਾਰਟੀ ਨੇ ਦਹਾਕਿਆਂ ਦੇ ਤਜਰਬੇ ਤੋਂ ਹਾਸਲ ਕੀਤੇ ਹਨ। ਭਾਰਤੀ ਜਨ ਸੰਘ, ਜਿਸ ਨੇ ਇਕ ਵਿਚਾਰਧਾਰਕ ਪਾਰਟੀ ਵਜੋਂ ਸ਼ੁਰੂਆਤ ਕੀਤੀ, ਨੇ 1967 ਵਿਚ ਆਪਣੀ ਪਹਿਲੀ ਲਿਟਮਸ ਪ੍ਰੀਖਿਆ ਦੇਖੀ ਜਦੋਂ ਉਸ ਨੂੰ 7 ਸੂਬਿਆਂ ਵਿਚ ਯੂਨਾਈਟਿਡ ਲੈਜਿਸਲੇਟਿਵ ਪਾਰਟੀ (ਐੱਸ. ਵੀ. ਡੀ.) ਦੀ ਸਰਕਾਰ ਬਣਾਉਣ ਲਈ ਸਮਾਜਵਾਦੀਆਂ ਅਤੇ ਕਮਿਊਨਿਸਟਾਂ ਵਰਗੇ ਵਿਚਾਰਧਾਰਕ ਵਿਰੋਧੀਆਂ ਨਾਲ ਰਲ ਕੇ (ਐੱਸ. ਵੀ. ਡੀ.) ਸਰਕਾਰ ਬਣਾਉਣ ਜਾਂ ਆਪਣੀ ਵਿਚਾਰਧਾਰਕ ਸ਼ੁੱਧਤਾ ਨੂੰ ਜਾਰੀ ਰੱਖਣ ਲਈ ਅਤੇ ਬਾਹਰ ਬੈਠਣ ਦੀ ਦੁਬਿਧਾ ਦਾ ਸਾਹਮਣਾ ਕਰਨਾ ਪਿਆ।
ਪਾਰਟੀ ਦੇ ਨਵੇਂ ਚੁਣੇ ਗਏ ਪ੍ਰਧਾਨ ਦੀਨਦਿਆਲ ਉਪਾਧਿਆਏ, ਜੋ ਮੂਲ ਰੂਪ ਵਿਚ ਆਰ. ਐੱਸ. ਐੱਸ. ਦੇ ਆਗੂ ਸਨ, ਨੇ ਗੱਠਜੋੜ ਦੀ ਸਿਆਸਤ ਦੀ ਮਹੱਤਤਾ ਨੂੰ ਸਮਝਿਆ ਅਤੇ ਐੱਸ. ਵੀ. ਡੀ. ਗੱਠਜੋੜ ਵਿਚ ਸ਼ਾਮਲ ਹੋਣ ਦਾ ਫੈਸਲਾ ਕੀਤਾ, ਇਕ ਅਜਿਹਾ ਫੈਸਲਾ ਜਿਸ ਨਾਲ ਉਨ੍ਹਾਂ ਨੂੰ ਆਲੋਚਨਾ ਦਾ ਸਾਹਮਣਾ ਕਰਨਾ ਪਿਆ। ਆਪਣੀ ਸਵੈ-ਜੀਵਨੀ ਵਿਚ, ਉਪਾਧਿਆਏ ਦੇ ਲੰਬੇ ਸਮੇਂ ਤੋਂ ਸਹਿਯੋਗੀ ਰਹੇ ਸੀਨੀਅਰ ਨੇਤਾ ਅਡਵਾਨੀ, ਦਸੰਬਰ 1967 ਵਿਚ ਕਾਲੀਕਟ ਪਾਰਟੀ ਕਾਨਫਰੰਸ ਵਿਚ ਇਸ ਮੁੱਦੇ ’ਤੇ ਇਕ ਜੀਵੰਤ ਚਰਚਾ ਨੂੰ ਯਾਦ ਕਰਦੇ ਹਨ।
ਪੰਜਾਬ ’ਚ ਵਸੇ ਤਾਮਿਲ ਵਿਸ਼ਵਨਾਥਨ ਨੇ ਉਪਾਧਿਆਏ ਦੇ ਫੈਸਲੇ ਦੀ ਆਲੋਚਨਾ ਕਰਦੇ ਹੋਏ ਜ਼ਬਰਦਸਤ ਭਾਸ਼ਣ ਦਿੱਤਾ। ਉਨ੍ਹਾਂ ਕਿਹਾ ਕਿ ਜਨਸੰਘ ਨੂੰ ਇਹ ਭੁਲੇਖਾ ਨਹੀਂ ਰੱਖਣਾ ਚਾਹੀਦਾ ਕਿ ਕਮਿਊਨਿਸਟਾਂ ਨਾਲ ਕੰਮ ਕਰ ਕੇ ਅਸੀਂ ਉਨ੍ਹਾਂ ਨੂੰ ਬਦਲ ਸਕਾਂਗੇ। ਉਨ੍ਹਾਂ ਨੇ ਆਪਣੀ ਗੱਲ ਨੂੰ ਸਪੱਸ਼ਟ ਕਰਨ ਲਈ ਇਕ ਰੂਪਕ ਦੀ ਵਰਤੋਂ ਕੀਤੀ ‘ਖਰਬੂਜਾ ਚਾਕੂ ਉੱਤੇ ਡਿੱਗੇ, ਜਾਂ ਖਰਬੂਜੇ ਉੱਤੇ ਚਾਕੂ; ਸਿਰਫ ਖਰਬੂਜਾ ਹੀ ਕੱਟਿਆ ਜਾਵੇਗਾ।’
ਉਪਾਧਿਆਏ ਨੂੰ ਐੱਸ. ਵੀ. ਡੀ. ਦੇ ਵਰਕਰਾਂ ਨੂੰ ਪ੍ਰਯੋਗ ਦੀ ਪ੍ਰਭਾਵਸ਼ੀਲਤਾ ਬਾਰੇ ਯਕੀਨ ਦਿਵਾਉਣ ਲਈ ਬੁੱਧੀ ਅਤੇ ਵਿਵਹਾਰਕ ਸਿਆਸਤ ਦੇ ਸੁਮੇਲ ਦੀ ਵਰਤੋਂ ਕਰਨੀ ਪਈ। ਇਹ ਇਕ ਤ੍ਰਾਸਦੀ ਹੈ ਕਿ ਸਮਾਜਿਕ ਖੇਤਰ ਵਿਚ ਛੂਤ-ਛਾਤ ਨੂੰ ਬੁਰਾਈ ਮੰਨਿਆ ਜਾਂਦਾ ਹੈ, ਪਰ ਸਿਆਸੀ ਖੇਤਰ ਵਿਚ ਇਸ ਦੀ ਕਈ ਵਾਰ ਇਕ ਗੁਣ ਵਜੋਂ ਪ੍ਰਸ਼ੰਸਾ ਕੀਤੀ ਜਾਂਦੀ ਹੈ। ਅਸੀਂ, ਜਨਸੰਘ ਵਿਚ, ਕਮਿਊਨਿਸਟਾਂ ਦੀ ਰਣਨੀਤੀ ਅਤੇ ਸਿਆਸੀ ਸੱਭਿਆਚਾਰ ਨਾਲ ਯਕੀਨਨ ਸਹਿਮਤ ਨਹੀਂ ਹਾਂ ਪਰ ਇਹ ਉਨ੍ਹਾਂ ਪ੍ਰਤੀ ਛੂਤ-ਛਾਤ ਦੇ ਰਵੱਈਏ ਨੂੰ ਜਾਇਜ਼ ਨਹੀਂ ਠਹਿਰਾਉਂਦਾ।
1977 ਵਿਚ ਐੱਸ. ਵੀ. ਡੀ. ਦੇ ਤਜਰਬੇ ਪਿੱਛੋਂ ਜਨਤਾ ਪਾਰਟੀ ਦਾ ਤਜਰਬਾ ਹੋਇਆ। ਭਾਜਪਾ ਦੇ ਜਨਮ ਤੋਂ ਬਾਅਦ, ਗੱਠਜੋੜ ਦੀ ਸਿਆਸਤ 1989, 1996, 1998 ਅਤੇ 1999 ਵਿੱਚ ਸਫਲਤਾਪੂਰਵਕ ਅੱਗੇ ਵਧੀ। ਸੰਖੇਪ ਵਿਚ ਦੀਨਦਿਆਲ ਉਪਾਧਿਆਏ ਤੋਂ ਲੈ ਕੇ ਨਰਿੰਦਰ ਮੋਦੀ ਅਤੇ ਐੱਸ. ਵੀ. ਡੀ. ਤੋਂ ਲੈ ਕੇ ਮਹਾਯੁਤੀ ਤੱਕ, ਇਹੀ ਲਚਕੀਲਾਪਨ ਅਤੇ ਵਿਵਹਾਰਕਤਾ ਹੈ ਜੋ ਪਾਰਟੀ ਨੂੰ ਅੱਗੇ ਲੈ ਗਈ ਅਤੇ ਜਿੱਤੀ, ਨਾ ਕਿ ਈ. ਵੀ. ਐੱਮ ’ਚ ਹੇਰ-ਫੇਰ, ਜਿਵੇਂ ਕਿ ਕੁਝ ਲੋਕ ਸ਼ਿਕਾਇਤ ਕਰਨਾ ਚਾਹੁੰਦੇ ਹਨ।
–ਰਾਮ ਮਾਧਵ
ਮਹਾਯੁਤੀ ਦੀ ਮੁਹਿੰਮ : ਸਿਰਫ ਧੋਖਾ ਹੀ ਧੋਖਾ
NEXT STORY