ਨਵੀਂ ਦਿੱਲੀ- ਲਗਭਗ ਪੰਜ ਸਾਲਾਂ ਬਾਅਦ ਰੈਂਪ 'ਤੇ ਉਤਰੀ ਬਾਲੀਵੁੱਡ ਅਭਿਨੇਤਰੀ ਐਸ਼ਵਰਿਆ ਰਾਏ ਬੱਚਨ ਨੇ ਇੰਡੀਆ ਕੌਟਯੋਰ ਵੀਕ 2015 'ਚ ਆਫਣੀ ਖੂਬਸੂਰਤੀ ਨਾਲ ਚਾਰ ਚੰਨ ਲਗਾ ਦਿੱਤੇ। ਰੈਂਪ 'ਤੇ ਐਸ਼ਵਰਿਆ ਰਾਏ ਨੇ ਮੰਨੇ-ਪ੍ਰਮੰਨੇ ਫੈਸ਼ਨ ਡਿਜ਼ਾਈਨਰ ਮਨੀਸ਼ ਮਲਹੋਤਰਾ ਦੀ ਡਿਜ਼ਾਈਨਰ ਡਰੈਸਿਜ਼ ਨੂੰ ਪੇਸ਼ ਕੀਤਾ। ਲੰਮੇ ਸਮੇਂ ਬਾਅਦ ਰੈਂਪ 'ਤੇ ਉਤਰੀ ਐਸ਼ਵਰਿਆ ਪਹਿਲਾਂ ਵਰਗੀ ਆਤਮ-ਵਿਸ਼ਵਾਸ ਨਾਲ ਭਰਪੂ ਦਿਖੀ।
ਉਸ ਨੇ ਜਿਹੜਾ ਗਾਊਨ ਪਹਿਨਿਆ ਸੀ, ਉਹ ਵੀ ਬੇਹੱਦ ਸ਼ਾਨਦਾਰ ਸੀ। ਇਥੇ ਮਾਡਲਜ਼ ਨਾਲ ਸੈਲੇਬ੍ਰਿਟੀਜ਼ ਵੀ ਰੈਂਪਵਾਕ ਕਰਦੇ ਨਜ਼ਰ ਆ ਰਹੇ ਹਨ। ਦੱਸਣਯੋਗ ਹੈ ਕਿ ਕੌਟਯੋਰ ਵੀਕ 'ਚ ਦੇਸ਼ ਦੇ ਕਈ ਦਿੱਗਜ ਡਿਜ਼ਾਈਨਜ਼ ਆਪਣੇ ਵੱਖਰੇ ਤੇ ਨਵੇਂ ਡਿਜ਼ਾਈਨ ਪੇਸ਼ ਕਰ ਰਹੇ ਹਨ। ਸ਼ੋਅ 'ਚ ਕਈ ਸਿਤਾਰਿਆਂ ਨੇ ਰੈਂਪ 'ਤੇ ਵਾਕ ਕੀਤੀ, ਜਿਨ੍ਹਾਂ 'ਚ ਕੰਗਨਾ ਰਣੌਤ, ਰਵੀਨਾ ਟੰਡਨ, ਨੀਲ ਨਿਤਿਨ ਮੁਕੇਸ਼, ਸੋਫੀ ਚੌਧਰੀ, ਅਮਜ਼ਦ ਅਲੀ ਖਨ ਸਣੇ ਹੋਰ ਵੀ ਸ਼ਾਮਲ ਸਨ।
ਸੂਰਜ ਪੰਚੋਲੀ ਕਰ ਸਕਦੇ ਹਨ ਟਾਈਗਰ ਸ਼ਰਾਫ ਨੂੰ ਰਿਪਲੇਸ!
NEXT STORY