ਮੁੰਬਈ (ਬਿਊਰੋ) : ਟੀ. ਵੀ. ਸ਼ੋਅ 'ਹੁਨਰਬਾਜ਼' ਦਾ ਮੰਚ ਇੱਕ ਅਜਿਹਾ ਮੰਚ ਹੈ, ਜਿੱਥੇ ਦੇਸ਼ ਦੇ ਵੱਖ-ਵੱਖ ਸ਼ਹਿਰਾਂ ਦੇ ਲੋਕ ਆਪਣੇ ਹੁਨਰ ਦਾ ਪ੍ਰਦਰਸ਼ਨ ਕਰਦੇ ਹਨ। ਮੁਕਾਬਲੇਬਾਜ਼ਾਂ ਦੀ ਪਰਫਾਰਮੈਂਸ ਦੇ ਨਾਲ-ਨਾਲ ਜੱਜਾਂ ਅਤੇ ਹੋਸਟ ਦਾ ਮਜ਼ਾ ਵੀ ਦਰਸ਼ਕਾਂ ਨੂੰ ਖੂਬ ਦੇਖਣ ਨੂੰ ਮਿਲਦਾ ਹੈ। ਖ਼ਾਸ ਤੌਰ 'ਤੇ ਜਿਸ ਸਟੇਜ 'ਤੇ ਭਾਰਤੀ ਸਿੰਘ ਮੌਜੂਦ ਹਨ, ਉੱਥੇ ਉਨ੍ਹਾਂ ਦੇ ਪ੍ਰਸ਼ੰਸਕ ਹੀ ਨਹੀਂ ਸਗੋਂ ਉਨ੍ਹਾਂ ਨਾਲ ਮੌਜੂਦ ਜੱਜ ਵੀ ਆਪਣੇ-ਆਪ ਨੂੰ ਹੱਸਣ ਤੋਂ ਨਹੀਂ ਰੋਕ ਪਾਉਂਦੇ।
ਪੈਸਿਆਂ ਨੂੰ ਲੈ ਕੇ ਭਾਰਤੀ ਸਿੰਘ ਨੇ ਕੀਤਾ ਅਜਿਹਾ ਸਵਾਲ
ਹਾਲ ਹੀ 'ਚ ਕਲਰਜ਼ ਦੇ ਮੇਕਰਸ ਨੇ ਇਕ ਪ੍ਰੋਮੋ ਜਾਰੀ ਕੀਤਾ ਹੈ, ਜਿਸ 'ਚ ਭਾਰਤੀ ਸਿੰਘ ਖੁਦ ਨੂੰ ਗਰੀਬ ਦੱਸਦੀ ਹੈ ਤੇ ਜੱਜਾਂ ਨਾਲ ਖੂਬ ਮਸਤੀ ਕਰਦੀ ਨਜ਼ਰ ਆ ਰਹੀ ਹੈ। ਮੇਕਰਸ ਦੁਆਰਾ ਸ਼ੇਅਰ ਕੀਤੀ ਗਈ ਇਹ ਵੀਡੀਓ ਮੰਚ ਦੌਰਾਨ ਦੀ ਹੈ, ਜਿੱਥੇ ਜੱਜ ਅਤੇ ਹੋਸਟ ਭਾਰਤੀ ਸਿੰਘ ਆਪਣੀ ਰਿਹਰਸਲ ਕਰਦੇ ਨਜ਼ਰ ਆ ਰਹੇ ਹਨ। ਇਸ ਵੀਡੀਓ 'ਚ ਭਾਰਤੀ ਸਿੰਘ ਆਪਣਾ ਸੰਦੇਸ਼ ਦਿੰਦੇ ਹੋਏ ਮਿਥੁਨ ਚੱਕਰਵਰਤੀ ਨੂੰ ਕਹਿੰਦੀ ਹੈ ਕਿ 'ਦਾਦਾ ਸ਼ੋਅ ਖ਼ਤਮ ਹੋ ਜਾਣਾ ਹੈ, ਮੈਂ ਇੱਥੋਂ ਹੀ ਪੈਸੇ ਕਮਾਉਣੇ ਹਨ। ਜੇਕਰ ਕੋਈ ਗਰੀਬ ਆਦਮੀ ਪੈਸੇ ਕਮਾ ਲਵੇ ਤਾਂ ਕੀ ਹੋ ਜਾਵੇਗਾ?''
ਮਿਥੁਨ ਚੱਕਰਵਰਤੀ ਨੇ ਦਿੱਤਾ ਇਹ ਜਵਾਬ
ਭਾਰਤੀ ਸਿੰਘ ਦੀ ਇਹ ਗੱਲ ਸੁਣ ਕੇ ਮਿਥੁਨ ਚੱਕਰਵਰਤੀ ਨੇ ਉਨ੍ਹਾਂ ਨੂੰ ਬਹੁਤ ਹੀ ਮਜ਼ਾਕੀਆ ਜਵਾਬ ਦਿੱਤਾ। ਮਿਥੁਨ ਦਾ ਨੇ ਭਾਰਤੀ ਸਿੰਘ ਦੀ ਗੱਲ ਦਾ ਜਵਾਬ ਦਿੰਦੇ ਹੋਏ ਮਜ਼ਾਕ 'ਚ ਕਿਹਾ, ''ਤੁਸੀਂ ਗ਼ਰੀਬ ਹੋ, ਅਸੀਂ ਸਾਰੇ ਜੋ ਇਕੱਠੇ ਕਮਾਉਂਦੇ ਹਾਂ, ਤੁਸੀਂ ਇਕੱਲੇ ਕਮਾ ਲੈਂਦੇ ਹੋ।''
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
ਬੱਪੀ ਲਹਿਰੀ ਪੰਜ ਤੱਤਾਂ 'ਚ ਹੋਏ ਵਿਲੀਨ, ਪੁੱਤਰ ਨੇ ਨਮ ਅੱਖਾਂ ਨਾਲ ਦਿੱਤੀ ਮੁੱਖ ਅਗਨੀ
NEXT STORY