ਮੁੰਬਈ: ਨੀਤੂ ਚੰਦਰਾ ਬਾਲੀਵੁੱਡ ਦੀਆਂ ਮਸ਼ਹੂਰ ਅਦਾਕਾਰਾ ’ਚੋਂ ਇਕ ਹੈ। ਨੀਤੂ ‘ਟ੍ਰੈਫਿਕ ਸਿਗਨਲ’ ਅਤੇ ‘ਗਰਮ ਮਸਾਲਾ’ ਵਰਗੀਆਂ ਫ਼ਿਲਮਾਂ ਲਈ ਜਾਣੀ ਜਾਂਦੀ ਹੈ। ਹਾਲ ਹੀ ’ਚ ਇਕ ਇੰਟਰਵਿਊ ’ਚ ਅਦਾਕਾਰਾ ਨੇ ਖ਼ੁਲਾਸਾ ਕੀਤਾ ਕਿ ਇਕ ਕਾਰੋਬਾਰੀ ਨੇ ਅਦਾਕਾਰਾ ਨੂੰ 25 ਲੱਖ ਰੁਪਏ ਪ੍ਰਤੀ ਮਹੀਨਾ ਦੇ ਬਦਲੇ ਆਪਣੀ ਪਤਨੀ ਬਣਨ ਦੀ ਪੇਸ਼ਕਸ਼ ਕੀਤੀ ਸੀ। ਹਾਲਾਂਕਿ ਅਦਾਕਾਰਾ ਨੇ ਇਸ ਨੂੰ ਠੁਕਰਾ ਦਿੱਤਾ ਸੀ।
ਇਹ ਵੀ ਪੜ੍ਹੋ : ਪੁੱਤਰ ਰਣਬੀਰ ਨੂੰ ਦੇਖ ਖੁਸ਼ੀ ’ਚ ਝੂਮ ਉੱਠੀ ਨੀਤੂ ਕਪੂਰ, ਲਾਇਆ ਗਲੇ (ਦੇਖੋ ਵੀਡੀਓ)
ਨੀਤੂ ਚੰਦਰਾ ਨੇ ਕਿਹਾ ਕਿ ਮੈਨੂੰ ਇਕ ਵੱਡੇ ਕਾਰੋਬਾਰੀ ਨੇ ਕਿਹਾ ਸੀ ਕਿ ਉਹ ਮੈਨੂੰ 25 ਲੱਖ ਰੁਪਏ ਪ੍ਰਤੀ ਮਹੀਨਾ ਦਵੇਗਾ, ਪਰ ਮੈਨੂੰ ਉਸ ਦੀ ਤਨਖ਼ਾਹ ਬਣਨਾ ਪਏਗਾ।ਮੇਰੇ ਕੋਲ ਨਾ ਤਾਂ ਪੈਸਾ ਹੈ ਅਤੇ ਨਾ ਹੀ ਕੰਮ। ਮੈਨੂੰ ਹੁਣ ਡਰ ਲੱਗ ਰਿਹਾ ਹੈ। ਇੰਨਾ ਕੰਮ ਕਰਨ ਤੋਂ ਬਾਅਦ ਵੀ ਮੈਨੂੰ ਇਸ ਤਰ੍ਹਾਂ ਲੱਗਦਾ ਹੈ ਜਿਵੇਂ ਇੱਥੇ ਕਿਸੇ ਨੂੰ ਮੇਰੀ ਲੋੜ ਨਹੀਂ ਹੈ।
ਨੀਤੂ ਚੰਦਰਾ ਨੇ ਅੱਗੇ ਕਿਹਾ ਕਿ ਇਕ ਕਾਸਟਿੰਗ ਡਾਇਰੈਕਟਰ, ਇਹ ਇਕ ਵੱਡਾ ਨਾਮ ਹੈ, ਪਰ ਮੈਂ ਨਾਮ ਨਹੀਂ ਬੋਲਣਾ ਚਾਹੁੰਦੀ। ਆਡੀਸ਼ਨ ਦੇ ਸਮੇਂ ਹੀ ਇਕ ਘੰਟੇ ਦੇ ਅੰਦਰ ਕਿਹਾ ਕਿ ਨੀਤੂ ਮੈਨੂੰ ਮਾਫ਼ ਕਰ ਦਿਓ, ਗੱਲ ਨਹੀਂ ਬਣ ਰਹੀ। ਤੁਸੀਂ ਮੇਰਾ ਆਡੀਸ਼ਨ ਲੈਂਦੇ ਹੋ ਅਤੇ ਫ਼ਿਰ ਤੁਸੀਂ ਰਿਜੈਕਟ ਕਰ ਦਿੰਦੇ ਹੋ ਤਾਂ ਕਿ ਤੁਸੀਂ ਮੇਰਾ ਭਰੋਸਾ ਤੋੜ ਸਕੋ।
ਇਹ ਵੀ ਪੜ੍ਹੋ : ਮਰਹੂਮ ਪੁੱਤ ਮੂਸੇਵਾਲਾ ਦੇ ਅਧੂਰੇ ਸੁਫ਼ਨੇ ਪੂਰੇ ਕਰੇਗੀ ਮਾਂ, ਪਹਿਲੀ ਵਾਰ ਕੈਮਰੇ ਸਾਹਮਣੇ ਆ ਦਿੱਤੀ ਜਾਣਕਾਰੀ
ਦੱਸ ਦੇਈਏ ਕਿ ਨੀਤੂ ਚੰਦਰਾ ਨੇ ਸਾਲ 2005 ’ਚ ਅਕਸ਼ੈ ਕੁਮਾਰ ਅਤੇ ਜੌਨ ਅਬ੍ਰਾਹਮ ਦੀ ਫ਼ਿਲਮ ‘ਗਰਮ ਮਸਾਲਾ’ ਨਾਲ ਬਾਲੀਵੁੱਡ ’ਚ ਡੈਬਿਊ ਕੀਤਾ ਸੀ। ਇਸ ਤੋਂ ਬਾਅਦ ਅਦਾਕਾਰਾ ‘ਟ੍ਰੈਫ਼ਿਕ ਸਿਗਨਲ’, ‘ਵਨ ਟੂ ਥ੍ਰੀ’ ਅਤੇ ‘ਓਏ ਲੱਕੀ ਲੱਕੀ ਓਏ’ ਵਰਗੀਆਂ ਕਈ ਫ਼ਿਲਮਾਂ ’ਚ ਨਜ਼ਰ ਆਈ। ਨੀਤੂ ਨੇ ਕਈ ਸਾਊਥ ਫ਼ਿਲਮਾਂ ’ਚ ਵੀ ਕੰਮ ਕੀਤਾ। ਇਸ ਤੋਂ ਇਲਾਵਾ ਅਦਾਕਾਰਾ ਨੇ ਫ਼ਿਲਮ Never Back Down: Revot ’ਚ ਹਾਲੀਵੁੱਡ ਡੈਬਿਊ ਕਰ ਚੁੱਕੀ ਹੈ।
ਪੁੱਤਰ ਰਣਬੀਰ ਨੂੰ ਦੇਖ ਖੁਸ਼ੀ ’ਚ ਝੂਮ ਉੱਠੀ ਨੀਤੂ ਕਪੂਰ, ਲਾਇਆ ਗਲੇ (ਦੇਖੋ ਵੀਡੀਓ)
NEXT STORY