ਗੈਜੇਟ ਡੈਸਕ– ਇਸ ਸਾਲ ਐਪਲ ਨੇ ਆਈਫੋਨ 11 ਸੀਰੀਜ਼ ਦੇ ਤਿੰਨ ਫੋਨ ਲਾਂਚ ਕੀਤੇ ਸਨ। ਹੁਣ ਖਬਰਾਂ ਦੀ ਮੰਨੀਏ ਤਾਂ ਅਗਲੇ ਸਾਲ ਕੰਪਨੀ 5ਜੀ ਤਕਨੀਕ ਨਾਲ ਲੈਸ ਆਈਫੋਨ ਦੇ ਤਿੰਨ ਮਾਡਲ ਲਾਂਚ ਕਰਨ ਵਾਲੀ ਹੈ। ਇਸ ਬਾਰੇ ਕਈ ਜਾਣਕਾਰੀਆਂ ਪਹਿਲਾਂ ਹੀ ਸਾਹਮਣੇ ਆਈਆਂ ਸਨ। ਰਿਪੋਰਟਾਂ ’ਚ ਸੰਕੇਤ ਦਿੱਤਾ ਗਿਆ ਹੈ ਕਿ ਐਪਲ ਦੇ ਨਵੇਂ ਆਈਫੋਨ 5ਜੀ ਕੁਆਲਕਾਮ ਮਾਡਮ ਦੇ ਨਾਲ ਆ ਸਕਦੇ ਹਨ। ਹੁਣ ਇਕ ਨਵੀਂ ਰਿਪੋਰਟ ’ਚ ਐਪਲ ਦੇ ਆਉਣ ਵਾਲੇ 5ਜੀ ਆਈਫੋਨ ਬਾਰੇ ਹੋਰ ਜਾਣਕਾਰੀ ਮਿਲੀ ਹੈ। Nikkei Asian ਦੀ ਇਕ ਰਿਪੋਰਟ ਮੁਤਾਬਕ, ਐਪਲ ਅਗਲੇ ਸਾਲ 5ਜੀ ਕੁਨੈਕਟੀਵਿਟੀ ਦੇ ਨਾਲ ਤਿੰਨ ਨਵੇਂ ਆਈਫੋਨ ਮਾਡਲ ਲਾਂਚ ਕਰੇਗੀ। ਇਹ ਆਈਫੋਨ ਮਾਡਲ ਕੁਆਲਕਾਮ ਦੇ X55 5G ਮਾਡਮ ਦੁਆਰਾ ਸੰਚਾਲਿਤ ਹੋਣਗੇ ਅਤੇ ਐਪਲ ਦੇ ਅਗਲੀ ਪੀੜ੍ਹੀ ਦੇ ਪ੍ਰੋਸੈਸਰ ’ਤੇ ਚੱਲਣਗੇ, ਜਿਸ ਨੂੰ A14 ਕਿਹਾ ਜਾਵੇਗਾ। ਇਸ ਨੂੰ 5-ਮੈਨੋਮੀਟਰ ਚਿਪ ਤਕਨੀਕ ਦਾ ਇਸਤੇਮਾਲ ਕਰਕੇ ਤਿਆਰ ਕੀਤਾ ਜਾਵੇਗਾ।
ਰਿਪੋਰਟ ’ਚ ਇਹ ਵੀ ਕਿਹਾ ਗਿਆ ਹੈ ਕਿ ਐਪਲ ਨੇ ਆਪਣੇ 5ਜੀ ਆਈਫੋਨ ਲਈ ਇਕ ਜ਼ਿਆਦਾ ਤੋਂ ਜ਼ਿਆਦਾ ਵਿਕਰੀ ਟੀਚਾ ਤੈਅ ਕੀਤਾ ਹੈ। ਕੰਪਨੀ ਅਗਲੇ ਸਾਲ ਘੱਟੋ-ਘੱਟ 8 ਕਰੋੜ 5ਜੀ ਆਈਫੋਨਜ਼ ਨੂੰ ਸ਼ਿਪ ਕਰਨ ਦੀ ਯੋਜਨਾ ਬਣਾ ਰਹੀ ਹੈ। ਇਸ ਤੋਂ ਇਲਾਵਾ ਰਿਪੋਰਟ ’ਚ ਜ਼ਿਕਰ ਕੀਤਾ ਗਿਆ ਹੈ ਕਿ ਐਪਲ ਅਗਲੇ ਸਾਲ ਓ.ਐੱਲ.ਈ.ਡੀ. ਡਿਸਪਲੇਅ ਦੇ ਨਾਲ ਤਿੰਨ ’ਚੋਂ ਦੋ ਆਈਫੋਨ ਮਾਡਲ ਪੇਸ਼ ਕਰੇਗੀ।
18W ਚਾਰਜਿੰਗ ਸਪੋਰਟ ਨਾਲ ਲਾਂਚ ਹੋਵੇਗਾ ਸ਼ਾਓਮੀ ਦਾ ਇਹ ਸਮਾਰਟਫੋਨ
NEXT STORY