ਜਲੰਧਰ- ਹਾਲ ਹੀ 'ਚ ਇਸ ਗੱਲ ਦੀ ਜਾਣਕਾਰੀ ਆਈ ਸੀ ਕਿ ਐਪਲ ਦੇ ਐਪ ਸਟੋਰ 'ਚ ਐਡ ਦਿਖਾਈ ਦੇਣਗੀਆਂ। ਐਪਲ ਨੇ ਅਮਰੀਕੀ ਆਈ.ਓ.ਐੱਸ. ਐਪ ਸਟੋਰ ਯੂਜ਼ਰਸ ਲਈ ਬਦਲਾਅ ਕਰਦੇ ਹੋਏ ਐਡ ਨੂੰ ਇਨੇਬਲ ਕਰ ਦਿੱਤਾ ਹੈ। ਟੈਕਸੀ, ਕੈਲੰਡਰ ਵਰਗੇ ਲੋਕਪ੍ਰਿਅ ਸ਼ਬਦਾਂ ਨਾਲ ਜੁੜੇ ਐਪਸ ਨੂੰ ਸਰਚ ਕਰਦੇ ਸਮੇਂ ਬੈਨਰ ਐਡਜ਼ ਦਿਖਾਈ ਦੇਣਗੀਆਂ। ਜ਼ਿਕਰਯੋਗ ਹੈ ਕਿ ਆਈ.ਓ.ਐਸ. 10 ਬੀਟਾ ਵਰਜ਼ਨ ਇਸਤੇਮਾਲ ਕਰ ਰਹੇ ਕੁਝ ਯੂਜ਼ਰਸ ਨੂੰ ਅਜਿਹੀਆਂ ਐਡਜ਼ ਪਹਿਲਾਂ ਤੋਂ ਹੀ ਸ਼ੋਅ ਹੋ ਰਹੀਆਂ ਸਨ ਪਰ ਇਸ ਹਫਤੇ ਤੋਂ ਆਮ ਯੂਜ਼ਰਸ ਲਈ ਵੀ ਇਸ ਨੂੰ ਪੇਸ਼ ਕਰ ਦਿੱਤਾ ਗਿਆ ਹੈ।
ਐਪ ਡਿਵੈੱਲਪਰਾਂ ਨੂੰ ਇਸ ਦਾ ਆਕਸਪੀਰੀਅੰਸ ਕਰਾਉਣ ਲਈ ਕੰਪਨੀ 100 ਡਾਲਰ ਕ੍ਰੈਡਿਟ ਦੇ ਰੂਪ 'ਚ ਦੇ ਰਹੀ ਹੈ। ਹਾਲਾਂਕਿ ਇਸ ਲਈ ਡਿਵੈੱਲਪਰਾਂ ਨੂੰ ਅਜੇ ਸਾਈਨ-ਅਪ ਕਰਨਾ ਹੋਵੇਗਾ।
ਸੋਨੀ Xperia Ear ਦੀ ਕੀਮਤ ਆਈ ਸਾਹਮਣੇ, 18 ਨਵੰਬਰ ਨੂੰ ਹੋਵੇਗਾ ਲਾਂਚ
NEXT STORY