ਨਵੀਂ ਦਿੱਲੀ- ਅੱਜ ਕੱਲ੍ਹ ਲੋਕਾਂ ਦੀ ਜੀਵਨਸ਼ੈਲੀ ਇੰਨੀ ਖ਼ਰਾਬ ਹੋ ਗਈ ਹੈ ਕਿ ਉਹ ਆਪਣੀ ਸਿਹਤ 'ਤੇ ਵੀ ਸਹੀ ਢੰਗ ਨਾਲ ਧਿਆਨ ਨਹੀਂ ਦੇ ਪਾ ਰਹੇ ਹਨ। ਇਸ ਦੇ ਚੱਲਦੇ ਉਨ੍ਹਾਂ ਨੂੰ ਕਈ ਤਰ੍ਹਾਂ ਦੀਆਂ ਬੀਮਾਰੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਅਜਿਹੀ ਹੀ ਇਕ ਗਲਤੀ ਹੈ ਭੋਜਨ ਕਰਨ ਤੋਂ ਤੁਰੰਤ ਬਾਅਦ ਸੌਣ ਚਲੇ ਜਾਣਾ। ਬਹੁਤ ਘੱਟ ਲੋਕਾਂ ਨੂੰ ਪਤਾ ਹੋਵੇਗਾ ਕਿ ਅਜਿਹਾ ਕਰਨ ਨਾਲ ਸਾਡਾ ਸਰੀਰ ਹੌਲੀ-ਹੌਲੀ ਸੁਸਤ ਹੋਣ ਲੱਗਦਾ ਹੈ ਅਤੇ ਬਾਅਦ 'ਚ ਬੀਮਾਰੀਆਂ ਦਾ ਗੜ੍ਹ ਬਣ ਜਾਂਦਾ ਹੈ। ਅੱਜ ਅਸੀਂ ਤੁਹਾਨੂੰ ਵਿਸਤਾਰ ਨਾਲ ਦੱਸਦੇ ਹਾਂ ਕਿ ਭੋਜਨ ਦੇ ਤੁਰੰਤ ਬਾਅਦ ਸੌਣ ਨਾਲ ਸਰੀਰ 'ਤੇ ਵੀ ਅਸਰ ਪੈਂਦਾ ਹੈ।
ਖਾਣਾ ਖਾਣ ਦੇ ਤੁਰੰਤ ਬਾਅਦ ਸੌਣ ਨਾਲ ਸਰੀਰ 'ਤੇ ਅਸਰ
ਛਾਤੀ 'ਚ ਹੋਣ ਲੱਗਦੀ ਹੈ ਜਲਨ
ਜੇਕਰ ਤੁਸੀਂ ਖਾਣਾ ਖਾਣ ਦੇ ਤੁਰੰਤ ਬਾਅਦ ਸੌਣ ਚਲੇ ਜਾਂਦੇ ਹੋ ਤਾਂ ਇਸ ਨਾਲ ਤੁਹਾਡੀ ਛਾਤੀ 'ਚ ਜਲਨ ਹੋ ਸਕਦੀ ਹੈ। ਇਸ ਕਾਰਨ ਤੁਹਾਡੀ ਰਾਤ ਦੀ ਨੀਂਦ ਖ਼ਰਾਬ ਹੋ ਸਕਦੀ ਹੈ। ਨਾਲ ਹੀ ਤੁਹਾਨੂੰ ਅਪਚ ਅਤੇ ਢਿੱਡ ਦੀ ਖ਼ਰਾਬੀ ਦਾ ਵੀ ਸਾਹਮਣਾ ਕਰਨਾ ਪੈ ਸਕਦਾ ਹੈ।
ਇਹ ਵੀ ਪੜ੍ਹੋ-ਨਵੀਂ ਪੈਨਸ਼ਨ ਯੋਜਨਾ 'ਚ ਸੁਧਾਰ ਦੀ ਸਮੀਖਿਆ ਕਰੇਗੀ ਸਰਕਾਰ, ਵਿੱਤ ਮੰਤਰੀ ਨੇ ਕਮੇਟੀ ਬਣਾਉਣ ਦਾ ਕੀਤਾ ਐਲਾਨ
ਵਧਣ ਲੱਗਦਾ ਹੈ ਭਾਰ
ਭੋਜਨ ਕਰਨ ਦੇ ਤੁਰੰਤ ਬਾਅਦ ਸੌਣ ਨਾਲ ਉਸ 'ਚ ਮੌਜੂਦ ਕੈਲੋਰੀ ਬਰਨ ਨਹੀਂ ਹੋ ਪਾਉਂਦੀ ਹੈ। ਜਿਸ ਕਾਰਨ ਸਰੀਰ ਦਾ ਭਾਰ ਤੇਜ਼ੀ ਨਾਲ ਵਧਣ ਲੱਗਦਾ ਹੈ। ਲਿਹਾਜ਼ਾ ਕੋਸ਼ਿਸ਼ ਕਰੀਏ ਕੀ ਭੋਜਨ ਤੋਂ ਬਾਅਦ ਘੱਟੋ-ਘੱਟ ਅੱਧੇ ਘੰਟੇ ਤੱਕ ਜ਼ਰੂਰ ਟਹਿਲੋ ਅਤੇ ਸੌਣ ਤੋਂ 3 ਘੰਟੇ ਪਹਿਲਾਂ ਭੋਜਨ ਜ਼ਰੂਰ ਕਰ ਲਓ।
ਕਮਜ਼ੋਰ ਹੋ ਜਾਂਦਾ ਹੈ ਪਾਚਨ ਤੰਤਰ
ਭੋਜਨ ਕਰਨ ਤੋਂ ਤੁਰੰਤ ਬਾਅਦ ਸੌਣ ਨਾਲ ਢਿੱਡ ਦੀ ਪਾਚਨ ਕਿਰਿਆ 'ਤੇ ਖ਼ਰਾਬ ਅਸਰ ਪੈਂਦਾ ਹੈ। ਇਸ ਦੀ ਵਜ੍ਹਾ ਨਾਲ ਪਾਚਨ ਤੰਤਰ ਕਮਜ਼ੋਰ ਹੋ ਜਾਂਦਾ ਹੈ ਅਤੇ ਖਾਧਾ ਹੋਇਆ ਭੋਜਨ ਪਚ ਨਹੀਂ ਪਾਉਂਦਾ। ਜਿਸ ਕਾਰਨ ਕਰਕੇ ਗੈਸ-ਐਸਿਡਿਟੀ, ਕਬਜ਼, ਢਿੱਡ ਦਰਦ ਵਰਗੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਿਆ ਹੈ।
ਇਹ ਵੀ ਪੜ੍ਹੋ- LPG Subsidy: ਪ੍ਰਧਾਨ ਮੰਤਰੀ ਉੱਜਵਲਾ ਯੋਜਨਾ ਦੇ ਲਾਭਪਾਤਰੀਆਂ ਨੂੰ ਵੱਡੀ ਰਾਹਤ, ਕੀਤਾ ਇਹ ਐਲਾਨ
ਵਧ ਸਕਦੀ ਹੈ ਸ਼ੂਗਰ
ਖਾਣਾ ਖਾਣ ਤੋਂ ਬਾਅਦ ਤੁਰੰਤ ਸੌਣ ਚਲੇ ਜਾਣ ਨਾਲ ਸਰੀਰ 'ਚ ਗਲੂਕੋਜ਼ ਦੀ ਮਾਤਰਾ ਵਧ ਜਾਣ ਦਾ ਖ਼ਤਰਾ ਹੁੰਦਾ ਹੈ। ਅਜਿਹਾ ਹੋਣ ਨਾਲ ਸ਼ੂਗਰ ਦਾ ਲੈਵਲ ਹਾਈ ਹੋ ਸਕਦਾ ਹੈ, ਜਿਸ ਨਾਲ ਸ਼ੂਗਰ ਦਾ ਖ਼ਤਰਾ ਵਧ ਜਾਂਦਾ ਹੈ। ਲਿਹਾਜ਼ਾ ਅਜਿਹੀ ਗਲਤੀ ਨਾ ਕਰੋ ਅਤੇ ਆਪਣੇ ਖਾਣੇ ਅਤੇ ਸੌਣ ਦੇ ਸਮੇਂ 'ਚ 3 ਘੰਟੇ ਦਾ ਅੰਤਰ ਜ਼ਰੂਰ ਰੱਖੋ।
ਇਹ ਵੀ ਪੜ੍ਹੋ- LPG Subsidy: ਪ੍ਰਧਾਨ ਮੰਤਰੀ ਉੱਜਵਲਾ ਯੋਜਨਾ ਦੇ ਲਾਭਪਾਤਰੀਆਂ ਨੂੰ ਵੱਡੀ ਰਾਹਤ, ਕੀਤਾ ਇਹ ਐਲਾਨ
ਨੋਟ-ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਕਰਕੇ ਦਿਓ।
ਆਪਣੀ ਰੈਗੁਲਰ ਡਾਈਟ 'ਚ ਸ਼ਾਮਲ ਕਰੋ ਸੇਂਧਾ ਲੂਣ, ਕਈ ਬੀਮਾਰੀਆਂ ਹੋਣਗੀਆਂ ਛੂਮੰਤਰ
NEXT STORY