ਨਵੀਂ ਦਿੱਲੀ- ਇਕ ਮਾਤਾ-ਪਿਤਾ ਹੋਣ ਦੇ ਨਾਤੇ ਅਸੀਂ ਆਪਣੇ ਬੱਚਿਆਂ ਦੇ ਭਵਿੱਖ ਬਾਰੇ ਕਾਫੀ ਸੋਚਦੇ ਹਾਂ, ਇਸ ਲਈ ਉਨ੍ਹਾਂ ਦੀ ਰੋਜ਼ਾਨਾ ਦੀ ਖੁਰਾਕ ਦਾ ਧਿਆਨ ਰੱਖਦੇ ਹਾਂ। ਹਾਲਾਂਕਿ ਬੱਚਿਆਂ ਨੂੰ ਜੰਕ ਫੂਡਸ ਕਾਫੀ ਜ਼ਿਆਦਾ ਪਸੰਦ ਆਉਂਦੇ ਹਨ ਜਿਸ ਕਾਰਨ ਉਨ੍ਹਾਂ ਦਾ ਕੋਲੈਸਟਰਾਲ ਅਤੇ ਮੋਟਾਪਾ ਵਧ ਜਾਂਦਾ ਹੈ। ਬੱਚਿਆਂ ਦੇ ਸਰੀਰਿਕ ਅਤੇ ਦਿਮਾਗੀ ਵਿਕਾਸ ਲਈ ਹੈਲਦੀ ਖੁਰਾਕ ਖਾਣੀ ਜ਼ਰੂਰੀ ਹੈ, ਪਰ ਉਨ੍ਹਾਂ ਨੂੰ ਬਰਗਰ,ਪਿੱਜ਼ਾ, ਚਾਕਲੇਟ, ਚਾਊਮੀਨ ਅਤੇ ਚਿਪਸ ਵਰਗੀਆਂ ਚੀਜ਼ਾਂ ਤੋਂ ਦੂਰ ਰੱਖਣਾ ਆਸਾਨ ਨਹੀਂ ਹੁੰਦਾ। ਬੱਚਿਆਂ ਦੀ ਚੰਗੀ ਸਿੱਖਿਆ ਲਈ ਉਨ੍ਹਾਂ ਦੇ ਦਿਮਾਗ ਦਾ ਫਿੱਟ ਰਹਿਣਾ ਬਹੁਤ ਜ਼ਰੂਰੀ ਹੈ, ਅਜਿਹੇ 'ਚ ਤੁਸੀਂ ਕੁਝ ਹੈਲਦੀ ਚੀਜ਼ਾਂ ਨੂੰ ਖੁਰਾਕ 'ਚ ਸ਼ਾਮਲ ਕਰ ਸਕਦੇ ਹੋ।
ਬੱਚਿਆਂ ਦੇ ਦਿਮਾਗ ਲਈ ਸੁਪਰਫੂਡਸ
ਕੇਲਾ
ਕੇਲਾ ਇਕ ਅਜਿਹਾ ਫਲ ਹੈ ਜਿਸ 'ਚ ਵਿਟਾਮਿਨ ਏ, ਵਿਟਾਮਿਨ ਸੀ, ਵਿਟਾਮਿਨ ਬੀ6, ਬਾਓਟਿਨ, ਫਾਈਬਰ, ਗਲੂਕੋਜ਼, ਮੈਗਨੀਸ਼ੀਅਮ ਅਤੇ ਪੋਟਾਸ਼ੀਅਮ ਦੀ ਭਰਪੂਰ ਮਾਤਰਾ ਪਾਈ ਜਾਂਦੀ ਹੈ ਅਤੇ ਦਿਮਾਗ ਲਈ ਇਹ ਕਾਫੀ ਫਾਇਦੇਮੰਦ ਹੈ ਜੋ ਇੰਸਟੈਂਟ ਐਨਰਜੀ ਦੇਣ ਦਾ ਕੰਮ ਕਰਦਾ ਹੈ।
ਫਲ ਅਤੇ ਸਬਜ਼ੀਆਂ
ਬੱਚਿਆਂ ਦੀ ਭਰਪੂਰ ਗਰੋਥ ਲਈ ਫਲ ਅਤੇ ਸਬਜ਼ੀਆਂ ਦੀ ਅਹਮੀਅਤ ਨੂੰ ਨਕਾਰਿਆਂ ਨਹੀਂ ਜਾ ਸਕਦਾ ਹੈ। ਇਸ ਤੋਂ ਸਰੀਰ ਨੂੰ ਵਿਟਾਮਿਨਸ, ਫਾਈਬਰ ਅਤੇ ਐਂਟੀ-ਆਕਸੀਡੈਂਟਸ ਮਿਲਦੇ ਹਨ। ਜਿਸ ਨਾਲ ਕਈ ਬੀਮਾਰੀਆਂ ਤੋਂ ਰੱਖਿਆ ਹੋ ਜਾਂਦੀ ਹੈ।
ਦੁੱਧ
ਦੁੱਧ ਨੂੰ ਇਕ ਕੰਪਲੀਟ ਫੂਡ ਮੰਨਿਆ ਕਿਉਂਕਿ ਇਸ 'ਚ ਤਕਲੀਬਨ ਹਰ ਤਰ੍ਹਾਂ ਦੇ ਜ਼ਰੂਰੀ ਪੋਸ਼ਕ ਤੱਤ ਪਾਏ ਜਾਂਦੇ ਹਨ, ਜਿਸ 'ਚ ਵਿਟਾਮਿਨਸ, ਕੈਲਸ਼ੀਅਮ ਸ਼ਾਮਲ ਹਨ। ਕਈ ਵਾਰ ਬੱਚੇ ਦੁੱਧ ਪੀਣ 'ਚ ਨਾ-ਨੁਕਰ ਕਰਦੇ ਹਨ। ਪਰ ਇਕ ਮਾਤਾ-ਪਿਤਾ ਦੇ ਤੌਰ 'ਤੇ ਬੱਚਿਆਂ ਨੂੰ ਮਨਾਉਣਾ ਜ਼ਰੂਰੀ ਹੈ।
ਆਂਡਾ
ਆਂਡਾ ਪ੍ਰੋਟੀਨ, ਵਿਟਾਮਿਨ-ਬੀ, ਵਿਟਾਮਿਨ ਡੀ, ਓਮੇਗਾ-3 ਫੈਟੀ ਐਸਿਡ ਅਤੇ ਫੋਲਿਕ ਐਸਿਡ ਦਾ ਰਿਚ ਸੋਰਸ ਹੁੰਦਾ ਹੈ। ਜੇਕਰ ਇਸ ਨੂੰ ਤੁਸੀਂ ਆਪਣੇ ਬੱਚਿਆਂ ਦੇ ਰੋਜ਼ਾਨਾ ਦੇ ਨਾਸ਼ਤੇ 'ਚ ਦੋਵੋਗੇ ਤਾਂ ਉਨ੍ਹਾਂ ਦਾ ਦਿਮਾਗੀ ਵਿਕਾਸ ਚੰਗੀ ਤਰ੍ਹਾਂ ਹੋ ਪਾਵੇਗਾ।
Foot Care: ਪੈਰਾਂ ਦੀਆਂ ਤਲੀਆਂ 'ਚ ਤੇਲ ਲਗਾਉਣ ਨਾਲ ਨੀਂਦ ਆਵੇਗੀ ਚੰਗੀ, ਜਾਣੋ ਹੋਰ ਵੀ ਲਾਭ
NEXT STORY