ਨਵੀਂ ਦਿੱਲੀ— ਗਰਮੀਆਂ 'ਚ ਨਿੰਬੂ ਪਾਣੀ ਪੀਣਾ ਉਂਝ ਤਾਂ ਸਾਰਿਆਂ ਦੇ ਲਈ ਲਾਭਕਾਰੀ ਹੈ ਪਰ ਸਵੇਰੇ ਉਠ ਕੇ ਨਿੰਬੂ ਪਾਣੀ ਪੀਣ ਵਾਲੇ ਇਹ ਲਾਭ ਤੁਹਾਨੂੰ ਹੈਰਾਨ ਕਰ ਦੇਣਗੇ। ਨਿੰਬੂ ਪਾਣੀ ਨਾ ਸਿਰਫ਼ ਸਰੀਰ 'ਚੋਂ ਗੰਦਗੀ ਬਾਹਰ ਕੱਢਦਾ ਹੈ ਸਗੋਂ ਖ਼ੂਨ ਨੂੰ ਵੀ ਸਾਫ਼ ਕਰਦਾ ਹੈ। ਸਾਡਾ ਸਰੀਰ ਦਾ 60% ਹਿੱਸਾ ਪਾਣੀ ਦਾ ਬਣਿਆ ਹੋਇਆ ਹੈ। ਜੇਕਰ ਅਸੀਂ ਸਵੇਰੇ ਉੱਠ ਕੇ ਇਕ ਗਿਲਾਸ ਨਿੰਬੂ ਪਾਣੀ ਪੀ ਲੈਂਦੇ ਹਾਂ ਤਾਂ ਇਹ ਸਾਡੇ ਸਰੀਰ ਨੂੰ ਹਾਈਡ੍ਰੇਟ ਕਰਕੇ ਸਾਰੇ ਦਿਨ ਦੇ ਲਈ ਐਨਰਜੀ ਦਿੰਦਾ ਹੈ। ਆਓ ਜਾਣਦੇ ਹਾਂ ਨਿੰਬੂ ਪਾਣੀ ਪੀਣ ਦੇ ਹੋਰ ਕੀ ਹਨ ਫ਼ਾਇਦੇ -
ਦਿਮਾਗ ਨੂੰ ਦਿੰਦੈ ਮਜ਼ਬੂਤੀ - ਹਾਲ ਹੀ 'ਚ ਇਕ ਸੋਧ 'ਚ ਨਿੰਬੂ ਪਾਣੀ ਪੀਣ ਨਾਲ ਸਾਡਾ ਦਿਮਾਗ ਤਾਜ਼ਾ ਰਹਿੰਦਾ ਹੈ ਇਸ ਦਾ ਪਤਾ ਲੱਗਿਆ ਹੈ। ਇਸ ਨਾਲ ਸਿਰ ਦਰਦ ਘੱਟ ਹੋ ਜਾਂਦਾ ਹੈ ਅਤੇ ਇਹ ਦਿਮਾਗ ਨੂੰ ਸਹੀ ਢੰਗ ਨਾਲ ਸੋਚਣ ਲਈ ਜ਼ਰੂਰੀ ਤੱਤ ਦਿੰਦਾ ਹੈ।
ਮਾਊਥ ਫ੍ਰੈਸ਼ਨਰ - ਨਿੰਬੂ ਪਾਣੀ ਇਕ ਤਰ੍ਹਾਂ ਨਾਲ ਕੁਦਰਤੀ ਮਾਊਥ ਫ੍ਰੈਸ਼ਨਰ ਦਾ ਕੰਮ ਕਰਦਾ ਹੈ। ਇਹ ਮੂੰਹ ਦੇ ਬੈਕਟੀਰੀਆ ਨੂੰ ਖ਼ਤਮ ਕਰਕੇ ਤਾਜ਼ਾ ਸਾਹ ਲੈਣ 'ਚ ਮਦਦ ਕਰਦਾ ਹੈ।
ਹਾਈਪਰਟੈਂਸ਼ਨ - ਅਮਰੀਕਾ ਹਾਰਟ ਐਸੋਸੀਏਸ਼ਨ ਨੇ ਇਹ ਦਾਅਵਾ ਕੀਤਾ ਹੈ ਕਿ ਨਿੰਬੂ ਪਾਣੀ ਸਟ੍ਰੋਕ ਹੋਣ ਦਾ ਖ਼ਤਰਾ ਘੱਟ ਕਰ ਸਕਦਾ ਹੈ। ਨਿੰਬੂ ਪਾਣੀ ਨੂੰ ਪੋਟਾਸ਼ੀਅਮ ਦੇ ਮੁੱਖ ਸਰੋਤਾਂ 'ਚੋਂ ਇਕ ਕਿਹਾ ਜਾਂਦਾ ਹੈ। ਇਸ ਲਈ ਇਹ ਬਲੱਡ ਪ੍ਰੈਸ਼ਰ ਨੂੰ ਵੀ ਘੱਟ ਕਰਦਾ ਹੈ।
ਫੇਫੜਿਆਂ ਨੂੰ ਕਰਦੈ ਸਾਫ਼ - ਨਿੰਬੂ ਪਾਣੀ ਫੇਫੜਿਆਂ ਨੂੰ ਸਾਫ਼ ਰੱਖਦਾ ਹੈ। ਇਹ ਬਲਗਮ ਜਾਂ ਫਿਰ ਕੱਫ ਨੂੰ ਸਰੀਰ ਤੋਂ ਬਾਹਰ ਕੱਢਦਾ ਹੈ ਤਾਂ ਕਿ ਤੁਸੀਂ ਆਸਾਨੀ ਅਤੇ ਬਿਹਤਰ ਤਰੀਕੇ ਨਾਲ ਸਾਹ ਲੈ ਸਕੋ।
ਢਿੱਡ ਨੂੰ ਕਰੇ ਸਾਫ਼ - ਤੁਸੀਂ ਸਵੇਰੇ ਉੱਠ ਕੇ ਇਕ ਗਿਲਾਸ ਪਾਣੀ ਪੀਂਦੇ ਹੋ ਤਾਂ ਇਸ ਨਾਲ ਤੁਹਾਡੀ ਪਾਚਨ ਕਿਰਿਆ 'ਚ ਬਹੁਤ ਸੁਧਾਰ ਆ ਜਾਂਦਾ ਹੈ ਤੁਹਾਨੂੰ ਇਸ ਨਾਲ ਸਾਰੇ ਦਿਨ ਦੀ ਐਨਰਜ਼ੀ ਵੀ ਮਿਲ ਜਾਂਦੀ ਹੈ। ਇਹ ਕਬਜ਼ ਦੀ ਸਮੱਸਿਆ ਵੀ ਨਹੀਂ ਹੋਣ ਦਿੰਦਾ।
ਲੀਵਰ ਨੂੰ ਕਰੇ ਡਿਟਾਕਸ - ਇਹ ਤੁਹਾਡੇ ਪੂਰੇ ਸਰੀਰ ਨੂੰ ਹੀ ਸਾਫ਼ ਕਰਦਾ ਹੈ ਇਹ ਲੀਵਰ ਨੂੰ ਡਿਟਾਕਸ ਕਰਨ 'ਚ ਕਾਫ਼ੀ ਮਦਦ ਕਰਦਾ ਹੈ।
ਕਿਡਨੀ ਅਤੇ ਯੂਰਿਨ ਦੇ ਖ਼ਤਰੇ ਨੂੰ ਕਰੇ ਦੂਰ - ਨਿੰਬੂ ਪਾਣੀ ਪੀਣ ਨਾਲ ਸਰੀਰ 'ਚ ਯੂਰਿਨ ਸਬੰਧੀ ਇੰਨਫੈਕਸ਼ਨ ਨਹੀਂ ਹੁੰਦੀ। ਇਸ ਦੀ ਨਿਯਮਤ ਵਰਤੋ ਨਾਲ ਕਿਡਨੀ 'ਚ ਪੱਥਰੀ ਹੋਣ ਦਾ ਖਤਰਾ ਨਹੀਂ ਰਹਿੰਦਾ।
ਚਿਹਰੇ 'ਤੇ ਨਿਖਾਰ - ਨਿੰਬੂ ਪਾਣੀ 'ਚ ਵਿਟਾਮਿਨ ਸੀ ਦੇ ਗੁਣ ਹੁੰਦੇ ਹਨ ਨਾਲ ਹੀ ਇਸ 'ਚ ਐਂਟੀ-ਆਕਸੀਡੇਂਟ ਦੇ ਗੁਣ ਵੀ ਹੁੰਦੇ ਹਨ। ਜਿਸ ਨਾਲ ਚਮੜੀ ਦੇ ਦਾਗ ਧੱਬੇ ਦੂਰ ਹੋ ਜਾਂਦੇ ਹਨ ਅਤੇ ਚਮੜੀ 'ਤੇ ਨਿਖਾਰ ਆ ਜਾਂਦਾ ਹੈ। ਜੇ ਤੁਸੀਂ ਨਿੰਬੂ ਦੇ ਰਸ ਦੀਆਂ ਕੁਝ ਬੂੰਦਾ ਫੇਸ 'ਤੇ ਲਗਾਓ ਤਾਂ ਇਸ ਨਾਲ ਫੇਸ 'ਤੇ ਚਮਕ ਆ ਜਾਂਦੀ ਹੈ।
ਦਰਦ ਤੋਂ ਮਿਲੇ ਰਾਹਤ - ਜੇਕਰ ਤੁਹਾਨੂੰ ਜੋੜਾਂ 'ਚ ਦਰਦ ਹੋ ਰਿਹਾ ਹੈ ਤਾਂ ਵੀ ਨਿੰਬੂ ਪਾਣੀ ਪੀਣਾ ਤੁਹਾਡੇ ਲਈ ਕਾਫ਼ੀ ਫ਼ਾਇਦੇਮੰਦ ਰਹੇਗਾ। ਇੱਥੋਂ ਤੱਕ ਕਿ ਪਾਣੀ ਪੀਣ ਨਾਲ ਬੁਖਾਰ ਤੋਂ ਵੀ ਆਰਾਮ ਮਿਲਦਾ ਹੈ।
ਐਨਰਜ਼ੀ - ਗਰਮੀ 'ਚ ਅਕਸਰ ਧੁੱਪ 'ਚ ਜਾਣ ਨਾਲ ਸਰੀਰ ਦੀ ਐਨਰਜੀ ਖਤਮ ਹੋ ਜਾਂਦੀ ਹੈ ਤਾਂ ਇਸ ਲਈ ਨਿੰਬੂ ਪਾਣੀ ਪੀਣਾ ਚਾਹੀਦਾ ਹੈ। ਇਸ 'ਚ ਵਿਟਾਮਿਨ ਸੀ ਹੁੰਦਾ ਹੈ ਜੋ ਤੁਰੰਤ ਸਰੀਰ ਨੂੰ ਊਰਜਾ ਦਿੰਦਾ ਹੈ ਜੇ ਤੁਸੀਂ ਕੌਫੀ ਪੀਂਦੇ ਹੋ ਤਾਂ ਤੁਹਾਨੂੰ ਉਸ ਦੀ ਥਾਂ 'ਤੇ ਨਿੰਬੂ ਪਾਣੀ ਪੀਣ ਦੀ ਆਦਤ ਪਾਓ। ਨਿੰਬੂ ਪਾਣੀ ਨਾਲ ਰਾਤ ਦਾ ਹੈਂਗਓਵਰ ਵੀ ਉਤਰ ਜਾਂਦਾ ਹੈ। ਇਹ ਸਾਡੇ ਸਰੀਰ ਨੂੰ ਬੂਸਟ ਕਰਦਾ ਹੈ।
ਪੈਰਾਂ ’ਚ ਮਹਿਸੂਸ ਹੁੰਦੀ ਹੈ ਦਰਦ, ਸੋਜ ਜਾਂ ਥਕਾਵਟ? ਰਾਹਤ ਦੇਣਗੇ ਇਹ ਦੇਸੀ ਨੁਸਖ਼ੇ
NEXT STORY