ਜਲੰਧਰ (ਬਿਊਰੋ) - ਬਦਾਮ ਸਿਹਤ ਲਈ ਬਹੁਤ ਫ਼ਾਇਦੇਮੰਦ ਹੁੰਦੇ ਹਨ। ਇਹ ਪ੍ਰੋਟੀਨ, ਖਣਿਜ, ਵਿਟਾਮਿਨ ਅਤੇ ਫਾਈਬਰ ਨਾਲ ਭਰਪੂਰ ਹੁੰਦੇ ਹਨ। ਬਦਾਮ ਖਾਣ ਨਾਲ ਯਾਦਦਾਸ਼ਤ ਤੇਜ਼ ਹੁੰਦੀ ਹੈ ਅਤੇ ਕਈ ਤਰ੍ਹਾਂ ਦੀਆਂ ਸਰੀਰਕ ਅਤੇ ਮਾਨਸਿਕ ਸਮੱਸਿਆਵਾਂ ਤੋਂ ਛੁਟਕਾਰਾ ਮਿਲਦਾ ਹੈ। ਰੋਜ਼ਾਨਾ ਇਸ ਦਾ ਸੇਵਨ ਕਰਨ ਨਾਲ ਤੁਸੀਂ ਕਈ ਬੀਮਾਰੀਆਂ ਤੋਂ ਬਚ ਸਕਦੇ ਹੋ। ਦੱਸ ਦੇਈਏ ਕਿ ਸੁੱਕੇ ਬਦਾਮ ਦੀ ਤੁਲਨਾ 'ਚ ਭਿੱਜੇ ਹੋਏ ਬਦਾਮ ਜ਼ਿਆਦਾ ਫ਼ਾਇਦੇਮੰਦ ਹਨ, ਜੋ ਪਾਚਨ ਕਿਰਿਆ ਲਈ ਚੰਗੇ ਹੁੰਦੇ ਹਨ। ਸਵੇਰੇ ਖਾਣੀ ਢਿੱਡ 4 ਬਦਾਮ ਖਾਣੇ ਬਹੁਤ ਜ਼ਰੂਰੀ ਹਨ। ਅੱਜ ਅਸੀਂ ਤੁਹਾਨੂੰ ਬਦਾਮ ਖਾਣ ਨਾਲ ਸਿਹਤ ਨੂੰ ਹੋਣ ਵਾਲੇ ਫ਼ਾਇਦਿਆਂ ਦੇ ਬਾਰੇ ਦੱਸਾਂਗੇ...
ਭਾਰ ਹੋਵੇਗਾ ਕੰਟਰੋਲ
ਬਦਾਮ ਖਾਣ ਨਾਲ ਢਿੱਡ ਲੰਬੇ ਸਮੇਂ ਤੱਕ ਭਰਿਆ ਰਹਿੰਦਾ ਹੈ, ਜਿਸ ਕਾਰਨ ਭੁੱਖ ਜਲਦੀ ਨਹੀਂ ਲੱਗਦੀ। ਜੇਕਰ ਤੁਸੀਂ ਆਪਣੀ ਡਾਈਟ 'ਚ ਬਦਾਮ ਨੂੰ ਸ਼ਾਮਲ ਕਰਦੇ ਹੋ ਤਾਂ ਇਸ ਨਾਲ ਤੁਹਾਡਾ ਭਾਰ ਹੋਣ ਦੇ ਨਾਲ-ਨਾਲ ਕੰਟਰੋਲ ਵਿੱਚ ਵੀ ਹੋ ਜਾਵੇਗਾ।
ਸਿਹਤਮੰਦ ਦਿਲ
ਸਰੀਰ ਦਾ ਸਭ ਤੋਂ ਨਾਜ਼ੁਕ ਹਿੱਸਾ 'ਦਿਲ' ਹੁੰਦਾ ਹੈ। ਜੇਕਰ ਤੁਸੀਂ ਦਿਲ ਦੀ ਬੀਮਾਰੀ ਤੋਂ ਪਰੇਸ਼ਾਨ ਹੋ ਤਾਂ ਆਪਣੀ ਖੁਰਾਕ 'ਚ ਭਿੱਜੇ ਹੋਏ ਬਾਦਾਮ ਜ਼ਰੂਰ ਸ਼ਾਮਲ ਕਰੋ। ਬਦਾਮ ਭਿਓਂ ਕੇ ਖਾਣ ਨਾਲ ਦਿਲ ਨਾਲ ਜੁੜੀਆਂ ਪਰੇਸ਼ਾਨੀਆਂ ਠੀਕ ਹੋ ਜਾਂਦੀਆਂ ਹਨ।
ਯਾਦਦਾਸ਼ਤ ਤੇਜ਼ ਕਰੋ
ਸਵੇਰੇ ਖਾਲੀ ਢਿੱਡ ਬਦਾਮ ਖਾਣ ਨਾਲ ਯਾਦਦਾਸ਼ਤ ਤੇਜ਼ ਹੁੰਦੀ ਹੈ। ਬਦਾਮ ਬੱਚਿਆਂ ਲਈ ਹੀ ਨਹੀਂ, ਸਗੋਂ ਵੱਡਿਆਂ ਲਈ ਵੀ ਬਹੁਤ ਫ਼ਾਇਦੇਮੰਦ ਹੁੰਦੇ ਹਨ।
ਪਾਚਨ ਸ਼ਕਤੀ ਠੀਕ ਰਹਿੰਦੀ ਹੈ
ਫਾਈਬਰ ਨਾਲ ਭਰਪੂਰ ਬਦਾਮ ਖਾਣ ਨਾਲ ਪਾਚਨ ਸ਼ਕਤੀ ਵੱਧਦੀ ਅਤੇ ਠੀਕ ਰਹਿੰਦੀ ਹੈ। ਬਦਾਮ ਵਿੱਚ ਫਾਈਬਰ ਦੀ ਮਾਤਰਾ ਹੋਣ ਕਾਰਨ ਬਦਾਮ ਖਾਣ ਨਾਲ ਤੁਹਾਡਾ ਪਾਚਨ ਠੀਕ ਰਹਿੰਦਾ ਹੈ।
ਪ੍ਰੈਗਨੈਂਸੀ 'ਚ ਫ਼ਾਇਦੇਮੰਦ
ਪ੍ਰੈਗਨੈਂਸੀ ਦੌਰਾਨ ਭਿੱਜੇ ਹੋਏ ਬਦਾਮਾਂ ਦਾ ਸੇਵਨ ਮਾਂ ਅਤੇ ਬੱਚੇ ਦੋਹਾਂ ਦੀ ਸਿਹਤ ਲਈ ਫ਼ਾਇਦੇਮੰਦ ਰਹਿੰਦਾ ਹੈ। ਭਿੱਜੇ ਹੋਏ ਬਦਾਮ ਵਿਚ ਫੌਲਿਕ ਐਸਿਡ ਦੀ ਮਾਤਰਾ ਕੱਚੇ ਬਦਾਮ ਨਾਲੋਂ ਜ਼ਿਆਦਾ ਹੁੰਦੀ ਹੈ।
Health Tips: ਸਿਹਤ ਲਈ ਬੇਹੱਦ ਲਾਹੇਵੰਦ ਹਨ 'ਕੱਚੇ ਅੰਬ', ਖਾਣ ਨਾਲ ਹੋਣਗੇ ਅਨੇਕਾਂ ਲਾਭ
NEXT STORY