ਮੁੰਬਈ— ਕੀ ਤੁਹਾਨੂੰ ਗਿਰੀਦਾਰ, ਅੰਡੇ ਅਤੇ ਹੋਰ ਦੂਜੀਆਂ ਖਾਣ ਵਾਲੀਆਂ ਚੀਜਾਂ ਤੋਂ ਐਲਰਜੀ ਹੈ? ਆਸਟ੍ਰੇਲੀਆ ਦੇ ਕਵੀਂਸਲੈਂਡ ਯੂਨੀਵਰਸਿਟੀ ਦੇ ਸੋਧਕਰਤਾਵਾਂ ਨੇ ਇਸ ਤਰ੍ਹਾਂ ਦੀ ਐਲਰਜੀ ਤੋਂ ਰਾਹਤ ਪਾਉਣ ਦਾ ਇਕ ਅਸਰਦਾਰ ਤਰੀਕਾ ਕੱਢ ਲਿਆ ਹੈ।
ਟੀ-ਸੇਲਸ ਦੇ ਰੂਪ 'ਚ ਜਾਣੀ ਜਾਣ ਵਾਲੀ ਸੇਲਸ ਇਕ ਅਜਿਹੀ ਮੈਮੋਰੀ ਬਣਾ ਸਕਦੀ ਹੈ ਜੋ ਕਿਸੇ ਵੀ ਇਲਾਜ ਦੇ ਪ੍ਰਭਾਵ ਦਾ ਵਿਰੋਧ ਕਰ ਸਕਦੀ ਹੈ। ਵਿਗਿਆਨੀਆਂ ਨੇ ਜੀਨ ਥੇਰੇਪੀ ਨਾਲ ਤਕਨੀਕ ਦੀ ਵਰਤੋਂ ਕੀਤੀ, ਜਿਸ ਨਾਲ ਇਮਊਨ ਸਿਸਟਮ ਨੂੰ ਨਿਰਾਸ਼ਿਤ ਕਰਨ ਅਤੇ ਸੇਲਸ ਨੂੰ ਐਲਰਜੀ ਤੋਂ ਰੱਖਿਆ ਕਰਨ 'ਚ ਮਦਦ ਮਿਲੀ।
ਐਲਰਜੀ ਜਾਂ ਅਸਥਮਾ ਦੇ ਲੱਛਣ ਉਦੋਂ ਜ਼ਿਆਦਾ ਵੱਧਦੇ ਹਨ ਜਦੋਂ ਤੁਹਾਡੀ ਇਮਊਨ ਸੇਲਸ ਐਲਰਜੀਨ 'ਚ ਪ੍ਰੋਟੀਨ ਪ੍ਰਤੀਕਿਰਿਆ ਕਰਦੀ ਹੈ। ਵਿਗਿਆਨੀਆਂ ਨੇ ਪਾਇਆ ਕਿ ਐਲਰਜੀ ਇਕ ਸਮ੍ਰਿਤੀ ਹੈ, ਜਿਸ ਨੂੰ ਨਸ਼ਟ ਕੀਤਾ ਜਾ ਸਕਦਾ ਹੈ। ਇਸ ਦਾ ਮਤਲਬ ਇਹ ਹੋਇਆ ਕਿ ਇਸ ਤੋਂ ਪਹਿਲਾਂ ਕਿ ਤੁਸੀਂ ਬੀਮਾਰ ਹੋ ਜਾਓ ਉਦੋਂ ਹੀ ਬੀਮਾਰੀ ਨੂੰ ਰੋਕਿਆ ਜਾ ਸਕਦਾ ਹੈ।
ਐਲਰਜੀ ਪੀੜਤ ਲੋਕਾਂ ਨੂੰ ਕੀ ਖਾਣਾ ਚਾਹੀਦਾ ਹੈ ਅਤੇ ਕੀ ਨਹੀ
1. ਦੁੱਧ (ਗਾਂ, ਬਕਰੀ ਅਤੇ ਸੋਇਆ ਦੁੱਧ) ਜਿਵੇਂ ਲੱਸੀ, ਪਨੀਰ, ਗਾੜਾ ਦੁੱਧ, ਆਈਸਕਰੀਮ, ਦਹੀਂ, ਕਾਟੇਜ ਪਨੀਰ, ਰਸਗੁੱਲਾ, ਗੁਲਾਬ ਜਾਮਨ ਅਤੇ ਖੀਰ ਆਦਿ ਨਾਲ ਐਲਰਜੀ ਵੱਧ ਸਕਦੀ ਹੈ।
2. ਅੰਡੇ ਤੋਂ ਬਣੀਆਂ ਚੀਜ਼ਾਂ ਜਿਵੇਂ ਫ੍ਰੇਂਚ ਟੋਸਟ, ਕੇਕ, ਕੁਕੀਜ, ਪੇਨਕੇਕਸ, ਹੋਮਮੇਡ ਬਰੈੱਡ, ਅੰਡੇ ਦੀ ਭੁਰਜੀ, ਅੰਡਾ ਡੋਸਾ ਖਾਣ ਤੋਂ ਬਚੋ।
3. ਸੋਇਆ ਉਤਪਾਦ 'ਚ ਸੋਇਆ ਦੁੱਧ ਅਤੇ ਹੋਰ ਅਜਿਹੇ ਪਦਾਰਥ ਜਿਨ੍ਹਾਂ 'ਚ ਸੋਇਆ ਹੁੰਦਾ ਹੈ ਨਾ ਖਾਓ।
4. ਕਣਕ ਤੋਂ ਬਣੀਆਂ ਚੀਜ਼ਾਂ ਜਿਵੇਂ ਉਪਮਾ, ਸੂਜੀ, ਖੀਰ ਜਾਂ ਟੋਸਟ, ਕੇਕ, ਕੂਕੀਜ ਅਤੇ ਬਿਸਕੁਟ ਆਦਿ।
5. ਜਿਨਾਂ ਨੂੰ ਪੀਨਟਸ ਤੋਂ ਐਲਰਜੀ ਹੈ ਉਹ ਅਖਰੋਟ, ਬਦਾਮ ਅਤੇ ਕਾਜੂ ਖਾ ਸਕਦੇ ਹਨ।
ਸਫੇਦ ਦਾਗਾਂ ਤੋਂ ਛੁਟਕਾਰਾ ਪਾਉਣ ਦੇ ਲਈ ਇਨ੍ਹਾਂ ਨੁਸਖਿਆਂ ਦੀ ਕਰੋ ਵਰਤੋ
NEXT STORY