ਵਾਸ਼ਿੰਗਟਨ (ਭਾਸ਼ਾ): ਅਮਰੀਕਾ ਦੀ ਸੰਸਦ ਨੇ ਉਇਗਰ ਮਨੁੱਖੀ ਅਧਿਕਾਰੀ ਨੀਤੀ ਬਿੱਲ ਪਾਸ ਕਰ ਦਿੱਤਾ ਹੈ। ਇਸ ਬਿੱਲ ਵਿਚ ਅਮਰੀਕਾ ਵੱਲੋਂ ਚੀਨ ਵਿਚ ਨਜ਼ਰਬੰਦ ਕਰ ਕੇ ਰੱਖੇ ਗਏ 10,00,000 ਉਇਗਰ ਮੁਸਲਿਮਾਂ ਅਤੇ ਹੋਰ ਮੁਸਲਿਮ ਘੱਟ ਗਿਣਤੀਆਂ ਤੱਕ ਸਰੋਤਾਂ ਨੂੰ ਪਹੁੰਚਾਉਣ ਦਾ ਪ੍ਰਸਤਾਵ ਦਿੱਤਾ ਗਿਆ ਹੈ। ਪ੍ਰਤੀਨਿਧੀ ਸਭਾ ਵੱਲੋਂ ਚੁੱਕੇ ਗਏ ਇਸ ਕਦਮ 'ਤੇ ਚੀਨ ਵੱਲੋਂ ਤਿੱਖੀ ਪ੍ਰਤੀਕਿਰਿਆ ਮਿਲਣਾ ਲੱਗਭਗ ਤੈਅ ਹੈ।
ਚੀਨ ਵਿਚ ਉਇਗਰ ਭਾਈਚਾਰੇ ਨੂੰ ਹਿਰਾਸਤ ਵਿਚ ਲੈਣ, ਪਰੇਸ਼ਾਨ ਕਰਨ ਅਤੇ ਸ਼ੋਸ਼ਣ ਨੂੰ ਖਤਮ ਕਰਨ ਦੀ ਅਪੀਲ ਕਰਨ ਵਾਲੇ ਇਸ ਬਿੱਲ ਨੂੰ ਇਸ ਤੋਂ ਪਹਿਲਾਂ ਸੈਨੇਟ ਨੇ ਪਾਸ ਕੀਤਾ ਸੀ। ਪ੍ਰਤੀਨਿਧੀ ਸਭਾ ਵਿਚ ਰੀਪਬਲਿਕਨ ਨੇਤਾ ਕੇਵਿਨ ਮੈਕਾਰਥੀ ਨੇ ਕਿਹਾ ਕਿ ਇਹ ਬਿੱਲ ਪਾਸ ਕਰ ਕੇ ਸੰਸਦ ਦਿਖਾਉਣਾ ਚਾਹੁੰਦੀ ਹੈ ਕਿ ਉਹ ਜ਼ੁਲਮ ਦੇ ਸਤਾਏ ਲੋਕਾਂ ਦੇ ਦਰਦ ਨੂੰ ਅਣਡਿੱਠਾ ਨਹੀਂ ਕਰੇਗੀ।
2010-19 ਸਭ ਤੋਂ ਗਰਮ ਦਹਾਕਾ, ਸਮੁੰਦਰੀ ਪਾਣੀ ਹੋਇਆ ਤੇਜ਼ਾਬੀ : WMO
NEXT STORY