ਓਟਾਵਾ - ਅਸੈਂਬਲੀ ਆਫ ਫਰਸਟ ਨੇਸ਼ਨਜ਼ ਦੇ ਨੈਸ਼ਨਲ ਚੀਫ ਪੈਰੀ ਬੈਲੇਗਾਰਡੇ ਨੇ ਖੁਲਾਸਾ ਕਿ ਲਾਪਤਾ ਤੇ ਕਤਲ ਕੀਤੀਆਂ ਗਈਆਂ ਮੂਲਵਾਸੀ ਲੜਕੀਆਂ ਅਤੇ ਔਰਤਾਂ ਬਾਰੇ ਚੱਲ ਰਹੀ ਜਾਂਚ ਕਾਰਨ ਫਰਸਟ ਨੇਸ਼ਨਜ਼ ਦੇ ਆਗੂ 2 ਹਿੱਸਿਆਂ 'ਚ ਵੰਡਿਆ ਗਿਆ ਹੈ
ਵੀਰਵਾਰ ਨੂੰ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਬੈਲੇਗਾਰਡੇ ਨੇ ਦੱਸਿਆ ਕਿ ਕੁੱਝ ਕਮਿਸ਼ਨ ਨੂੰ ਨਵੇਂ ਸਿਰੇ ਤੋਂ ਕਾਇਮ ਕਰਨਾ ਚਾਹੁੰਦੇ ਹਨ ਜਦਕਿ 4 ਕਮਿਸ਼ਨਰਜ਼ ਦੇ ਉਹ ਅਸਤੀਫੇ ਚਾਹੁੰਦੇ ਹਨ। ਬੈਲੇਗਾਰਡੇ ਵਿਚਲਾ ਰਾਹ ਅਪਨਾਉਣ ਦੇ ਹੱਕ ਵਿੱਚ ਹਨ। ਉਹ ਚਾਹੁੰਦੇ ਹਨ ਕਿ ਕਮਿਸ਼ਨ ਨੂੰ ਆਪਣੀ ਸਾਰੀ ਊਰਜਾ ਪਰਿਵਾਰਾਂ ਦੀਆਂ ਕਹਾਣੀਆਂ ਵੱਲ ਧਿਆਨ ਦੇਣ 'ਤੇ ਲਾਉਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਸਾਨੂੰ ਵੀ ਇਨ੍ਹਾਂ ਕਮਿਸ਼ਨਰਜ਼ ਦਾ ਸਾਥ ਦੇਣਾ ਚਾਹੀਦਾ ਹੈ, ਉਨ੍ਹਾਂ ਦਾ ਸਮਰਥਨ ਕਰਨਾ ਚਾਹੀਦਾ ਹੈ, ਉਹ ਵੀ ਦੁੱਖ ਤੇ ਦਰਦ ਨਾਲ ਜੂਝ ਰਹੇ ਹਨ।
ਪਿੱਛੇ ਜਿਹੇ ਸੀਨੀਅਰ ਸਟਾਫਰ ਅਤੇ ਕਮਿਸ਼ਨਰ ਮੈਰੀਲਿਨ ਪੌਇਟਰਾਸ ਵੱਲੋਂ ਅਸਤੀਫਾ ਦਿੱਤੇ ਜਾਣ ਤੋਂ ਬਾਅਦ ਇਸ ਪ੍ਰਕਿਰਿਆ ਦੀ ਕਈ ਪਰਿਵਾਰਾਂ ਵੱਲੋਂ ਵਿਰੋਧ ਕੀਤੇ ਜਾਣ ਕਾਰਨ ਵੀ ਇਹ ਮੁੱਦਾ ਕਾਫੀ ਗਰਮਾ ਗਿਆ ਹੈ। ਬਾਕੀ ਰਹਿੰਦੇ 2 ਕਮਿਸ਼ਨਰਜ਼ ਮਾਈਕਲ ਆਡੈਟੇ ਤੇ ਬ੍ਰਾਇਨ ਐਲੌਫਸਨ ਨੇ ਬੁੱਧਵਾਰ ਰਾਤ ਨੂੰ ਰੇਜਾਇਨਾ 'ਚ ਹੋਈ ਏਐਫਐਨ ਦੀ ਸਾਲਾਨਾ ਮੀਟਿੰਗ 'ਚ ਅਜਿਹੇ ਕੁੱਝ ਸਵਾਲਾਂ ਦੇ ਸਿੱਧੇ ਜਵਾਬ ਦਿੱਤੇ।
ਉਨ੍ਹਾਂ ਕਿਹਾ ਕਿ ਅਜਿਹੇ ਗਰੁੱਪ ਵੀ ਹਨ ਜਿਹੜੇ ਸਾਨੂੰ ਕਹਿੰਦੇ ਹਨ ਕਿ ਆਪਣਾ ਕੰਮ ਜਾਰੀ ਰੱਖੋ ਅਤੇ ਹਿੰਮਤ ਨਾ ਹਾਰਿਓ। ਫਰਸਟ ਨੇਸ਼ਨਜ਼ ਚੀਫ ਦੀ ਰੇਜਾਇਨਾ 'ਚ ਹੋਈ ਮੀਟਿੰਗ 'ਚ ਇਹ ਮੁੱਦਾ ਵੀ ਚੁੱਕਿਆ ਗਿਆ ਕਿ ਲਾਪਤਾ ਤੇ ਕਤਲ ਕੀਤੀਆਂ ਗਈਆਂ ਮੂਲਵਾਸੀ ਔਰਤਾਂ ਅਤੇ ਲੜਕੀਆਂ ਲਈ ਪੁਲਸ ਵੱਲੋਂ ਜਾਂਚ ਨਹੀਂ ਕੀਤੀ ਜਾ ਰਹੀ। ਬੈਲੇਗਾਰਡੇ ਨੇ ਆਖਿਆ ਕਿ ਪਰਿਵਾਰ ਤੇ ਚੀਫ ਚਾਹੁੰਦੇ ਹਨ ਕਿ ਪੁਲਸ ਵੀ ਆਪਣਾ ਕੰਮ ਸਹੀ ਢੰਗ ਨਾਲ ਕਰੇ।
ਸ਼੍ਰੀਲੰਕਾ ਨੇ ਰਿਹਾਅ ਕੀਤੇ 77 ਮਛੇਰੇ
NEXT STORY