ਵਾਸ਼ਿੰਗਟਨ (ਭਾਸ਼ਾ)- ਇਕ ਨਵੇਂ ਅਧਿਐਨ ਵਿਚ ਪਤਾ ਲੱਗਾ ਹੈ ਕਿ ਸਹੀ ਭਾਰ ਹਜ਼ਾਰਾਂ ਬੱਚਿਆਂ ਨੂੰ ਅਸਥਮਾ ਵਰਗੀਆਂ ਬੀਮਾਰੀਆਂ ਤੋਂ ਬਚਾ ਸਕਦਾ ਹੈ। ਅਮਰੀਕਾ ਦੇ ਡਿਊਕ ਯੂਨੀਵਰਸਿਟੀ ਨੇ ਆਪਣੇ ਅਧਿਐਨ ਲਈ ਅਮਰੀਕਾ ਦੇ ਪੰਜ ਲੱਖ ਤੋਂ ਜ਼ਿਆਦਾ ਬੱਚਿਆਂ ਦੇ ਸਹਿਤ ਅੰਕੜਿਆਂ ਦਾ ਵਿਸ਼ਲੇਸ਼ਣ ਕੀਤਾ ਅਤੇ ਪਤਾ ਲਗਾਇਆ ਕਿ ਤਕਰੀਬਨ ਇਕ ਚੌਥਾਈ ਬੱਚਿਆਂ (23 ਤੋਂ 27 ਫੀਸਦੀ) ਵਿਚ ਅਸਥਮਾ ਲਈ ਮੋਟਾਪਾ ਜ਼ਿੰਮੇਵਾਰ ਹੈ।
ਪੀ.ਡੀ.ਐਟ੍ਰਿਕਸ ਮੈਗਜ਼ੀਨ ਵਿਚ ਪ੍ਰਕਾਸ਼ਿਤ ਅਧਿਐਨ ਮੁਤਾਬਕ ਦੋ ਵਿਚੋਂ 17 ਸਾਲ ਦਰਮਿਆਨ ਦੇ ਘੱਟੋ-ਘੱਟ 10 ਫੀਸਦੀ ਬੱਚਿਆਂ ਦੇ ਭਾਰ ਜੇਕਰ ਕੰਟਰੋਲ ਹੁੰਦੇ ਤਾਂ ਉਹ ਬੀਮਾਰੀ ਦੀ ਲਪੇਟ ਵਿਚ ਆਉਣ ਤੋਂ ਬੱਚ ਸਕਦੇ ਹਨ। ਡਿਊਕ ਯੂਨੀਵਰਸਿਟੀ ਦੇ ਐਸੋਸੀਏਟ ਪ੍ਰੋਫੈਸਰ ਜੇਸਨ ਈ ਲਾਂਗ ਕਹਿੰਦੇ ਹਨ, ਅਸਥਮਾ ਬੱਚਿਆਂ ਵਿਚ ਹੋਣ ਵਾਲੀ ਕ੍ਰੋਨਿਕ ਬੀਮਾਰੀਆਂ ਵਿਚ ਅਹਿਮ ਹੈ ਅਤੇ ਬਚਪਨ ਵਿਚ ਵਾਇਰਲ ਇਨਫੈਕਸ਼ਨ ਅਤੇ ਜੀਨ ਸਬੰਧੀ ਕੁਝ ਅਜਿਹੇ ਕਾਰਨ ਹਨ ਜਿਨ੍ਹਆਂ ਨੂੰ ਹੋਣ ਤੋਂ ਰੋਕਿਆ ਨਹੀਂ ਜਾ ਸਕਦਾ। ਉਹ ਆਖਦੇ ਹਨ ਕਿ ਬਚਪਨ ਵਿਚ ਅਸਥਮਾ ਹੋਣ ਪਿੱਛੇ ਮੋਟਾਪਾ ਇਕੋ ਇਕ ਕਾਰਨ ਹੋ ਸਕਦਾ ਹੈ ਜਿਸ ਨੂੰ ਰੋਕਿਆ ਵੀ ਜਾ ਸਕਦਾ ਹੈ। ਇਸ ਤੋਂ ਪਤਾ ਲੱਗਦਾ ਹੈ ਕਿ ਬੱਚਿਆੰ ਨੂੰ ਕਿਸੇ ਤਰ੍ਹਾਂ ਦੀ ਗਤੀਵਿਧੀ ਵਿਚ ਲਗਾਏ ਰੱਖਣਾ ਅਤੇ ਉਨ੍ਹਾਂ ਦਾ ਉਚਿਤ ਭਾਰ ਹੋਣਾ ਲਾਜ਼ਮੀ ਹੈ।
ਤੁਰਕੀ ਫੌਜ ਦਾ ਹੈਲੀਕਾਪਟਰ ਹਾਦਸਾਗ੍ਰਸਤ, 4 ਫੌਜੀ ਮਰੇ
NEXT STORY