ਵਾਸ਼ਿੰਗਟਨ- ਡੋਨਾਲਡ ਟਰੰਪ ਮੁੜ ਅਮਰੀਕਾ ਦੇ ਰਾਸ਼ਟਰਪਤੀ ਚੁਣੇ ਗਏ ਹਨ। ਉਨ੍ਹਾਂ ਨੂੰ 50 ਸੂਬਿਆਂ ਦੀਆਂ 538 ਵਿਚੋਂ 277 ਸੀਟਾਂ ਮਿਲੀਆਂ ਹਨ, ਬਹੁਮਤ ਲਈ 270 ਸੀਟਾਂ ਦੀ ਲੋੜ ਹੁੰਦੀ ਹੈ। ਉਥੇ ਹੀ ਅਮਰੀਕੀ ਰਾਸ਼ਟਰਪਤੀ ਚੋਣਾਂ ਦੇ ਨਤੀਜਿਆਂ ਤੋਂ ਬਾਅਦ ਡੋਨਾਲਡ ਟਰੰਪ ਨੇ ਵੈਸਟ ਪਾਮ ਬੀਚ, ਫਲੋਰੀਡਾ ’ਚ ਆਪਣੇ ਸਮਰਥਕਾਂ ਨੂੰ ਸੰਬੋਧਨ ਕੀਤਾ। ਟਰੰਪ ਦੇ ਭਾਸ਼ਣ ਵਿਚ ਕਈ ਅਹਿਮ ਪੁਆਇੰਟਾਂ ਦਾ ਜ਼ਿਕਰ ਕੀਤਾ ਗਿਆ, ਜੋ ਉਨ੍ਹਾਂ ਦੇ ਸਿਆਸੀ ਨਜ਼ਰੀਏ ਅਤੇ ਭਵਿੱਖ ਦੀਆਂ ਯੋਜਨਾਵਾਂ ਨੂੰ ਦਰਸਾਉਂਦੇ ਹਨ। ਟਰੰਪ ਨੇ ਕਿਹਾ ਕਿ ਇਹ ਇਤਿਹਾਸ ਦਾ ਸਭ ਤੋਂ ਮਹਾਨ ਸਿਆਸੀ ਪਲ ਹੈ। ਅਮਰੀਕਾ ਨੇ ਸਾਨੂੰ ਬੇਮਿਸਾਲ ਅਤੇ ਸ਼ਕਤੀਸ਼ਾਲੀ ਫਤਵਾ ਦਿੱਤਾ ਹੈ। ਇਹ ਇਕ ਅਜਿਹੀ ਸਿਆਸੀ ਜਿੱਤ ਹੈ, ਜੋ ਸਾਡੇ ਦੇਸ਼ ਨੇ ਪਹਿਲਾਂ ਕਦੇ ਨਹੀਂ ਦੇਖੀ। ਅਸੀਂ ਜੰਗ ਖਤਮ ਕਰਨ ਲਈ ਵਚਨਬੱਧ ਹਾਂ ਅਤੇ ਸਾਰੀਆਂ ਜੰਗਾਂ ਬੰਦ ਹੋਣਗੀਆਂ।
ਇਹ ਵੀ ਪੜ੍ਹੋ: ਦੂਜੇ ਕਾਰਜਕਾਲ ’ਚ ਟਰੰਪ ਲੈ ਸਕਦੇ ਹਨ ਕੁੱਝ ਵੱਡੇ ਫੈਸਲੇ
ਅਮਰੀਕਾ ’ਚ ਗੈਰ-ਕਾਨੂੰਨੀ ਘੁਸਪੈਠ ਬੰਦ ਹੋਵੇਗੀ। ਅਸੀਂ ਚਾਹੁੰਦੇ ਹਾਂ ਕਿ ਲੋਕ ਕਾਨੂੰਨੀ ਤੌਰ ’ਤੇ ਵਾਪਸ ਆਉਣ। ਅਮਰੀਕਾ ਦੀ ਸਰਹੱਦ ਨੂੰ ਸੁਰੱਖਿਅਤ ਕਰਾਂਗੇ। ਅਸੀਂ ਅੱਤਵਾਦੀ ਸੰਗਠਨ ਆਈ.ਐੱਸ.ਆਈ.ਐੱਸ. ਨੂੰ ਰਿਕਾਰਡ ਸਮੇਂ ਵਿਚ ਖਤਮ ਕੀਤਾ। ਇਹ ਜਿੱਤ ਹਰ ਅਮਰੀਕੀ ਦੀ ਜਿੱਤ ਹੈ। ਮੈਂ ਹਰ ਰੋਜ਼ ਤੁਹਾਡੇ ਲਈ ਲੜਾਂਗਾ। ਇੱਥੇ ਮੌਜੂਦ ਹਰ ਕੋਈ ਖਾਸ ਅਤੇ ਸ਼ਾਨਦਾਰ ਹੈ। ਫਲੋਰਿਡਾ ਵਿੱਚ ਬੋਲਦਿਆਂ ਟਰੰਪ ਨੇ ਉਨ੍ਹਾਂ ਸਾਰੇ ਲੋਕਾਂ, ਪਰਿਵਾਰ, ਸੈਨੇਟਰਾਂ ਅਤੇ ਅਮਰੀਕੀ ਜਨਤਾ ਦਾ ਧੰਨਵਾਦ ਕੀਤਾ ਜਿਨ੍ਹਾਂ ਨੇ ਉਨ੍ਹਾਂ ਦੀ ਜਿੱਤ ਲਈ ਸਖ਼ਤ ਮਿਹਨਤ ਕੀਤੀ। ਟਰੰਪ ਨੇ ਆਪਣੇ ਭਾਸ਼ਨ ਵਿੱਚ ਛੇ ਮਿੰਟ ਲਈ ਐਲੋਨ ਮਸਕ ਦੀ ਤਾਰੀਫ਼ ਵੀ ਕੀਤੀ ਅਤੇ ਕਿਹਾ ਕਿ ਉਸਨੇ ਇੱਕ ਮਜ਼ਬੂਤ ਮੁਹਿੰਮ ਚਲਾਈ।
ਇਹ ਵੀ ਪੜ੍ਹੋ: ਫਰਿਜ਼ਨੋ 'ਚ 2 ਪੰਜਾਬੀਆਂ ਨੇ ਗੱਡੇ ਝੰਡੇ, ਸਕੂਲ ਬੋਰਡ ਦੀਆਂ ਚੋਣਾਂ 'ਚ ਜਿੱਤ ਕੀਤੀ ਦਰਜ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Trump ਦੀ ਜਿੱਤ ਨਾਲ ਕੈਨੇਡੀਅਨ ਪ੍ਰਧਾਨ ਮੰਤਰੀ Trudeau ਦੀਆਂ ਵਧਣਗੀਆਂ ਮੁਸ਼ਕਲਾਂ!
NEXT STORY