ਲੰਡਨ (ਬਿਊਰੋ): ਬ੍ਰਿਟੇਨ ਵਿਚ ਰਹਿ ਰਹੇ ਬਹੁਤ ਸਾਰੇ ਭਾਰਤੀ ਵਿਦਿਆਰਥੀ ਆਰਥਿਕ ਤੰਗੀ ਦੇ ਸ਼ਿਕਾਰ ਹੋ ਰਹੇ ਹਨ। ਇਹ ਉਹ ਵਿਦਿਆਰਥੀ ਹਨ ਜੋ ਪੜ੍ਹਾਈ ਦੇ ਨਾਲ-ਨਾਲ ਆਪਣੇ ਖਰਚਿਆਂ ਨੂੰ ਪੂਰਾ ਕਰਨ ਲਈ ਨੌਕਰੀ ਵੀ ਕਰ ਰਹੇ ਸਨ ਪਰ ਕੋਵਿਡ-19 ਮਹਾਮਾਰੀ ਦੇ ਦੌਰ ਵਿਚ ਉਹਨਾਂ ਦਾ ਰੋਜ਼ਗਾਰ ਚਲਾ ਗਿਆ। ਕਈ ਯੂਨੀਵਰਸਿਟੀਆਂ ਨੇ ਅਜਿਹੇ ਵਿਦਿਆਰਥੀਆਂ ਦੀ ਮਦਦ ਦੇ ਲਈ ਫੰਡ ਵੀ ਬਣਾਇਆ ਪਰ ਉਸ ਦਾ ਵਿਦੇਸ਼ੀ ਵਿਦਿਆਰਥੀਆਂ ਨੂੰ ਜ਼ਿਆਦਾ ਲਾਭ ਨਹੀਂ ਮਿਲ ਪਾ ਰਿਹਾ ਹੈ।
ਪ੍ਰਵਾਸੀਆਂ ਦੇ ਲਈ ਕੰਮ ਕਰਨ ਵਾਲੀ ਇਕ ਸੰਸਥਾ ਨੇ ਆਪਣੇ ਸਰਵੇ ਵਿਚ ਪਾਇਆ ਹੈ ਕਿ ਟੀਅਰ ਵੀਜਾ-4 'ਤੇ ਉੱਚ ਸਿੱਖਿਆ ਦੇ ਲਈ ਬ੍ਰਿਟੇਨ ਆਏ ਵਿਦੇਸ਼ੀ ਵਿਦਿਆਰਥੀਆਂ ਦੀ ਮਦਦ ਦੇ ਲਈ ਲੋੜੀਂਦੇ ਸਾਧਨ ਮੌਜੂਦ ਨਹੀਂ ਹਨ।ਸੰਸਥਾ ਨੂੰ ਖਦਸ਼ਾ ਹੈ ਕਿ ਮਦਦ ਦੇ ਸਾਧਨ ਨਾ ਹੋਣ ਕਾਰਨ ਸਾਰੇ ਵਿਦਿਆਰਥੀ ਆਪਣੇ ਦੇਸ਼ਾਂ ਨੂੰ ਵਾਪਸ ਪਰਤ ਸਕਦੇ ਹਨ ਅਤੇ ਉਹਨਾਂ ਦੇ ਅਨੁਭਵਾਂ ਨਾਲ ਨਵੇਂ ਆਉਣ ਵਾਲੇ ਵਿਦਿਆਰਥੀਆਂ ਦੀ ਗਿਣਤੀ ਵੀ ਘੱਟ ਹੋ ਸਕਦੀ ਹੈ।
ਪੜ੍ਹੋ ਇਹ ਅਹਿਮ ਖਬਰ- ਕੋਰੋਨਾ ਆਫਤ: ਕੰਤਾਸ ਨੇ 2.8 ਬਿਲੀਅਨ ਡਾਲਰ ਮਾਲੀਏ ਦੇ ਘਾਟੇ ਦੀ ਕੀਤੀ ਰਿਪੋਰਟ
ਇਹ ਸਰਵੇ ਬ੍ਰਿਟੇਨ ਦੀਆਂ 31 ਯੂਨੀਵਰਸਿਟੀਆਂ ਵਿਚ ਪੜ੍ਹ ਰਹੇ 28 ਦੇਸ਼ਾਂ ਦੇ ਵਿਦਿਆਰਥੀਆਂ ਦੇ ਵਿਚ ਜੂਨ ਵਿਚ ਹੋਇਆ, ਜਦੋਂ ਬ੍ਰਿਟੇਨ ਵਿਚ ਕੋਵਿਡ ਮਹਾਮਾਰੀ ਸਿਖਰ 'ਤੇ ਸੀ। ਪੀੜਤ ਵਿਦਿਆਰਥੀਆਂ ਵਿਚ 54 ਫੀਸਦੀ ਭਾਰਤੀ ਵਿਦਿਆਰਥੀ ਸਨ। ਉਹਨਾਂ ਨੇ ਦੱਸਿਆ ਕਿ ਯੂਨੀਵਰਸਿਟੀਆਂ ਵੱਲੋਂ ਉਹਨਾਂ ਦੀ ਆਰਥਿਕ ਮਦਦ ਕਰਨ ਤੋਂ ਇਨਕਾਰ ਕੀਤਾ ਜਾ ਚੁੱਕਾ ਹੈ। ਇਹਨਾਂ ਵਿਚੋਂ ਕੁਝ ਆਪਣੇ ਖਰਚਿਆਂ ਨੂੰ ਘੱਟ ਕਰਨ ਲਈ ਮੁਫਤ ਵਿਚ ਖਾਣਾ ਖਾਣ ਲਈ ਮਜਬੂਰ ਸਨ।
ਜਰਮਨ ਕਾਂਗਰਸ ਪਾਰਟੀ ਦੀ ਬੈਠਕ ਦੌਰਾਨ ਹੋਈਆਂ ਅਹਿਮ ਵਿਚਾਰਾਂ
NEXT STORY