ਡੇਟ 'ਤੇ ਜਾਣ ਤੋਂ ਪਹਿਲਾਂ ਹਰ ਲੜਕੀ ਚਾਹੁੰਦੀ ਹੈ ਕਿ ਉਹ ਸਪੈਸ਼ਲ ਨਜ਼ਰ ਆਏ ਅਤੇ ਇਸ ਲਈ ਉਸ ਨੂੰ ਪਰਫੈਕਟ ਲੁਕ ਇਕ ਪਰਫੈਕਟ ਮੇਕਅੱਪ ਹੀ ਦੇ ਸਕਦਾ ਹੈ। ਜਿਸ ਨਾਲ ਤੁਹਾਡੀ ਡੇਟ ਸਪੈਸ਼ਲ ਅਤੇ ਯਾਦਗਾਰ ਬਣ ਜਾਵੇਗੀ।
ਤੁਸੀਂ ਇਹ ਹੀ ਚਾਹੋਗੇ ਕਿ ਇਸ ਮੌਕੇ 'ਤੇ ਤੁਸੀਂ ਇਨ੍ਹਾਂ ਖੂਬਸੂਰਤ ਦਿਖੋ ਕਿ ਬੱਸ ਤੁਸੀਂ ਹੀ ਤੁਸੀਂ ਨਜ਼ਰ ਆਓ। ਤੁਹਾਡਾ ਮੇਕਅੱਪ ਨੈਚੁਰਲ ਦਿਖਣਾ ਚਾਹੀਦਾ ਹੈ ਨਾ ਕਿ ਮੇਡਅੱਪ, ਇਸ ਲਈ ਪ੍ਰਫੈਕਟ ਬੇਸ ਲਈ ਇਨ੍ਹਾਂ ਸਟੈੱਪਸ ਨੂੰ ਸਿੱਖਣਾ ਚਾਹੀਦਾ ਹੈ।
- ਚਿਹਰੇ ਨੂੰ ਧੋਣ ਤੋਂ ਬਾਅਦ ਲਾਈਟ ਮੁਆਇਚਰਾਈਜ਼ਰ ਲਗਾਓ ਅਤੇ ਆਇਲੀ ਚਮੜੀ ਵਾਲੀ ਕੁੜੀਆਂ ਨੂੰ ਮੁਆਇਚਰਾਈਜ਼ਰ ਨਹੀਂ ਲਗਾਉਣਾ ਚਾਹੀਦਾ ਹੈ।
- ਬਲੇਮਿਸ਼ੇਜ਼ ਅਤੇ ਸਪਾਰਟਸ ਹਨ ਤਾਂ ਕੰਸੀਲਰ ਨਾਲ ਚੰਗੀ ਤਰ੍ਹਾਂ ਕਵਰ ਕਰੋ।
- ਫਾਊਂਡੇਸ਼ਨ ਲਾਉਣ ਤੋਂ ਪਹਿਲਾਂ ਪ੍ਰਾਇਮਰ ਲਗਾਓ ਤਾਂ ਕਿ ਮੇਕਅੱਪ ਜ਼ਿਆਦਾ ਦੇਰ ਤੱਕ ਟਿੱਕਿਆ ਰਹੇ।
- ਚਮੜੀ ਦੇ ਨਾਲ ਮੇਲ ਖਾਂਦਾ ਫਾਊਂਡੇਸ਼ਨ ਜਾਂ ਮੂਜ ਅਪਲਾਈ ਕਰੋ।
- ਵਾਧੂ ਫਾਊਂਡੇਸ਼ਨ ਕਾਟਨ ਦੀ ਹੈਲਪ ਨਾਲ ਹਟਾ ਦਿਓ। ਫਿਰ ਕੰਪੈਕਟ ਲਗਾਓ ਅਤੇ ਬੇਸ ਨੂੰ ਸੈੱਟ ਕਰੋ।
1. ਗੋਰੀ ਚਮੜੀ ਲਈ
- ਦਿਨ ਲਈ ਲਾਈਟ ਰੰਗ ਦੇ ਸ਼ੈਡੋਜ਼ ਜਿਵੇਂ ਕਿ ਲਾਈਟ ਪਿੰਕ, ਬੇਜ ਅਤੇ ਲਾਈਟ ਬ੍ਰਾਊਨ ਰੰਗ ਦੀ ਵਰਤੋਂ ਕਰੋ ਅਤੇ ਨਾਈਟ ਪਾਰਟੀ ਹੋਵੇ ਤਾਂ ਤੁਸੀ ਡਾਰਕ ਬ੍ਰਾਊਨ ਵਰਗੇ ਰੰਗ ਦੀ ਚੋਣ ਕਰ ਸਕਦੇ ਹੋ।
- ਡੀਪ ਰੈੱਡ, ਫੂਸ਼ੀਆ ਵਰਗੇ ਰੰਗ ਜਿਥੇ ਰਾਤ ਲਈ ਸਹੀ ਰਹਿਣਗੇ, ਉਥੇ ਦਿਨ 'ਚ ਲਾਈਟ ਪਿੰਕ, ਪੀਚ, ਮੋਵ ਅਤੇ ਨਿਊਡ ਰੰਗ ਪ੍ਰਫੈਕਟ ਰਹਿਣਗੇ।
- ਡ੍ਰਾਮੈਟਿਕ ਲੁਕ ਦੇ ਲਈ ਬੋਲਡ ਕੱਜਲ ਅਪਲਾਈ ਕਰੋ। ਰੰਗਦਾਰ ਲਾਈਨਰ ਵੀ ਤੁਹਾਡੇ 'ਤੇ ਸੂਟ ਕਰਨਗੇ।
2. ਕਣਕਵੰਨੇ ਰੰਗ ਲਈ
- ਦਿਨ ਲਈ ਬ੍ਰਾਊਨ, ਬੇਜ ਅਤੇ ਲਾਈਟ ਪਿੰਕ ਰੰਗ ਦੇ ਸ਼ੈਡੋਜ਼ ਅਤੇ ਰਾਤ ਲਈ ਡੀਪ ਰੰਗਦਾਰ ਵਰਗੇ ਗ੍ਰੀਨ ਅਤੇ ਪਰਪਲ ਵੀ ਇਸਤੇਮਾਲ ਕੀਤੇ ਜਾ ਸਕਦੇ ਹਨ।
- ਤੁਹਾਡੇ 'ਤੇ ਬਰਾਈਟ ਰੈੱਡ, ਬਰਾਊਨ ਬੇਸਡ ਪਿੰਕ, ਕੋਰਲ ਆਰੇਜ਼, ਅਤੇ ਰੋਜ਼ ਵਰਗੇ ਰੰਗ ਚੰਗੇ ਲੱਗਣਗੇ।
- ਬਲੈਕ ਆਈ ਲਾਈਨਰ ਇਸ ਸਕ੍ਰੀਨ ਟੋਨ 'ਤੇ ਪ੍ਰਫੈਕਟਲੀ ਸੂਟ ਕਰਦੇ ਹਨ ਪਰ ਤੁਸੀਂ ਗ੍ਰੀਨ ਅਤੇ ਬਲਿਊ ਵਰਗੇ ਰੰਗ ਵੀ ਲਾਈਨਰ ਦਾ ਵੀ ਵਰਤੋਂ ਕਰ ਸਕਦੇ ਹੋ।
3. ਸਾਂਵਲੇ ਰੰਗ ਲਈ
- ਤੁਹਾਡੇ 'ਤੇ ਬਰਗੰਡੀ, ਡੀਪ ਮੋਵ, ਬ੍ਰਾਊਨ 'ਤੇ ਡਾਰਕ ਰੰਗ ਦੇ ਆਈ ਸ਼ੈਡੋ ਸੂਟ ਕਰਨਗੇ।
- ਤੁਹਾਡੇ 'ਤੇ ਡੀਪ ਰੈੱਡ, ਚੈਰੀ ਡੀਪ ਆਰੈਜ਼ ਅਤੇ ਬਰਗੰਡੀ ਵਰਗੇ ਲਿਪ ਸ਼ੇਡਜ਼ ਸੂਟ ਕਰਨਗੇ।
- ਤੁਹਾਡੇ 'ਤੇ ਰੰਗਦਾਰ ਆਈ ਲਾਈਨਰ ਦੀ ਬਜਾਏ ਬਲੈਕ ਰੰਗ ਜ਼ਿਆਦਾ ਸੂਟ ਕਰੇਗਾ ਪਰ ਤੁਸੀਂ ਚਾਹੁੰਦੇ ਹਾਂ ਤਾਂ ਬ੍ਰਾਈਟ ਸ਼ੇਡ ਵਰਗੇ ਟਰਕਾਈਜ਼ ਬਲਿਊ ਰੰਗ ਦਾ ਵੀ ਇਸਤੇਮਾਲ ਕਰ ਸਕਦੇ ਹੋ।
ਜਾਨ ਬਚਾਉਣ ਲਈ ਬਾਪ-ਬੇਟੇ ਨੇ ਜੰਗਲ 'ਚ ਬਿਤਾਏ 41 ਸਾਲ
NEXT STORY