ਨਵੀਂ ਦਿੱਲੀ— ਸਿਹਤਮੰਦ ਰਹਿਣ ਲਈ ਚੰਗੀ ਖੁਰਾਕ ਜ਼ਰੂਰੀ ਹੈ। ਚੰਗੀ ਸਿਹਤ 'ਚ ਹੱਡੀਆਂ ਦੀ ਬਹੁਤ ਵੱਡੀ ਭੂਮਿਕਾ ਹੁੰਦੀ ਹੈ। ਹੱਡੀਆਂ ਕਮਜ਼ੋਰ ਹੋਣ ਨਾਲ ਸਰੀਰ 'ਚ ਕਮਜ਼ੋਰੀ ਮਹਿਸੂਸ ਹੋਣ ਲੱਗਦੀ ਹੈ। ਅੱਜ-ਕਲ੍ਹ ਦੀ ਬਦਲ ਰਹੀ ਜੀਵਨ ਸ਼ੈਲੀ 'ਚ ਸਿਰਫ ਬਜ਼ੁਰਗਾਂ ਨੂੰ ਹੀ ਨਹੀਂ ਬਲਕਿ ਬੱਚਿਆਂ ਨੂੰ ਵੀ ਹੱਡੀਆਂ ਕਮਜ਼ੋਰ ਹੋਣ ਦੀ ਮੁਸ਼ਕਲ ਹੋ ਰਹੀ ਹੈ। ਹੱਡੀਆਂ ਦੇ ਇਸ ਤਰ੍ਹਾਂ ਕਮਜ਼ੋਰ ਹੋਣ ਪਿੱਛੇ ਸਾਡੀਆਂ ਕੁਝ ਗਲਤ ਆਦਤਾਂ ਹਨ। ਲੋਕ ਜਾਣੇ-ਅਣਜਾਣੇ ਕੁਝ ਅਜਿਹੀਆਂ ਗਲਤੀਆਂ ਕਰਦੇ ਹਨ, ਜੋ ਹੱਡੀਆਂ ਨੂੰ ਨੁਕਸਾਨ ਪਹੁੰਚਾਉਂਦੀਆਂ ਹਨ। ਅੱਜ ਅਸੀਂ ਤੁਹਾਨੂੰ ਉਨ੍ਹਾਂ ਗਲਤੀਆਂ ਬਾਰੇ ਦੱਸ ਰਹੇ ਹਾਂ, ਜਿਨ੍ਹਾਂ ਕਾਰਨ ਹੱਡੀਆਂ ਕਮਜ਼ੋਰ ਹੁੰਦੀਆਂ ਹਨ।
1. ਜ਼ਿਆਦਾ ਨਮਕ ਖਾਣਾ
ਜ਼ਿਆਦਾ ਨਮਕ ਜਾਂ ਨਮਕੀਨ ਚੀਜ਼ਾਂ ਖਾਣ ਨਾਲ ਕੈਲਸ਼ੀਅਮ ਯੂਰਿਨ ਦੇ ਰਸਤੇ ਬਾਹਰ ਨਿਕਲ ਜਾਂਦਾ ਹੈ, ਜਿਸ ਕਾਰਨ ਹੱਡੀਆਂ ਕਮਜ਼ੋਰ ਹੁੰਦੀਆਂ ਹਨ।
2. ਜ਼ਿਆਦਾ ਕੋਫੀ ਪੀਣਾ
ਕੋਫੀ 'ਚ ਕੈਫੀਨ ਦੀ ਮਾਤਰਾ ਬਹੁਤ ਜ਼ਿਆਦਾ ਹੁੰਦੀ ਹੈ, ਜੋ ਹੱਡੀਆਂ 'ਚ ਮੌਜੂਦ ਕੈਲਸ਼ੀਅਮ ਦਾ ਪੱਧਰ ਘੱਟਾ ਦਿੰਦੀ ਹੈ।
3. ਸਿਗਰਟ ਪੀਣਾ
ਸਿਗਰਟ ਪੀਣ ਨਾਲ ਹੱਡੀਆਂ ਦੇ ਟਿਸ਼ੂਆਂ ਨੂੰ ਨੁਕਸਾਨ ਪਹੁੰਚਦਾ ਹੈ ਅਤੇ ਨਵੇਂ ਟਿਸ਼ੂ ਜ਼ਲਦੀ ਨਾਲ ਨਹੀਂ ਬਣ ਪਾਉਂਦੇ ।
4. ਜ਼ਿਆਦਾ ਸ਼ਰਾਬ ਪੀਣਾ
ਬਹੁਤ ਜ਼ਿਆਦਾ ਸ਼ਰਾਬ ਪੀਣ ਨਾਲ ਸਰੀਰ ਦੀ ਕੈਲਸ਼ੀਅਮ ਸੋਖਣ ਦੀ ਸਮਰਥਾ ਘੱਟ ਜਾਂਦੀ ਹੈ ਅਤੇ ਹੱਡੀਆਂ 'ਚ ਕੈਲਸ਼ੀਅਮ ਦੀ ਮਾਤਰਾ ਘੱਟ ਜਾਂਦੀ ਹੈ।
5. ਜ਼ਿਆਦਾ ਖਾਣਾ
ਭੁੱਖ ਤੋਂ ਜ਼ਿਆਦਾ ਖਾਣਾ ਖਾਣ ਨਾਲ ਭਾਰ ਵੱਧਦਾ ਹੈ। ਜਦੋਂ ਹੱਡੀਆਂ 'ਤੇ ਜ਼ਿਆਦਾ ਭਾਰ ਪੈਂਦਾ ਹੈ ਤਾਂ ਉਹ ਕਮਜ਼ੋਰ ਹੋਣ ਲੱਗਦੀਆਂ ਹਨ। ਇਸ ਲਈ ਤੁਹਾਨੂੰ ਆਪਣੀ ਖੁਰਾਕ 'ਚ ਸੰਤੁਲਿਤ ਖੁਰਾਕ ਲੈਣੀ ਚਾਹੀਦੀ ਹੈ।
6. ਜ਼ਿਆਦਾ ਦਵਾਈਆਂ ਖਾਣਾ
ਆਰਥਰਾਈਟਸ, ਅਸਥਮਾ ਵਰਗੀਆਂ ਬੀਮਾਰੀਆਂ 'ਚ ਰੋਗੀ ਨੂੰ ਲੰੰਮੇ ਸਮੇਂ ਲਈ ਦਵਾਈਆਂ ਖਾਣੀਆਂ ਪੈਂਦੀਆਂ ਹਨ, ਜਿਸ ਨਾਲ ਹੱਡੀਆਂ ਨੂੰ ਨੁਕਸਾਨ ਪਹੁੰਚਦਾ ਹੈ।
ਅਜਿਹਾ ਪਰਿਵਾਰ, ਜਿੱਥੇ ਇੱਕਠੇ ਰਹਿੰਦੇ ਹਨ 54 ਮੈਂਬਰ
NEXT STORY