ਨਵੀਂ ਦਿੱਲੀ— ਬਦਲਦੇ ਜੀਵਨਸ਼ੈਲੀ ਦੇ ਨਾਲ ਲੋਕਾਂ ਦਾ ਰਹਿਣ-ਸਹਿਣ ਦਾ ਢੰਗ ਵੀ ਬਦਲ ਰਿਹਾ ਹੈ। ਪਹਿਲੇ ਸਮੇਂ 'ਚ ਲੋਕ ਸਾਂਝੇ ਪਰਿਵਾਰ 'ਚ ਰਹਿਣਾ ਪਸੰਦ ਕਰਦੇ ਸੀ ਪਰ ਹੁਣ ਲੋਕ ਇੱਕਲੇ ਰਹਿਣਾ ਪਸੰਦ ਕਰਦੇ ਹਨ। ਅੱਜ ਅਸੀਂ ਤੁਹਾਨੂੰ ਅਜਿਹੇ ਹੀ ਇੱਕ ਪਰਿਵਾਰ ਬਾਰੇ ਦੱਸਣ ਜਾ ਰਹੇ ਹਾਂ ਜਿਸ ਦੇ ਮੈਂਬਰਾਂ ਦੀ ਗਿਣਤੀ 54 ਹੈ। ਇਸ ਪਰਿਵਾਰ 'ਚ 54 ਮੈਂਬਰ ਇੱਕਠੇ ਰਹਿੰਦੇ ਹਨ। ਤਾਂ ਆਓ ਜਾਣਦੇ ਹਾਂ ਇਸ ਅਨੌਖੇ ਪਰਿਵਾਰ ਬਾਰੇ।
ਛਤੀਸਗੜ੍ਹ ਦੇ ਵਲੌਦਾ ਬਾਜ਼ਾਰ ਜਿਲੇ ਦੇ ਇੱਕ ਪਿੰਡ ਪੰਚਾਇਤ ਦਸ਼ਰਮਾ 'ਚ ਇੱਕ ਪਰਿਵਾਰ ਰਹਿੰਦਾ ਹੈ। ਤੁਹਾਨੂੰ ਦੱਸ ਦੇਈਏ ਕਿ ਪਿਛਲੀ ਛੇ ਪੀੜੀਆਂ ਤੋਂ ਇਹ ਪਰਿਵਾਰ ਇੱਕਠੇ ਰਹਿੰਦੇ ਆ ਰਹੇ ਹਨ। ਇਸ ਪਰਿਵਾਰ 'ਚ 15 ਔਰਤਾਂ ਹਨ ਜੋ ਮਿਲ ਕੇ ਘਰ ਨੂੰ ਸੰਭਾਲਦੀਆਂ ਹਨ। ਇਨ੍ਹਾਂ ਪਰਿਵਾਰਾਂ ਦਾ ਆਪਸੀ ਪਿਆਰ ਹੀ ਹੈ ਜੋ ਇਨ੍ਹਾਂ ਨੂੰ ਆਪਸ 'ਚ ਜੋੜੀ ਰੱਖਦਾ ਹੈ। ਇਸ ਪਰਿਵਾਰ 'ਚ 25 ਬੱਚੇ ਹਨ ਜੋ ਪੜਾਈ ਕਰ ਰਹੇ ਹਨ। ਪਰਿਵਾਰ ਦਾ ਭੋਜਨ ਇੱਕਠਾ ਬਣਦਾ ਹੈ। ਭੋਜਨ ਨੂੰ ਬਣਾਉਣ ਦੇ ਲਈ ਸਾਰੀਆਂ ਔਰਤਾਂ ਇੱਕ-ਦੂਜੇ ਦੀ ਮਦਦ ਕਰਦੀਆਂ ਹਨ।
ਰਾਤ ਨੂੰ ਹੁੰਦੀ ਹੈ ਮੈਂਬਰਾ ਦੀ ਗਿਣਤੀ
ਇਸ ਪਰਿਵਾਰ ਦੀ ਸਭ ਤੋਂ ਵਧੀਆਂ ਗੱਲ ਇਹ ਹੈ ਕਿ ਇੱਥੇ ਰਾਤ ਨੂੰ ਸਾਰਿਆ ਮੈਂਬਰਾਂ ਦੀ ਗਿਣਤੀ ਕੀਤੀ ਜਾਂਦੀ ਹੈ। ਇਹ ਪਰਿਵਾਰ ਅੱਜ ਦੇ ਦੂਜਿਆਂ ਪਰਿਵਾਰਾਂ ਦੇ ਲਈ ਇਕ ਮਿਸਾਲ ਹੈ। ਇਹ ਪਰਿਵਾਰ ਸਾਰਿਆਂ ਨੂੰ ਸਿਖਾਉਂਦਾ ਹੈ ਕਿ ਕਿਵੇਂ ਇੱਕਠੇ ਮਿਲ ਕੇ ਰਿਹਾ ਜਾਂਦਾ ਹੈ।
ਅੱਖਾਂ ਦੀ ਦੇਖਭਾਲ ਲਈ ਵਰਤੋਂ ਇਹ ਘਰੇਲੂ ਨੁਕਤੇ
NEXT STORY