ਮੁੰਬਈ— ਗਰਮੀਆਂ 'ਚ ਹਰ ਕੋਈ ਹਲਕੇ ਅਤੇ ਆਰਾਮਦਾਇਕ ਕਪੱੜੇ ਪਾਉਣਾ ਚਾਹੁੰਦਾ ਹੈ। ਕਾਲਜ ਜਾਂ ਦਫਤਰ ਜਾਣ ਵਾਲੀਆਂ ਕੁੜੀਆਂ ਜ਼ਿਆਦਾਤਰ ਕਮੀਜ਼, ਕੁੜਤੀ ਅਤੇ ਜੀਨ-ਟੋਪ ਪਾਉਣਾ ਪਸੰਦ ਕਰਦੀਆਂ ਹਨ। ਇਸ ਨਾਲ ਉਹ ਵੱਖ-ਵੱਖ ਡਿਜ਼ਾਈਨ ਦੇ ਸਕਾਰਫ ਲੈ ਸਕਦੀਆਂ ਹਨ, ਜਿਸ ਨਾਲ ਉਨ੍ਹਾਂ ਦੀ ਡਰੈੱਸ ਨੂੰ ਵੱਖਰੀ ਲੁਕ ਮਿਲਦੀ ਹੈ। ਬਾਜ਼ਾਰ 'ਚ ਕਈ ਤਰ੍ਹਾਂ ਦੇ ਪ੍ਰਿਟਿੰਡ ਅਤੇ ਪਲੇਨ ਸਕਾਰਫ ਬੜੇ ਆਰਾਮ ਨਾਲ ਮਿਲ ਜਾਂਦੇ ਹਨ। ਇਸ ਸਕਾਰਫ ਨਾਲ ਧੁੱਪ ਤੋਂ ਵੀ ਬੱਚਿਆ ਜਾ ਸਕਦਾ ਹੈ ਅਤੇ ਚੰਗੀ ਲੁਕ ਵੀ ਮਿਲ ਜਾਂਦੀ ਹੈ। ਅੱਜ ਅਸੀਂ ਤੁਹਾਨੂੰ ਸਕਾਰਫ ਦੇ ਪ੍ਰਿੰਟ ਅਤੇ ਉਨ੍ਹਾਂ ਨੂੰ ਕੈਰੀ ਕਰਨ ਦਾ ਤਰੀਕਾ ਦਸਾਂਗੇ।
1. ਪੋਮ-ਪਾਮ ਸਟਾਈਲ ਵਾਲੇ ਪ੍ਰਿੰਟ ਸਕਾਰਫ ਦਾ ਅੱਜ-ਕਲ੍ਹ ਬਹੁਤ ਟਰੈਂਡ ਚੱਲ ਰਿਹਾ ਹੈ। ਇਨ੍ਹਾਂ ਸਕਾਰਫ ਨੂੰ ਕਿਸੇ ਵੀ ਪਲੇਨ ਟੋਪ ਜਾਂ ਕੁੜਤੀ ਨਾਲ ਪਾਇਆ ਜਾ ਸਕਦਾ ਹੈ।
2. ਕਾਲੇ ਰੰਗ ਦਾ ਫੈਸ਼ਨ ਤਾਂ ਹਮੇਸ਼ਾ ਹੀ ਰਹਿੰਦਾ ਹੈ। ਇਸ ਰੰਗ ਦੇ ਸਕਾਰਫ ਨੂੰ ਕਿਸੇ ਵੀ ਕੱਪੜੇ ਨਾਲ ਲਿਆ ਜਾ ਸਕਦਾ ਹੈ।
3. ਕੋਟਨ ਅਤੇ ਫਲੋਰਲ ਪ੍ਰਿੰਟ ਵਾਲੇ ਸਕਾਰਫ ਵੀ ਬਹੁਤ ਵਧੀਆ ਲੁਕ ਦਿੰਦੇ ਹਨ। ਇਨ੍ਹਾਂ ਨੂੰ ਜੀਨ ਜਾਂ ਕਮੀਜ਼ ਨਾਲ ਲੈਣ 'ਤੇ ਤੁਹਾਡੀ ਲੁਕ ਬਦਲ ਜਾਵੇਗੀ।
4. ਹਲਕੇ ਹੰਗ ਦੇ ਵਿਸਕਾਸ ਫੈਬਰਿਕ ਤੋਂ ਬਣੇ ਸਕਾਰਫ ਗਰਮੀ ਦੇ ਮੌਸਮ 'ਚ ਬਹੁਤ ਵਧੀਆ ਲੱਗਦੇ ਹਨ। ਇਨ੍ਹਾਂ ਨੂੰ ਸਕਰਟ ਅਤੇ ਟੋਪ ਨਾਲ ਲਿਆ ਜਾ ਸਕਦਾ ਹੈ।
5. ਅੱਜ-ਕਲ੍ਹ ਜਿਗਜੈਗ ਅਤੇ ਸਟ੍ਰਾਈਪ ਪ੍ਰਿੰਟ ਵਾਲੇ ਸਕਾਰਫ ਦਾ ਕਾਫੀ ਫੈਸ਼ਨ ਚੱਲ ਰਿਹਾ ਹੈ। ਇਨ੍ਹਾਂ ਨੂੰ ਕਿਸੇ ਵੀ ਡਰੈੱਸ ਨਾਲ ਲਿਆ ਜਾ ਸਕਦਾ ਹੈ।
ਘਰਾੜਿਆਂ ਤੋਂ ਘਰੇਲੂ ਨੁਕਤਿਆਂ ਦੁਆਰਾ ਪਾਓ ਰਾਹਤ
NEXT STORY