ਨਵੀਂ ਦਿੱਲੀ— ਅੱਜ-ਕਲ੍ਹ ਲੋਕ ਮਿਠਾਈ 'ਚ ਮਿਲਕ ਕੇਕ ਖਾਣਾ ਜ਼ਿਆਦਾ ਪਸੰਦ ਕਰਦੇ ਹਨ। ਇਸ ਮਿਲਕ ਕੇਕ ਨੂੰ ਤੁਸੀਂ ਆਸਾਨੀ ਨਾਲ ਘਰ 'ਚ ਹੀ ਬਣਾ ਸਕਦੇ ਹੋ। ਅੱਜ ਅਸੀਂ ਤੁਹਾਨੂੰ ਮਿਲਕ ਕੇਕ ਬਣਾਉਣਾ ਦੱਸ ਰਹੇ ਹਾਂ।
ਸਮੱਗਰੀ
- 3 ਲੀਟਰ ਦੁੱਧ
- ਦੋ ਚਮਚ ਨਿੰਬੂ ਦਾ ਰਸ
- ਇਕ ਚਮਚ ਹਰੀ ਇਲਾਇਚੀ
- ਇਕ ਚਮਚ ਦੇਸੀ ਘਿਓ
- 250 ਗ੍ਰਾਮ ਚੀਨੀ
- ਤੇਲ
- ਬਾਦਾਮ (ਕੱਟੇ ਹੋਏ)
ਵਿਧੀ
1. ਗੈਸ 'ਤੇ ਇਕ ਭਾਰੀ ਕੜਾਹੀ 'ਚ ਦੁੱਧ ਨੂੰ ਉਬਾਲੋ। ਫਿਰ ਇਸ 'ਚ ਦੋ ਚਮਚ ਨਿੰਬੂ ਦਾ ਰਸ ਪਾਓ ਅਤੇ ਉਦੋਂ ਤੱਕ ਹਿਲਾਓ ਜਦੋਂ ਤੱਕ ਦੁੱਧ ਫੱਟਣਾ ਨਾ ਸ਼ੁਰੂ ਹੋ ਜਾਵੇ।
2. ਫਿਰ ਇਸ 'ਚ ਇਕ ਚਮਚ ਹਰੀ ਇਲਾਇਚੀ, ਇਕ ਚਮਚ ਦੇਸੀ ਘਿਓ ਅਤੇ 250 ਗ੍ਰਾਮ ਚੀਨੀ ਪਾ ਕੇ ਚੰਗੀ ਤਰ੍ਹਾਂ ਮਿਕਸ ਕਰ ਕੇ ਪਕਾਓ। ਇਸ ਮਿਸ਼ਰਣ ਨੂੰ ਉਦੋਂ ਤੱਕ ਪਕਾਓ ਜਦੋਂ ਤੱਕ ਇਹ ਕੜਾਹੀ ਦੇ ਕਿਨਾਰਿਆਂ ਨੂੰ ਛੱਡਣ ਨਾ ਲੱਗੇ।
3. ਹੁਣ ਇਸ ਸਾਰੇ ਮਿਸ਼ਰਣ ਨੂੰ ਤੇਲ ਲਗਾਈ ਟ੍ਰੇ 'ਚ ਕੱਢ ਲਓ ਅਤੇ ਬਾਦਾਮ ਨਾਲ ਇਸ ਨਾਲ ਸਜਾਓ।
4. ਪੂਰੀ ਰਾਤ ਇਸ ਨੂੰ ਢੱਕ ਕੇ ਰੱਖੋ।
5. ਸਵੇਰੇ ਇਸ ਨੂੰ ਮਨ ਪਸੰਦ ਆਕਾਰ 'ਚ ਕੱਟ ਕੇ ਸਰਵ ਕਰੋ।
ਅਜਿਹੀਆਂ ਥਾਵਾਂ, ਜਿੱਥੇ ਟੂਰਿਸਟਾਂ ਦੇ ਜਾਣ 'ਤੇ ਹੈ ਪਾਬੰਦੀ
NEXT STORY