ਪੰਜਾਬ ਗੁਰੂਆਂ ਸ਼ਹੀਦਾਂ ਜੋਧਿਆ ਦੀ ਧਰਤੀ ਹੈ ।ਪਰ ਅੱਜ ਦੀ ਧਰਤੀ ਬਹੁਤ ਜੁਰਮ ਝੱਲ ਰਹੀ ਹੈ। ਪੰਜਾਬ ਦਾ ਭਵਿੱਖ ਖਾਤਮੇ ਵੱਲ ਨੂੰ ਜਾ ਰਿਹਾ ਹੈ।ਪੰਜਾਬ ਅੱਜੇ ਰਿਸ਼ਵਤਖੋਰੀ, ਨਸ਼ਾਖੋਰੀ ਨਸ਼ਿਆਂ ਦਾ ਛੇਵਾਂ ਦਰਿਆ, ਜਿਸਮਖੋਰੀ ਸੜਕੀ ਘਟਨਾਵਾਂ ਦੇ ਨਾਲ ਅਜੇ ਜੂਝ ਰਿਹਾ ਹੈ। ਇੱਕ ਹੋਰ ਮੁਸੀਬਤ ਆਂ ਗੱਲ ਪਈ ।ਬੱਚਾ ਚੋਰੀ ਦੀਆਂ ਘਟਨਾਵਾਂ। ਪੰਜਾਬ ਦੇ ਵਿਚ ਬੱਚਾ ਚੋਰੀ ਦੀਆਂ ਘਟਨਾਵਾਂ ਦਾ ਖੌਫ ਦਿਨੋਂ ਦਿਨੀ ਘਰ ਕਰਦਾ ਜਾ ਰਿਹਾ ਹੈ। ਨਿਤ ਨਵੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਹਨ। ਸੋਸਲ ਮੀਡੀਆਂ ਤੇ ਇਸਦਾ ਕਾਫੀ ਪ੍ਰਚਾਰ ਵੀ ਹੋ ਰਿਹਾ ਹੈ ਪਹਿਲਾਂ ਵੀ ਕਾਫੀ ਸਮੇਂ ਤੋਂ ਭਾਰਤ ਦੇ ਵਿਚ ਇਹ ਘਟਨਾਵਾਂ ਲੰਮੇ ਸਮੇਂ ਤੋਂ ਚੱਲ ਰਹੀਆਂ ਹਨ। ਪਿਛਲੇ ਪੰਜ ਸੱਤ ਦਿਨਾਂ ਤੋਂ ਪੰਜਾਬ ਦੇ ਵਿਚ ਵੀ ਇਸ ਨੇ ਦਸਤਕ ਦੇ ਦਿੱਤੀ ਹੈ। ਖਾਸ ਕਰਕੇ ਸਰਵਜਨਕ ਥਾਵਾਂ ਤੇ ਇਨ੍ਹਾਂ ਨੂੰ ਖਾਸ ਅੰਜਾਮ ਦਿੱਤਾ ਜਾ ਰਿਹਾ ਹੈ। ਇਸ
ਬੇਰੁਜ਼ਗਾਰੀ ਦੇ ਮੁਲਕ ਦੇ ਵਿਚ ਲੋਕਾਂ ਨੂੰ ਕੋਈ ਰੁਜਗਾਰ ਦਾ ਸਾਧਨ ਨਹੀਂ ਲੋਕ ਵੇਹਲੇ ਹਨ ਇਸ ਵੇਹਲੇ ਮਨ ਨੇ ਏਨਾ ਜੁਰਮ ਦਾ ਰੂਪ ਧਾਰਨ ਕਰਕੇ ਸਮਾਜ ਦੇ ਵਿਚ ਦਹਿਸ਼ਤ ਦਾ ਮਹੌਲ ਪੈਦਾ ਹੋ ਗਿਆ ਹੈ। ਬੱਚਾ ਚੋਰੀ ਗਿਰੋਹ ਬੱਚਿਆਂ ਨੂੰ ਵਰਗਲਾ ਕੇ, ਲਾਲਚ ਦੇ ਕੇ, ਜ਼ਬਰਦਸਤੀ ਕਰਕੇ ਕਿਸੇ ਵੀ ਤਰ੍ਹਾਂ ਦਾ ਪਦਾਰਥ ਸੁੰਘਾ ਕੇ ਬੱਚਿਆਂ ਦੀ ਕਿਡਨੈਪਿੰਗ ਕੀਤੀ ਜਾ ਰਹੀ ਹੈ ਇਹ ਗੈਂਗ ਅੱਗੇ ਅੰਗਤਸਕਰੀ, ਬਾਲ ਮਜਦੂਰੀ,ਤੇ ਬੱਚਿਆਂ ਦੀ ਅੱਗੇ ਖਰੀਦੋ ਪਰੋਖ਼ਤ ਦਾ ਕੰਮ ਕਰ ਰਹੇ ਹਨ। ਕਈ ਵਾਰ ਮਾਂ-ਬਾਪ ਦੀ ਅਣਗਹਿਲੀ ਕਾਰਨ ਬੱਚੇ ਬਹਿਕਾਵੇ ਵਿਚ ਆ ਕੇ ਏਨਾ ਨਾਲ ਤੁਰ ਪੈਂਦੇ ਹਨ ।
ਪਿਛਲੇ ਕਈ ਦਿਨਾਂ ਤੋਂ ਬੱਚਾ ਚੋਰੀ ਦੀਆਂ ਘਟਨਾਵਾਂ ਕਾਫੀ ਵੱਧ ਗਈਆਂ ਹਨ। ਖਾਸ ਕਰਕੇ ਪੰਜਾਬ ਵਿਚ, ਅਤੇ ਬਹੁਤ ਲੋਕ ਅਫਵਾਹਾਂ ਦਾ ਵੀ ਸ਼ਿਕਾਰ ਹੋ ਰਹੇ ਹਨ। ਇੰਨਾ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ ਹੈ। ਜੇਕਰ ਕੋਈ ਵੀ ਅਣਪਛਾਤੇ ਵਿਅਕਤੀ ਦਿਸਦੇ ਹਨ ਤਾਂ ਪ੍ਰਸ਼ਾਸਨ ਦਾ ਬਿਨ੍ਹਾਂ ਸਹਾਰਾ ਲਏ ਲੋਕ ਕਾਨੂੰਨ ਨੂੰ ਆਪਣੀ ਮੁੱਠੀ ਦੇ ਵਿਚ ਲੈ ਕੇ ਲੋਕ ਕਾਨੂੰਨ ਦੀਆਂ ਧੱਜੀਆਂ ਉਡਾ ਰਹੇ ਹਨ। ਪਿੱਛੇ ਜਿਹੇ ਬੱਚਾ ਚੋਰੀ ਦੀਆਂ ਘਟਨਾਵਾਂ ਵੀ ਨਜ਼ਰ ਆਈਆਂ ਹਨ ਅਤੇ ਕਈ ਬੇਕਸੂਰ ਲੋਕਾਂ ਨੂੰ ਕੁੱਟਮਾਰ ਦਾ ਵੀ ਸਾਹਮਣਾ ਕਰਨਾ ਪਿਆ ਹੈ। ਇਥੋਂ ਤੱਕ ਕਿ ਪੱਛਮੀ ਬੰਗਾਲ ਦੇ ਅਲੀਪੁਰ ਦੁਆਰ ਜ਼ਿਲੇ 'ਚ ਬੱਚਾ ਚੋਰੀ ਹੋਣ ਦੇ ਸ਼ੱਕ ਵਿਚ ਇੱਕ ਵੇਅਕਤੀ ਦੀ
ਮੌਤ ਵੀ ਹੋ ਗਈ। ਇਸ ਵਿਚ 17 ਨੂੰ ਗ੍ਰਿਫ਼ਤਾਰ ਵੀ ਕੀਤਾ ਗਿਆ ਲੋਕਾਂ ਨੂੰ ਆਪਣੇ ਜਜਬਾਤ ਕਾਬੂ ਰੱਖਣ ਦੀ ਜ਼ਰੂਰਤ ਹੈ ਅਜਿਹੀਆਂ ਨਿਰਦੋਸ਼ ਘਟਨਾਵਾਂ ਪੰਜਾਬ ਵਿਚ ਵੀ ਵਪਾਰ ਰਹੀਆਂ ਹਨ। ਜਿਸ ਦੀ ਪ੍ਰਸ਼ਾਸਨ ਪੂਰਨ ਤੌਰ ਤੇ ਪੂਰੀ ਜਾਂਚ ਕਰ ਰਿਹਾ ਹੈ। ਲੋਕ ਆਪਣੇ ਕੀਤੇ ਜ਼ੁਰਮ ਤੇ ਪਰਦਾ ਪਾਉਣ ਦੇ ਲਈ ਆਪਣੇ ਬੱਚਿਆਂ ਦੀ
ਮਾਸੂਮੀਅਤ ਦਾ ਫਾਇਦਾ ਚੁੱਕ ਰਹੇ ਹਨ। ਸੋਸ਼ਲ ਮੀਡਿਆ ਤੇ ਵੀਡੀਓ ਵਾਇਰਲ ਕਰ ਕੇ ਨਿਰਦੋਸ਼ ਹੋਣ ਦਾ ਜਤਨ ਕਰ ਰਹੇ ਹਨ। ਇਹ ਉਮਰ ਬੱਚਿਆਂ ਦੀ ਸਿੱਖਣ ਦੀ ਹੁੰਦੀ ਹੈ। ਆਪਣੇ ਹੀ ਪੈਰ ਤੇ ਕੁਹਾੜਾ ਮਾਰ ਕੇ ਅੱਗੇ ਉਜ਼ਵਲ ਭਵਿੱਖ ਦੇ ਉੱਤੇ ਲੋਕ ਮਿੱਟੀ ਪਾ ਕੇ ਖਤਮ ਕਰ ਰਹੇ ਹਨ। ਇਸ ਨਾਲ ਜ਼ੁਲਮ ਦੀਆਂ ਘਟਨਾਵਾਂ ਨੂੰ ਹੋਰ
ਧੂਲ ਮਿਲ ਰਹੀ ਹੈਸ਼। ਅੱਜ ਸੋਸ਼ਲ ਮੀਡੀਆਂ ਵੀ ਇਕ ਭੇਡ ਚਾਲ ਦੀ ਤਰ੍ਹਾਂ ਜਾਪਦੀ ਹੈ ਲੋਕ ਜਿਧਰ ਨੂੰ ਕਹੋ ਉਧਰ ਨੂੰ ਤੁਰ ਪੈਣਗੇ ਲੋਕਾਂ ਦੀਆਂ ਭਾਵਨਾਵਾਂ ਨਾਲ ਖਿਲਵਾੜ ਕਰਕੇ ਜੁਰਮ ਤੇ ਪਰਦਾ ਪਾਉਣ ਲਈ ਅਪਰਾਧੀਆਂ ਦੇ ਲਈ ਸੋਸ਼ਲ ਮੀਡੀਆ ਵਰਦਾਨ ਸਾਬਿਤ ਹੋ ਰਿਹਾ ਹੈ। ਇਨ੍ਹਾਂ ਘਟਨਾਵਾਂ ਦੇ ਅਸੀਂ ਖੁਦ ਓਨੇ ਹੀ ਜ਼ਿੰਮੇਵਾਰ ਹਾਂ। ਜਿੰਨੇ ਕੇ ਜੁਰਮ ਨੂੰ ਅੰਜਾਮ ਦੇਣ ਵਾਲੇ ਅਪਰਾਧੀ। ਪ੍ਰਸ਼ਾਸਨ ਪੰਚਾਇਤਾਂ, ਸ਼ਹਿਰੀ ਮਿਊਸ਼ੀਪਲ ਕਮੇਟੀਆਂ ਦੀ ਇਹ
ਜ਼ਿੰਮੇਵਾਰੀ ਬਣਦੀ ਹੈ। ਉਹ ਸਰਵਜਨਕ ਥਾਵਾਂ ਅਤੇ ਹੋਰ ਥਾਵਾਂ ਤੇ ਪੂਰਨ ਤੌਰ ਤੇ ਧਿਆਨ ਰੱਖਣ। ਮਾਪਿਆਂ ਨੂੰ ਵੀ ਆਪਣੇ ਬੱਚਿਆਂ ਦਾ ਪੂਰਨ ਤੌਰ ਤੇ ਖ਼ਿਆਲ ਰੱਖਣ ਆਪਣੇ ਬੱਚਿਆਂ ਨੂੰ ਸਕੂਲ ਲੈ ਕੇ ਅਤੇ ਛੱਡ ਕੇ ਆਉਣ ਤਾਂ ਕੇ ਵਿਦਿਅਕ ਸੰਸਥਾਵਾਂ, ਪ੍ਰਸ਼ਾਸਨ ਨੂੰ ਕੋਈ ਪ੍ਰਸ਼ਾਨੀ ਨਾ ਆਵੇ ਇਨ੍ਹਾਂ ਘਟਨਾਵਾਂ ਅਸੀਂ ਖੁਦ ਹੀ ਤੂਲ ਦਿੰਦੇ ਹਾਂ ਪ੍ਰਸ਼ਾਸਨ ਪੂਰਨ ਤੌਰ ਤੇ ਆਪਣਾ ਕੰਮ ਵੀ ਕਰ ਰਿਹਾ ਹੈ। ਉਡਦੀਆਂ ਉਡਦੀਆਂ ਅਫ਼ਵਾਹਾਂ ਤੇ ਯਕੀਨ ਕਰਕੇ ਸਮਾਜ ਦਾ ਮਾਹੌਲ ਖ਼ਰਾਬ ਹੋ ਰਿਹਾ ਹੈ ।ਸਾਨੂੰ ਕਿਸੇ ਵੀ ਤਰ੍ਹਾਂ ਦੇ ਬਹਿਕਾਵੇ ਵਿਚ ਆ ਕੇ ਕੋਈ ਗ਼ਲਤ ਕਦਮ ਨਹੀਂ ਚੁੱਕਣਾ ਚਾਹੀਦਾ। ਜੇਕਰ ਕੋਈ ਵੀ ਅਜਨਬੀ ਕਿਸੇ ਦੀ ਤਰ੍ਹਾਂ ਸ਼ੱਕੀ ਹਾਲਾਤ ਵਿਚ ਮਿਲਦਾ ਹੈ ਤਾਂ
ਉਸਦੀ ਸੂਚਨਾ ਪ੍ਰਸ਼ਾਸਨ ਨੂੰ ਦਿਓ ਇਸ ਤਰ੍ਹਾਂ ਕਿਸੇ ਨਿਰਦੋਸ਼ ਦੀ ਜਾਨ ਨਹੀਂ ਜਾਵੇਗੀ। ਸਾਨੂੰ ਸੋਸ਼ਲ ਮੀਡੀਆਂ ਦੀ ਸਹਿ ਢੰਗ ਦੇ ਨਾਲ ਵਰਤੋਂ ਕਰਨੀ ਚਾਹੀਦੀ ਹੈ ।ਪ੍ਰਸ਼ਾਸਨ ਨੂੰ ਵੀ ਆਪਣਾ ਕੰਮ ਸੁਚੱਜੇ ਢੰਗ ਨਾਲ ਕਰਨਾ ਚਾਹੀਦਾ ਹੈ ਤਾਂ ਜੋ ਸਮਾਜ ਸੁਖੀ ਅਤੇ ਜ਼ੁਲਮ ਰਹਿਤ ਰਹੇ। |
ਦੀਪ ਖਡਿਆਲ
8968065293
ਦੂਸ਼ਿਤ ਪਾਣੀ ਕਾਰਨ ਹਰ ਸਾਲ ਹੁੰਦੀਆਂ 8 ਲੱਖ ਤੋਂ ਵਧੇਰੇ ਮੌਤਾਂ ਦਾ ਜ਼ਿੰਮੇਵਾਰ ਕੌਣ ?
NEXT STORY