ਸੁਰਖ਼ ਗੁਲਾਬ ਦੀ ਮੈਂ ਸਬਜ਼ ਸੀ ਟਾਹਣੀ ਵੇ
ਤੂੰ ਸੁੱਟ ਗਇਓਂ ਤੋੜ ਕਰ ਖਤਮ ਕਹਾਣੀ ਵੇ
ਚਾਵਾਂ ਨਾਲ ਮੈਨੂੰ ਮੇਰੇ ਮਾਪਿਆਂ ਨੇ ਪਾਲਿਆ
ਕੀਤਾ ਤੈਨੂੰ ਇਸ਼ਕ ਤੇ ਗ਼ਮਾਂ ਮੈਨੂੰ ਖਾ ਲਿਆ
ਅਸੀਂ ਕੀਤਾ ਤੈਨੂੰ ਪਿਆਰ ਤੂੰ ਵਪਾਰ ਕਰਿਆ
ਧੋਖਾ ਦਿੰਦੇ ਦਾ ਨਾ ਭੋਰਾ ਤੇਰਾ ਦਿਲ ਡਰਿਆ?
ਵੇ ਸਾਡੇ ਨਾਲ ਕੀਤੀਆਂ ਤੂੰ ਸਦਾ ਮਨ ਮਾਨੀਆਂ
ਪਿਆਰ ਸਾਨੂੰ ਕਰਿਆ ਨਾ ਤੂੰ ਦਿਲ ਜਾਨੀਆ
ਲੈਕੇ ਹਿਜਰਾਂ ਦੇ ਦੁੱਖ ਅਸੀਂ ਸੀ ਵੀ ਨਾ ਕੀਤਾ
ਮੈਨੂੰ ਕਮਲੀ ਨੂੰ ਕੀਤਾ ਤੇਰੀ ਯਾਦ ਫੀਤਾ-ਫੀਤਾ
ਤੇਰੇ ਵਾਂਗੂੰ ਚੰਨਾ ਅਸੀਂ ਇਤਬਾਰ ਕਦੇ ਤੋੜੇ ਨਾ
ਤੇ ਤੇਰੇ ਵਾਂਗੂੰ ਦਿਲ ਅਸੀਂ ਹੋਰ ਥਾਂਵੇਂ ਜੋੜੇ ਨਾ
ਕੀ ਆਖਾਂ ਹੁਣ ਤੈਨੂੰ ਦੱਸ ਮੈਂ ਸੁਦਾਈਆ ਵੇ
ਕਿਉਂ ਦੱਸ ਮੇਰੀ ਵੇ ਯਾਦ ਤੈਂ ਭੁਲਾਈਆ ਵੇ
ਚੰਗਾ ਚੰਨਾ ਖੈਰ ਹੋਵੇ ਤੇਰੀ ਤੇ ਤੂੰ ਰਹਿ ਜਿਉਂਦਾ ਵੱਸਦਾ
ਬੁੱਲ੍ਹਾਂ ਤੇਰਿਆਂ ਤੇ ਰਹਿਣਾ ਸਦਾ ਨਾਮ ਮੇਰਾ ਹੱਸਦਾ
ਕਰੀਂ ਦੁਆ ਕਿ ਤੇਰੇ ਸ਼ਹਿਰੋਂ ਇੰਨੇ ਦੂਰ ਚਲੇ ਜਾਈਏ
ਤੂੰ ਕਰੇਂ ਵੀ ਜੇ ਯਾਦ ਤਾਂ ਵੀ ਤੈਨੂੰ ਯਾਦ ਨਾ ਆਈਏ
ਯਾਦ ਆ ਵੀ ਗਈ ਜੇ “ਸ਼ਾਹ ਰਚਨਾ'' ਦੀ ਤੈਨੂੰ
ਮੇਰੀ ਕਬਰ 'ਤੇ ਫੁੱਲ ਰੱਖ ਚੰਨਾ ਸੱਦ ਲਵੀਂ ਮੈਨੂੰ ।
ਕਿਰਨ ਸ਼ਾਹ ਰਚਨਾ
ਮੋ :99144-49133