ਕਿਸੇ ਨੂੰ ਕਿਸੇ ਦੀ ਲੋੜ ਨਹੀਂ
ਸਭ ਆਪਣੇ ਆਪ 'ਚ ਹੀਰੋ ਨੇ
ਸਿਆਣਾ ਸਮਝਣ ਆਪਣੇ ਆਪ ਨੂੰ
ਤੇ ਬਾਕੀਆਂ ਨੂੰ ਸਮਝਣ ਜੀਰੋ ਨੇ
ਕੀ ਹੈ ਅੱਜ ਦੀ ਇਹ ਦੁਨੀਆ?
ਸਾਰੇ ਕੰਮ 'ਚ ਵਿਅਸਥ ਨੇ
ਕਿਸੇ ਕੋਲ ਸਮਾਂ ਨਹੀਂ
ਹਰ ਵੇਲੇ ਇੱਛਾਵਾਂ ਦੀ ਚਾਹਤ
ਮਿਹਨਤ ਵੱਲ ਨਜ਼ਰ ਨਹੀਂ
ਕੀ ਹੈ ਅੱਜ ਦੀ ਇਹ ਦੁਨੀਆ?
ਮਾਪਿਆਂ ਨੂੰ ਹਮੇਸ਼ਾ ਖਿਆਲ ਬੱਚਿਆ ਦਾ
ਤੇ ਬੱਚਿਆਂ ਦਾ ਆਪਣੇ ਸੁਪਨਿਆਂ ਵੱਲ
ਵਿਚ ਬੁਢੇਪੇ ਮਾਪਿਆਂ ਨੂੰ ਆਸ ਬੱਚਿਆਂ ਤੋਂ
ਪਰ ਬੱਚਿਆਂ ਦਾ ਖਿਆਲ ਨਾ ਮਾਪਿਆ ਵੱਲ
ਕੀ ਹੈ ਅੱਜ ਦੀ ਇਹ ਦੁਨੀਆ?
ਹਰ ਕੋਈ ਠੱਗ ਰਿਹਾ ਇੱਕ ਦੂਜੇ ਨੂੰ,
ਕਿਸੇ ਨੂੰ ਕਿਸੇ ਤੇ ਇਤਬਾਰ ਨਹੀਂ
ਹਰ ਕੋਈ ਕਰ ਰਿਹਾ ਬੇਈਮਾਨੀ
ਭਰੋਸੇ ਦਾ ਕਿਤੇ ਵੀ ਨਾਂ ਨਹੀਂ
ਕੀ ਹੈ ਅੱਜ ਦੀ ਇਹ ਦੁਨੀਆ?
ਰਿਸ਼ਤਿਆਂ ਦਾ ਨਾਮ ਧੋਖਾ ਹੋ ਰਿਹਾ
ਭਰਾ, ਭਰਾ ਨੂੰ ਮਾਰ ਰਿਹਾ
ਹਰ ਕੋਈ ਫਾਇਦਾ ਲੱਭ ਰਿਹਾ
ਤੇ ਰਿਸ਼ਤਿਆਂ ਨੂੰ ਮਾਰ ਰਿਹਾ
ਕੀ ਹੈ ਅੱਜ ਦੀ ਇਹ ਦੁਨੀਆ?
— ਪ੍ਰਭਜੋਤ ਕੌਰ
ਕਿਰਤ ਕਰਨੀ ਵੰਡ ਛੱਕਣਾ ਕਲਿਆਣ ਸਮਾਜ ਵਲੋਂ ਹਿੰਦੂ-ਸਿੱਖ ਏਕਤਾ ਦਾ ਸੰਦੇਸ਼
NEXT STORY