ਮੁਜ਼ੱਫਰਪੁਰ— ਬਿਹਾਰ 'ਚ ਮੁਜ਼ੱਫਰਪੁਰ ਜ਼ਿਲੇ ਦੇ ਸਾਹਿਬਗੰਜ ਥਾਣਾ ਖੇਤਰ ਦੇ ਖੁਰਸ਼ੇਦਾ ਪਿੰਡ ਤੋਂ ਰੱਖੜੀ ਦੇ ਦਿਨ ਤੋਂ ਲਾਪਤਾ 5 ਬੱਚਿਆਂ ਦੀ ਲਾਸ਼ ਬਰਾਮਦ ਕਰ ਲਈ ਗਈ ਹੈ। ਪੁਲਸ ਸੂਤਰਾਂ ਨੇ ਦੱਸਿਆ ਕਿ ਰੱਖੜੀ ਦੇ ਦਿਨ ਭੈਣਾਂ ਤੋਂ ਰੱਖੜੀ ਬਣਵਾ ਕੇ ਸਾਰੇ ਬੱਚੇ ਸਥਾਨਕ ਮੇਲੇ 'ਚ ਜਾਣ ਦੀ ਗੱਲ ਕਹਿ ਕੇ ਨਿਕਲੇ ਸਨ ਪਰ ਉਸ ਤੋਂ ਬਾਅਦ ਸੋਮਵਾਰ ਦੇਰ ਰਾਤ ਤੱਕ ਵਾਪਸ ਨਹੀਂ ਆਏ। ਪਰਿਵਾਰ ਵਾਲਿਆਂ ਨੇ ਪਹਿਲਾਂ ਤਾਂ ਬੱਚਿਆਂ ਦੀ ਖੋਜ ਕੀਤੀ ਪਰ ਨਾ ਮਿਲਣ 'ਤੇ ਉਨ੍ਹਾਂ ਨੇ ਇਸ ਦੀ ਸੂਚਨਾ ਸਥਾਨਕ ਥਾਣੇ ਨੂੰ ਦਿੱਤੀ। ਮਾਮਲੇ ਦੀ ਸ਼ਿਕਾਇਤ ਮਿਲਣ ਤੋਂ ਬਾਅਦ ਪੁਲਸ ਲਗਾਤਾਰ ਬੱਚਿਆਂ ਦੀ ਖੋਜ ਕਰ ਰਹੀ ਸੀ। ਸੂਤਰਾਂ ਨੇ ਦੱਸਿਆ ਕਿ ਸਥਾਨਕ ਔਰਤ ਮਵੇਸ਼ੀ ਦਾ ਚਾਰਾ ਲਿਆਉਣ ਪਿੰਡ ਦੇ ਭਤਹੰਡੀ ਚੌਰ ਗਈ ਸੀ, ਉਦੋਂ ਉਸ ਦੀ ਨਜ਼ਰ ਇਕ ਬੱਚੇ ਦੀ ਲਾਸ਼ 'ਤੇ ਪਈ।
ਔਰਤ ਨੇ ਤੁਰੰਤ ਇਸ ਦੀ ਜਾਣਕਾਰੀ ਪਿੰਡ ਵਾਲਿਆਂ ਨੂੰ ਦਿੱਤੀ। ਇਸ ਤੋਂ ਬਾਅਦ ਪਿੰਡ ਵਾਸੀਆਂ ਨੇ ਇਸ ਦੀ ਸੂਚਨਾ ਪੁਲਸ ਨੂੰ ਦਿੱਤੀ, ਜਿਸ ਤੋਂ ਬਾਅਦ ਮੌਕੇ 'ਤੇ ਪੁੱਜੀ ਪੁਲਸ ਨੇ ਚੌਰ 'ਚ ਇਕੱਠੇ ਹੋਏ ਪਾਣੀ 'ਚੋਂ ਲਾਪਤਾ ਸਾਰੇ 5 ਬੱਚਿਆਂ ਦੀਆਂ ਲਾਸ਼ਾਂ ਦੇਰ ਰਾਤ ਬਰਾਮਦ ਕਰ ਲਈਆਂ। ਮ੍ਰਿਤਕ ਬੱਚਿਆਂ 'ਚ ਰਾਜਾ ਕੁਮਾਰ, ਉਦੇ, ਵਿੱਕੀ, ਅਮਿਤ ਉਰਫ ਮਿਸਿਰ ਅਤੇ ਕਰਨ ਸ਼ਾਮਲ ਹਨ। ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ। ਪਰਿਵਾਰ ਵਾਲਿਆਂ ਨੇ ਬੱਚਿਆਂ ਦੇ ਕਤਲ ਦਾ ਸ਼ੱਕ ਜ਼ਾਹਰ ਹੈ। ਇਸੇ ਦਰਮਿਆਨ ਵਰੀਏ ਪੁਲਸ ਅਧਿਕਾਰੀ ਦਾ ਕਹਿਣਾ ਹੈ ਕਿ ਪਹਿਲੀ ਨਜ਼ਰ ਅਜਿਹਾ ਲੱਗ ਰਿਹਾ ਹੈ ਕਿ ਸਾਰੇ ਬੱਚਿਆਂ ਦੀ ਮੌਤ ਡੁੱਬਣ ਨਾਲ ਹੋਈ ਹੈ ਪਰ ਪੋਸਟਮਾਰਟਮ ਰਿਪੋਰਟ ਆਉਣ ਤੋਂ ਬਾਅਦ ਹੀ ਘਟਨਾ ਦੇ ਸਹੀ ਕਾਰਨਾਂ ਦਾ ਪਤਾ ਲੱਗ ਸਕੇਗਾ।
ਨਹੀਂ ਰਹੇ ਸਾਬਕਾ ਕੇਂਦਰੀ ਮੰਤਰੀ ਸਾਂਵਰ ਲਾਲ ਜਾਟ, ਏਮਜ਼ 'ਚ ਲਿਆ ਆਖਰੀ ਸਾਹ
NEXT STORY