ਮਹੁਆ— ਮਹੁਆ ਦੇ ਬਿਲੰਦਪੁਰ ਪਿੰਡ 'ਚ ਇਕ ਵਿਅਕਤੀ ਦਾ ਪ੍ਰੇੇਮ ਪਸੰਗ ਕਰਕੇ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪ੍ਰੇਮਿਕਾ ਸਮੇਤ 1 ਹੋਰ ਨੂੰ ਪੁਲਸ ਨੇ ਗ੍ਰਿਫਤਾਰ ਕੀਤਾ ਹੈ। ਮਿਲੀ ਜਾਣਕਾਰੀ ਮੁਤਾਬਕ ਐਤਵਾਰ ਦੀ ਰਾਤ ਮਹੁਆ ਥਾਣਾ ਖੇਤਰ ਦੇ ਬਿਲੰਦਪਰ ਪਿੰਡ ਵਾਸੀ ਵੀਰ ਭੂਸ਼ਨ ਸਿੰਘ ਦੇ ਪੁੱਤਰ ਵਿੱਕੀ ਕੁਮਾਰ ਦਾ ਗਲਾ ਕੱਟ ਕੇ ਕਤਲ ਕਰਕੇ ਸਬੂਤ ਛੁਪਾਉਣ ਦੇ ਮੰਤਵ ਕਾਰਨ ਕਰੀਹੋ ਚੌਕ 'ਚ ਲਾਸ਼ ਨੂੰ ਸੁੱਟ ਦਿੱਤਾ ਗਿਆ। ਜਿਸ ਦਾ ਪਰਦਾਫਾਸ਼ ਮਹੁਆ ਪੁਲਸ ਨੇ ਕਰ ਦਿੱਤਾ ਹੈ।
ਇਸ ਸੰਬੰਧ 'ਚ ਥਾਣਾ ਅਧਿਕਾਰੀ ਭਾਗੀਰਥ ਪ੍ਰਸਾਦ ਨੇ ਦੱਸਿਆ ਕਿ ਵਿੱਕੀ ਕੁਮਾਰ ਦੇ ਕਤਲ ਦੇ ਮਾਮਲੇ 'ਚ ਪ੍ਰੇਮਿਕਾ ਸੈਦਾ ਖਾਤੂਨ, ਭੈਸੂਰ ਮੋਹਮੰਦ ਸਾਬਿਰ ਹੁਸੈਨ ਨੂੰ ਵਿੱਕੀ ਦੇ ਕਤਲ ਦੇ ਦੋਸ਼ ਗ੍ਰਿਫਤਾਰ ਕਰਕੇ ਜੇਲ ਭੇਜ ਦਿੱਤਾ ਗਿਆ ਹੈ।
ਦੱਸਿਆ ਜਾ ਰਿਹਾ ਹੈ ਕਿ ਸੈਦਾ ਖਾਤੂਨ ਅਤੇ ਵਿੱਕੀ ਕੁਮਾਰ ਦਾ ਪ੍ਰੇਮ ਪਸੰਗ ਪਹਿਲੇ ਤੋਂ ਹੀ ਚੱਲ ਰਿਹਾ ਸੀ। ਜਿਸ ਨੂੰ ਲੈ ਕੇ ਆਏ ਦਿਨ ਉਸ ਦੇ ਸਹੁਰੇ ਘਰ ਝਗੜਾ ਹੁੰਦਾ ਰਹਿੰਦਾ ਸੀ। ਇਕ ਮਹੀਨੇ ਪਹਿਲੇ ਸੈਦਾ ਖਾਤੂਨ ਅਤੇ ਵਿੱਕੀ ਨੂੰ ਭੈਸੁਰ ਸਾਬਿਰ ਹੁਸੈਨ ਨੇ ਜਾਨ ਤੋਂ ਮਾਰਨ ਦੀ ਧਮਕੀ ਦਿੱਤੀ ਸੀ ਪਰ ਸੈਦਾ ਖਾਤੂਨ ਅਤੇ ਵਿੱਕੀ ਦਾ ਪ੍ਰੇਮ ਪਸੰਗ ਨਹੀਂ ਰੁੱਕਿਆ। ਜਿਸ ਨੂੰ ਲੈ ਕੇ ਉਸ ਦੇ ਸਹੁਰੇ ਘਰਦਿਆਂ ਨੇ ਸੈਦਾ ਖਾਤੂਨ ਨੂੰ ਉਸ ਦੇ ਪੇਕੇ ਭੇਜ ਦਿੱਤਾ ਪਰ ਲਗਾਤਾਰ ਫੋਨ ਗੱਲ ਕਰਦੇ ਦੇਖੇ ਘਰਦਿਆਂ ਨੇ ਇਕ ਸਾਜ਼ਸ ਦੇ ਤਹਿਤ ਵਿੱਕੀ ਨੂੰ ਸੈਦਾ ਖਾਤੂਨ ਤੋਂ ਫੋਨ ਕਰਵਾਇਆ ਅਤੇ ਆਪਣੇ ਘਰ ਬੁਲਾਇਆ। ਉਸ ਤੋਂ ਬਾਅਦ ਤੇਜ਼ਧਾਰ ਹਥਿਆਰਾਂ ਨਾਲ ਗਲਾ ਕੱਟ ਕੇ ਸਬੂਤ ਛੁਪਾਉਣ ਦੇ ਮੰਤਵ ਕਾਰਨ ਲਾਸ਼ ਨੂੰ ਸੁੱਟ ਦਿੱਤਾ। ਉਸ ਦੀ ਜੇਬ 'ਚੋਂ ਪੁਲਸ ਨੇ ਇਕ ਮੋਬਾਇਲ ਬਰਾਮਦ ਕੀਤਾ ਹੈ। ਪੁਲਸ ਨੇ ਮੋਬਾਇਲ ਦੇਖਿਆ, ਜਿਸ ਨਾਲ ਕਤਲ ਦਾ ਮਾਮਲਾ ਸੁਲਝ ਗਿਆ। ਪੁਲਸ ਨੇ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਹੈ।
6 ਗ੍ਰਾਮ ਹੈਰੋਇਨ ਸਮੇਤ ਚੜਿਆ ਪੁਲਸ ਦੇ ਅੜਿੱਕੇ
NEXT STORY