ਕੋਲਕਾਤਾ- ਪੱਛਮੀ ਬੰਗਾਲ ਦੇ ਪੂਰਬੀ ਮਿਦਨਾਰਪੁਰ ਦੇ ਚਿਸ਼ਤੀਪੁਰ ਦੇ ਪਤਾਸ਼ਪੁਰ ਇਲਾਕੇ 'ਚ ਇਕ ਦਿਲ ਦਹਿਲਾ ਦੇਣ ਵਾਲੀ ਵਾਰਦਾਤ ਸਾਹਮਣੇ ਆਈ ਹੈ। ਇਥੇ ਬੁੱਧਵਾਰ ਨੂੰ ਦਿਨ-ਦਿਹਾੜੇ ਪਤੀ ਨੇ ਚਾਕੂ ਨਾਲ ਆਪਣੀ ਪਤਨੀ ਦਾ ਸਿਰ ਧੜ ਤੋਂ ਵੱਖ ਕਰ ਦਿੱਤਾ। ਇਸਤੋਂ ਬਾਅਦ ਉਹ ਸਿਰ ਨੂੰ ਹੱਥ 'ਚ ਫੜ ਕੇ ਲੈ ਗਿਆ ਅਤੇ ਸੜਕ ਕਿਨਾਰੇ ਬੈਂਚ 'ਤੇ ਸਿਰ ਨੂੰ ਰੱਖ ਕੇ ਬੈਠਾ ਰਿਹਾ। ਘਟਨਾ ਦੀ ਸੂਚਨਾ ਮਿਲਦੇ ਹੀ ਮੌਕੇ 'ਤੇ ਪੁਲਸ ਪਹੁੰਚੀ ਅਤੇ ਦੋਸ਼ੀ ਪਤੀ ਗੌਤੇਮ ਗੁਛਾਈਤ ਨੂੰ ਗ੍ਰਿਫਤਾਰ ਕਰ ਲਿਆ ਅਤੇ ਉਸਦੇ ਮਾਤਾ-ਪਿਤਾ ਨੂੰ ਪੁੱਛਗਿੱਛ ਲਈ ਹਿਰਾਸਤ 'ਚ ਲੈ ਲਿਆ।
ਪੁਲਸ ਮੁਤਾਬਕ, ਪਤਾਸ਼ਪੁਰ ਥਾਣਾ ਖੇਤਰ ਦੇ ਚਿਸ਼ਤੀਪੁਰ ਪਿੰਡ ਦੇ ਰਹਿਣ ਵਾਲੇ ਗੌਤਮ ਗੁਛਾਈਤ ਦੇ ਪਰਿਵਾਰ 'ਚ ਕਈ ਦਿਨਾਂ ਤੋਂ ਪਰਿਵਾਰਕ ਕਲੇਸ਼ ਚੱਲ ਰਿਹਾ ਸੀ। ਸਥਾਨਕ ਲੋਕਾਂ ਦਾ ਮੰਨਣਾ ਹੈ ਕਿ ਇਹ ਕਤਲ ਉਸੇ ਕਾਰਨ ਹੋਇਆ ਹੈ। ਪਿੰਡ ਦੇ ਕੁਝ ਲੋਕਾਂ ਨੇ ਦੱਸਿਆ ਕਿ ਗੌਤਮ ਆਪਣੀ ਪਤਨੀ ਦਾ ਕਤਲ ਕਰਨ ਤੋਂ ਬਾਅਦ ਉਸਦਾ ਵੱਢਿਆ ਹੋਇਆ ਸਿਰ ਲੈ ਕੇ ਐਗਰਾ-ਬਾਜਕੁਲ ਦੀ ਸੜਕ 'ਤੇ ਆ ਗਿਆ। ਇਸਤੋਂ ਬਾਅਦ ਉਸਨੇ ਖੁਦ ਇਕ ਜਗ੍ਹਾਂ ਨੂੰ ਰੱਸੀ ਨਾਲ ਘੇਰ ਲਿਆ ਅਤੇ ਆਪਣੀ ਪਤਨੀ ਦਾ ਸਿਰ ਬੈਂਚ 'ਤੇ ਰੱਖ ਕੇ ਬੈਠ ਗਿਆ। ਉਸਦੇ ਹੱਥ 'ਚ ਖੂਨ ਨਾਲ ਲਥਪਥ ਚਾਕੂ ਫੜਿਆ ਹੋਇਆ ਅਤੇ ਸਰੀਰ 'ਤੇ ਵੀ ਖੂਨ ਦੇ ਨਿਸ਼ਾਨ ਸਨ।
ਬੈਠਕ ਤੋਂ ਪਹਿਲਾਂ ਸਰਕਾਰ ਦਾ ਵੱਡਾ ਐਲਾਨ, ਟਰੈਕਟਰਾਂ ਦੇ ਹੋਏ ਨੁਕਸਾਨ ਦੀ ਕੀਤੀ ਜਾਵੇਗੀ ਭਰਪਾਈ
NEXT STORY