ਇੰਫਾਲ, (ਭਾਸ਼ਾ)- ਮਣੀਪੁਰ ਸਰਕਾਰ ਨੇ ਚੁਰਾਚਾਂਦਪੁਰ ਜ਼ਿਲੇ ’ਚ ਅਮਨ ਕਾਨੂੰਨ ਦੀ ਸਥਿਤੀ ਨੂੰ ਧਿਆਨ ’ਚ ਰੱਖਦਿਆਂ ਇੰਟਰਨੈੱਟ ਸੇਵਾਵਾਂ ਨੂੰ ਮੁਅੱਤਲ ਕਰਨ ਦੇ ਹੁਕਮ 26 ਫਰਵਰੀ ਤੱਕ ਵਧਾ ਦਿੱਤੇ ਹਨ ।
ਇੱਕ ਪੁਲਸ ਮੁਲਾਜ਼ਮ ਨੂੰ ਮੁਅੱਤਲ ਕੀਤੇ ਜਾਣ ਪਿੱਛੋਂ ਇਲਾਕੇ ’ਚ ਹਿੰਸਾ ਭੜਕ ਗਈ ਸੀ। ਅਮਨ ਕਾਨੂੰਨ ਦੀ ਸਥਿਤੀ ਨੂੰ ਵੇਖਦੇ ਹੋਏ ਇਹ ਫੈਸਲਾ ਲਿਆ ਗਿਆ ਹੈ। ਮੁੱਖ ਸਕੱਤਰ ਵਿਨੀਤ ਜੋਸ਼ੀ ਵੱਲੋਂ ਜਾਰੀ ਹੁਕਮਾਂ ਵਿੱਚ ਕਿਹਾ ਗਿਆ ਹੈ ਕਿ ਹੁਣ ਇੰਟਰਨੈੱਟ ਸੇਵਾਵਾਂ 26 ਫਰਵਰੀ ਤੱਕ ਬੰਦ ਰਹਿਣਗੀਆਂ।
ਵਿਦੇਸ਼ੀ ਮਹਿਲਾ ਸੈਲਾਨੀ ਨਾਲ ਛੇੜਛਾੜ ਦੇ ਦੋਸ਼ 'ਚ ਮੰਦਰ ਦਾ ਪੁਜਾਰੀ ਗ੍ਰਿਫਤਾਰ
NEXT STORY