ਨਵੀਂ ਦਿੱਲੀ- ਬਟਰ ਚਿਕਨ ਅਤੇ ਦਲ ਮਖਣੀ ਦੀ ਖੋਜ ਕਿਸ ਨੇ ਕੀਤੀ? ਦਿੱਲੀ ਦੇ 2 ਵੱਡੇ ਰੈਸਟੋਰੈਂਟਾਂ ਦੇ ਇਨ੍ਹਾਂ ਦਾਅਵਿਆਂ ’ਤੇ ਦਿੱਲੀ ਹਾਈ ਕੋਰਟ ਆਉਣ ਵਾਲੇ ਦਿਨਾਂ ਵਿਚ ਫੈਸਲਾ ਸੁਣਾਏਗੀ। ਜ਼ਿਆਦਾਤਰ ਦਿੱਲੀ ਵਾਸੀਆਂ ਦੇ ਮੂੰਹ ਵਿਚ ਪਾਣੀ ਲਿਆਉਣ ਵਾਲੇ ਇਨ੍ਹਾਂ ਸਵਾਦਾਂ ਦੇ 2 ਦਾਅਵੇਦਾਰ ਸਾਹਮਣੇ ਆਏ ਹਨ। ਹੁਣ ਮਾਮਲਾ ਹਾਈ ਕੋਰਟ ਤੱਕ ਪਹੁੰਚ ਗਿਆ ਹੈ। ਪੂਰਾ ਮਾਮਲਾ ਮੋਤੀ ਮਹਿਲ ਅਤੇ ਦਰਿਆਗੰਜ (ਰੂਪਾ ਗੁਜਰਾਲ ਅਤੇ ਹੋਰ ਬਨਾਮ ਦਰਿਆਗੰਜ ਹਾਸਪਿਟੈਲਿਟੀ ਪ੍ਰਾਈਵੇਟ ਲਿਮਟਿਡ) ਅਤੇ ਹੋਰਨਾਂ ਵਿਚਾਲੇ ਵਿਵਾਦ ਦਾ ਹੈ।
ਇਹ ਵੀ ਪੜ੍ਹੋ : ਕੁੱਤਿਆਂ ਤੋਂ ਬਚਣ ਦੌਰਾਨ ਰੇਲ ਗੱਡੀ ਹੇਠਾਂ ਆਏ ਭਰਾ-ਭੈਣ, ਸਕੂਲ ਤੋਂ ਆਉਂਦੇ ਸਮੇਂ ਵਾਪਰਿਆ ਹਾਦਸਾ
ਮੋਤੀ ਮਹਿਲ ਰੈਸਟੋਰੈਂਟ ਦੇ ਮਾਲਕਾਂ ਨੇ ਬਟਰ ਚਿਕਨ ਅਤੇ ਦਾਲ ਮਖਣੀ ਦੇ ਖੋਜਕਰਤਾ ਟੈਗਲਾਈਨ ਦੀ ਵਰਤੋਂ ’ਤੇ ਦਰਿਆਗੰਜ ਰੈਸਟੋਰੈਂਟ ਦੇ ਮਾਲਕਾਂ ’ਤੇ ਮੁਕੱਦਮਾ ਦਾਇਰ ਕੀਤਾ ਹੈ। ਇਹ ਮਾਮਲਾ ਜਸਟਿਸ ਸੰਜੀਵ ਨਰੂਲਾ ਸਾਹਮਣੇ ਸੁਣਵਾਈ ਲਈ ਆਇਆ ਹੈ ਅਤੇ ਹੁਣ ਇਸ ’ਤੇ ਅਦਾਲਤ ਨੇ ਸੰਮਨ ਜਾਰੀ ਕਰ ਕੇ ਦਰਿਆਗੰਜ ਰੈਸਟੋਰੈਂਟ ਦੇ ਮਾਲਕਾਂ ਨੂੰ ਇਕ ਮਹੀਨੇ ’ਚ ਮੁਕੱਦਮੇ ’ਤੇ ਜਵਾਬ ਦਾਖਲ ਕਰਨ ਲਈ ਕਿਹਾ ਹੈ। ਜਸਟਿਸ ਸੰਜੀਵ ਨਰੂਲਾ ਨੇ ਅੰਤਰਿਮ ਫ਼ੈਸਲੇ ਲਈ ਮੋਤੀ ਮਹਿਲ ਦੀ ਅਰਜ਼ੀ ’ਤੇ ਵੀ ਨੋਟਿਸ ਜਾਰੀ ਕੀਤਾ ਅਤੇ ਅਗਲੀ ਸੁਣਵਾਈ 29 ਮਈ ਨੂੰ ਤੈਅ ਕੀਤੀ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਸਮੇਂ ਸਿਰ ਅਯੁੱਧਿਆ ਨਹੀਂ ਪਹੁੰਚ ਸਕੇ ਯੋਗ ਗੁਰੂ ਸਵਾਮੀ ਰਾਮਦੇਵ, ਇਹ ਰਹੀ ਵਜ੍ਹਾ
NEXT STORY