ਟਾਂਡਾ ਉੜਮੁੜ/ਦਸੂਹਾ (ਵਰਿੰਦਰ ਪੰਡਤ, ਝਾਵਰ) : ਬੀਤੀ ਰਾਤ ਦਸੂਹਾ ਮਿਆਣੀ ਰੋਡ 'ਤੇ ਪਿੰਡ ਘੋੜੇ ਚੱਕ ਨਜ਼ਦੀਕ ਕਿਸੇ ਅਣਪਛਾਤੇ ਵਾਹਨ ਦੀ ਚਪੇਟ ਵਿਚ ਆਉਣ ਕਾਰਨ ਮਿਆਣੀ ਵਾਸੀ ਨੌਜਵਾਨ ਵਰਿੰਦਰ ਸਿੰਘ ਲਾਡੀ ਦੀ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਜਦੋਂ ਵਰਿੰਦਰ ਆਪਣੇ ਭਰਾ ਦੇ ਨਾਲ ਦਸੂਹਾ ਵੱਲ ਮੋਟਰਸਾਈਕਲ 'ਤੇ ਜਾ ਰਿਹਾ ਸੀ ਤਾਂ ਰਸਤੇ ਵਿਚ ਜਦੋਂ ਉਹ ਪਿੰਡ ਘੋੜੇ ਚੱਕ ਨਜ਼ਦੀਕ ਰੁਕੇ ਹੋਏ ਸਨ ਤਾਂ ਪਿੱਛੋਂ ਆ ਰਹੇ ਵਾਹਨ ਨੇ ਲਾਡੀ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ।
ਇਹ ਵੀ ਪੜ੍ਹੋ : ਪੰਜਾਬ 'ਚ ਸੀਰੀਅਲ ਕਿਲਰ, ਪਹਿਲਾਂ ਬਣਾਉਂਦਾ ਸਬੰਧ ਫਿਰ ਕਤਲ ਕਰਨ ਤੋਂ ਬਾਅਦ ਪੈਰਾਂ 'ਚ ਸਿਰ ਰੱਖ ਕੇ...
ਇਸ ਹਾਦਸੇ ਵਿਚ ਲਾਡੀ ਗੰਭੀਰ ਰੂਪ ਜ਼ਖਮੀ ਹੋ ਗਿਆ। ਜਿਸਨੂੰ ਦਸੂਹਾ ਦੇ ਸਰਕਾਰੀ ਹਸਪਤਾਲ ਵਿਚ ਲਿਜਾਇਆ ਗਿਆ ਪ੍ਰੰਤੂ ਉਸ ਦੀ ਮੌਤ ਹੋ ਗਈ। ਉਧਰ ਪੁਲਸ ਨੇ ਇਸ ਹਾਦਸੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਸ ਮੁਤਾਬਕ ਅਣਪਛਾਤੇ ਵਾਹਨ ਦੀ ਪਛਾਣ ਲਈ ਕਾਰਵਾਈ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ : Punjab : ਫਰਵਰੀ ਮਹੀਨੇ ਵਿਚ ਲੱਗੀ ਛੁੱਟੀਆਂ ਦੀ ਝੜੀ, ਜਾਣੋ ਕਿੰਨੇ ਦਿਨ ਬੰਦ ਰਹਿਣਗੇ ਸਕੂਲ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਗੁਰੂ ਨਗਰੀ ਦੇ 70 ਸਾਲ ਪੁਰਾਣੇ ਦੇਸੀ ਡੋਰ ਦੇ ਅੱਡੇ ’ਤੇ ਹੁਣ ਵੀ ਲੱਗਦੀ ਹੈ ਪਤੰਗ ਦੇ ਸ਼ੌਕੀਨਾਂ ਦੀ ਭੀੜ
NEXT STORY