ਮੋਗਾ (ਬਾਵਾ/ਜਗਸੀਰ)-ਸਿਵਲ ਸਰਜਨ ਮੋਗਾ ਡਾ. ਜਸਪ੍ਰੀਤ ਕੌਰ ਤੇ ਜ਼ਿਲਾ ਟੀ. ਬੀ. ਕੰਟਰੋਲ ਅਫਸਰ ਡਾ. ਇੰਦਰਵੀਰ ਗਿੱਲ ਦੀਆਂ ਹਿਦਾਇਤਾਂ ਤੇ ਸੀਨੀਅਰ ਮੈਡੀਕਲ ਅਫਸਰ ਡਾ. ਸੰਦੀਪ ਕੌਰ ਦੀ ਅਗਵਾਈ ਹੇਠ ਵਿਸ਼ਵ ਟੀ. ਬੀ. ਦਿਵਸ ਮੌਕੇ ਬਲਾਕ ਪੱੱਤੋ ਹੀਰਾ ਸਿੰਘ ਦੇ ਵੱਖ-ਵੱਖ ਪਿੰਡਾਂ ਅੰਦਰ ਸਮਾਗਮ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਪਿੰਡ ਰਣੀਆਂ ’ਚ ਲੋਕਾਂ ਦੇ ਇੱਕਠ ਨੂੰ ਸੰਬੋਧਨ ਕਰਦਿਆਂ ਮੈਡੀਕਲ ਅਫਸਰ ਡਾ. ਸੰਜੇ ਪਵਾਰ ਨੇ ਕਿਹਾ ਕਿ ਸਵੇਰ ਵੇਲੇ ਚੰਗਾ ਨਾਸ਼ਤਾ ਕਰੋ, ਜੋ ਤੁਹਾਡੀ ਸਿਹਤ ਨੂੰ ਤੰਦਰੁਸਤ ਰੱੱਖੇਗਾ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਵਿਅਕਤੀ ਨੂੰ ਲਗਾਤਾਰ 2 ਹਫਤੇ ਤੋਂ ਜਿਆਦਾ ਖਾਂਸੀ ਰਹਿੰਦੀ ਹੈ ਤਾਂ ਉਸ ਦੀ ਤੁਰੰਤ ਬਲਗਮ ਦੀ ਜਾਂਚ ਕਰਵਾਉਣੀ ਚਾਹੀਦੀ ਹੈ। ਡਾ. ਪਵਾਰ ਨੇ ਬੱਸ ਅੱਡਾ ਨਿਹਾਲ ਸਿੰਘ ਵਾਲਾ, ਸਲੱਮ ਖੇਤਰ ਤੇ ਭੱੱਠਿਆਂ ਆਦਿ ’ਤੇ ਕੰਮ ਕਰਦੇ ਕਾਮਿਆਂ ਨੂੰ ਵੀ ਟੀ. ਬੀ. ਦੀ ਬੀਮਾਰੀ ਅਤੇ ਇਸ ਦੇ ਡਾਟਸ ਪ੍ਰਣਾਲੀ ਰਾਹੀਂ ਇਲਾਜ ਬਾਰੇ ਵਿਸਥਾਰ ਨਾਲ ਦੱਸਿਆ। ਉਨ੍ਹਾਂ ਕਿਹਾ ਕਿ ਸਰਕਾਰੀ ਹਸਪਤਾਲਾਂ ’ਚ ਇਸ ਦਾ ਬਿਲਕੁਲ ਮੁਫਤ ਇਲਾਜ ਕੀਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਟੀ. ਬੀ. ਦੇ ਮਰੀਜ਼ਾਂ ਨੂੰ ਆਪਣਾ ਮੁਕੰਮਲ ਇਲਾਜ ਕਰਵਾਉਣਾ ਚਾਹੀਦਾ ਹੈ, ਅਧੂਰਾਂ ਇਲਾਜ ਹਾਨੀਕਾਰਕ ਹੈ। ਇਸ ਮੌਕੇ ਮਨਜੀਤ ਸਿੰਘ ਬੀ. ਈ. ਈ., ਜਨਕ ਰਾਜ ਐੱਸ. ਟੀ. ਐੱਸ., ਜਸਪ੍ਰੀਤ ਕੌਰ ਏ. ਐੱਨ. ਐੱਮ. ਆਦਿ ਹਾਜ਼ਰ ਸਨ।
ਪਹਿਲੀ ਵਾਰੀ ਵੋਟ ਪਾਉਣਗੇ ਵੋਟਰ, ਸਰਕਾਰ ਕੋਲੋਂ ਰੱਖਦੇ ਨੇ ਇਹ ਉਮੀਦਾਂ
NEXT STORY