ਮੰਡੀ ਲਾਧੂਕਾ, (ਸੰਧੂ)— ਹਲਕੇ ਅੰਦਰ ਚੋਰਾਂ ਦੇ ਹੌਸਲੇ ਲਗਾਤਾਰ ਬੁਲੰਦ ਹੋ ਰਹੇ ਹਨ। ਜਿਥੇ ਚੋਰਾਂ ਨੇ ਉਪ ਮੰਡਲ ਜਲਾਲਾਬਾਦ 'ਚ ਪੈਂਦੇ ਪਿੰਡ ਬੱਘੇ ਕੇ ਉਤਾੜ 'ਚ ਬਣੇ ਸੇਵਾ ਕੇਂਦਰ 'ਚੋਂ ਕੀਮਤੀ ਸਾਮਾਨ ਚੋਰੀ ਕਰ ਲਿਆ, ਉਥੇ ਚੋਰਾਂ ਨੇ ਪਿੰਡ ਬਾਬਾ ਸਰੂਪ ਦਾਸ 'ਚ ਬਿਸ਼ਨ ਸਿੰਘ ਦੀ ਗੈਰ ਮੌਜੂਦਗੀ 'ਚ ਉਸਦੇ ਘਰੋਂ ਸਿਲੰਡਰ ਚੋਰੀ ਕਰ ਲਿਆ।
ਜਾਣਕਾਰੀ ਦਿੰਦੇ ਹੋਏ ਪਿੰਡ ਵਾਸੀ ਐਡਵੋਕੇਟ ਗੁਰਦੀਪ ਕੰਬੋਜ ਨੇ ਦੱਸਿਆ ਕਿ ਦੇਰ ਰਾਤ ਚੋਰਾਂ ਵੱਲੋਂ ਸੇਵਾ ਕੇਂਦਰ ਦਾ ਕੁੰਡਾ ਤੋੜ ਕੇ ਇਕ ਕੰਪਿਊਟਰ, ਪਿੰ੍ਰਟਰ, ਸੀ. ਸੀ. ਟੀ. ਵੀ. ਕੈਮਰੇ, ਹਾਰਡ ਡਿਸਕ ਆਦਿ ਚੋਰੀ ਕਰ ਲਏ ਗਏ। ਇਸ ਸਬੰਧੀ ਪੁਲਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਉਧਰ ਬਿਸ਼ਨ ਸਿੰਘ ਨੇ ਦੱਸਿਆ ਕਿ ਉਹ ਕਿਸੇ ਦੇ ਘਰ ਸ਼ੋਕ 'ਤੇ ਗਏ ਸਨ ਅਤੇ ਪਿੱਛੋਂ ਚੋਰਾਂ ਨੇ ਸਿਲੰਡਰ ਚੋਰੀ ਕਰ ਲਿਆ।
ਜਦੋਂ ਇਸ ਸਬੰਧੀ ਸਦਰ ਥਾਣਾ ਮੁਖੀ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਜਾਂਚ ਚੱਲ ਰਹੀ ਹੈ ਅਤੇ ਜਲਦੀ ਹੀ ਚੋਰਾਂ ਨੂੰ ਫੜ ਲਿਆ ਜਾਵੇਗਾ।
ਫਿਰੋਜ਼ਪੁਰ, (ਕੁਮਾਰ)—ਪਿੰਡ ਸੁੱਧ ਸਿੰਘ ਵਾਲਾ ਵਿਚ ਚੋਰ ਘਰ ਦੇ ਤਾਲੇ ਤੋੜ ਕੇ ਸਾਮਾਨ ਚੋਰੀ ਕਰ ਕੇ ਲੈ ਗਏ। ਇਸ ਚੋਰੀ ਸਬੰਧੀ ਪੁਲਸ ਨੇ ਥਾਣਾ ਕੁਲਗੜ੍ਹੀ ਵਿਚ ਮਾਮਲਾ ਦਰਜ ਕਰ ਕੇ ਚੋਰਾਂ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਦਿੰਦੇ ਹੋਏ ਏ. ਐੱਸ. ਆਈ. ਸੁਖਬੀਰ ਸਿੰਘ ਨੇ ਦੱਸਿਆ ਕਿ ਪੁਲਸ ਨੂੰ ਦਿੱਤੇ ਬਿਆਨਾਂ ਵਿਚ ਹੀਰਾ ਸਿੰਘ ਪੁੱਤਰ ਬਲਕਾਰ ਸਿੰਘ ਨੇ ਦੱਸਿਆ ਕਿ ਬੀਤੇ ਦਿਨ ਜਦ ਉਹ ਆਪਣੇ ਘਰ ਨੂੰ ਤਾਲੇ ਲਗਾ ਕੇ ਬਾਹਰ ਗਿਆ ਹੋਇਆ ਸੀ ਤਾਂ ਚੋਰ ਤਾਲੇ ਤੋੜ ਕੇ ਘਰ ਵਿਚ ਦਾਖਲ ਹੋ ਗਏ ਅਤੇ ਘਰ 'ਚੋਂ ਇਕ ਛੋਟਾ ਟੀ. ਵੀ. ਤੇ 2 ਮੋਬਾਇਲ ਫੋਨ ਚੋਰੀ ਕਰ ਕੇ ਲੈ ਗਏ।
ਗੁੰਮ ਹੋਏ ਵਿਅਕਤੀ ਦੀ ਲਾਸ਼ ਛੱਪੜ 'ਚੋਂ ਮਿਲੀ
NEXT STORY