ਮੈਨ 20 (ਡਬਲਿਊ-20) ਇਕ ਅਧਿਕਾਰਤ ਜੀ-20 ਕਾਰਜ ਸਮੂਹ (ਜਾਂ ਇੰਗੇਜਮੈਂਟ ਗਰੁੱਪ) ਹੈ, ਜਿਸ ਦੀ ਸਥਾਪਨਾ 2015 ’ਚ ਤੁਰਕੀ ਦੀ ਪ੍ਰਧਾਨਗੀ ਦੇ ਦੌਰਾਨ ਕੀਤੀ ਗਈ ਸੀ। ਇਸ ਦਾ ਮਕਸਦ ਔਰਤਾਂ ਨਾਲ ਸਬੰਧਤ ਸਰੋਕਾਰਾਂ ਦਾ ਜੀ-20 ਦੇ ਵਿਚਾਰ-ਵਟਾਂਦਰਿਆਂ ’ਚ ਤਾਲਮੇਲ ਅਤੇ ਜੀ-20 ਨੇਤਾਵਾਂ ਦੇ ਐਲਾਨ ਪੱਤਰ ’ਚ ਨੀਤੀਆਂ ਅਤੇ ਪ੍ਰਤੀਬਧਤਾਵਾਂ ਦੇ ਰੂਪ ਵਿਚ ਦਰਸਾਉਣਾ ਯਕੀਨੀ ਬਣਾਉਣਾ ਹੈ, ਜੋ ਔਰਤਾਂ ਤੇ ਮਰਦਾਂ ’ਚ ਬਰਾਬਰੀ ਅਤੇ ਔਰਤਾਂ ਦੇ ਆਰਥਿਕ ਸਸ਼ਕਤੀਕਰਨ ਨੂੰ ਹੁਲਾਰਾ ਦੇ ਸਕੇ।
ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਦੀ ਨਿਪੁੰਨ ਅਗਵਾਈ ਵਿਚ ਭਾਰਤ ਨੇ ਔਰਤਾਂ ਲਈ ਸਹਿਗਯੋਗਪੂਰਨ ਵਾਤਾਵਰਣ ਯਕੀਨੀ ਬਣਾਉਣ ਦੀ ਦਿਸ਼ਾ ਵਿਚ ਮਹੱਤਵਪੂਰਨ ਤਰੱਕੀ ਕੀਤੀ ਹੈ। ਡਬਲਿਊ-20 ਇੰਡੀਆ, ਜੀ-20 ਦੀ ਭਾਰਤ ਦੀ ਪ੍ਰਧਾਨਗੀ ਨੂੰ ‘ਸਮਾਵੇਸ਼ੀ, ਖਾਹਿਸ਼ੀ, ਫੈਸਲਾਕੁੰਨ ਅਤੇ ਕਾਰਜਸ਼ੀਲ’’ ਬਣਾਉਣ ਦੇ ਸਬੰਧ ਵਿਚ ਮਾਣਯੋਗ ਪ੍ਰਧਾਨ ਮੰਤਰੀ ਦੇ ਵਿਜ਼ਨ ਨੂੰ ਅੱਗੇ ਲਿਜਾਣ ਦੀ ਕੋਸ਼ਿਸ਼ ਕਰੇਗਾ। ਭਾਰਤ ਅਗਲੇ ਸਾਲ ਵਿਚ ਇਹ ਯਕੀਨੀ ਬਣਾਉਣ ਦੀ ਕੋਸ਼ਿਸ਼ ਕਰੇਗਾ ਕਿ ਪ੍ਰਧਾਨ ਮੰਤਰੀ ਦੀ ਯੋਜਨਾ ਦੇ ਅਨੁਸਾਰ ਨਵੇਂ ਵਿਚਾਰਾਂ ਦੀ ਪਰਿਕਲਪਣਾ ਕਰਨ ਅਤੇ ਸਮੂਹਿਕ ਕਾਰਵਾਈ ਵਿਚ ਤੇਜ਼ੀ ਲਿਆਉਣ ਲਈ ਜੀ-20 ਵਿਸ਼ਵ ਪੱਧਰ ’ਤੇ ‘ਪ੍ਰਮੁੱਖ ਪਰਿਵਰਤਕ’ ਦੇ ਰੂਪ ਵਿਚ ਕੰਮ ਕਰੇ।
ਡਬਲਿਊ-20 ਇੰਡੀਆ ਦਾ ਵਿਜ਼ਨ ਇਕ ਅਜਿਹੇ ਸਮਾਨ ਅਤੇ ਨਿਰਪੱਖ ਸਮਾਜ ਦਾ ਨਿਰਮਾਣ ਕਰਨਾ ਹੈ, ਜਿਸ ਵਿਚ ਔਰਤਾਂ ਸ਼ਾਨਦਾਰ ਢੰਗ ਨਾਲ ਰਹਿ ਸਕਣ। ਇਸ ਮਕਸਦ ਨੂੰ ਹਾਸਲ ਕਰਨ ’ਚ ਸਹਾਇਤਾ ਕਰਨ ਲਈ ਸਾਡਾ ਮਿਸ਼ਨ ਔਰਤਾਂ ਦੀ ਅਗਵਾਈ ਵਿਚ ਵਿਕਾਸ ਦੀਆਂ ਸਮੁੱਚੀਆਂ ਰੁਕਾਵਟਾਂ ਨੂੰ ਦੂਰ ਕਰਨ ਅਤੇ ਔਰਤਾਂ ਦੇ ਲਈ ਸਹਿਯੋਗਪੂਰਨ ਵਾਤਾਵਰਣ ਅਤੇ ਈਕੋ ਸਿਸਟਮ ਯਕੀਨੀ ਬਣਾਉਣ ’ਤੇ ਧਿਆਨ ਕੇਂਦਰਿਤ ਕਰਦਾ ਹੈ ਤਾਂ ਕਿ ਔਰਤਾਂ ਖੁਸ਼ਹਾਲ ਬਣ ਸਕਣ, ਉੱਤਮ ਬਣ ਸਕਣ ਅਤੇ ਆਪਣੇ ਨਾਲ ਹੀ ਨਾਲ ਹੋਰਨਾਂ ਲੋਕਾਂ ਦੀ ਜ਼ਿੰਦਗੀ ਵਿਚ ਵੀ ਤਬਦੀਲੀ ਲਿਆ ਸਕਣ।
ਇਹ ਕਾਰਜ ਸਮੂਹ ਕਾਰਵਾਈਯੋਗ ਅਤੇ ਪ੍ਰਭਾਵਪੂਰਨ ਬਿਆਨ ਤਿਆਰ ਕਰਨ ਲਈ ਹਿੱਤ ਧਾਰਕਾਂ ਦੇ ਨਾਲ ਸਮਾਵੇਸ਼ੀ ਵਿਚਾਰ-ਵਟਾਂਦਰੇ ਨੂੰ ਸੌਖਾਲਾ ਬਣਾਵੇਗਾ। ਇਸ ਤੋਂ ਇਲਾਵਾ, ਇਹ ਵੰਨ-ਸੁਵੰਨਤਾਪੂਰਨ ਅਤੇ ਅੰਤਰਵਰਗੀ ਹਿੱਤਾਂ ਦੀ ਸੰਪੂਰਨ ਪ੍ਰਤੀਨਿਧਤਾ ਦੀ ਲੋੜ ਨੂੰ ਸਭ ਤੋਂ ਅੱਗੇ ਰੱਖਦੇ ਹੋਏ ਡਬਲਿਊ-20 ਦੀਆਂ ਸਿਫਾਰਿਸ਼ਾਂ ਨੂੰ ਜੀ-20 ਵਾਰਤਾਵਾਂ ਅਤੇ ਅਖੀਰ ਜੀ-20 ਨੇਤਾਵਾਂ ਦੇ ਐਲਾਨ ਪੱਤਰ ਤੱਕ ਪਹੁੰਚਾਏਗਾ। ਸਾਡੀ ਜਵਾਬਦੇਹੀ ਹੈ ਕਿ ਅਸੀਂ ਮਹਿਲਾ ਉੱਦਮੀਆਂ ਦੇ ਨਾਲ ਜੀ-20 ਦੀ ਸਰਗਰਮ ਸਬੰਧਤਾ ਵਧਾਉਂਦੇ ਹੋਏ ਅਤੇ ਔਰਤ-ਮਰਦ ਇਕਸਾਰਤਾ ਨੂੰ ਉਤਸ਼ਾਹ ਦੇਣ ਵਾਲੀਆਂ ਨੀਤੀਆਂ ਦੇ ਪ੍ਰਤੀ ਸੰਕਲਪਾਂ ਨੂੰ ਦਰਸਾਉਂਦੇ ਹੋਏ ਔਰਤਾਂ ਦੀਆਂ ਪ੍ਰਮੁੱਖ ਸਮੱਸਿਆਵਾਂ ਦੇ ਬਾਰੇ ਵਿਚ ਸਰਬਸੰਮਤੀ ਕਾਇਮ ਕਰੀਏ।
ਜੀ-20 ਦੀ ਭਾਰਤ ਦੀ ਪ੍ਰਧਾਨਗੀ ਦੇ ਦੌਰਾਨ ਡਬਲਿਊ-20 ਚਾਰ ਪਹਿਲ ਵਾਲੇ ਖੇਤਰਾਂ ’ਤੇ ਧਿਆਨ ਕੇਂਦਰਿਤ ਕਰੇਗਾ :
* ਜ਼ਮੀਨੀ ਪੱਧਰ ’ਤੇ ਔਰਤਾਂ ਦੀ ਅਗਵਾਈ ਦਾ ਨਿਰਮਾਣ
* ਔਰਤ ਉੱਦਮਿਤਾ
* ਔਰਤਾਂ ਅਤੇ ਮਰਦਾਂ ’ਚ ਡਿਜੀਟਲ ਡਿਵਾਈਡ ਨੂੰ ਦੂਰ ਕਰਨਾ
* ਸਿੱਖਿਆ ਅਤੇ ਹੁਨਰ ਵਿਕਾਸ ਦੇ ਰਾਹੀਂ ਰਸਤੇ ਬਣਾਉਣਾ
ਇਨ੍ਹਾਂ ਪਹਿਲਾਂ ਨੂੰ ਦਰਸਾਉਣ ਲਈ ਡਬਲਿਊ-20 ਦੀ ਰਣਨੀਤੀ ਦੇ ਅਧੀਨ 4ਸੀ ਨਜ਼ਰੀਆ-ਰਲ-ਮਿਲ ਕੇ ਕੰਮ ਕਰਨਾ, ਸਹਿਯੋਗ ਕਰਨਾ, ਗੱਲਬਾਤ ਕਰਨੀ ਅਤੇ ਸਰਬਸੰਮਤੀ ਕਾਇਮ ਕਰਨਾ ਅਤੇ ਕਾਰਵਾਈ ਕਰਨ ਦਾ ਸੱਦਾ ਸ਼ਾਮਲ ਹੋਵੇਗਾ।
ਹਿੱਤਧਾਰਕ : ਸਾਡੀ ਪਹਿਲ ਹਿੱਤਧਾਰਕਾਂ ’ਚ ਜ਼ਮੀਨੀ ਪੱਧਰ ਦੀ ਜਨਜਾਤੀ, ਦਿਹਾਤੀ ਅਤੇ ਸ਼ਹਿਰੀ ਇਲਾਕਿਆਂ ਦੀਆਂ ਔਰਤਾਂ ਦੇ ਨਾਲ ਹੀ ਨਾਲ ਖੇਤੀਬਾੜੀ ਕਰਨ ਵਾਲੀਆਂ, ਗੈਰ ਰਸਮੀ ਖੇਤਰ ’ਚ ਕੰਮ ਕਰਨ ਵਾਲੀਆਂ, ਕਾਰੀਗਰ ਅਤੇ ਹੱਥਖੱਡੀ ਅਤੇ ਸ਼ਿਲਪ ਕਲਾ ਦੇ ਖੇਤਰ ’ਚ ਕੰਮ ਕਰਨ ਵਾਲੀਆਂ ਔਰਤਾਂ, ਔਰਤ ਉੱਦਮੀ, ਆਂਗਣਵਾੜੀ ਕਾਮੇ ਅਤੇ ਪੀ.ਆਰ.ਆਈ. ਆਦਿ ਸ਼ਾਮਲ ਹਨ। ਡਬਲਿਊ-20 ਆਪਣੇ ਵਿਦਿਆਰਥੀ ਆਊਟਰੀਚ ਪ੍ਰੋਗਰਾਮਾਂ ਦੇ ਲਈ ਅਕਾਦਮਿਕ ਅਤੇ ਖੋਜ ਸੰਸਥਾਵਾਂ ਦੇ ਨਾਲ ਮਿਲ ਕੇ ਕੰਮ ਕਰੇਗਾ, ਨਾਲ ਹੀ ਨਾਲ ਵ੍ਹਾਈਟ ਪੇਪਰ, ਨੀਤੀਗਤ ਸ਼ਾਰੰਸ਼ ਅਤੇ ਖੋਜ ਪੱਤਰ ਵਰਗੇ ਜਾਣਕਾਰੀ ਦੇਣ ਵਾਲੇ ਦਸਤਾਵੇਜ਼ (ਨਾਲੇਜ ਪ੍ਰੋਡਕਟ) ਤਿਆਰ ਕਰੇਗਾ। ਡਬਲਿਊ-20 ਨੂੰ ਚਰਚਾ ਦਾ ਸਮਾਵੇਸ਼ੀ ਅਤੇ ਵੰਨ-ਸੁਵੰਨਤਾਪੂਰਨ ਮੰਚ ਬਣਾਉਣ ਲਈ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਔਰਤ ਸਿਵਲ ਸੋਸਾਇਟੀ ਫੋਰਮ, ਸਥਾਨਕ ਗੈਰ-ਸਰਕਾਰੀ ਸੰਗਠਨ, ਸੰਯੁਕਤ ਰਾਸ਼ਟਰ ਏਜੰਸੀਆਂ, ਆਈ. ਐੱਲ. ਓ., ਵਣਜ ਮੰਡਲ ਆਦਿ ਨੂੰ ਸ਼ਾਮਲ ਕੀਤਾ ਜਾਵੇਗਾ।
ਔਰਤ ਉੱਦਮਿਤਾ : ਡਬਲਿਊ-20 ਦਾ ਏਜੰਟਾ, ਖਾਸ ਤੌਰ ’ਤੇ ਟੀਚਾ 8.3 (ਐੱਸ. ਡੀ. ਜੀ.) ’ਚ ਉੱਦਮਿਤਾ ਅਤੇ ਸ਼ਾਨਦਾਰ ਕਾਰਜ ਦੇ ਮਹੱਤਵ ਨੂੰ ਮਾਨਤਾ ਦਿੰਦਾ ਹੈ, ਜਿਸ ਵਿਚ ਕਿਹਾ ਗਿਆ ਹੈ- ‘‘ਉਪਯੋਗੀ ਸਰਗਰਮੀਆਂ ਅਤੇ ਸ਼ਾਨਦਾਰ ਰੋਜ਼ਗਾਰ ਦੀ ਸਿਰਜਣਾ, ਉੱਦਮਿਤਾ, ਰਚਨਾਤਮਕਤਾ ਅਤੇ ਨਵਾਚਾਰ ’ਚ ਸਹਾਇਤਾ ਦੇਣ ਵਾਲੇ ਅਤੇ ਸੁਖਮ, ਲਘੂ ਅਤੇ ਦਰਮਿਆਨੇ ਆਕਾਰ ਦੇ ਉੱਦਮਾਂ ਦੀ ਸਥਾਪਨਾ ਅਤੇ ਵਿਕਾਸ ਨੂੰ ਉਤਸ਼ਾਹਿਤ ਦੇਣ ਵਾਲੀਆਂ ਵਿੱਤੀ ਸੇਵਾਵਾਂ ਤੱਕ ਪਹੁੰਚ ਦੇ ਰਾਹੀਂ ਵਿਕਾਸਮੁਖੀ ਨੀਤੀਆਂ ਨੂੰ ਹੁਲਾਰਾ ਦੇਣਾ ਹੈ।’’ ਡਬਲਿਊ-20 ਉੱਦਮੀਆਂ, ਸਟਾਰਟਅਪ ਯੂਨੀਕਾਰਨ, ਨੈਨੋ ਅਤੇ ਸੂਖਮ ਉੱਦਮੀਆਂ ਦੇ ਨਾਲ ਗੱਲਬਾਤ ਅਤੇ ਸਲਾਹ ਕਰੇਗਾ ਅਤੇ ਉਨ੍ਹਾਂ ਦੀਆਂ ਸ਼ਿਫਾਰਸ਼ਾਂ ਨੂੰ ਦਰਸਾਏਗਾ। ਡਬਲਿਊ-20 ਔਰਤਾਂ ਨੂੰ ਕੁਝ ਹਾਸਲ ਕਰਨ, ਪ੍ਰੇਰਿਤ ਕਰਨ ’ਚ ਸਮਰੱਥ ਰੋਲ ਮਾਡਲਾਂ ਦੀ ਪਛਾਣ ਕਰੇਗਾ।
-ਡਾ. ਸੰਧਿਆ ਪੁਰੇਚਾ (ਮੁਖੀ ਡਬਲਿਊ-20)
ਇਕ ਫ਼ੌਜੀ ਦਾ ਸਨਮਾਨ ਕਿਸੇ ਨੇਤਾ ਤੋਂ ਘੱਟ ਨਹੀਂ ਹੋਣਾ ਚਾਹੀਦਾ
NEXT STORY