ਮਹਾਤਮਾ ਗਾਂਧੀ, ਜੋ ਸ਼ਾਂਤੀ, ਅਹਿੰਸਾ ਅਤੇ ਆਦਰਸ਼ਵਾਦ ਦੇ ਦੂਤ ਹਨ, ਅੱਜਕਲ ਪ੍ਰਤੀਕਵਾਦ 'ਚ ਰਹਿ ਰਹੇ ਹਨ ਅਤੇ ਨਵੀਂ ਦਿੱਲੀ 'ਚ ਵੀ. ਵੀ. ਆਈ. ਪੀ. ਵਾਲੇ ਰਾਜਘਾਟ ਤੋਂ ਲੈ ਕੇ ਅਹਿਮਦਾਬਾਦ ਸਥਿਤ ਸੁਰਖ਼ੀਆਂ ਵਿਚ ਘੱਟ ਰਹਿਣ ਵਾਲੇ ਸਾਬਰਮਤੀ ਆਸ਼ਰਮ ਤਕ ਦੇਸ਼ ਭਰ 'ਚ ਉਨ੍ਹਾਂ ਦੀ ਜੈਅੰਤੀ ਅਤੇ ਬਰਸੀਆਂ ਦੇ ਵਿਸ਼ੇਸ਼ ਮੌਕਿਆਂ 'ਤੇ ਪ੍ਰਭਾਵਸ਼ਾਲੀ ਰਸਮਾਂ 'ਚ ਯਾਦ ਕੀਤੇ ਜਾਂਦੇ ਹਨ। ਇਸ ਵਾਰ ਉਨ੍ਹਾਂ ਦੀ 150ਵੀਂ ਜੈਅੰਤੀ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਵਰਣਨਯੋਗ ਐਲਾਨ ਨਾਲ ਸਾਰਾ ਸਿਹਰਾ ਲੁੱਟ ਲਿਆ ਕਿ ਉਨ੍ਹਾਂ ਦੇ ਯਤਨਾਂ ਨਾਲ 60 ਮਹੀਨਿਆਂ ਵਿਚ 60 ਕਰੋੜ ਤੋਂ ਵੱਧ ਲੋਕਾਂ ਨੂੰ 10 ਕਰੋੜ ਪਖਾਨਿਆਂ ਦੀ ਸਹੂਲਤ ਮੁਹੱਈਆ ਕਰਵਾਉਣ ਨਾਲ ਭਾਰਤ ਦੇ ਪਿੰਡਾਂ ਨੇ ਖ਼ੁਦ ਨੂੰ ਖੁੱਲ੍ਹੇ ਵਿਚ ਜੰਗਲ-ਪਾਣੀ ਜਾਣ ਤੋਂ ਮੁਕਤ ਐਲਾਨ ਦਿੱਤਾ ਹੈ।
ਸਵੱਛਤਾ ਢਾਂਚੇ ਨਾਲ ਪਖਾਨੇ ਮੁਹੱਈਆ ਕਰਵਾਉਣਾ ਇਕ ਉਪਲਬਧੀ
ਮੋਦੀ ਨੇ ਦਾਅਵਾ ਕੀਤਾ ਕਿ ਉਨ੍ਹਾਂ ਦੀ ਇਸ ਉਪਲੱਬਧੀ ਨੇ ਸਾਰੀ ਦੁਨੀਆ ਨੂੰ 'ਹੈਰਾਨ' ਕਰ ਦਿੱਤਾ ਹੈ। ਇਸ ਵਿਚ ਕੋਈ ਸ਼ੱਕ ਨਹੀਂ ਕਿ ਜ਼ਮੀਨੀ ਪੱਧਰ 'ਤੇ ਚੰਗੀ ਕਾਰਜਸ਼ੀਲ ਹਾਲਤ 'ਚ ਪਾਣੀ ਦੀ ਨਿਯਮਿਤ ਸਪਲਾਈ ਅਤੇ ਸਵੱਛ ਢਾਂਚੇ ਦੇ ਨਾਲ ਪਖਾਨੇ ਮੁਹੱਈਆ ਕਰਵਾਉਣਾ ਇਕ ਗੈਰ-ਸਾਧਾਰਨ ਉਪਲੱਬਧੀ ਹੈ। ਅੱਜ ਤਕ ਅਸੀਂ ਮੋਦੀ ਦੇ ਸ਼ਬਦਾਂ 'ਤੇ ਵਿਸ਼ਵਾਸ ਕਰਦੇ ਹਾਂ। ਉਨ੍ਹਾਂ ਦਾ ਈਮਾਨਦਾਰੀ ਅਤੇ ਉਦੇਸ਼ਪੂਰਨ ਢੰਗ ਨਾਲ ਜਾਇਜ਼ਾ ਲੈਣ ਲਈ ਮੀਡੀਆ ਕਰਮਚਾਰੀਆਂ ਨੂੰ ਭਰੋਸੇਯੋਗ ਜ਼ਮੀਨੀ ਰਿਪੋਰਟਸ ਲਈ ਕੁਝ ਸਮਾਂ ਉਡੀਕ ਕਰਨੀ ਪਵੇਗੀ।
ਅਜਿਹਾ ਕਹਿਣਾ ਪ੍ਰਧਾਨ ਮੰਤਰੀ ਮੋਦੀ ਦੇ ਵਿਸ਼ਾਲ ਯਤਨਾਂ 'ਤੇ ਸ਼ੱਕ ਕਰਨਾ ਜਾਂ ਸਵਾਲ ਉਠਾਉਣਾ ਨਹੀਂ ਹੈ। ਅਸੀਂ 'ਸਵੱਛ ਭਾਰਤ' ਦੇ ਉਨ੍ਹਾਂ ਦੇ ਯਤਨਾਂ ਅਤੇ ਪਿੰਡਾਂ ਦੇ ਸਰਪੰਚਾਂ ਨੂੰ ਪ੍ਰੇਰਿਤ ਕਰਨ, ਜਿਨ੍ਹਾਂ ਨੇ 'ਸਵੱਛਤਾ' ਲਈ ਸਖਤ ਮਿਹਨਤ ਕੀਤੀ, ਲਈ ਉਨ੍ਹਾਂ ਦੀ ਸ਼ਲਾਘਾ ਕਰਦੇ ਹਾਂ।
ਹਾਲਾਂਕਿ ਮੈਂ ਅਤਿਅੰਤ ਭਿੰਨਤਾ ਭਰੇ ਆਪਣੇ ਦੇਸ਼ 'ਚ ਗਾਂਧੀ ਨੂੰ ਇਕ ਬਾਹਰੀ ਪਰਿਪੇਖ 'ਚ ਦੇਖਦਾ ਹਾਂ। ਉਨ੍ਹਾਂ ਨੂੰ ਯਾਦ ਹੋਵੇਗਾ ਕਿ 1915 'ਚ ਦੱਖਣੀ ਅਫਰੀਕਾ ਤੋਂ ਭਾਰਤ ਪਰਤਣ ਤੋਂ ਤੁਰੰਤ ਬਾਅਦ ਗਾਂਧੀ ਨੇ ਸਭ ਤੋਂ ਪਹਿਲਾਂ ਸਿਆਸਤ ਵਿਚ 'ਧਰਮ' ਅਤੇ ਧਾਰਮਿਕ ਪ੍ਰਤੀਕਵਾਦ ਸ਼ਾਮਿਲ ਕੀਤਾ ਸੀ। ਉਦੋਂ ਉਨ੍ਹਾਂ ਨੇ ਕਿਹਾ ਸੀ ਕਿ ਰਾਜਨੀਤੀ ਨੂੰ ਧਰਮ ਤੋਂ ਤਲਾਕ ਨਹੀਂ ਦਿੱਤਾ ਜਾ ਸਕਦਾ। ਮੌਜੂਦਾ ਸਮੇਂ 'ਚ ਮੈਂ ਇਸ ਮੁੱਦੇ ਦੇ ਲਾਭਾਂ ਅਤੇ ਹਾਨੀਆਂ ਦੇ ਵਿਵਾਦ 'ਚ ਨਹੀਂ ਜਾਣਾ ਚਾਹੁੰਦਾ। ਧਰਮ ਅਤੇ ਰਾਜਨੀਤੀ ਨੂੰ ਬਾਹਰੀ ਰਾਸ਼ਟਰੀ ਪਰਿਪੇਖ ਅਤੇ ਯੁਵਾ ਭਾਰਤੀ ਬਦਲਦੀ ਮਨੋਸਥਿਤੀ ਅਨੁਸਾਰ ਆਧੁਨਿਕ ਸਿਆਸੀ ਵਾਕ ਪ੍ਰਣਾਲੀ ਦੀ ਤਰਕਸੰਗਿਕਤਾ 'ਚ ਦੇਖਣਾ ਚਾਹੀਦਾ ਹੈ।
ਤ੍ਰਾਸਦੀ ਦੇਖੋ ਕਿ ਉਨ੍ਹਾਂ ਦੇ ਸਮੇਂ 'ਚ ਜਿੱਨਾਹ ਇਸਲਾਮ ਰਾਹੀਂ ਮੁਸਲਮਾਨਾਂ ਨੂੰ ਗਤੀਸ਼ੀਲ ਕਰਨ 'ਚ ਸਫਲ ਰਹੇ। ਇਥੇ ਗਾਂਧੀ ਦੇ ਪ੍ਰਤੀਕਵਾਦ ਨੂੰ ਵੀ ਇਕ ਅਖੰਡ ਭਾਰਤ ਨੂੰ ਅੱਗੇ ਵਧਾਉਣ ਲਈ ਦੇਖਿਆ ਜਾਣਾ ਚਾਹੀਦਾ ਹੈ।
ਭਾਵੇਂ ਵੰਡ ਦੇ ਨਤੀਜਿਆਂ ਤੋਂ ਪੂਰੀ ਤਰ੍ਹਾਂ ਜਾਣਕਾਰ ਗਾਂਧੀ ਨੇ ਨਹਿਰੂ ਦੇ ਹਿੱਤਾਂ ਨੂੰ ਨਜ਼ਰਅੰਦਾਜ਼ ਨਹੀਂ ਕੀਤਾ। ਜੇਕਰ ਜਿੱਨਾਹ ਨੂੰ ਭਾਰਤ ਦਾ ਪ੍ਰਧਾਨ ਮੰਤਰੀ ਬਣਾ ਦਿੱਤਾ ਜਾਂਦਾ ਤਾਂ ਸ਼ਾਇਦ ਫਿਰਕੇ ਦੇ ਆਧਾਰ 'ਤੇ ਉਨ੍ਹਾਂ ਵਲੋਂ ਪਾਕਿਸਤਾਨ ਲਈ ਮੰਗ ਇਕ ਵੱਖਰੀ ਕਹਾਣੀ ਹੁੰਦੀ। ਹਾਲਾਂਕਿ ਇਹ ਇਕ ਅਤਿਅੰਤ ਪੇਚੀਦਾ ਅਤੇ ਬਹਿਸਯੋਗ ਮੁੱਦਾ ਹੈ।
ਜਿੱਨਾਹ ਨੇ ਖੁਦ ਨੂੰ ਕਾਇਦੇ ਆਜ਼ਮ ਦੇ ਤੌਰ 'ਤੇ ਸਥਾਪਿਤ ਕੀਤਾ
1946 'ਚ ਭਾਰਤ ਵਿਚ ਬ੍ਰਿਟਿਸ਼ ਸ਼ਾਸਨ ਅਧੀਨ ਅੰਤਿਮ ਚੋਣਾਂ ਹੋਈਆਂ। ਮੁਸਲਿਮ ਲੀਗ ਨੇ ਮੁਸਲਿਮ ਚੋਣ ਖੇਤਰਾਂ 'ਚ ਲੱਗਭਗ ਸਾਰੀਆਂ ਸੀਟਾਂ ਜਿੱਤ ਲਈਆਂ, ਜਿਨ੍ਹਾਂ ਨੇ ਖ਼ੁਦ ਨੂੰ ਭਾਰਤੀ ਮੁਸਲਮਾਨਾਂ ਦੇ ਕਾਇਦੇ-ਆਜ਼ਮ ਦੇ ਤੌਰ 'ਤੇ ਸਥਾਪਿਤ ਕਰ ਲਿਆ। ਉਨ੍ਹਾਂ ਦਾ ਅਧਿਕਾਰਤ ਬੁਲਾਰਾ, ਕਾਂਗਰਸ ਅਤੇ ਬ੍ਰਿਟਿਸ਼ ਦੇ ਨਾਲ ਵਾਰਤਾ 'ਚ ਬਰਾਬਰ ਦਾ ਹਿੱਸੇਦਾਰ।
1946 'ਚ ਬ੍ਰਿਟਿਸ਼ ਸਰਕਾਰ ਵਲੋਂ ਇਕ ਕੈਬਨਿਟ ਮਿਸ਼ਨ ਨੇ 1942 ਦੇ ਕ੍ਰਿਪਸ ਮਿਸ਼ਨ ਦੇ ਆਧਾਰ 'ਤੇ ਸੰਵਿਧਾਨਿਕ ਵਿਵਸਥਾ ਦਾ ਪ੍ਰਸਤਾਵ ਦਿੱਤਾ, ਜੋ ਕਮਜ਼ੋਰ ਕੇਂਦਰ/ਮਜ਼ਬੂਤ ਪ੍ਰਾਂਤ ਫਾਰਮੂਲੇ ਦੇ ਬਦਲਾਅ 'ਤੇ ਆਧਾਰਿਤ ਸੀ। ਨਹਿਰੂ ਨੇ ਅਖੀਰ ਇਸ ਨੂੰ ਕਾਂਗਰਸ ਲਈ ਖਾਰਿਜ ਕਰ ਦਿੱਤਾ।
ਜਿੱਨਾਹ ਨੇ 15 ਅਗਸਤ 1946 ਨੂੰ 'ਮੁਸਲਮਾਨਾਂ ਲਈ ਸਿੱਧੀ ਕਾਰਵਾਈ ਦਿਵਸ' ਦੇ ਤੌਰ 'ਤੇ ਐਲਾਨ ਕਰ ਦਿੱਤਾ।
ਇਸ ਦੇ ਨਾਲ ਹੀ ਡਰ ਦਾ ਕਾਲ ਸ਼ੁਰੂ ਹੋ ਗਿਆ। ਉਪ-ਮਹਾਦੀਪ ਦੀ ਵੰਡ ਹੋ ਗਈ ਅਤੇ ਮੌਤਾਂ ਤੇ ਤਬਾਹੀ ਦੀ ਘੁੰਮਣਘੇਰੀ 'ਚੋਂ ਪਾਕਿਸਤਾਨ ਦਾ ਜਨਮ ਹੋਇਆ। 1971 'ਚ ਉਹ ਵੀ 2 ਹਿੱਸਿਆਂ 'ਚ ਵੰਡਿਆ ਗਿਆ, ਜਦੋਂ ਇਸ ਦਾ ਬੰਗਾਲੀ ਹਿੱਸਾ ਵੱਖ ਹੋ ਕੇ ਬੰਗਲਾਦੇਸ਼ ਬਣ ਗਿਆ।
ਪਿੱਛੇ ਵੱਲ ਦੇਖੀਏ ਤਾਂ ਆਜ਼ਾਦੀ ਤੋਂ ਬਾਅਦ ਭਾਰਤੀ ਪ੍ਰਸ਼ਾਸਨਿਕ ਢਾਂਚੇ ਦਾ ਜ਼ੋਰ ਇਕ ਸੰਯੁਕਤ ਪ੍ਰਣਾਲੀ ਦਾ ਗਠਨ ਕਰਨਾ ਸੀ, ਜਿਸ ਦਾ ਮਕਸਦ ਵਿਕੇਂਦਰੀਕਰਨ ਅਤੇ ਜ਼ਿਆਦਾ ਉਲਝੇ ਹੋਏ ਸਮਾਜ ਨੂੰ ਜੋੜਨਾ ਸੀ।
ਭਾਰਤ ਦੀ ਅਨੇਕਤਾ ਨੂੰ ਦੇਖਦੇ ਹੋਏ ਸੰਯੁਕਤ ਭਾਰਤ ਦਾ ਨਿਰਮਾਣ ਕਰਨਾ ਸੀ, ਜੋ ਆਬਾਦੀ ਅਤੇ ਲੋਕਾਂ ਦੇ ਵਿਸ਼ਾਲ ਜਨ-ਸਮੂਹ ਤੋਂ ਪੈਦਾ ਹੋਇਆ ਸੀ। ਇਹ ਇਕ-ਪਾਰਟੀ ਪ੍ਰਣਾਲੀ ਦੇ ਕਾਰਣ ਸੰਭਵ ਹੋਇਆ, ਜਿਸ ਨੇ ਯਕੀਨੀ ਬਣਾਇਆ ਕਿ ਵੈਸਟਮਿੰਸਟਰ ਮਾਡਲ ਦੀ ਵਿਰਾਸਤ ਤੋਂ ਮਿਲੀ ਨੌਕਰਸ਼ਾਹੀ ਤਾਕਤ ਅਤੇ ਵਿਕਾਸ ਦੀ ਵਿਚਾਰਧਾਰਾ ਦੀ ਕੇਂਦਰੀਕਰਨ ਪ੍ਰਕਿਰਿਆ ਬਣ ਸਕੇ। ਪ੍ਰਸ਼ਾਸਨ ਦੀ ਪ੍ਰਣਾਲੀ ਸੰਕਟ ਦੀ ਮਿਆਦ ਵਿਚ ਸੀ ਅਤੇ ਇਹ ਸੰਕਟ ਲਗਾਤਾਰ ਜਾਰੀ ਸੀ।
ਇਹ ਤਾਂ ਇਕ ਪਹਿਲੂ ਸੀ। ਲੀਡਰਸ਼ਿਪ ਦੀ ਪ੍ਰਕਿਰਤੀ ਕੋਈ ਘੱਟ ਮਹੱਤਵ ਵਾਲੀ ਨਹੀਂ ਸੀ। ਸ਼ਾਂਤੀ ਸਥਾਪਿਤ ਕਰਨ ਦੀ ਮਹਾਤਮਾ ਗਾਂਧੀ ਦੀ ਭੂਮਿਕਾ ਨੂੰ ਸਾਰੇ ਜਾਣਦੇ ਹਨ।
ਨਹਿਰੂ ਨੇ ਸਿਆਸੀ ਪ੍ਰਣਾਲੀ ਨੂੰ ਇਕ ਨਵੀਂ ਦਿਸ਼ਾ ਪ੍ਰਦਾਨ ਕੀਤੀ
ਉਸ ਤੋਂ ਬਾਅਦ ਗੱਲ ਕਰਦੇ ਹਾਂ ਪੰ. ਨਹਿਰੂ ਦੀ, ਜਿਨ੍ਹਾਂ ਨੇ ਆਜ਼ਾਦੀ ਤੋਂ ਬਾਅਦ ਸਿਆਸੀ ਪ੍ਰਣਾਲੀ ਨੂੰ ਇਕ ਨਵੀਂ ਦਿਸ਼ਾ ਪ੍ਰਦਾਨ ਕੀਤੀ। ਉਨ੍ਹਾਂ ਨੇ ਮੂਲ ਸਿਧਾਂਤਾਂ ਨੂੰ ਮੁਹੱਈਆ ਕਰਵਾਇਆ, ਜਿਸ 'ਤੇ ਉਨ੍ਹਾਂ ਨੇ ਲਗਾਤਾਰ ਜ਼ੋਰ ਦਿੱਤਾ ਅਤੇ ਰਾਸ਼ਟਰ ਦੇ ਸਕੂਲ ਮਾਸਟਰ ਦੀ ਭੂਮਿਕਾ ਅਦਾ ਕੀਤੀ। ਇਸ ਪ੍ਰਕਿਰਿਆ ਵਿਚ ਉਨ੍ਹਾਂ ਨੇ ਸਿਆਸੀ ਹਿੱਸੇਦਾਰੀ, ਆਰਥਿਕ ਅਤੇ ਸਮਾਜਿਕ ਲਾਮਬੰਦੀ, ਖੁੱਲ੍ਹੀ ਪ੍ਰਤੀਯੋਗਿਤਾ ਅਤੇ ਆਲੋਚਨਾ ਦੇ ਢਾਂਚੇ ਦਾ ਵਿਸਤਾਰ ਕਰਦੇ ਹੋਏ ਪ੍ਰਣਾਲੀ ਨੂੰ ਇਨ੍ਹਾਂ ਸਾਰਿਆਂ ਦਾ ਬੋਝ ਝੱਲਣ ਦੇ ਕਾਬਿਲ ਬਣਾਇਆ। ਗਾਂਧੀ ਨੇ ਦਰਜਨਾਂ ਛੋਟੇ ਗਾਂਧੀਆਂ ਨੂੰ ਪਛਾੜਿਆ ਪਰ ਨਹਿਰੂ ਵਿਚ ਗਾਂਧੀ ਦੇ ਸਵੈ-ਪ੍ਰਜਣਨ ਅਤੇ ਅਸੁਰੱਖਿਆ ਨੂੰ ਮਹਿਸੂਸ ਕਰਨ ਵਰਗੀ ਯੋਗਤਾ ਦੀ ਘਾਟ ਸੀ। ਸਰਦਾਰ ਪਟੇਲ ਬਦਕਿਸਮਤੀ ਨਾਲ ਜ਼ਿਆਦਾ ਦੇਰ ਨਹੀਂ ਰਹੇ।
ਇਸ ਤੋਂ ਜ਼ਿਆਦਾ ਕਈ ਨਹਿਰੂ ਅਤੇ ਪਟੇਲ ਇਕ ਪ੍ਰਣਾਲੀ ਦੇ ਅੰਦਰ ਹੋਂਦ ਵਿਚ ਆਏ, ਜਿਸ ਵਿਚ ਜਵਾਹਰ ਲਾਲ ਨਹਿਰੂ ਪ੍ਰਮੁੱਖ ਸੰਚਾਲਕ ਸਨ। ਦੇਸ਼ ਭਰ 'ਚੋਂ ਵਧੀਆ ਵਿਅਕਤੀ ਵਜੋਂ ਉੱਭਰੇ ਅਤੇ ਕੁਝ ਸਮੇਂ ਲਈ ਇਕ ਪ੍ਰਭਾਵਸ਼ਾਲੀ ਲੀਡਰਸ਼ਿਪ ਕਾਇਮ ਕੀਤੀ। ਉਨ੍ਹਾਂ ਦੇ ਮੂੰਹ 'ਚੋਂ ਨਿਕਲੇ ਸ਼ਬਦ ਹੀ ਕਾਨੂੰਨ ਸਨ। ਵੱਡੇ ਖੇਤਰਾਂ ਨੂੰ ਜੋੜਦੇ ਹੋਏ ਉਨ੍ਹਾਂ ਨੇ ਰਾਜਨੀਤਕ ਮਸ਼ੀਨ ਨੂੰ ਹੋਰ ਮਜ਼ਬੂਤ ਕੀਤਾ ਅਤੇ ਉਨ੍ਹਾਂ ਨੇ ਆਪਣੇ ਆਲੇ-ਦੁਆਲੇ ਇਕ ਸਮਰਥਿਤ ਨੈੱਟਵਰਕ ਦਾ ਆਧਾਰ ਬੁਣ ਦਿੱਤਾ। ਉਹ ਲੋਕ ਰਸਮੀ ਅਤੇ ਵਿਕਸਿਤ ਸੰਸਥਾਵਾਂ ਤੋਂ ਆਏ ਅਤੇ ਉਨ੍ਹਾਂ ਨੇ ਲਗਾਤਾਰ ਮੱਤਭੇਦਾਂ ਅਤੇ ਝਗੜਿਆਂ ਨੂੰ ਮੇਲ-ਜੋਲ ਨਾਲ ਖਤਮ ਕੀਤਾ।
ਇਨ੍ਹਾਂ ਸਭ ਤੋਂ ਉਪਰ ਉਹ ਲੋਕ ਰਾਜਨੀਤੀ ਦੇ ਰੰਗ 'ਚ ਰੰਗੇ ਗਏ, ਜੋ ਗਾਂਧੀ ਦੇ ਸੇਵਾ ਭਾਵ ਵਰਗੇ ਨੈਤਿਕ ਕੋਡ ਨਾਲ ਜੁੜੇ। ਇਥੇ ਮੈਂ ਕਹਿਣਾ ਚਾਹਾਂਗਾ ਕਿ ਜਦੋਂ ਕਦੇ ਵੀ ਰਾਸ਼ਟਰ ਤੋਂ ਜ਼ਰੂਰੀ ਕਦਰਾਂ-ਕੀਮਤਾਂ, ਬਾਰੀਕੀਆਂ ਅਤੇ ਕੰਟਰੋਲ, ਜੋ ਇਸ ਦੇ ਨਾਲ ਜੁੜੇ ਹੁੰਦੇ ਹਨ, ਖੋਹੇ ਜਾਣ ਤਾਂ ਇਹ ਅਧਿਨਾਇਕਵਾਦੀ ਬਣ ਜਾਂਦੇ ਹਨ। ਉਦੋਂ ਇਹ ਫਰਕ ਨਹੀਂ ਪੈਂਦਾ, ਭਾਵੇਂ ਸੰਵਿਧਾਨ ਦਾ ਕਾਨੂੰਨੀ ਢਾਂਚਾ ਕੁਝ ਵੀ ਹੋਵੇ। ਇਹ ਪਾਠਕਾਂ 'ਤੇ ਛੱਡਿਆ ਜਾਂਦਾ ਹੈ ਕਿ ਉਹ ਆਲੋਚਨਾਤਮਕ ਢੰਗ ਨਾਲ ਇਹ ਜਾਂਚ ਕਰਨ ਕਿ ਅਸੀਂ ਕਿੱਥੇ ਆ ਚੁੱਕੇ ਹਾਂ ਅਤੇ ਕਿੱਥੇ ਗਲਤ ਹਾਂ।
ਇਹ ਵੀ ਸੋਚਿਆ ਜਾਣਾ ਚਾਹੀਦਾ ਹੈ ਕਿ ਅਸੀਂ ਗਾਂਧੀ ਅਤੇ ਉਨ੍ਹਾਂ ਦੇ ਮੂਲ ਸਿਧਾਂਤਾਂ ਨੂੰ ਰਾਸ਼ਟਰੀ ਦ੍ਰਿਸ਼ ਤੋਂ ਗਾਇਬ ਕਰ ਦਿੱਤਾ ਹੈ। ਗਣਰਾਜ ਦੀ ਕਾਰਜਪ੍ਰਣਾਲੀ 'ਚ ਅਸੀਂ ਜੋ ਕੁਝ ਵੀ ਦੋਸ਼ ਕੱਢੀਏ, ਉਹ ਪ੍ਰਮੁੱਖ ਤੌਰ 'ਤੇ ਜ਼ਮੀਨੀ ਪੱਧਰ ਤੋਂ ਲੈ ਕੇ ਉਪਰਲੇ ਪੱਧਰ ਤਕ ਪ੍ਰਸ਼ਾਸਨ ਦੀ ਗੁਣਵੱਤਾ ਦੇ ਸਿਧਾਂਤਾਂ 'ਚ ਗਿਰਾਵਟ ਕਾਰਣ ਪੈਦਾ ਹੋ ਰਿਹਾ ਹੈ। ਸੱਤਾ ਦੇ ਝੰਡੇ ਨੂੰ ਲਹਿਰਾਉਣ ਲਈ ਅਸੀਂ ਆਪਣੇ ਦੇਸ਼ 'ਚ ਲੋਕਤੰਤਰ ਲਈ ਸਭ ਕੁਝ ਭੁੱਲ ਜਾਂਦੇ ਹਾਂ। ਢਾਂਚਾਗਤ ਵਿਸ਼ੇਸ਼ਤਾਵਾਂ ਅਤੇ ਪ੍ਰਸ਼ਾਸਨ ਦੀ ਪਰਿਚਾਲਨ ਸੰਸਕ੍ਰਿਤੀ ਨੂੰ ਮੁੜ ਤੋਂ ਸਾਨੂੰ ਜ਼ਰੂਰੀ ਤੌਰ 'ਤੇ ਜਾਂਚਣਾ ਹੋਵੇਗਾ, ਜੇਕਰ ਅਸੀਂ ਅਨੁਸ਼ਠਾਨਾਂ ਤੋਂ ਉਪਰ ਕਦਰਾਂ-ਕੀਮਤਾਂ ਵਾਲੇ ਜਮਹੂਰੀ ਰਾਸ਼ਟਰ ਨਿਰਮਾਣ ਨਾਲ ਗਾਂਧੀ ਜੀ ਦੇ ਪੂਰਨਿਆਂ 'ਤੇ ਚੱਲਣਾ ਚਾਹੁੰਦੇ ਹਾਂ। ਹੁਣ ਵਾਰੀ ਪ੍ਰਧਾਨ ਮੰਤਰੀ ਮੋਦੀ ਅਤੇ ਉਨ੍ਹਾਂ ਦੇ ਵਿਸ਼ਵਾਸਪਾਤਰ ਅਮਿਤ ਸ਼ਾਹ ਦੀ ਹੈ।
—ਹਰੀ ਜੈਸਿੰਘ
ਘਰ ਵਰਗੀ ਕੋਈ ਥਾਂ ਨਹੀਂ....!
NEXT STORY