ਜਕਾਰਤਾ : ਤਜਿੰਦਰ ਪਾਲ ਸਿੰਘ ਨੇ 20.75 ਮੀਟਰ ਸ਼ਾਟ ਪੁੱਟ 'ਚ ਭਾਰਤ ਨੂੰ 7ਵਾਂ ਸੋਨ ਤਮਗਾ ਜਿੱਤਿਆ ਹੈ। ਹੁਣ ਭਾਰਤ ਦੇ ਕੋਲ ਏਸ਼ੀਆਈ ਖੇਡਾਂ 'ਚ ਕੁੱਲ 29 ਤਮਗੇ ਹੋ ਗਏ ਹਨ। ਜਿਸ 'ਚ 7 ਸੋਨ , 5 ਚਾਂਦੀ ਅਤੇ 17 ਕਾਂਸੀ ਤਮਗੇ ਹੋ ਗਏ ਹਨ।

23 ਸਾਲਾਂ ਭਾਰਤੀ ਸ਼ਾਟਪੁਟਰ ਤਜਿੰਦਰ ਪਾਲ ਸਿੰਘ ਤੂਰ ਨੇ 20.75 ਮੀਟਰ ਤੱਕ ਥ੍ਰੋਅ ਕਰ ਕੇ ਏਸ਼ੀਆਈ ਰਿਕਾਰਡ ਬਣਾਇਆ ਹੈ। ਇਸ ਤੋਂ ਪਹਿਲਾਂ 20.57 ਮੀਟਰ ਦਾ ਹੈ ਜੋ 2010 ਏਸ਼ੀਅਨ ਖੇਡਾਂ 'ਚ ਸਾਊਦੀ ਅਰਬ ਦੇ ਸੁਲਤਾਨ ਅਬਦੁਲ ਮਜੀਦ ਨੇ ਬਣਾਇਆ ਸੀ।

ਪੰਜਾਬ ਦੇ ਖੋਸਾ ਪਾਂਡੋ ਪਿੰਡ ਦਾ ਰਹਿਣ ਵਾਲਾ 23 ਸਾਲਾਂ ਤਜਿੰਦਰ ਪਾਲ ਸਿੰਘ ਤੂਰ ਪਿਛਲੇ ਸਾਲ ਭੁਵਨੇਸ਼ਵਰ 'ਚ ਹੋਈ ਏਸ਼ੀਆਈ ਚੈਂਪੀਅਨਸ਼ਿਪ 'ਚ ਚਾਂਦੀ ਤਮਗਾ ਜਿੱਤ ਕੇ ਚਰਚਾ 'ਚ ਆਇਆ ਸੀ। ਪਟਿਆਲਾ 'ਚ ਹੋਈ ਸੀਨੀਅਰ ਐਥਲੈਟਿਕਸ ਚੈਂਪੀਅਨਸ਼ਿਪ 'ਚ ਉਸ ਨੇ 20.40 ਮੀਟਰ ਦੂਰ ਥ੍ਰੋਅ ਸੁੱਟਿਆ ਸੀ। ਰਾਸ਼ਟਰਮੰਡਲ ਖੇਡਾਂ 'ਚ ਵੀ ਉਸ ਨੂੰ ਮੌਕਾ ਮਿਲਿਆ ਸੀ ਪਰ ਉਹ 19.42 ਮੀਟਰ ਥ੍ਰੋਅ ਹੀ ਸੁੱਟ ਸੱਕਿਆ ਸੀ। ਉੱਥੇ ਹੀ ਹੁਣ ਏਸ਼ੀਆਈ ਖੇਡਾਂ 'ਚ 20.75 ਮੀਟਰ ਤੱਕ ਥ੍ਰੋਅ ਕਰ ਕੇ ਉਸ ਨੇ ਨਾ ਸਿਰਫ ਰਾਸ਼ਟਰੀ ਸਗੋਂ ਸੋਨ ਤਮਗੇ 'ਤੇ ਵੀ ਕਬਜਾ ਕੀਤਾ ਹੈ। ਜ਼ਿਕਰਯੋਗ ਹੈ ਕਿ ਤੂਰ ਪਹਿਲਾਂ ਕ੍ਰਿਕਟਰ ਬਣਨਾ ਚਾਹੁੰਦਾ ਸੀ ਪਰ ਪਿਤਾ ਦੇ ਕਾਰਨ ਉਹ ਸ਼ਾਟਪੁਟ ਦੇ ਵਲ ਮੁੜ ਗਿਆ।

ਰਿਕਰਵ 'ਚ ਭਾਰਤੀ ਚੁਣੌਤੀ ਖਤਮ, ਕੰਪਾਊਂਡ 'ਤੇ ਨਜ਼ਰਾਂ
NEXT STORY