ਸਪੋਰਟਸ ਡੈਸਕ- ਚੈਂਪੀਅਨਜ਼ ਟਰਾਫੀ ਦਾ ਸੈਮੀਫਾਈਨਲ 2 ਅੱਜ ਦੱਖਣੀ ਅਫਰੀਕਾ ਤੇ ਨਿਊਜ਼ੀਲੈਂਡ ਦਰਮਿਆਨ ਲਾਹੌਰ ਦੇ ਗੱਦਾਫੀ ਸਟੇਡੀਅਮ 'ਚ ਖੇਡਿਆ ਜਾ ਰਿਹਾ ਹੈ। ਨਿਊਜ਼ੀਲੈਂਡ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਰਚਿਨ ਰਵਿੰਦਰਾ ਤੇ ਕੇਨ ਵਿਲੀਅਮਸਨ ਦੇ ਸੈਂਕੜਿਆਂ ਦੀ ਬਦੌਲਤ ਨਿਊਜ਼ੀਲੈਂਡ ਨੇ 50 ਓਵਰਾਂ 'ਚ 6 ਵਿਕਟਾਂ ਗੁਆ ਕੇ 362 ਦੌੜਾਂ ਬਣਾਈਆਂ ਤੇ ਦੱਖਣੀ ਅਫਰੀਕਾ ਨੂੰ ਜਿੱਤ ਲਈ 363 ਦੌੜਾਂ ਦਾ ਟੀਚਾ ਦਿੱਤਾ।
ਰਚਿਨ ਰਵਿੰਦਰਾ ਨੇ 108 ਦੌੜਾਂ, ਕੇਨ ਵਿਲੀਅਮਸਨ ਨੇ 102 ਦੌੜਾਂ, ਡੇਰਿਲ ਮਿਸ਼ੇਲ ਨੇ 49 ਦੌੜਾਂ ਤੇ ਗਲੇਨ ਫਿਲਿਪਸ ਨੇ 49 ਦੌੜਾਂ ਬਣਾਈਆਂ। ਦੱਖਣੀ ਅਫਰੀਕਾ ਲਈ ਲੁੰਗੀ ਐਨਗਿਡੀ ਨੇ 3, ਕਗਿਸੋ ਰਬਾਡਾ ਨੇ 2 ਤੇ ਵਿਆਨ ਮੁਡਲਰ ਨੇ 1 ਵਿਕਟਾਂ ਲਈਆਂ। ਖਬਰ ਲਿਖੇ ਜਾਣ ਸਮੇਂ ਤਕ ਨਿਊਜ਼ੀਲੈਂਡ ਨੇ 2 ਵਿਕਟਾਂ ਗੁਆ ਕੇ 249 ਦੌੜਾਂ ਬਣਾ ਲਈਆਂ ਸਨ। ਇਸ ਮੁਕਾਬਲੇ 'ਚ ਦੋਵੇਂ ਟੀਮਾਂ ਦਾ ਉਦੇਸ਼ ਮੈਚ ਜਿੱਤ ਕੇ ਫਾਈਨਲ ਲਈ ਕੁਆਲੀਫਾਈ ਕਰਨਾ ਹੋਵੇਗਾ। ਜੇਤੂ ਟੀਮ ਦਾ 9 ਮਾਰਚ ਨੂੰ ਹੋਣ ਵਾਲੇ ਫਾਈਨਲ 'ਚ ਭਾਰਤ ਨਾਲ ਸਾਹਮਣਾ ਹੋਵੇਗਾ।
ਹੈੱਡ ਟੂ ਹੈੱਡ
ਕੁਲ ਮੈਚ - 73
ਨਿਊਜ਼ੀਲੈਂਡ - 26 ਜਿੱਤੇ
ਦੱਖਣੀ ਅਫਰੀਕਾ - 42 ਜਿੱਤ
ਬੇਨਤੀਜਾ - 5
ਪਿੱਚ ਰਿਪੋਰਟ
ਲਾਹੌਰ ਨੇ ਆਈਸੀਸੀ ਚੈਂਪੀਅਨਜ਼ ਟਰਾਫੀ 2025 ਲਈ ਦੋ ਪੂਰਨ ਖੇਡਾਂ ਦੀ ਮੇਜ਼ਬਾਨੀ ਕੀਤੀ ਹੈ ਤੇ ਪਿੱਚ ਨੇ ਬੱਲੇਬਾਜ਼ਾਂ ਲਈ ਢੁਕਵੀਂ ਸਤ੍ਹਾ ਪ੍ਰਦਾਨ ਕੀਤੀ ਹੈ। ਵੱਡੇ ਸਕੋਰ ਲਈ ਆਦਰਸ਼, ਅਫਗਾਨਿਸਤਾਨ ਤੇ ਇੰਗਲੈਂਡ ਵਿਚਾਲੇ ਦੂਜੇ ਮੈਚ 'ਚ 600 ਤੋਂ ਜ਼ਿਆਦਾ ਦਾ ਸੰਯੁਕਤ ਸਕੋਰ ਬਣਾਇਆ ਗਿਆ ਸੀ। ਦੂਜੇ ਪਾਸੇ ਆਸਟ੍ਰੇਲੀਆ ਨੇ ਇੰਗਲੈਂਡ ਖਿਲਾਫ 351 ਦੌੜਾਂ ਦਾ ਪਿੱਛਾ ਕੀਤਾ ਤੇ ਪਿੱਚ ਦੇ ਸੈਮੀਫਾਈਨਲ ਲਈ ਇਨ੍ਹਾਂ ਵਿਸ਼ੇਸ਼ਤਾਵਾਂ ਦੇ ਬਣਾਏ ਰੱਖਣ ਦੀ ਸੰਭਾਵਨਾ ਹੈ।
ਇਹ ਵੀ ਪੜ੍ਹੋ : KKR ਨੇ IPL 2025 ਲਈ ਨਵੇਂ ਕਪਤਾਨ ਅਤੇ ਉਪ ਕਪਤਾਨ ਦਾ ਕੀਤਾ ਐਲਾਨ
ਮੌਸਮ
ਲਾਹੌਰ 'ਚ ਸਾਫ ਆਸਮਾਨ ਤੇ ਧੁੱਪ ਵਾਲੇ ਦਿਨ ਦੀ ਭਵਿੱਖਬਾਣੀ ਕੀਤੀ ਹੈ, ਜੋ ਪਿਛਲੇ ਹਾਲਾਤਾਂ ਤੋਂ ਵੱਖ ਹੈ, ਜਦੋਂ ਅਫਗਾਨਿਸਤਾਨ ਤੇ ਆਸਟ੍ਰੇਲੀਆ ਦਰਮਿਆਨ ਮੈਚ ਰੱਦ ਹੋ ਗਿਆ ਸੀ। ਪੂਰੇ ਦਿਨ ਤਾਪਮਾਨ 20 ਡਿਗਰੀ ਸੈਲਸੀਅਸ ਦੇ ਆਸਪਾਸ ਰਹਿਣ ਦੀ ਸੰਭਾਵਨਾ ਹੈ।
ਦੋਵੇਂ ਦੇਸ਼ਾਂ ਦੀ ਪਲੇਇੰਗ 11
ਦੱਖਣੀ ਅਫ਼ਰੀਕਾ : ਰਿਆਨ ਰਿਕੇਲਟਨ, ਟੇਂਬਾ ਬਾਵੁਮਾ (ਕਪਤਾਨ), ਰਾਸੀ ਵੈਨ ਡੇਰ ਡੁਸੇਨ, ਹੇਨਰਿਕ ਕਲਾਸੇਨ (ਵਿਕਟਕੀਪਰ), ਡੇਵਿਡ ਮਿਲਰ, ਏਡੇਨ ਮਾਰਕਰਮ, ਵਿਆਨ ਮੁਲਡਰ, ਮਾਰਕੋ ਜੈਨਸਨ, ਕੇਸ਼ਵ ਮਹਾਰਾਜ, ਕਾਗਿਸੋ ਰਬਾਦਾ, ਲੁੰਗੀ ਨਗਿਡੀ
ਨਿਊਜ਼ੀਲੈਂਡ : ਵਿਲ ਯੰਗ, ਰਚਿਨ ਰਵਿੰਦਰ, ਕੇਨ ਵਿਲੀਅਮਸਨ, ਡੈਰਿਲ ਮਿਸ਼ੇਲ, ਟੌਮ ਲੈਥਮ (ਵਿਕਟਕੀਪਰ), ਗਲੇਨ ਫਿਲਿਪਸ, ਮਾਈਕਲ ਬ੍ਰੇਸਵੈੱਲ, ਮਿਸ਼ੇਲ ਸੈਂਟਨਰ (ਕਪਤਾਨ), ਮੈਟ ਹੈਨਰੀ, ਕਾਈਲ ਜੈਮੀਸਨ, ਵਿਲੀਅਮ ਓਰੌਰਕੇ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਚੈਂਪੀਅਨਜ਼ ਟਰਾਫੀ ਸੈਮੀਫਾਈਨਲ 1 : ਭਾਰਤ ਦੀ ਆਸਟ੍ਰੇਲੀਆ ਖਿਲਾਫ ਜਿੱਤ ਦੇ ਕਾਰਨ
NEXT STORY