ਜਲੰਧਰ- ਫਾਕਸਵੈਗਨ ਇੰਡੀਆ 'ਚ ਆਪਣੀ 3 ਪਸੰਦੀਦਾ ਕਾਰਾਂ ਪੋਲੋ, ਐਮੀਓ ਅਤੇ ਵੈਂਟੋ ਦੇ ਸਪੈਸ਼ਲ ਐਡੀਸ਼ਨ ਲਾਂਚ ਕਰ ਚੁੱਕੀ ਹੈ। ਕੰਪਨੀ ਨੇ ਇਸ ਨੂੰ ਸਪੋਰਟ ਐਡੀਸ਼ਨ ਦਾ ਨਾਮ ਦਿੱਤਾ ਹੈ ਅਤੇ ਫਾਕਸਵੈਗਨ ਨੇ ਇਸ ਤਿੰਨਾਂ ਕਾਰਾਂ ਨੂੰ ਕੁਝ ਕਾਸਮੈਟਿਕ ਬਦਲਾਅ ਦੇ ਨਾਲ ਦੁਬਾਰਾ ਬਾਜ਼ਾਰ 'ਚ ਉਤਾਰਿਆ ਹੈ। ਤਿੰਨਾਂ ਹੀ ਕਾਰਾਂ 'ਚ ਗਲਾਸੀ ਬਲੈਕ ਰੂਫ ਫਾਈਲ ਅਤੇ ਸਾਈਡ ਫਾਈਲ ਦਿੱਤੀ ਗਈ ਹੈ, ਇਸ ਦੇ ਨਾਲ ਹੀ ਕਾਰ ਦੇ ਪਿਛਲੇ ਹਿੱਸੇ 'ਚ ਬਲੈਕ ਫਿਨੀਸ਼ ਵਾਲਾ ਸਪਾਇਲਰ ਦੇ ਨਾਲ ਕਾਰਬਨ ਫਿਨੀਸ਼ ਵਾਲੇ OVRM ਕੈਪ ਲਗਾਏ ਹਨ। ਕੰਪਨੀ ਨੇ ਤਿੰਨਾਂ ਕਾਰਾਂ 'ਚ ਕੋਈ ਵੀ ਤਕਨੀਕੀ ਬਦਲਾਵ ਨਹੀਂ ਕੀਤਾ ਹੈ ਅਤੇ ਇਸ ਦੇ ਏਬਜ 'ਚ ਕੰਪਨੀ ਨੇ ਕਾਰ ਦੀਆਂ ਕੀਮਤਾਂ 'ਚ ਵੀ ਕੋਈ ਬਦਲਾਅ ਨਹੀਂ ਕੀਤਾ ਹੈ।
ਕੀਮਤਾਂ
ਫਾਕਸਵੈਗਨ ਦੀ ਸਪੋਰਟ ਐਡੀਸ਼ਨ ਪੋਲੋ, ਐਮੀਓ ਅਤੇ ਵੈਂਟੋ ਇੰਡੀਆ ਦੇ ਸਾਰੇ ਫਾਕਸਵੈਗਨ ਡੀਲਰਸ਼ਿਪ 'ਤੇ ਉਪਲੱਬਧ ਹੋਵੇਗੀ। ਪੋਲੋ ਦੀ ਸ਼ੁਰੂਆਤੀ ਕੀਮਤ 5.41 ਲੱਖ ਰੁਪਏ, ਐਮੀਓ ਦੀ ਸ਼ੁਰੂਆਤੀ ਕੀਮਤ 5.50 ਲੱਖ ਰੁਪਏ ਅਤੇ ਵੈਂਟੋ ਦੀ ਸ਼ੁਰੂਆਤੀ ਕੀਮਤ 10.70 ਲੱਖ ਰੁਪਏ ਹੈ।
ਇੰਜਣ ਪਾਵਰ
ਫਾਕਸਵੈਗਨ ਇੰਡੀਆ ਨੇ ਆਪਣੀ ਹੈੱਚਬੈਕ ਪੋਲੋ ਦੇ ਨਾਲ 1.2-ਲਿਟਰ ਵਾਲਾ 3-ਸਿਲੰਡਰ ਪੈਟਰੋਲ ਇੰਜਣ ਦੇਣਾ ਬੰਦ ਕਰ ਦਿੱਤਾ ਹੈ। ਹੁਣ ਕਾਰ ਦੇ ਨਾਲ 1.0-ਲਿਟਰ ਦਾ 3- ਸਿਲੰਡਰ ਵਾਲਾ MP9 ਇੰਜਣ ਦਿੱਤਾ ਜਾ ਰਿਹਾ ਹੈ। 1.2-ਲਿਟਰ ਇੰਜਣ ਦੇ ਮੁਕਾਬਲੇ ਨਵਾਂ ਇੰਜਣ ਜ਼ਿਆਦਾ ਮਾਇਲੇਜ ਦਿੰਦਾ ਹੈ ਅਤੇ ARAI ਨੇ ਇਸ ਦੀ ਪੁੱਸ਼ਟੀ ਵੀ ਕਰ ਦਿੱਤੀ ਹੈ। ਕਾਰ ਦਾ 102-ਲਿਟਰ ਇੰਜਣ 16.47 kmpl ਮਾਇਲੇਜ ਦਿੰਦਾ ਸੀ, ਉਥੇ ਹੀ ਕਾਰ ਦਾ 1-ਲਿਟਰ ਇੰਜਣ 18.78 kmpl ਦਾ ਮਾਇਲੇਜ ਦੇ ਰਿਹੇ ਹੈ। ਹਾਲਾਂਕਿ ਆਕਾਰ ਦੇ ਮਾਮਲੇ 'ਚ ਪੋਲੋ ਦਾ ਨਵਾਂ ਇੰਜਣ ਪੁਰਾਣੇ ਦੇ ਮੁਕਾਬਲੇ ਛੋਟਾ ਹੈ, ਪਰ ਪਾਵਰ ਦੇ ਮਾਮਲੇ 'ਚ ਇਹ ਪੁਰਾਣੇ ਇੰਜਣ ਦੇ ਸਮਾਨ 75 bhp ਜਨਰੇਟ ਕਰਦਾ ਹੈ। ਟਾਰਕ ਦੀ ਗੱਲ ਕਰੀਏ ਤਾਂ 110 Nm ਦੇ ਮੁਕਾਬਲੇ ਨਵਾਂ ਇੰਜਣ 95 Nm ਦੇ ਨਾਲ ਥੋੜ੍ਹਾ ਘੱਟ ਟਾਰਕ ਜਨਰੇਟ ਕਰਦਾ ਹੈ।
ਫਾਕਸਵੈਗਨ ਐਮੀਓ 'ਚ ਸਮਾਨ ਇੰਜਣ ਇਸਤੇਮਾਲ ਕੀਤਾ ਗਿਆ ਹੈ ਜੋ ਕੰਪਨੀ ਦੀ ਪੋਲੋ 'ਚ ਇਸਤੇਮਾਲ ਹੋਇਆ ਹੈ। ਇਸ ਮੌਕੇ 'ਤੇ ਗੱਲ ਕਰਦੇ ਹੋਏ ਫਾਕਸਵੈਗਨ ਪੈਸੇਨਜ਼ ਕਾਰਸ ਇੰਡੀਆ ਦੇ ਡਾਇਰੈਕਟਰ ਸਅੀਫਨ ਨੈਪ ਨੇ ਦੱਸਿਆ ਕਿ, ਫਾਕਸਵੈਗਨ ਦੀ ਪੂਰੀ ਕਾਰ ਲੀਕ ਅਤੇ ਇਸ ਦੇ ਲੱਛਣ ਬੀ. ਈ. ਐੱਸ. ਪੋਰਟ ਕੈਂਪੇਨ ਨਾਲ ਜੁੜੇ ਹੋਏ ਹਨ।
Ducati ਦੀ ਦਮਦਾਰ ਬਾਈਕ ਮਾਂਨਸਟਰ 797 ਪਲਸ ਭਾਰਤ 'ਚ ਹੋਈ ਲਾਂਚ
NEXT STORY