ਓਮ ਪ੍ਰਕਾਸ਼ ਖੇਮਕਰਨ
‘‘ਹਿੰਦੋਸਤਾਨ ਹਮਲੇ ਨੇ ਆਪਣੇ ਕਦਮ ਜਮਾਉਣ ਲਈ ਕਾਫੀ ਲੰਬਾ ਸਮਾਂ ਲਿਆ। ਹਕੂਮਤ ਇਸ ਬਾਰੇ ਜਾਣਦੀ ਹੈ। ਪਾਕਿਸਤਾਨੀ ਫੌਜ ਦਾ ਜਨਰਲ ਹੈੱਡਕੁਆਰਟਰ ਵੀ ਇਸ ਬਾਰੇ ’ਚ ਜਾਣਦਾ ਹੈ। ਬ੍ਰਿਗੇਡੀਅਰ ਆਜ਼ਮ ਖਾਂ (ਜੋ ਬਾਅਦ ’ਚ ਲੈਫਟੀਨੈਂਟ ਜਨਰਲ ਬਣੇ) ਜੋ ਇਸ ਸੈਕਟਰ ’ਚ ਕਮਾਂਡਰ ਸਨ, ਉਹ ਵਿਸਥਾਰਪੂਰਵਕ ਸੂਚਨਾ ਭੇਜ ਰਹੇ ਸਨ ਪਰ ਉਨ੍ਹਾਂ ਨੇ ਨਾ ਤਾਂ ਫੌਜਾਂ ਭੇਜੀਆਂ ਅਤੇ ਨਾ ਹੀ ਕਿਸੇ ਕਾਰਵਾਈ ਲਈ ਹਦਾਇਤਾਂ ਹਾਸਲ ਹੋਈਆਂ।’’
‘‘ਸਥਿਤੀ ਅਜਿਹੀ ਨਹੀਂ ਸੀ ਕਿ ਅਜਿਹਾ ਸਭ ਕੁਝ ਅਚਾਨਕ ਅਤੇ ਬੇਖਬਰੀ ’ਚ ਹੋਇਆ। ਸਿਰਫ ਇਕ ਕਾਰਨ ਜਿਸਦਾ ਬਾਅਦ ’ਚ ਵਰਨਣ ਕੀਤਾ ਗਿਆ, ਉਹ ਇਹ ਸੀ ਕਿ ਸਾਡੇ ਕੋਲ ਵਾਧੂ ਫੌਜ ਨਹੀਂ ਸੀ ਪਰ ਇਸਦੇ ਬਾਵਜੂਦ ਅਸੀਂ ਆਜ਼ਾਦ ਕਬਾਇਲੀ ਅਤੇ ਬਾਕਾਇਦਾ ਫੌਜ ਨੂੰ ਮਿਲਾ ਕੇ 25 ਹਜ਼ਾਰ ਜਵਾਨਾਂ ਵਾਲੀ ਫੌਜ ਦਾ ਪ੍ਰਬੰਧ ਕੀਤਾ। ਇਸ ਫੌਜੀ ਤਾਕਤ ਕੋਲ ਸ਼ਾਇਦ ਪਾਕਿਸਤਾਨੀ ਤੋਪਖਾਨੇ ਦੀਆਂ 50 ਤੋਪਾਂ ਸ਼ਾਮਲ ਸਨ। ਇਸ ਗੱਲ ਤੋਂ ਨਾਂਹ ਕਰਨੀ ਮੁਸ਼ਕਲ ਹੋਵੇਗੀ ਕਿ ਜੇਕਰ ਇਸ ਫੌਜ ਦਾ ਇਕ ਹਿੱਸਾ ਹੀ ਲਿਆਂਦਾ ਜਾਂਦਾ ਤਾਂ ਝਟਕਿਆਂ ਤੋਂ ਬਚਿਆ ਜਾ ਸਕਦਾ ਸੀ। ਕਾਫੀ ਮਨਸੂਬਾਬੰਦੀ ਅਤੇ ਤਿਆਰੀਆਂ ਦੇ ਬਾਅਦ ਅਸੀਂ ਪੁੰਛ ਵਾਲੀ ਲੰਬੀ ਸੰਚਾਰ ਰੇਖਾ ਨੂੰ ਕੱਟਣ ਦੀ ਹਾਲਤ ’ਚ ਸਨ। ਨੌਸ਼ਹਿਰਾ ਤੋਂ ਪਰ੍ਹੇ ਵੱਡੀ ਗਿਣਤੀ ’ਚ ਹਿੰਦੋਸਤਾਨੀ ਫੌਜਾਂ ਦੀ ਮੌਜੂਦਗੀ ਨੂੰ ਖਤਰਾ ਪੇਸ਼ ਸੀ। ਇਸਦੇ ਬਾਅਦ ਦਸੰਬਰ ਦੇ ਪਹਿਲੇ ਹਫਤੇ ’ਚ ਬੰਬਾਰੀ ਸ਼ੁਰੂ ਹੋਈ ਅਤੇ 5 ਹਜ਼ਾਰ ਗੋਲੇ ਦਾਗੇ ਗਏ।’’
‘‘ਪਰ ਕੋਈ ਜ਼ਮੀਨੀ ਹਮਲਾ ਨਹੀਂ ਕੀਤਾ ਗਿਆ। ਜੇਕਰ ਇਥੇ ਹਮਲਾ ਕੀਤਾ ਜਾਂਦਾ ਤਾਂ ਭਾਰਤੀਆਂ ਨੂੰ ਜੰਮੂ ’ਚ ਸਥਿਤ ਉਨ੍ਹਾਂ ਦੇ ਫੌਜੀ ਕੇਂਦਰ ਨਾਲ ਕੱਟ ਦਿੱਤਾ ਜਾ ਸਕਦਾ ਸੀ। ਇਸਦੇ ਲਈ ਹਮੇਸ਼ਾ ਤੋਂ ਇਕ ਕਾਰਨ ਪੇਸ਼ ਕੀਤਾ ਜਾਂਦਾ ਰਿਹਾ ਹੈ। ਉਹ ਇਹ ਸੀ ਕਿ ਇਸ ਕਿਸਮ ਦਾ ਹਮਲਾ ਜੰਗ ਨੂੰ ਖਤਮ ਨਹੀਂ ਕਰਦਾ। ਭਾਰਤੀ ਫੌਜ ਨੂੰ ਹੋਣ ਵਾਲੇ ਭਾਰੀ ਨੁਕਸਾਨ ਦੇ ਨਤੀਜੇ ’ਚ ਭਾਰਤ ਪਾਕਿਸਤਾਨ ਦੇ ਨਾਲ ਜੰਗ ਦਾ ਐਲਾਨ ਕਰ ਦਿੰਦਾ। ਜੇਕਰ ਇਹ ਕਾਰਨ ਅਸਲ ਰੂਪ ’ਚ ਸੀ ਤਾਂ ਕੋਈ ਵਿਅਕਤੀ ਸਵਾਲ ਕਰ ਸਕਦਾ ਹੈ ਕਿ ਕੀ ਇਹ ਸੰਭਵ ਹੈ? ਕੀ ਇਸ ਸੰਕਟ ਦੀ ਸੰਭਾਵਨਾ ਸਾਡੀ ਮਨਸੂਬਾਬੰਦੀ ਅਤੇ 2 ਹਫਤਿਆਂ ਵਾਲੀ ਤਿਆਰੀ ਦੇ ਦੌਰਾਨ ਨਹੀਂ ਸੀ?’’
‘‘ਬੰਬਾਰੀ ਹੋਣ ਦੇ ਬਾਅਦ ਅਚਾਨਕ ਇਹ ਗੱਲ ਉਨ੍ਹਾਂ ਦੇ ਦਿਮਾਗ ’ਚ ਕਿਵੇਂ ਆਈ। ਇਸ ਤਰ੍ਹਾਂ ਸੰਪਰਕ ਖਤਮ ਹੋਣ ਦਾ ਖਤਰਾ ਖਤਮ ਹੋ ਗਿਆ ਸੀ ਪਰ ਭਾਰਤੀ ਅਜੇ ਵੀ ਹੋਰ ਖਤਰਿਆਂ ਦੀ ਮਾਰ ’ਚ ਸਨ। ਉਨ੍ਹਾਂ ਨੇ ਆਉਣ ਵਾਲੇ ਦਿਨਾਂ ’ਚ ਨੌਸ਼ਹਿਰੇ ਤੋਂ ਪਰ੍ਹੇ 100 ਮੀਲ ਤਕ ਇਕ ਖੁੱਲ੍ਹੇ ਪਾਸੇ ਦੀ ਪੇਸ਼ਕਸ਼ ਕੀਤੀ ਜੋ ਭਾਰੀ ਫੌਜੀ ਕਾਫਲਿਆਂ ਅਤੇ ਚੌਕੀਆਂ ’ਤੇ ਕਬਾਇਲੀਆਂ ਅਤੇ ਆਜ਼ਾਦ ਵਲੋਂ ਘਾਤ ਲਗਾ ਕੇ ਹਮਲਾ ਕਰਨ ਅਤੇ ਕਤਲ-ਏ-ਆਮ ਕਰਨ ਦਾ ਇਕ ਜ਼ਬਰਦਸਤ ਮੌਕਾ ਸੀ। ਯਕੀਨੀ ਤੌਰ ’ਤੇ ਉਨ੍ਹਾਂ ਦੇ ਸਰੀਰ ’ਚ ਜਲਨ ਪੈਦਾ ਕਰਨ ਦੇ ਬਰਾਬਰ ਸੀ। ਨਾਲ ਹੀ ਹਿੰਦੁਸਤਾਨੀ ਫੌਜ ਦੇ ਸਾਧਨਾਂ ਨੂੰ ਖਾਲੀ ਕਰਨ ਦੀ ਸੰਭਾਵਨਾ ਸੀ ਪਰ ਬਦਕਿਸਮਤੀ ਨਾਲ ਦਸੰਬਰ 1948 ਦੀ ਜੰਗਬੰਦੀ ਰਾਹੀਂ ਇਸ ਨੂੰ ਬਚਾ ਲਿਆ ਗਿਆ।’’
‘‘31 ਦਸੰਬਰ 1948 ਦੀ ਅੱਧੀ ਰਾਤ ਨੂੰ ਜੰਗਬੰਦੀ ਦਾ ਹੁਕਮ ਦਿੱਤਾ ਗਿਆ ਅਤੇ ਇਹ ਜੰਗ ਖਤਮ ਹੋ ਗਈ। ਜੰਗਬੰਦੀ ਕੀਤੀ ਜਾਣੀ ਕੋਈ ਅਚਾਨਕ ਅਣਕਿਆਸੀ ਨਹੀਂ ਸੀ। ਅਸਲ ’ਚ ਕੁਝ ਮਹੀਨਿਆਂ ਤੋਂ ਇਹ ਗੱਲ ਸਪੱਸ਼ਟ ਹੋ ਗਈ ਸੀ ਕਿ ਜੰਗਬੰਦੀ ਤਾਂ ਹੋਣ ਵਾਲੀ ਹੈ ਅਤੇ ਸਮੱਸਿਆ ਨੂੰ ਦੂਸਰੇ ਢੰਗ ਨਾਲ ਸੁਲਝਾਉਣਾ ਹੋਵੇਗਾ। ਆਜ਼ਾਦ ਦੇ ਲੋਕਾਂ ਨੇ ਇਸ ਗੱਲ ਦੀ ਆਸ ਨਹੀਂ ਕੀਤੀ ਸੀ ਕਿ ਉਹ ਤਾਕਤ ਰਾਹੀਂ ਭਾਰਤ ਨੂੰ ਕਸ਼ਮੀਰ ’ਚੋਂ ਬਾਹਰ ਸੁੱਟ ਸਕਦੇ ਹਨ, ਉਹ ਬਸ ਇੰਨਾ ਚਾਹੁੰਦੇ ਸਨ ਕਿ ਉਨ੍ਹਾਂ ਦੇ ਰਾਏਸ਼ੁਮਾਰੀ ਦੇ ਅਧਿਕਾਰ ਨੂੰ ਪ੍ਰਵਾਨ ਕੀਤਾ ਜਾਵੇ। ਇਹ ਹੱਕ ਹੁਣ ਮੰਨਿਆ ਜਾ ਚੁੱਕਾ ਹੈ, ਇਸ ਲਈ ਜੰਗਬੰਦੀ ਦੀ ਜਾਨੀ ਅਸੂਲੀ ਤੌਰ ’ਤੇ ਚੰਗੀ ਸੀ। ਫਿਰ ਵੀ ਸਾਡੇ ’ਚੋਂ ਕੁਝ ਲੋਕਾਂ ਦੀ ਨਜ਼ਰ ’ਚ, ਜਿਨ੍ਹਾਂ ਰੇਖਾਵਾਂ ’ਤੇ ਜੰਗਬੰਦੀ ਕੀਤੀ ਜਾਣੀ ਸੀ, ਉਹ ਗੈਰ-ਤਸੱਲੀਬਖਸ਼ ਜਾਪਦੀਆਂ ਸਨ ਕਿਉਂਕਿ ਮਾਮਲਾ ਹੁਣ ਪੂਰੀ ਤਰ੍ਹਾਂ ਨਾਲ ਭਾਰਤ ਦੇ ਹੱਕ ’ਚ ਗਿਆ ਅਤੇ ਭਾਰਤ ਜੋ ਕੁਝ ਵੀ ਚਾਹੁੰਦਾ ਸੀ ਉਸਨੂੰ ਉਹ ਸਭ ਕੁਝ ਹਾਸਲ ਹੋ ਗਿਆ।’’
‘‘ਘਾਟੀ, ਲੱਦਾਖ ਅਤੇ ਜੰਮੂ ਦੇ ਭਵਿੱਖ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਭਾਰਤ ਨੂੰ ਹੁਣ ਹੋਰ ਕਿਸੇ ਇਲਾਕੇ, ਪਹਾੜੀ ਜਾਂ ਮਹੱਤਵਪੂਰਨ ਸਥਾਨ ਜਾਂ ਖੇਤਰ ਦੀ ਲੋੜ ਨਹੀਂ ਸੀ। ਕਸ਼ਮੀਰ ਦੇ ਨਾਲ ਸੰਚਾਰ ਸਬੰਧਾਂ ਦੇ ਲਈ, ਭਾਰਤ ਕੋਲ ਪਹਿਲਾਂ ਤੋਂ ਹੀ ਕਠੂਆ ਰੋਡ ਮੌਜੂਦ ਹੈ ਅਤੇ ਇਕ ਸੜਕ ਜੋ ਪਾਕਿਸਤਾਨੀ ਹੱਦ ਤੋਂ ਕਾਫੀ ਦੂਰ ਸੀ, ਉਸਾਰੀ ਅਧੀਨ ਸੀ। ਇਸ ਲਈ ਸਾਡੀ ਮਲਕੀਅਤ ’ਚ ਕੋਈ ਦਬਾਅ ਵਾਲਾ ਸਥਾਨ ਅਤੇ ਨਾ ਹੀ ਕੋਈ ਮਜਬੂਰ ਕਰਨ ਵਾਲਾ ਕਾਰਨ ਮੌਜੂਦ ਸੀ, ਜਿਸਦੇ ਆਧਾਰ ’ਤੇ ਅਸੀਂ ਭਾਰਤ ਨੂੰ ਰਾਏਸ਼ੁਮਾਰੀ ’ਚ ਦੇਰੀ ਜਾਂ ਇਸ ਤੋਂ ਇਨਕਾਰ ਕਰਨ ਲਈ ਹੌਸਲਾ-ਪਸਤ ਕਰ ਸਕੀਏ। ਜੰਗਬੰਦੀ ਦੇ ਸਮਝੌਤਿਆਂ ’ਚ ਵੀ ਇਸ ਕਿਸਮ ਦੀ ਕੋਈ ਵਿਵਸਥਾ ਨਹੀਂ ਸੀ ਅਤੇ ਨਾ ਹੀ ਕੋਈ ਰਾਏਸ਼ੁਮਾਰੀ ਲਈ ਸਮਾਂ-ਹੱਦ ਨਿਰਧਾਰਤ ਕੀਤੀ ਗਈ ਸੀ। ਸੰਯੁਕਤ ਰਾਸ਼ਟਰ ਨੇ ਸਮਝੌਤਾ ਕਰਵਾਉਣ ਲਈ ਸਿਰਫ ਆਪਣੇ ਅਸਰ-ਰਸੂਖ ਦੀ ਵਰਤੋਂ ਕੀਤੀ ਸੀ। ਉਸਨੇ ਕਸ਼ਮੀਰ ਦੀ ਸਮੱਸਿਆ ਨੂੰ ਆਪਣੀ ਜ਼ਿੰਮੇਵਾਰੀ ਨਹੀਂ ਦੱਸਿਆ ਸੀ ਅਤੇ ਉਸ ’ਚ ਰਾਏਸ਼ੁਮਾਰੀ ਕਰਾਏ ਜਾਣ ਦੇ ਲਈ ਪਾਬੰਦੀਆਂ ਵਾਲੀਆਂ ਸ਼ਰਤਾਂ ਜਾਂ ਕੋਈ ਵਚਨ (ਵਾਅਦੇ) ਨਹੀਂ ਸਨ।’’
‘‘ਇਸ ’ਚ ਸਾਰੀਆਂ ਪ੍ਰੇਰਨਾਵਾਂ ਭਾਰਤ ਦੇ ਲਈ ਸਨ ਕਿ ਕੀ ਉਹ ਚਾਹੁੰਦਾ ਹੈ ਕਿ ਸਮਝੌਤੇ ਨੂੰ ਇਵੇਂ ਹੀ ਛੱਡ ਦੇਵੇ ਅਤੇ ਜੰਗਬੰਦੀ ਦੀਆਂ ਸ਼ਰਤਾਂ ਦੀ ਆਤਮਾ ਦਾ ਸਨਮਾਨ ਕਰਨ ਲਈ ਸਾਨੂੰ ਪੂਰੀ ਤਰ੍ਹਾਂ ਭਾਰਤ ਦੀ ਨੇਕ ਨੀਤੀ ’ਤੇ ਨਿਰਭਰ ਕਰਨਾ ਸੀ ਪਰ ਸਾਡਾ ਵਿਚਾਰ ਸੀ ਕਿ ਕਸ਼ਮੀਰੀ ਲੋਕ ਭਾਰਤ ਦੇ ਹੱਕ ’ਚ ਵੋਟ ਦੇਣਗੇ। ਇਸਦਾ ਮਤਲਬ ਇਹ ਸੀ ਕਿ ਰਾਏਸ਼ੁਮਾਰੀ ਦਾ ਮਤਲਬ ਭਾਰਤ ਕਸ਼ਮੀਰ ਨੂੰ ਥਾਲੀ ’ਚ ਰੱਖ ਕੇ ਸਾਡੇ ਹਵਾਲੇ ਕਰ ਦੇਵੇਗਾ। ਕੀ ਉਸ ਰਿਆਸਤ ਦੀ ਮਲਕੀਅਤ ਦੇ ਲਈ ਭਾਰਤ ਨਾਲ ਇਕ ਪ੍ਰਚੰਡ ਲੜਾਈ ਲੜਨ ਦੇ ਬਾਅਦ ਇਸ ਗੱਲ ਦੀ ਆਸ ਕਰਨੀ ਦਲੀਲ ’ਤੇ ਆਧਾਰਿਤ ਗੱਲ ਹੋਵੇਗੀ। ਦੇਵੋ ਅਤੇ ਲਵੋ ਦਾ ਭਾਵ ਕੁਝ ਦਿਓ ਅਤੇ ਲਵੋ ਹੁੰਦਾ ਹੈ। ਇਸ ’ਚ ਲੈਣ ਲਈ ਕੁਝ ਬਾਕੀ ਨਹੀਂ ਰਹਿ ਗਿਆ ਹੈ। ਜੇਕਰ ਕੁਝ ਲੈਣਾ ਹੈ ਤਾਂ ਉਸਦੇ ਕੋਲ ਜੂਨਾਗੜ੍ਹ ਹੋਵੇ, ਹੈਦਰਾਬਾਦ ਮੌਜੂਦ ਹੈ, ਜਿਨ੍ਹਾਂ ਨੂੰ ਉਸਨੇ ਪਹਿਲਾਂ ਹੀ ਲੈ ਲਿਆ ਹੈ, ਇਸ ਲਈ ਇਸ ਰਾਏਸ਼ੁਮਾਰੀ ਦੀ ਪ੍ਰਾਪਤੀ ਦਾ ਮਤਲਬ ਇਹ ਪ੍ਰਗਟ ਕਰਨਾ ਹੈ ਕਿ ਅਸੀਂ ਆਪਣੀ ਗੱਡੀ ਨੂੰ ਆਸ ਦੇ ਨਾਲ ਬੰਨ੍ਹਿਆ ਹੈ। (ਚੱਲਦਾ)
ਭਾਜਪਾ ਨੂੰ ਸੰਵਿਧਾਨ ਨੂੰ ਨਸ਼ਟ ਕਰਨ ਜਾਂ ਉਸ ਨੂੰ ਵਿਗਾੜਨ ਦਾ ਅਧਿਕਾਰ ਨਹੀਂ ਸੰਵਿਧਾਨ ਦੇ ਨਾਂ ’ਤੇ ਇਕ ਧੋਖਾ
NEXT STORY