ਚੀਨ ਦੀ ਖਸਤਾਹਾਲ ਅਰਥਵਿਵਸਥਾ ਨੂੰ ਦੇਖਦੇ ਹੋਏ ਉੱਥੋਂ ਬਹੁਤ ਸਾਰੀਆਂ ਵਿਦੇਸ਼ੀ ਕੰਪਨੀਆਂ, ਕਾਰਪੋਰੇਟ ਘਰਾਣੇ, ਫੈਕਟਰੀਆਂ, ਸਾਰੇ ਚੀਨ ਤੋਂ ਬਾਹਰ ਜਾ ਰਹੇ ਹਨ। ਚੀਨ ਦੀ ਅਰਥਵਿਵਸਥਾ ਦਾ ਹਾਲ ਇਹ ਹੈ ਕਿ ਇਸ ਸਮੇਂ ਉੱਥੋਂ ਦਾ ਨਿਰਮਾਣ ਠੱਪ ਹੈ, ਬਰਾਮਦ ਨਾਂਹ ਦੇ ਬਰਾਬਰ ਹੈ, ਚਾਰ ਰਾਸ਼ਟਰੀ ਬੈਂਕ ਦਿਵਾਲੀਆ ਹੋ ਚੁੱਕੇ ਹਨ, ਖੇਤੀ ਬੈਂਕਾਂ ਨੇ ਅਧਿਕਾਰਤ ਤੌਰ ’ਤੇ ਆਪਣੇ ਦਿਵਾਲੀਆ ਹੋਣ ਦਾ ਐਲਾਨ ਰਾਸ਼ਟਰੀ ਬੈਂਕਾਂ ਤੋਂ ਪਹਿਲਾਂ ਹੀ ਕਰ ਦਿੱਤਾ ਸੀ। ਆਟੋਮੋਟਿਵ ਸੈਕਟਰ ਢਹਿ-ਢੇਰੀ ਹੋਣ ਲੱਗਾ ਹੈ, ਅਜਿਹੇ ’ਚ ਜਾਪਾਨ ਦੀ ਮਿਤਸੂਬਿਸ਼ੀ ਕਾਰ ਨਿਰਮਾਤਾ ਕੰਪਨੀ ਨੇ ਸਿਰਫ ਹਫਤਾ ਭਰ ਪਹਿਲਾਂ ਚੀਨ ’ਚ ਆਪਣਾ ਕੰਮ ਸਮੇਟਣ ਦਾ ਐਲਾਨ ਕਰ ਦਿੱਤਾ ਹੈ। ਮਿਤਸੂਬਿਸ਼ੀ ਕਾਰ ਨਿਰਮਾਤਾ ਦਾ ਫੈਸਲਾ ਤਾਜ਼ਾ ਮਾਮਲਾ ਹੈ ਜਦ ਚੀਨ ਦੀ ਅਰਥਵਿਵਸਥਾ ਦੀ ਦੁਰਦਸ਼ਾ ਦੇਖਦੇ ਹੋਏ ਮਿਤਸੂਬਿਸ਼ੀ ਨੇ ਆਪਣੀ ਮਾਲਕੀ ਚੀਨੀ ਸਹਿਯੋਗੀ ਕੰਪਨੀ ਨੂੰ ਵੇਚ ਕੇ ਚੀਨ ਤੋਂ ਬਾਹਰ ਜਾਣ ਦਾ ਫੈਸਲਾ ਕੀਤਾ ਹੈ।
ਇਸ ਦੇ ਨਾਲ ਹੀ ਮਿਤਸੂਬਿਸ਼ੀ ਕਾਰ ਕੰਪਨੀ ਨੇ 24 ਅਕਤੂਬਰ ਨੂੰ ਇਹ ਵੀ ਐਲਾਨ ਕਰ ਦਿੱਤਾ ਕਿ ਉਹ 20 ਕਰੋੜ ਯੂਰੋ ਦੀ ਲਾਗਤ ਵਾਲੀ ਫਰਾਂਸੀਸੀ ਕਾਰ ਕੰਪਨੀ ਰੈਨੋ ਦੀ ਬੈਟਰੀ ਵਾਲੇ ਵੈਂਚਰ ’ਚ ਨਿਵੇਸ਼ ਕਰੇਗੀ ਜਿਸ ਨਾਲ ਉਸ ਦੀ ਮਜ਼ਬੂਤ ਹਾਜ਼ਰੀ ਯੂਰਪ ’ਚ ਦਰਜ ਹੋ ਸਕੇ। ਜਾਪਾਨ ਦੀ ਇਕ ਵੱਡੀ ਕਾਰ ਨਿਰਮਾਤਾ ਕੰਪਨੀ ਮਿਤਸੂਬਿਸ਼ੀ ਮੋਟਰਜ਼ ਨੇ ਸਾਲ 2012 ’ਚ ਚੀਨ ਦੇ ਕਵਾਂਚੌ ਆਟੋਮੋਟਿਵ ਗਰੁੱਪ ਭਾਵ ਜੀ.ਏ.ਸੀ. ਨਾਲ ਸਹਿਯੋਗ ਕਰ ਕੇ ਚੀਨ ਦੇ ਬਾਜ਼ਾਰ ’ਚ ਆਪਣੀ ਹਾਜ਼ਰੀ ਦਰਜ ਕਰਾਈ ਸੀ ਪਰ ਹੁਣ ਮਿਤਸੂਬਿਸ਼ੀ ਆਪਣੀ ਮਾਲਕੀ ਆਪਣੀ ਸਹਿਯੋਗੀ ਕੰਪਨੀ ਨੂੰ ਵੇਚ ਦੇਵੇਗੀ। ਮਿਤਸੂਬਿਸ਼ੀ ਮੋਟਰਜ਼ ਦੇ ਇਸ ਫੈਸਲੇ ਨਾਲ ਉਸ ਨੂੰ ਵਿੱਤੀ ਸਾਲ 2023-24 ’ਚ 16 ਕਰੋੜ 24 ਲੱਖ ਡਾਲਰ ਦਾ ਨੁਕਸਾਨ ਹੋਣ ਦਾ ਖਦਸ਼ਾ ਹੈ, ਹਾਲਾਂਕਿ ਕੰਪਨੀ ਨੇ ਆਪਣੇ ਪੂਰੇ ਸਾਲ ਦੇ ਲਾਭ ਦਾ ਸੰਭਾਵਿਤ ਐਲਾਨ ਨਹੀਂ ਬਦਲਿਆ। ਆਟੋਮੋਟਿਵ ਖੇਤਰ ਦੇ ਜਾਣਕਾਰਾਂ ਦਾ ਮੰਨਣਾ ਹੈ ਕਿ ਜਾਪਾਨ ਦੀ ਕਾਰ ਨਿਰਮਾਤਾ ਕੰਪਨੀ ਵੱਲੋਂ ਸਹੀ ਸਮੇਂ ’ਤੇ ਲਿਆ ਗਿਆ ਸਹੀ ਫੈਸਲਾ ਹੈ ਕਿਉਂਕਿ ਪਿਛਲੇ 3 ਸਾਲਾਂ ਤੋਂ ਚੀਨ ਦਾ ਆਟੋਮੋਟਿਵ ਸੈਕਟਰ ਲਗਾਤਾਰ ਹੇਠਾਂ ਜਾ ਰਿਹਾ ਹੈ।
ਕੋਰੋਨਾ ਮਹਾਮਾਰੀ ਦੌਰਾਨ ਅਪ੍ਰੈਲ 2022 ’ਚ ਯਾਤਰੀ ਗੱਡੀਆਂ ਦੀ ਵਿਕਰੀ ’ਚ ਪਿਛਲੇ ਸਾਲ ਦੀ ਤੁਲਨਾ ’ਚ 48 ਫ਼ੀਸਦੀ ਦੀ ਗਿਰਾਵਟ ਦੇਖੀ ਗਈ। ਸਾਲ ਦਰ ਸਾਲ ਇਹ ਗਿਰਾਵਟ 43.4 ਫ਼ੀਸਦੀ ਸੀ। ਓਧਰ ਕਾਰੋਬਾਰੀ ਗੱਡੀਆਂ ਦੀ ਵਿਕਰੀ ’ਚ 42 ਫ਼ੀਸਦੀ ਦੀ ਗਿਰਾਵਟ ਦੇਖੀ ਗਈ। ਇਸ ਨਾਲ ਯਾਤਰੀ ਗੱਡੀਆਂ ਦੀ ਵਿਕਰੀ ਡਿੱਗ ਕੇ 9,65,000 ਰਹਿ ਗਈ ਤਾਂ ਓਧਰ ਕਾਰੋਬਾਰੀ ਗੱਡੀਆਂ ਦੀ ਵਿਕਰੀ ਸਿਰਫ 2,16,000 ਯੂਨਿਟ ਹੋਈ, ਇਹ ਚੀਨ ’ਚ ਕਾਰ ਉਦਯੋਗ ਲਈ ਚਿੰਤਾ ਦੀ ਗੱਲ ਸੀ। ਇਸ ਦਾ ਸਿੱਧਾ ਅਸਰ ਕਾਰ ਨਿਰਮਾਣ ’ਤੇ ਪਿਆ ਜਿਸ ਨੂੰ ਘਟਾ ਦਿੱਤਾ ਗਿਆ। ਇਸ ਪਿੱਛੋਂ ਕਾਰ ਨਿਰਮਾਤਾ ਕੰਪਨੀਆਂ ਨੇ ਆਪਣੇ ਮੁਲਾਜ਼ਮਾਂ ਦੀ ਛਾਂਟੀ ਕਰਨੀ ਸ਼ੁਰੂ ਕਰ ਦਿੱਤੀ। ਇਸ ਨੇ ਚੀਨ ’ਚ ਬੇਰੋਜ਼ਗਾਰੀ ਨੂੰ ਵਧਾਇਆ। ਜਿਵੇਂ ਹੀ ਮਿਤਸੂਬਿਸ਼ੀ ਕਾਰ ਕੰਪਨੀ ਨੇ ਚੀਨ ਦੇ ਬਾਜ਼ਾਰ ਤੋਂ ਬਾਹਰ ਨਿਕਲਣ ਦਾ ਐਲਾਨ ਕੀਤਾ ਉਵੇਂ ਹੀ ਬਾਕੀ ਕਾਰ ਨਿਰਮਾਤਾ ਕੰਪਨੀਆਂ ’ਚ ਕਾਰਾਂ ਦੀ ਕੀਮਤ ਨੂੰ ਲੈ ਕੇ ਜੰਗ ਸ਼ੁਰੂ ਹੋ ਗਈ। ਇਸ ਤੋਂ ਪਹਿਲਾਂ ਵੀ ਕੌਮਾਂਤਰੀ ਕਾਰ ਨਿਰਮਾਤਾ ਕੰਪਨੀਆਂ ਜਿਨ੍ਹਾਂ ’ਚ ਹੁੰਡਈ ਅਤੇ ਸਟੈਲੇਨਟਿਸ ਐੱਨ. ਵੀ. ਵਰਗੀਆਂ ਕੰਪਨੀਆਂ ਸ਼ਾਮਲ ਹਨ, ਉਨ੍ਹਾਂ ਨੇ ਆਪਣੀਆਂ ਕਾਰਾਂ ਦੀ ਲਗਾਤਾਰ ਵਿਕਰੀ ਲਈ ਕੀਮਤ ਘੱਟ ਕੀਤੀ ਸੀ ਪਰ ਹੁਣ ਪਹਿਲਾਂ ਤੋਂ ਤੈਅ ਕੀਮਤਾਂ ਨੂੰ ਲੈ ਕੇ ਇਕ ਨਵੀਂ ਜੰਗ ਸ਼ੁਰੂ ਹੋ ਗਈ ਹੈ।
ਕਾਰ ਬਾਜ਼ਾਰ ਮਾਹਿਰਾਂ ਦਾ ਕਹਿਣਾ ਹੈ ਕਿ ਇਸ ਸਮੇਂ ਕਾਰ ਨਿਰਮਾਤਾ ਕੰਪਨੀਆਂ ਚੀਨ ’ਚ ਆਪਣੀ ਹੋਂਦ ਨੂੰ ਬਚਾਉਣ ਲਈ ਕੀਮਤਾਂ ਦੀ ਜੰਗ ’ਚ ਸ਼ਾਮਲ ਹੋਣਗੀਆਂ। ਇਸ ਦੇ ਨਾਲ ਹੀ ਚੀਨ ’ਚ ਕਾਰ ਨਿਰਮਾਤਾ ਕੰਪਨੀਆਂ ਹੁਣ ਬੈਟਰੀ ਕਾਰਾਂ ਬਣਾਉਣ ’ਤੇ ਵੱਧ ਜ਼ੋਰ ਦੇ ਰਹੀਆਂ ਹਨ। ਕੋਰੋਨਾ ਮਹਾਮਾਰੀ ਤੋਂ ਪਹਿਲਾਂ ਤਕ ਦੁਨੀਆ ’ਚ ਸਭ ਤੋਂ ਵੱਧ ਬੈਟਰੀ ਵਾਲੀਆਂ ਗੱਡੀਆਂ ਜਿਨ੍ਹਾਂ ਨੂੰ ਈ. ਵੀ. ਵੀ ਕਹਿੰਦੇ ਹਨ, ਦਾ ਸਭ ਤੋਂ ਵੱਡਾ ਬਾਜ਼ਾਰ ਚੀਨ ਬਣਿਆ ਹੋਇਆ ਸੀ ਕਿਉਂਕਿ ਚੀਨ ਸਰਕਾਰ ਨੇ ਕੌਮਾਂਤਰੀ ਪੱਧਰ ਦੇ ਦਬਾਅ ਕਾਰਨ ਆਪਣੇ ਕਾਰਬਨ ਫੁੱਟ ਪ੍ਰਿੰਟਸ ਘੱਟ ਕਰਨ ਨੂੰ ਲੈ ਕੇ ਬੈਟਰੀ ਵਾਲੀ ਕਾਰ ਬਣਾਉਣ ਲਈ ਕਾਰ ਨਿਰਮਾਤਾਵਾਂ ਨੂੰ ਸਬਸਿਡੀ ਦੇਣੀ ਸ਼ੁਰੂ ਕਰ ਦਿੱਤੀ ਸੀ। ਇਸ ਨਾਲ ਚੀਨ ’ਚ ਬਣੀਆਂ ਬੈਟਰੀ ਵਾਲੀਆਂ ਕਾਰਾਂ ਦੀ ਕੀਮਤ ਘੱਟ ਹੋਣ ਲੱਗੀ, ਉੱਥੇ ਹੀ ਚੀਨ ਤੋਂ ਹਜ਼ਾਰਾਂ ਕਿਲੋਮੀਟਰ ਦੂਰ ਯੂਰਪ ’ਚ ਵੀ ਬੈਟਰੀ ਵਾਲੀਆਂ ਕਾਰਾਂ ਦੀ ਮੰਗ ਵਧਣ ਲੱਗੀ। ਉੱਥੇ ਵੀ ਵੱਖ-ਵੱਖ ਦੇਸ਼ਾਂ ਦੀਆਂ ਸਰਕਾਰਾਂ ਨੇ ਵਾਤਾਵਰਣ ਵਾਲੀਆਂ ਗੱਡੀਆਂ ਨੂੰ ਪ੍ਰਮੋਟ ਕਰਨ ਦੀ ਨੀਤੀ ਅਪਣਾਈ।
ਯੂਰਪ ’ਚ ਬੈਟਰੀ ਵਾਲੀਆਂ ਕਾਰਾਂ ਮਹਿੰਗੀਆਂ ਬਣਦੀਆਂ ਹਨ ਅਤੇ ਇਸ ਦੇ ਕਈ ਵੱਖਰੇ ਕਾਰਨ ਹਨ। ਅਜਿਹੇ ’ਚ ਚੀਨ ਦੀਆਂ ਸਬਸਿਡੀ ਵਾਲੀਆਂ ਸਸਤੀਆਂ ਈ. ਵੀ. ਕਾਰਾਂ ਨੇ ਯੂਰਪ ’ਚ ਐਂਟਰੀ ਮਾਰੀ ਅਤੇ ਯੂਰਪੀ ਕਾਰਾਂ ਦੀ ਤੁਲਨਾ ’ਚ ਵੱਧ ਵਿਕਣ ਲੱਗੀਆਂ। ਇਸ ਨੂੰ ਲੈ ਕੇ ਯੂਰਪ ਨੇ ਜਾਂਚ ਸ਼ੁਰੂ ਕੀਤੀ ਅਤੇ ਚੀਨ ’ਚ ਬਣੀਆਂ ਸਸਤੀਆਂ ਬੈਟਰੀ ਵਾਲੀਆਂ ਕਾਰਾਂ ’ਤੇ ਰੋਕ ਲਾਉਣ ਦੀ ਮੰਗ ਸ਼ੁਰੂ ਕਰ ਦਿੱਤੀ ਕਿਉਂਕਿ ਚੀਨ ਨੇ ਚਲਾਕੀ ਨਾਲ ਕੰਮ ਕੀਤਾ। ਯੂਰਪ ਦੇ ਕਾਨੂੰਨ ’ਚ ਕੁਝ ਕਮੀਆਂ ਦਾ ਫਾਇਦਾ ਉਠਾ ਕੇ ਉੱਥੋਂ ਦੀਆਂ ਸਥਾਨਕ ਕਾਰਾਂ ਤੋਂ ਬਹੁਤ ਘੱਟ ਕੀਮਤ ’ਚ ਆਪਣੀਆਂ ਕਾਰਾਂ ਨੂੰ ਲਾਂਚ ਕਰ ਦਿੱਤਾ ਜਿਸ ਕਾਰਨ ਯੂਰਪ ਹੁਣ ਚੀਨ ਦੀਆਂ ਸਸਤੀਆਂ ਈ. ਵੀ. ਕਾਰਾਂ ’ਤੇ ਐਂਟੀ ਡੰਪਿੰਗ ਕਾਨੂੰਨ ਲਾਉਣ ਜਾ ਰਿਹਾ ਹੈ ਕਿਉਂਕਿ ਇਨ੍ਹਾਂ ਸਸਤੀਆਂ ਚੀਨੀ ਈ. ਵੀ. ਕਾਰ ਕੰਪਨੀਆਂ ਤੋਂ ਯੂਰਪੀ ਈ. ਵੀ. ਕਾਰ ਕੰਪਨੀਆਂ ਨੂੰ ਬਹੁਤ ਘਾਟਾ ਹੋ ਰਿਹਾ ਹੈ।
ਐੱਸ.ਵਾਈ.ਐੱਲ : ਰਵਾਇਤੀ ਪਾਰਟੀਆਂ ਦੇ ਬੀਜੇ ਕੰਡੇ ਚੁਗ ਰਿਹਾ ਹੈ ਪੰਜਾਬ
NEXT STORY