ਜਦੋਂ ਮੈਂ ਇਸ ਲੇਖ ਨੂੰ ਆਖਰੀ ਰੂਪ ਦੇ ਰਿਹਾ ਸੀ, ਉਸੇ ਸਮੇਂ (22 ਅਪ੍ਰੈਲ) ਕਸ਼ਮੀਰ ’ਚ ਜਿਹਾਦੀਆਂ ਨੇ 26 ਨਿਰਦੋਸ਼ ਸੈਲਾਨੀਆਂ (ਜ਼ਿਆਦਾਤਰ ਹਿੰਦੂ) ਨੂੰ ਗੋਲੀਆਂ ਨਾਲ ਭੁੰਨ ਦਿੱਤਾ। ਗੋਲੀ ਚਲਾਉਣ ਤੋਂ ਪਹਿਲਾਂ ਇਸਲਾਮੀ ਅੱਤਵਾਦੀਆਂ ਨੇ ਪੀੜਤਾਂ ਕੋਲੋਂ ਉਨ੍ਹਾਂ ਦਾ ਸਿਰਫ ਮਜ਼੍ਹਬ ਪੁੱਛਿਆ, ਜਾਤ ਨਹੀਂ। ਉਨ੍ਹਾਂ ਲਈ ਬ੍ਰਾਹਮਣ, ਦਲਿਤ, ਰਾਜਪੂਤ, ਬਾਣੀਆ, ਯਾਦਵ, ਪੱਛੜੇ, ਅਤਿ-ਪੱਛੜੇ, ਆਦਿਵਾਸੀ ਸਾਰੇ ਹਿੰਦੂ ਹਨ। ਇਸ ਘਟਨਾਕ੍ਰਮ ਪਿੱਛੇ ਉਹ ਕੌੜੀ ਸੱਚਾਈ ਹੈ, ਜਿਸ ਨੂੰ ਜਾਣਬੁੱਝ ਕੇ ਅਣਡਿੱਠ ਕਰ ਕੇ ਖੱਬੇਪੱਖੀ-ਇਸਲਾਮੀ ਗੱਠਜੋੜ ਸੈਕੂਲਰਵਾਦ ਦੇ ਨਾਂ ’ਤੇ ਹਿੰਦੂ ਸਮਾਜ ਨੂੰ ਜਾਤੀਵਾਦ ਦੇ ਨਾਂ ’ਤੇ ਵੰਡਣ ਦਾ ਨੈਰੇਟਿਵ (ਬਿਰਤਾਂਤ) ਪਰੋਸਦਾ ਹੈ। ਬ੍ਰਾਹਮਣਾਂ ਅਤੇ ਜਨੇਊ-ਤਿਲਕਧਾਰੀਆਂ ਦਾ ਦਾਨਵੀਕਰਨ ਇਨ੍ਹਾਂ ਦੇ ਏਜੰਡੇ ਦਾ ਹਿੱਸਾ ਹੈ ਤਾਂ ਕਿ ਹਿੰਦੂ ਸਮਾਜ ਸੰਗਠਿਤ ਨਾ ਹੋਵੇ ਅਤੇ ਉਹ ਜਾਤੀ ਦੇ ਨਾਂ ’ਤੇ ਇਕ-ਦੂਜੇ ਨਾਲ ਲੜਦੇ ਰਹਿਣ।
ਪਰ ਇਹੀ ਸਮੂਹ ਸਾਰੇ ਮੁਸਲਮਾਨਾਂ ਨੂੰ ਮਜ਼੍ਹਬ ਦੇ ਨਾਂ ’ਤੇ ਇਕਜੁੱਟ ਕਰਨ ’ਚ ਕੋਈ ਕਸਰ ਨਹੀਂ ਛੱਡਦੇ, ਜੋ ਨਿਯਮ-ਕਾਨੂੰਨ ਨੂੰ ਰੌਂਦ ਕੇ ਸਕੂਲਾਂ-ਕਾਲਜਾਂ ’ਚ ਹਿਜਾਬ-ਬੁਰਕੇ ਦੀ ਹਮਾਇਤ ਅਤੇ ਕੱਟੜਵਾਦ-ਜਿਹਾਦ ਦੀ ਪ੍ਰਤੱਖ-ਅਪ੍ਰਤੱਖ ਮਹਿਮਾ ਕਰਦੇ ਹਨ ਪਰ ਇਹੀ ਗਿਰੋਹ ਕਰਨਾਟਕ ਵਰਗੇ ਜਨੇਊ ਮੁੱਦੇ ਅਤੇ ਫਿਲਮ ਨਿਰਮਾਤਾ ਅਨੁਰਾਗ ਕਸ਼ਯਪ ਦੇ ਬ੍ਰਾਹਮਣ ਵਿਰੋਧੀ ਜ਼ਹਿਰ ਉਗਲਣ ’ਤੇ ਚੁੱਪ ਕਰ ਕੇ ਬੈਠ ਜਾਂਦੇ ਹਨ।
ਆਖਿਰ ਕਰਨਾਟਕ ’ਚ ਕੀ ਹੋਇਆ। ਸੂਬੇ ਦੇ ਬੀਦਰ ਜ਼ਿਲੇ ਦੇ ਸਾਈ ਸਪੂਰਥੀ ਪੀ. ਯੂ. ਕਾਲਜ ’ਚ 17 ਅਪ੍ਰੈਲ ਨੂੰ ਇਕ ਵਿਦਿਆਰਥੀ ਨੇ ਜਨੇਊ ਉਤਾਰਨ ਤੋਂ ਨਾਂਹ ਕਰ ਦਿੱਤੀ ਤਾਂ ਉਸ ਨੂੰ ਪ੍ਰੀਖਿਆ ’ਚ ਨਹੀਂ ਬੈਠਣ ਦਿੱਤਾ ਗਿਆ। ਜਦੋਂ ਮਾਮਲਾ ਸੁਰਖੀਆਂ ’ਚ ਆਇਆ ਅਤੇ ਇਸ ’ਤੇ ਵਿਵਾਦ ਹੋਇਆ, ਉਦੋਂ ਕਾਲਜ ਦੇ ਪ੍ਰਿੰਸੀਪਲ ਨਾਲ ਉਨ੍ਹਾਂ ਦੇ ਸਟਾਫ ਸਹਿਯੋਗੀ ਨੂੰ ਮੁਅੱਤਲ ਕਰ ਦਿੱਤਾ ਗਿਆ ਅਤੇ ਹਫੜਾ-ਦਫੜੀ ’ਚ ਸੂਬੇ ਦੇ ਮੰਤਰੀ ਈਸ਼ਵਰ ਬੀ. ਖੰਡਰੇ ਨੇ ਪੀੜਤ ਵਿਦਿਆਰਥੀ ਨੂੰ ਮੁਫਤ ਸੀਟ ਦੇਣ ਦੀ ਪੇਸ਼ਕਸ਼ ਕੀਤੀ ਹੈ।
ਇਸ ਤਰ੍ਹਾਂ ਦੇ ਮਾਮਲੇ ਸੂਬੇ ਦੇ ਗਡਗ ਅਤੇ ਧਾਰਵਾੜ ਜ਼ਿਲਿਆਂ ’ਚ ਵੀ ਸਾਹਮਣੇ ਆਏ, ਜਿਥੇ ਬਕੌਲ ਦੋਸ਼, ਪ੍ਰੀਖਿਆ ਅਧਿਕਾਰੀਆਂ ਨੇ ਵਿਦਿਆਰਥੀਆਂ ਦਾ ਜਨੇਊ ਕੱਟ ਕੇ ਕੂੜੇਦਾਨ ’ਚ ਸੁੱਟ ਦਿੱਤਾ। ਸ਼ਿਵਮੋਗਾ ਸਥਿਤ ਆਦਿਚੁੰਚਨਗਿਰੀ ਸਕੂਲ ’ਚ ‘ਸਾਂਝੀ ਦਾਖਲਾ ਪ੍ਰੀਖਿਆ’ ਦੇਣ ਆਏ 3 ਵਿਦਿਆਰਥੀਆਂ ਨੂੰ ਵੀ ਜਨੇਊ ਉਤਾਰਨ ਨੂੰ ਕਿਹਾ ਗਿਆ ਸੀ।
ਇਸੇ ਦੌਰਾਨ ਫਿਲਮ ਨਿਰਮਾਤਾ-ਨਿਰਦੇਸ਼ਕ ਅਨੁਰਾਗ ਕਸ਼ਯਪ ਨੇ ਵੀ ਬ੍ਰਾਹਮਣ ਸਮਾਜ ਲਈ ਗੈਰ-ਮਰਿਆਦਾ ਵਾਲੀ ਅਤੇ ਬੇਹੂਦਾ ਟਿੱਪਣੀ ਕੀਤੀ ਸੀ। ਜਦੋਂ ਸੋਸ਼ਲ ਮੀਡੀਆ ’ਤੇ ਇਸ ਦੇ ਵਿਰੁੱਧ ਲੋਕਾਂ ਦਾ ਗੁੱਸਾ ਫੁੱਟਿਆ, ਤਾਂ ਅਨੁਰਾਗ ਨੇ ਮੁਆਫੀ ਮੰਗ ਲਈ। ਅਸਲ ’ਚ ਇਸ ਤਰ੍ਹਾਂ ਦਾ ਚਿੰਤਨ ਨਾ ਹੀ ਪਹਿਲੀ ਵਾਰ ਸਾਹਮਣੇ ਆਇਆ ਹੈ ਅਤੇ ਨਾ ਹੀ ਇਹ ਆਖਰੀ ਵਾਰ ਹੋਵੇਗਾ। ਇਹ ਉਸ ਵੰਡ-ਪਾਊ ਰਣਨੀਤੀ ਦੀ ਪੈਦਾਵਾਰ ਹੈ, ਜਿਸ ਨੂੰ ਅੰਗਰੇਜ਼ਾਂ ਨੇ ਆਪਣੀ ਬਸਤੀਵਾਦੀ ਹਕੂਮਤ ਨੂੰ ਸਦੀਵੀ ਬਣਾਉਣ ਲਈ ਅਪਣਾਇਆ ਸੀ। ਆਜ਼ਾਦ ਭਾਰਤ ਦੀ ਸ਼ੁਰੂਆਤੀ ਲੀਡਰਸ਼ਿਪ ਨੂੰ ਬਰਤਾਨਵੀ ਚਾਲਬਾਜ਼ੀ ਤੋਂ ਖੁਦ ਨੂੰ ਪੂਰੀ ਤਰ੍ਹਾਂ ਮੁਕਤ ਕਰ ਲੈਣਾ ਚਾਹੀਦਾ ਸੀ।
ਪਰ ਬਦਕਿਸਮਤੀ ਨਾਲ, ਰਾਸ਼ਟਰ ਦੀ ਮੁੜ ਉਸਾਰੀ ਦੀ ਜ਼ਿੰਮੇਵਾਰੀ ਜਿਨ੍ਹਾਂ ਮੋਢਿਆਂ ’ਤੇ ਸੀ ਉਨ੍ਹਾਂ ਦਾ ਇਕ ਵੱਡਾ ਹਿੱਸਾ ਉਸੇ ਬਸਤੀਵਾਦੀ ਸਿੱਖਿਆ ਪ੍ਰਣਾਲੀ ਦੀ ਉਪਜ ਸੀ, ਜਿਸ ਦਾ ਮਕਸਦ ਹੀ ਇਕ ਅਜਿਹੇ ਭਾਰਤੀਆਂ ਦਾ ਨਿਰਮਾਣ ਕਰਨਾ ਸੀ, ‘ਜੋ ਨਸਲ ਅਤੇ ਰੰਗ ਤੋਂ ਤਾਂ ਭਾਰਤੀ ਹੋਣ ਪਰ ਸਵਾਦ, ਸੋਚ, ਨੈਤਿਕਤਾ ਅਤੇ ਬੁੱਧੀ ਤੋਂ ਅੰਗਰੇਜ਼।’
ਮੁੱਢਲੀ ਸਰਕਾਰ ਦੀ ਕਿਰਪਾ ਨਾਲ ਸਿੱਖਿਆ ਅਤੇ ਹੋਰ ਅਹਿਮ ਸੰਸਥਾਨਾਂ ’ਚ ਬੈਠੇ ਖੱਬੇ-ਪੱਖੀਆਂ, ਜਿਨ੍ਹਾਂ ਦਾ ਵਿਚਾਰਧਾਰਕ ਮੰਤਵ ਹੀ ਭਾਰਤੀ ਸੱਭਿਆਚਾਰ ਨੂੰ ਮੁੱਢ ਤੋਂ ਤਬਾਹ ਕਰਨਾ ਰਿਹਾ ਹੈ।
ਉਨ੍ਹਾਂ ਨੇ ਸੈਕੂਲਰਵਾਦ ਦੇ ਨਾਂ ’ਤੇ ਇਨ੍ਹਾਂ ਹੀ ਵੰਡ-ਪਾਊ ਬਰਤਾਨਵੀ ਪਹਿਲਕਦਮੀਆਂ ਨੂੰ ਹੋਰ ਮਜ਼ਬੂਤ ਕੀਤਾ। ਇਹ ਉਹੀ ਖੱਬੇ-ਪੱਖੀ ਗਿਰੋਹ ਸੀ ਜਿਸ ਨੇ ਬਰਤਾਨਵੀਆਂ ਅਤੇ ਮੁਸਲਿਮ ਲੀਗ ਦੀ ਮਦਦ ਕਰ ਕੇ ਪਾਕਿਸਤਾਨ ਦੀ ਸਿਰਜਣਾ ’ਚ ਵੀ ਭੂਮਿਕਾ ਨਿਭਾਈ ਸੀ।
ਸਦਭਾਵਨਾਪੂਰਨ ਅਤੇ ਸਮਾਵੇਸ਼ੀ ਭਾਰਤੀ ਸਮਾਜ ਸਦੀਆਂ ਪਹਿਲਾਂ ਛੂਤ-ਛਾਤ ਵਰਗੀਆਂ ਸਮਾਜਿਕ ਬੁਰਾਈਆਂ ਦਾ ਸ਼ਿਕਾਰ ਹੋ ਗਿਆ ਸੀ। ਇਨ੍ਹਾਂ ਬੁਰਾਈਆਂ ਨੂੰ ਖ਼ਤਮ ਕਰਨ ਲਈ ਸਮੇਂ-ਸਮੇਂ ’ਤੇ ਕਈ ਸਫਲ ਲਹਿਰਾਂ ਪੈਦਾ ਹੋਈਆਂ।
ਇਹ ਸੱਚ ਹੈ ਕਿ ਅੱਜ ਵੀ ਸਾਡਾ ਸਮਾਜ ਜਾਤੀ ਭੇਦਭਾਵ ਤੋਂ ਮੁਕਤ ਨਹੀਂ ਹੈ। ਬਦਕਿਸਮਤੀ ਨਾਲ, ਇਸ ਦੇ ਕੁਝ ਮਾਮਲੇ ਸਮੇਂ-ਸਮੇਂ ’ਤੇ ਸਾਹਮਣੇ ਆਉਂਦੇ ਹੀ ਰਹਿੰਦੇ ਹਨ ਪਰ ਮਾਨਸਿਕ ਤੌਰ ’ਤੇ ਕੋਈ ਵੀ ਛੂਤ-ਛਾਤ ਦੀ ਹਮਾਇਤ ਨਹੀਂ ਕਰਦਾ।
ਸੰਵਿਧਾਨ ਨਿਰਮਾਤਾ ਡਾ. ਭੀਮਰਾਓ ਰਾਮਜੀ ਅੰਬੇਡਕਰ ਤਾਂ ਮੰਨਦੇ ਸਨ ਕਿ ਛੂਤ-ਛਾਤ ਲਈ ਬ੍ਰਾਹਮਣ ਜ਼ਿੰਮੇਵਾਰ ਨਹੀਂ ਹਨ। ਫਿਰ ਵੀ ਇਸ ਦਾ ਠੀਕਰਾ ਬ੍ਰਾਹਮਣਾਂ ਸਿਰ ਭੰਨਿਆ ਗਿਆ। ਇਹ ਤਦ ਹੈ ਜਦੋਂ ਖਾਲਸ ਇਸਲਾਮੀ ਵਿਵਸਥਾ ’ਚ ਦਲਿਤ ਵੀ ਅਖੀਰ ‘ਕਾਫਰ’ ਹਨ। ਇਸ ਦਾ ਨਤੀਜਾ ਪਾਕਿਸਤਾਨ ਦੇ ਪਹਿਲੇ ਕਿਰਤ ਮੰਤਰੀ ਦਲਿਤ ਜੋਗਿੰਦਰਨਾਥ ਮੰਡਲ ਦੀ ਉਹ ਦਰਦ ਭਰੀ ਚਿੱਠੀ ਹੈ, ਜੋ ਉਨ੍ਹਾਂ ਨੇ ਅਸਤੀਫੇ ਪਿੱਛੋਂ ਭਾਰਤ ਪਰਤਣ ਸਮੇਂ ਲਿਖੀ ਸੀ।
ਹਕੀਕਤ ਤਾਂ ਇਹ ਹੈ ਕਿ ਬ੍ਰਾਹਮਣ ਵਿਰੋਧੀ ਮੁਹਿੰਮ ਦਾ ਅਸਲ ਮਕਸਦ ਹਿੰਦੂ ਸਮਾਜ ਦੀ ਰੀੜ੍ਹ ਨੂੰ ਤੋੜਨਾ ਹੈ। ਇਹ ਜ਼ਹਿਰ ਸਿਰਫ ਸਵਰਨਾਂ ਦੇ ਵਿਰੁੱਧ ਨਹੀਂ, ਸਗੋਂ ਪੂਰੇ ਹਿੰਦੂ ਸਮਾਜ ਵਿਰੁੱਧ ਫੈਲਾਇਆ ਜਾ ਰਿਹਾ ਹੈ। ਇਸ ਦੀਆਂ ਜੜ੍ਹਾਂ 16ਵੀਂ ਸਦੀ ਤੱਕ ਜਾਂਦੀਆਂ ਹਨ ਜਦੋਂ ‘ਜੈਸੂਇਟ ਮਿਸ਼ਨਰੀ’ ਫਰਾਂਸਿਸ ਜ਼ੇਵੀਅਰ ਭਾਰਤ ਆਇਆ ਸੀ।
ਉਸ ਦੌਰ ’ਚ ਬ੍ਰਾਹਮਣ, ਚਰਚ ਅਤੇ ਈਸਾਈ ਮਿਸ਼ਨਰੀਆਂ ਵਲੋਂ ਚਲਾਈ ਜਾ ਰਹੀ ਧਰਮ ਤਬਦੀਲੀ ਮੁਹਿੰਮ ’ਚ ਸਭ ਤੋਂ ਵੱਡਾ ਅੜਿੱਕਾ ਸਨ। 31 ਦਸੰਬਰ 1543 ਨੂੰ ਰੋਮ ਦੇ ਰਾਜਾ ਨੂੰ ਲਿਖੇ ਆਪਣੇ ਪੱਤਰ ’ਚ ਜ਼ੇਵੀਅਰ ਨੇ ਇਕ ਜਗ੍ਹਾ ਸਾਫ ਤੌਰ ’ਤੇ ਲਿਖਿਆ ਸੀ, ‘‘ਜੇ ਬ੍ਰਾਹਮਣ ਸਾਡਾ ਵਿਰੋਧ ਨਾ ਕਰਦੇ ਤਾਂ ਅਸੀਂ ਸਭ ਨੂੰ ਈਸਾ ਮਸੀਹ ਦੀ ਸ਼ਰਨ ’ਚ ਲਿਆ ਸਕਦੇ ਸੀ।’’
ਸਮਾਂ ਪਾ ਕੇ ਕੈਥੋਲਿਕ ਚਰਚ ਅਤੇ ਪੁਰਤਗਾਲੀ ਈਸਾਈ ਮਿਸ਼ਨਰੀਆਂ ਦੇ ਹੁਕਮ ’ਤੇ 1559 ਤੱਕ ਦਰਜਨਾਂ ਮੰਦਰਾਂ ਅਤੇ ਦੇਵੀ-ਦੇਵਤਿਆਂ ਦੀਆਂ ਮੂਰਤੀਆਂ ਨੂੰ ਢਹਿ-ਢੇਰੀ ਕਰ ਦਿੱਤਾ ਗਿਆ। ਜ਼ੇਵੀਅਰ ਪਿੱਛੋਂ ਇਕ ਹੋਰ ‘ਜੈਸੂਇਟ ਮਿਸ਼ਨਰੀ’ ਰਾਬਰਟ ਡੀ ਨੋਬਿਲੀ ਨਵੀਂ ਰਣਨੀਤੀ ਦੇ ਨਾਲ ਭਾਰਤ ਪੁੱਜੇ ਅਤੇ ਉਨ੍ਹਾਂ ਨੇ ਦੇਖਿਆ ਕਿ ਈਸਾਈ ਮਿਸ਼ਨਰੀਆਂ ਦੇ ਕੂੜ ਪ੍ਰਚਾਰ ਪਿੱਛੋਂ ਵੀ ਬਾਕੀ ਹਿੰਦੂ, ਬ੍ਰਾਹਮਣਾਂ ਪ੍ਰਤੀ ਸ਼ਰਧਾ ਭਾਵ ਰੱਖ ਰਹੇ ਹਨ। ਉਸ ਵੇਲੇ ਨੋਬਿਲੀ ਨੇ ਖੁਦ ਬ੍ਰਾਹਮਣ ਵਰਗਾ ਦਿਸਣ ਲਈ ਸੰਨਿਆਸੀ ਭੇਸ ਧਾਰਨ ਕਰ ਲਿਆ।
ਇਸਲਾਮ ਦੇ ਨਾਂ ’ਤੇ ਭਾਰਤ ’ਤੇ ਹਮਲਾ ਕਰਨ ਵਾਲੇ ਜਿਹਾਦੀ (ਕਾਫਰਾਂ) ਦਾ ਕਤਲ ਕਰਨ ਤੋਂ ਪਹਿਲਾਂ ਉਨ੍ਹਾਂ ਦੀ ਜਾਤ ਨਹੀਂ ਪੁੱਛਦੇ। ਉਨ੍ਹਾਂ ਦੀਆਂ ਨਜ਼ਰਾਂ ’ਚ ਕਿਸੇ ਵੀ ਬੁੱਤਪ੍ਰਸਤ ਨੂੰ ਜਿਊਣ ਦਾ ਹੱਕ ਨਹੀਂ ਹੈ।
ਬਲਬੀਰ ਪੁੰਜ
‘ਫੂਲੇ’ ਫਿਲਮ ’ਤੇ ਵਿਵਾਦ ਕਿਉਂ?
NEXT STORY